Now Reading
ਹੜ੍ਹ ਪੀੜਤਾਂ ਦੇ ਜਾਨੀ-ਮਾਲੀ, ਫ਼ਸਲਾਂ, ਜ਼ਮੀਨ, ਘਰਾਂ, ਪਸ਼ੂ ਧਨ ਤੇ ਹੋਰ ਨੁਕਸਾਨ ਦੇ ਪੂਰੇ ਮੁਆਵਜ਼ੇ ਲਈ ਲੁਧਿਆਣਾ ’ਚ ਕੀਤਾ ਮੁਜ਼ਾਹਰਾ

ਹੜ੍ਹ ਪੀੜਤਾਂ ਦੇ ਜਾਨੀ-ਮਾਲੀ, ਫ਼ਸਲਾਂ, ਜ਼ਮੀਨ, ਘਰਾਂ, ਪਸ਼ੂ ਧਨ ਤੇ ਹੋਰ ਨੁਕਸਾਨ ਦੇ ਪੂਰੇ ਮੁਆਵਜ਼ੇ ਲਈ ਲੁਧਿਆਣਾ ’ਚ ਕੀਤਾ ਮੁਜ਼ਾਹਰਾ

ਲੁਧਿਆਣਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਅੱਜ ਸਾਰੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਉੱਪਰ ਹੜ੍ਹ ਪੀੜਤਾਂ ਨੂੰ ਪੂਰੇ ਮੁਆਵਜ਼ੇ ਦੀ ਮੰਗ ਵਾਸਤੇ ਮੁਜ਼ਾਹਰੇ ਕੀਤੇ ਗਏ। ਇਸੇ ਕੜੀ ਤਹਿਤ ਇਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਵੀ ਪਾਰਟੀ ਦੇ ਆਗੂਆਂ ਚਮਨ ਲਾਲ, ਗੁਰਮੇਲ ਸਿੰਘ ਰੂਮੀ, ਸਾਬਕਾ ਸਰਪੰਚ ਹਰਬੰਸ ਸਿੰਘ ਲੋਹਟਬੰਦੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਅਮਰਜੀਤ ਸਿੰਘ ਸਹਿਜਾਦ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਅਗਵਾਈ ਵਿੱਚ ਮੁਜ਼ਾਹਰਾ ਕਰਕੇ ਮੰਗ ਕੀਤੀ ਗਈ ਕਿ ਹੜ੍ਹ ਪੀੜਤਾਂ ਦੇ ਜਾਨੀ-ਮਾਲੀ, ਫ਼ਸਲਾਂ, ਜ਼ਮੀਨ, ਘਰਾਂ, ਪਸ਼ੂ ਧਨ ਤੇ ਹੋਰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਹੜ੍ਹਾਂ ਕਾਰਨ ਹੋਈ ਵਿਆਪੀ ਤਬਾਹੀ ਲਈ ਜ਼ਿੰਮੇਵਾਰ ਅਫਸਰਸ਼ਾਹੀ ਜਿਸ ਨੇ ਹੜ੍ਹਾਂ ਤੋਂ ਪਹਿਲਾਂ ਇਸ ਦੀ ਰੋਕਥਾਮ ਲਈ ਯੋਗ ਉਪਰਾਲੇ ਨਹੀਂ ਕੀਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਕਮੇਟੀ ਮੈਂਬਰ ਪ੍ਰੋ. ਜੈਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਨੇ ਆਖਿਆ ਕਿ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਉਹਨਾਂ ਦੇ ਮੁੜ ਵਿਸੇਬੇ ਦਾ ਇੰਤਜ਼ਾਮ ਕਰਨ ਲਈ ਪੰਜਾਬ ਸਰਕਾਰ ਨੂੰ 40 ਹਜ਼ਾਰ ਕਰੌੜ ਰੁਪਏ ਅੰਤਿਰਮ ਰਾਹਤ ਵਜੋਂ ਦਿੱਤੇ ਜਾਣ। ਇਹ ਯਕੀਨੀ ਬਣਾਇਆ ਜਾਵੇ ਕਿ ਬੇਜਮੀਨੇ ਸਾਧਨਹੀਣ ਕਿਰਤੀਆਂ, ਗਰੀਬ ਕਿਸਾਨਾਂ, ਅਬਾਦਕਾਰਾਂ, ਠੇਕੇ ਤੇ ਜ਼ਮੀਨਾਂ ਵਹਾਉਣ ਵਾਲੇ ਕਾਸ਼ਤਕਾਰਾਂ, ਰੇਹੜੀ ਫੜ੍ਹੀ ਲਗਾਉਣ ਵਾਲੇ, ਛੋਟੇ ਕਾਰੋਬਾਰੀਆਂ ਅਤੇ ਹੜ੍ਹ ਦੀ ਮਾਰ ਹੇਠ ਆਉਣ ਵਾਲੇ ਹਰ ਵਿਆਕਤੀ ਨੂੰ ਮੁਆਵਜ਼ਾ ਦਿੱਤਾ ਜਾਵੇ।

ਹੜ੍ਹਾਂ ਵਿੱਚ ਜਾਨ ਗਵਾਉਣ ਵਾਲੇ ਹਰ ਵਿਅਕਤੀ ਦੇ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਸਾਰੇ ਹੜ੍ਹ ਪੀੜਤਾਂ ਨੂੰ ਪ੍ਰਤੀ ਪਰਿਵਾਰ ਇੱਕ ਲੱਖ ਰੁਪਏ ਅੰਤਰਿਮ ਰਾਹਤ ਦਿੱਤੀ ਜਾਵੇ। ਖਰਾਬ ਹੋਈਆਂ ਮੋਟਰਾਂ, ਖੇਤੀ ਮਸ਼ੀਨਰੀ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ। ਮਰੇ ਪਸ਼ੂਆਂ, ਮੁਰਗ਼ੀਆਂ, ਬੱਕਰੀਆਂ ਦੀ ਪੂਰੀ ਕੀਮਤ ਮੁਤਾਬਕ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਆਖਿਆ ਕਿ ਆਪਣੀ ਡਿਊਟੀ ਸਹੀ ਢੰਗ ਨਾਲ ਨਾ ਕਰਨ ਵਾਲੇ ਅਧਿਕਾਰੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ। ਹੜ੍ਹਾਂ ਦੀ ਸਮਾਂ ਰਹਿੰਦੇ ਰੋਕਥਾਮ ਕਰਨ ਦੇ ਉਪਰਾਲੇ ਨਾ ਕਰਨ ਵਾਲੀ ਅਫਸਰਸ਼ਾਹੀ ਦੀ ਜਾਂਚ ਕਰਕੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਪੰਜਾਬ ਅੰਦਰ ਅਪਰਾਧਿਕ ਵਾਰਦਾਤਾਂ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਧਰਮ, ਜਾਤ, ਗੋਤ, ਇਲਾਕੇ ਦੇ ਨਾਮ ਤੇ ਵੰਡੀਆਂ ਪਾ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਿਹਾ ਜਾਵੇ। ਇਸ ਮੌਕੇ ਪਰਮਜੀਤ ਸਿੰਘ ਲੁਧਿਆਣਾ ਤੇ ਜਗਦੀਸ਼ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹੜ੍ਹ ਪੀੜਤ ਲੋਕਾ ਦੀ ਮਦਦ ਲਈ ਦਿਨ ਰਾਤ ਇੱਕ ਕਰ ਦੇਣਗੇ। ਮੁਜ਼ਾਹਰਾਕਾਰੀ ਪੰਜਾਬੀ ਭਵਨ ਦੇ ਸਾਹਮਣੇ ਇੱਕਠੇ ਹੋਕੇ ਮੁਜ਼ਾਹਰਾ ਕਰਨ ਉਪਰੰਤ ਮਾਰਚ ਕਰਕੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਨੂੰ ਮੰਗ ਪੱਤਰ ਸੌਂਪਿਆ। ਡਿਪਟੀ ਕਮਿਸ਼ਨਰ ਨੇ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਹਨਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਮੰਗ ਪੱਤਰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਭੇਜਣ ਦਾ ਭਰੋਸਾ ਵੀ ਦਿਵਾਇਆ।

See Also

ਇਸ ਮੌਕੇ ਹੋਰਨਾ ਤੋ ਇਲਾਵਾ ਗੁਰਦੀਪ ਸਿੰਘ ਕਲਸੀ, ਸ਼ੇਰ ਸਿੰਘ ਲੋਹਟਬਦੀ, ਲਛਮਣ ਸਿੰਘ ਕੂਮਕਲਾਂ, ਪਰਮ ਜੀਤ ਸਿੰਘ ਮਾਛੀਵਾੜਾਂ, ਦਲਵੀਰ ਸਿੰਘ ਪਾਗਲੀਆ, ਤਹਿਸੀਲਦਾਰ ਯਾਦਵ, ਬਲਰਾਮ ਸਿੰਘ, ਦਰਸ਼ਣ ਸਿੰਘ ਸਾਇਆ, ਅਜੀਤ ਕੁਮਾਰ, ਬਲਰਾਜ ਸਿੰਘ ਕੋਟਉਮਰਾ, ਬਲਜੀਤ ਸਿੰਘ ਗੋਰਸੀਆ, ਲਖਵੀਰ ਸਿੰਘ ਦਾਖਾ, ਘਣਸ਼ਾਮ, ਕੁਲਵਿੰਦਰ ਸਿੰਘ ਗਰੇਵਾਲ, ਕੁਲਵੰਤ ਸਿੰਘ ਮੋਹੀ, ਪਰਮਜੀਤ ਸਿੰਘ ਪੀਜਵਾਲੇ ਮੋਹੀ, ਨਛੱਤਰ ਸਿੰਘ, ਚਮਕੌਰ ਸਿੰਘ ਛਪਾਰ, ਤਿਲਕ ਰਾਜ, ਆਦਿ ਹਾਜ਼ਰ ਸਨ।

Scroll To Top