Category: News

  • ਸੁਪਰੀਮ ਕੋਰਟ ਦੇ ਮੁੱਖ ਜੱਜ ਨੈਤਿਕਤਾ ਦੇ ਅਧਾਰ ‘ਤੇ ਤੁਰੰਤ ਅਸਤੀਫਾ ਦੇਵੇ

    ਸੁਪਰੀਮ ਕੋਰਟ ਦੇ ਮੁੱਖ ਜੱਜ ਨੈਤਿਕਤਾ ਦੇ ਅਧਾਰ ‘ਤੇ ਤੁਰੰਤ ਅਸਤੀਫਾ ਦੇਵੇ

    ਪਠਾਨਕੋਟ: 13 ਜਨਵਰੀ ਪਠਾਨਕੋਟ ਦੇ ਨੇੜੇ ਕਸਬਾ ਸਰਨਾ ਵਿਖੇ ਰੈਵੋਲਿਊਸ਼ਨਰੀ ਮਾਰਕਸ਼ਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਤਹਿਸੀਲ ਪਠਾਨਕੋਟ ਦੇ ਸਰਗਰਮ ਵਰਕਰਾਂ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੋਰ ਤੇ ਪਹੁੰਚੇ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ਼ ਬਿਆਨ ਰਾਹੀਂ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟੀਸ ਦੀਪਕ ਮਿਸ਼ਰਾ ਦੇ ਖਿਲਾਫ਼ ਆਪਣੇ ਆਹੁਦੇ ਦੀ ਦੁਰਵਰਤੋਂ ਕਰਨ ਦੇ ਲਗਾਏ ਗਏ ਦੋਸ਼ਾਂ ਦੀ ਗੰਭੀਰਤਾ ਅਤੇ ਲੋਕਤੰਤਰ ਨੂੰ ਪੇਸ਼ ਹੋਏ ਖ਼ਤਰੇ ਨੁੰ ਦੇਖਦੇ ਹੋਏ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਸ਼੍ਰੀ ਦੀਪਕ ਮਿਸ਼ਰਾ ਨੈਤਿਕਤਾ ਦੇ ਅਧਾਰ ਤੇ ਤੁਰੰਤ ਅਸਤੀਫਾ ਦੇਵੇ ਅਤੇ ਇਸ ਦੇ ਖਿਲਾਫ ਸੰਸਦ ਅੰਦਰ ਮਹਾਂ ਦੋਸ਼ ਪ੍ਰਸਤਾਵ ਲਿਆਂਦਾ ਜਾਵੇ। ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਚੰਡੀਗੜ੍ਹ ਵਿਖੇ ਹੋਈ ਪਹਿਲੀ ਕੁੱਲ ਹਿੰਦ ਕਾਨਫਰੰਸ਼ ਦੀ ਰਿਪੋਟਿੰਗ ਕਰਦਿਆਂ ਕਿਹਾ ਕਿ ਪਾਰਟੀ ਨੇ ਦੇਸ਼ ਅੰਦਰ ਆਰਥਿਕ ਬਰਾਬਰੀ ਲਈ ਜਮਾਤ ਰਹਿਤ, ਜਾਤ-ਪਾਤ ਦੇ ਸਮਾਜਿਕ ਵਿਤਕਰੇ ਰਹਿਤ ਅਤੇ ਔਰਤ-ਮਰਦ ਦੀ ਬਰਾਬਰੀ ਦਾ ਸਮਾਜ ਸਿਰਜਨ ਲਈ ਦੇਸ਼ ਭਰ ਦੇ ਸਮੂਹ ਮਜ਼ਦੂਰਾਂ, ਕਿਸ਼ਾਨਾਂ, ਨੌਜਵਾਨਾਂ-ਵਿਦਿਆਰਥੀਆਂ, ਮੁਲਾਜਮਾਂ, ਔਰਤਾਂ ਅਤੇ ਅਗਾਂਹ ਵਧੂ-ਇੰਨਸਾਫ ਪੰਸ਼ਦ ਲੋਕਾਂ ਨੂੰ ਲਾਮਬੰਦ ਕਰਦੇ ਹੋਏ, ਲੋਕਾਂ ਦੇ ਜੀਵਨ ਨਾਲ ਜੁੱੜੇ ਮੁੱਖ ਮੁੱਦਿਆਂ ਜਿਵੇਂ ਵਿਦਿਆਂ, ਸਿਹਤ-ਸਹੂਲਤਾਂ ਅਤੇ ਰੋਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰੇਗੀ। ਦੇਸ਼ ਅੰਦਰ ਵੱਧ ਰਹੀ ਬੇਰੋਕ ਮਹਿੰਗਾਈ, ਬੇਰੁਜਗਾਰੀ ਅਤੇ ਭ੍ਰਿਸਟਾਚਾਰ ਲਈ ਜਿੰਮੇਵਾਰ ਬੁਰਜਵਾ ਪਾਰਟੀਆਂ ਦੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕਾਪ੍ਰਸਤ ਤਾਕਤਾਂ ਦੇ ਖਿਲਾਫ ਵੀ ਦੇਸ਼ ਵਿਆਪੀ ਅੰਦੋਲਨ ਛੇੜੇਗੀ।਼ ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਅਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਦੇਸ਼ ਅੰਦਰ ਦਲਿਤਾਂ ਤੇ ਘੱਟ ਗਿਣਤੀਆਂ ਉਪੱਰ ਲਗਾਤਾਰ ਹੋ ਰਹੇ ਮਾਰੂ ਹੱਮਲਿਆਂ ਦੇ ਵਿਰੁੱਧ ਮਾਰਚ 2018 ਦੇ ਅਖੀਰਲੇ ਹਫਤੇ ਸਮੂਚੇ ਜਿਲ੍ਹਾ ਹੈਡ-ਕੁਆਟਰਾਂ ਉਪੱਰ ਆਰ.ਐਮ.ਪੀ.ਆਈ. ਪਾਰਟੀ ਵੱਲੋਂ ਵਿਸ਼ਾਲ ਜਨਤਕ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਕਾਮਰੇਡ ਪਾਸਲਾ ਅੱਗੇ ਕਿਹਾ ਕਿ ਕਾਂਗਰਸ, ਅਕਾਲੀ-ਬੀ.ਜੇ.ਪੀ ਗਠਜੋੜ ਅਤੇ ਹੋਰ ਬੁਰਜਵਾਂ ਪਾਰਟੀਆਂ ਦੀ ਥਾਂ ਸਮੂਚੇ ਦੇਸ਼ ਅੰਦਰ ਖੱਬੇ ਪੱਖੀ ਰਾਜਨੀਤਕ ਬਦਲ ਉਸਾਰਣ ਲਈ ਦੇਸ਼ ਅੰਦਰ ਖੱਬੀਆਂ ਸ਼ਕਤੀਆਂ ਨੂੰ ਇੱਕ ਪਲੇਟਫਾਰਮ ਤੇ ਇੱਕਠਾ ਕਰਨ ਦੇ ਯਤਨ ਕੀਤੇ ਜਾਣਗੇ। ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਦਲਬੀਰ ਸਿੰਘ ਅਤੇ ਮਾਸਟਰ ਸੁ਼ਭਾਸ਼ ਸ਼ਰਮਾ ਨੇ ਕੀਤੀ। ਇਸ ਮੌਕੇ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਕਟਾਰੂ ਚੱਕ, ਆਰ.ਐਮ.ਪੀ.ਆਈ ਦੇ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਜਨਕ ਕੁਮਾਰ, ਪ੍ਰੇਮ ਸਾਗਰ, ਰਵੀ ਕੁਮਾਰ ਕਟਾਰੂ ਚੱਕ, ਅਜੀਤ ਰਾਮ ਗੰਦਲਾ ਲਾੜ੍ਹੀ, ਰਘੁਵੀਰ ਸਿੰਘ ਧਲੋਰੀਆਂ, ਬਲਦੇਵ ਰਾਜ ਭੋਆ, ਦੇਵ ਰਾਜ ਸੁਜਾਨਪੁਰ, ਬਲਬੀਰ ਸਿੰਘ ਬੇਹੜੀਆਂ ਅਤੇ ਹੋਰ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਹਾਜ਼ਰ ਸਨ।

  • RMPI Protest March against the partial attitude of CJI

    RMPI Protest March against the partial attitude of CJI

    Revolurionary Marxist Party Of India (RMPI), today organised a Protest March against the partial attitude of CJI and in favour of the issues raised by the four senior judges of Supreme Court Of India, at Jalandhar (Punjab). The procession started from Desh Bhagat Memorial Jalandhar, marched through all the main streets of the city. Comrade Mangat Ram Pasla, Comrade Harkamwal Singh, Comrade Gurnam Daud led the Protest March. All the leaders blamed that CJI is acting upon the instructions of central Govt rather than applying the course of law and justice. They said that the Central Govt,s statement regarding not intervention in the situation is totally fraud ,because the situation is being deteriorated due to illegal and immoral intervention of Modi Regime in the matters of hon’ble Supreme Court. The Modi Govt intervened in the matter to save Mr Amit Shah, BJP National President from the punishment for the heinous crimes, he committed at different times. The RMPI leaders called upon the people of the nation to understand the anti justice moves of central Govt and launch struggles against these moves. Desh Bhagat Memorial Trust G secy Com Gurmeet, senier Trustee Gandharv Sen kochher, Ex G secy Dr Raghbir Kaur, Warayam Singh Sandhu, Pargat Singh Jamarai also address the meeting.

  • ਆਰ.ਐਮ.ਪੀ.ਆਈ. ਵਲੋ ਨਿਆਂਪਾਲਕਾ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਪ੍ਰਭਾਵਸ਼ਾਲੀ ਮਾਰਚ

    ਆਰ.ਐਮ.ਪੀ.ਆਈ. ਵਲੋ ਨਿਆਂਪਾਲਕਾ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਪ੍ਰਭਾਵਸ਼ਾਲੀ ਮਾਰਚ

    ਜਲੰਧਰ, 13 ਜਨਵਰੀ – ਸੁਪਰੀਮ ਕੋਰਟ ਦੇ ਚਾਰ ਜੱਜਾਂ ਵਲੋਂ ਕੀਤੇ ਗਏ ਦਲੇਰੀ ਭਰਪੂਰ ਇੰਕਸ਼ਾਫਾਂ ਦੇ ਸਮਰਥਨ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਵਿਚ ਅੱਜ ਇੱਥੇ ਸੈਕੜੇ ਪਾਰਟੀ ਵਰਕਰਾਂ, ਬੁੱਧੀਜੀਵੀਆਂ, ਮਜ਼ਦੂਰਾਂ, ਕਿਸਾਨਾਂ ਨੇ ਨਿਆਂਪਾਲਕਾ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਪ੍ਰਭਾਵਸ਼ਾਲੀ ਮਾਰਚ ਕੀਤਾ । ਪਾਰਟੀ ਦੇ ਸੱਦੇ ‘ਤੇ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਚ ਇਕੱੱਠੇ ਹੋਏ ਇਨ੍ਹਾਂ ਜਨਸਮੂਹਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਪਾਸਲਾ ਨੇ ਕਿਹਾ ਕੇ ਸੁਪਰੀਮ ਕੋਰਟ ਦੇ ਇਨ੍ਹਾਂ ਜੱਜਾਂ ਦੀ ਇਸ ਅਨੋਖੀ ਤੇ ਬੇਮਿਸਾਲ ਕਾਰਵਾਈ ਨੇ ਸਿੱੱਧ ਕਰ ਦਿੱਤਾ ਹੈ ਕਿ ਦੇਸ਼ ਦੀ ਨਿਆਂਪਾਲਿਕਾ ਦੀ ਆਜ਼ਾਦੀ ਗੰਭੀਰ ਖਤਰੇ ਵਿਚ ਹੈ ਤੇ ਇਸ ਉਪਰ ਫਿਰਕੂ-ਫਾਸ਼ੀਵਾਦੀ ਸ਼ਕਤੀਆਂ ਪੂਰੀ ਤਰ੍ਹਾਂ ਕਾਬਜ਼ ਹੋ ਗਈਆਂ ਹਨ, ਜਿਸ ਕਾਰਨ ਜਮਹੂਰੀਅਤ ਦਾ ਆਖਰੀ ਅੰਗ ਵੀ ਖਤਰੇ ਵਿਚ ਪੈ ਗਿਆ ਹੈ। ਵਿਧਾਨ ਪਾਲਿਕਾ ਅਤੇ ਭ੍ਰਿਸ਼ਟਾਚਾਰ ‘ਚ ਨਹੁੰ -ਨਹੁੰ ਤੱਕ ਗਰਕੀ ਹੋਈ ਕਾਰਜਪਾਲਿਕਾ ਵਿਚ ਲੋਕਾਂ ਦਾ ਭਰੋਸਾ ਪਹਿਲਾ ਹੀ ਕਾਫੀ ਹੱਦ ਤੱਕ ਉੱਠ ਚੁੱਕਾ ਹੈ ਅਤੇ ਉਹ ਨਿਆਂ ਪਾਲਿਕਾ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਦੇ ਹਨ। ਇਸ ਮੌਕੇ ਬੋਲਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਕਿਹਾ ਕਿ ਚਾਰ ਚੋਟੀ ਦੇ ਜੱਜਾਂ ਦੇ ਇਸ ਇਕਬਾਲੀਆ ਬਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਸੁਪਰੀਮ ਕੋਰਟ ਵੀ ਫਿਰਕੂ-ਫਾਸ਼ੀਵਾਦੀ ਸੰਘ ਪਰਿਵਾਰ ਦੇ ਇੱਕ ਪ੍ਰਤੀਨਿਧ ਦੇ ਹੱਥ ਵਿਚ ਇੱਕ ਖਿਡੌਣਾ ਬਣਕੇ ਰਹਿ ਗਈ ਹੈ ਤੇ ਉਹ ਮਨਮਰਜ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਸੋਹਰਾਬੁਦੀਨ ਦੇ ਵਹਿਸ਼ੀਆਨਾ ਕਤਲ ਦੀ ਜਾਂਚ ਕਰ ਰਿਹਾ ਜੱਜ ਐੱਚ ਸੀ ਲੋਇਆ ਵੀ ਇਸ ਸਾਜ਼ਿਸ਼ੀ ਟੋਲੇ ਦੀ ਵਹਿਸ਼ਤ ਦੀ ਭੇਟ ਹੀ ਚੜ੍ਹਿਆ ਹੈ। ਮਾਰਚਕਾਰੀਆ ਨੂੰ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰਸਟੀ ਗੰਧਰਵ ਸੈਨ ਕੋਛੜ, ਜਨਰਲ ਸਕੱਤਰ ਗੁਰਮੀਤ, ਸਾਬਕਾ ਜਨਰਲ ਸਕੱਤਰ ਡਾ. ਰਘਬੀਰ ਕੌਰ, ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ, ਪਰਗਟ ਸਿੰਘ ਜਾਮਾਰਾਏ, ਡਾ. ਸਤਨਾਮ ਸਿੰਘ ਅਜਨਾਲਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਬਿਨ੍ਹਾਂ ਵੱਡੀ ਗਿਣਤੀ ‘ਚ ਪਾਰਟੀ ਦੇ ਆਗੂ ਵੀ ਮੌਜੂਦ ਸਨ। ਮੁਜ਼ਾਹਰਾਕਾਰੀਆ ਨੇ ਮੰਗ ਕੀਤੀ ਕਿ ਜਸਟਿਸ ਲੋਇਆ ਦੇ ਕਤਲ ਲਈ ਜ਼ਿੰਮੇਵਾਰ ਅਮਿਤ ਸ਼ਾਹ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਲੋ ਉਸ ਦੀਆਂ ਵਧੀਕੀਆਂ ਕਾਰਨ ਅਸਤੀਫਾ ਲਿਆ ਜਾਵੇ ਤਾਂ ਜੋ ਲੋਕਾਂ ਦਾ ਨਿਆਂ-ਵਿਵਸ਼ਥਾ ਵਿਚ ਭਰੋਸਾ ਬਹਾਲ ਹੋ ਸਕੇ। ਉਹਨਾਂ ਆਪਣੇ ਹੱਥਾਂ ਵਿਚ ਨਿਆਪਾਲਿਕ ਦੀ ਰਾਖੀ ਤੇ ਜਮਹੂਰੀਅਤ ਬਚਾਓ, ਫਿਰਕੂ-ਫਾਸ਼ੀਵਾਦੀ ਭਜਾਓ ਆਦਿ ਦੇ ਮਾਟੋ ਫੜੇ ਹੋਏ ਸਨ। ਉਹ ਆਪਣੀਆਂ ਇਨ੍ਹਾਂ ਮੰਗ ਦੇ ਹੱਕ ਵਿਚ ਰੋਹ ਭਰਪੂਰ ਨਾਅਰੇ ਲਾ ਰਹੇ ਸਨ। ਇਸ ਮਾਰਚ ਵਿਚ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ।

  • ਲੋਕਤੰਤਰ ਨੂੰ ਬਚਾਉਣ ਲਈ ਆਰਐੱਮਪੀਆਈ ਵੱਲੋਂ ਮਾਰਚ ਅੱਜ

    ਲੋਕਤੰਤਰ ਨੂੰ ਬਚਾਉਣ ਲਈ ਆਰਐੱਮਪੀਆਈ ਵੱਲੋਂ ਮਾਰਚ ਅੱਜ

    ਜਲੰਧਰ- ਆਰਐੱਮਪੀਆਈ ਵੱਲੋਂ ਅੱਜ 13 ਜਨਵਰੀ ਨੂੰ ਠੀਕ 12 ਵਜੇ ਦੇਸ਼ ਭਗਤ ਯਾਦਗਾਰ ਹਾਲ ਤੋਂ ਇੱਕ ਮਾਰਚ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਕਰਨਗੇ। ਕੱਲ੍ਹ ਸੁਪਰੀਮ ਕੋਰਟ ਦੇ ਚਾਰ ਜੱਜਾਂ ਵੱਲੋਂ ਪਹਿਲੀ ਵਾਰ ਮੀਡੀਏ ਦੇ ਸਨਮੁੱਖ ਹੋ ਕੇ ਸੁਪਰੀਮ ਕੋਰਟ ਦੇ ਹੀ ਚੀਫ਼ ਜਸਟਿਸ ਖ਼ਿਲਾਫ਼ ਮੁੱਦੇ ਉਭਾਰੇ ਗਏ ਸਨ। ਇਨ੍ਹਾਂ ਮੁੱਦਿਆਂ ਦੇ ਸਾਹਮਣੇ ਆਉਣ ਨਾਲ ਦੇਸ਼ ਦੇ ਲੋਕਤੰਤਰ ਦਾ ਚਿਹਰਾ ਮੋਹਰਾ ਨੰਗਾ ਹੋ ਗਿਆ ਹੈ। ਇਸ ਬਾਰੇ ਹੋਰ ਜਾਨਣ ਲਈ ਠੀਕ 12 ਵਜੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਪੁੱਜਣ ਦੀ ਸਾਰੇ ਸਨੇਹੀਆਂ ਨੂੰ ਅਪੀਲ ਕੀਤੀ ਜਾਂਦੀ ਹੈ।

  • ਮਜ਼ਦੂਰਾਂ ਦੇ ਘਰ ਢਾਹੁਣ ਦੀ ਨਿਖੇਧੀ

    ਮਜ਼ਦੂਰਾਂ ਦੇ ਘਰ ਢਾਹੁਣ ਦੀ ਨਿਖੇਧੀ

    ਫਿਲੌਰ- ਅੱਜ ਇੱਥੋਂ ਦੇ ਸੰਤੋਖਪੁਰਾ ਮੁਹੱਲੇ ‘ਚ ਰੇਲਵੇ ਵੱਲੋਂ ਮਜ਼ਦੂਰਾਂ ਦੇ ਘਰ ਢਾਹੁਣ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਅੱਜ ਇੱਥੋਂ ਜਾਰੀ ਕੀਤੇ ਬਿਆਨ ‘ਚ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਫਾਰਮ ਭਰਵਾ ਰਹੀ ਹੈ ਅਤੇ ਦੂਜੇ ਪਾਸੇ ਮਜ਼ਦੂਰਾਂ ਦੀ ਛੱਤ ਖੋਹੀ ਜਾ ਰਹੀ ਹੈ। ਵਰਨਣਯੋਗ ਹੈ ਕਿ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ‘ਚ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਮਜ਼ਦੂਰਾਂ ਨੂੰ ਥਾਂ ਖ਼ਾਲੀ ਕਰਨ ਦੇ ਨੋਟਿਸ ਦਿੱਤੇ ਜਾ ਰਹੇ ਸਨ ਅਤੇ ਮਜ਼ਦੂਰ ਲਗਾਤਾਰ ਇਸ ਦਾ ਵਿਰੋਧ ਕਰਦੇ ਆ ਰਹੇ ਸਨ। ਅੱਜ ਰੇਲਵੇ ਵਿਭਾਗ ਨੇ ਸਥਾਨਕ ਪ੍ਰਸ਼ਾਸਨ ਨੂੰ ਨਾਲ ਲੈ ਕੇ ਘਰ ਢਾਹੁਣ ਦਾ ਕੰਮ ਆਰੰਭ ਦਿੱਤਾ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਦੇਵ ਫਿਲੌਰ, ਜਰਨੈਲ ਫਿਲੌਰ, ਜਸਵਿੰਦਰ ਸਿੰਘ ਢੇਸੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਬਲਬੀਰ ਸਿੰਘ ਬਿਲਗਾ, ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਤਰਸੇਮ ਲਾਲ, ਕੁਲਜੀਤ ਸਿੰਘ, ਜਸਬੀਰ ਸਿੰਘ, ਨਵੀਨ ਕੁਮਾਰ ਫਿਲੌਰ, ਬਲਦੇਵ, ਦੀਪਕ, ਮਨਜੀਤ ਆਸ਼ੂ, ਰੇਖਾ ਰਾਣੀ, ਕਮਲਾ ਪੂਰੋ, ਬਿੰਦੀ, ਪਾਰਸ, ਸਰੋਜ, ਨਿੰਦਰੋ, ਅਮਨ, ਸੁਰਜੀਤ ਕੌਰ, ਦਰਸ਼ੋ ਆਦਿ ਹਾਜ਼ਰ ਸਨ।

  • ਦਲਿਤਾਂ ਉਪਰ ਹੋਏ ਹਮਲੇ ਖਿਲਾਫ ਮੋਦੀ ਸਰਕਾਰ ਦਾ ਪਤੂਲਾ ਫੂਕਿਆ

    ਦਲਿਤਾਂ ਉਪਰ ਹੋਏ ਹਮਲੇ ਖਿਲਾਫ ਮੋਦੀ ਸਰਕਾਰ ਦਾ ਪਤੂਲਾ ਫੂਕਿਆ

    ਬਟਾਲਾ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋ ਅੱਡਾ ਖਾਨੋਵਾਲ (ਬਟਾਲਾ) ਵਿਖੇ ਮਹਾਰਾਸ਼ਟਰ ਦੇ ਕੋਰੇਗਾਊ ਵਿਚ ਦਲਿਤਾਂ ਉਪਰ ਹੋਏ ਹਮਲੇ ਖਿਲਾਫ ਮੋਦੀ ਸਰਕਾਰ ਦਾ ਪਤੂਲਾ ਫੂਕਿਆ ਗਿਆ

  • ਰੁਜ਼ਾਗਰ ਦਫਤਰ ਅੱਗੇ ਧਰਨਾ 15 ਜਨਵਰੀ ਨੂੰ

    ਰੁਜ਼ਾਗਰ ਦਫਤਰ ਅੱਗੇ ਧਰਨਾ 15 ਜਨਵਰੀ ਨੂੰ

    ਸੰਗ ਢੇਸੀਆਂ (ਫਿਲੌਰ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਤਹਿਸੀਲ ਫਿਲੌਰ ਨੇ ਅੱਜ ਇੱਕ ਮੀਟਿੰਗ ‘ਚ ਫੈਸਲਾ ਕੀਤਾ ਕਿ ਹਾਕਮ ਧਿਰ ਦੇ ਵਾਅਦੇ ਮੁਤਾਬਿਕ ਰੁਜ਼ਗਾਰ ਨਾ ਮਿਲਣ ਕਾਰਨ ਤਹਿਸੀਲ ਪੱਧਰ ‘ਤੇ ਰੁਜ਼ਾਗਰ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਪਿੰਡ ਸੰਗ ਢੇਸੀਆਂ ‘ਚ ਕੀਤੀ ਇਸ ਮੀਟਿੰਗ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਕੀਤੀ। 15 ਜਨਵਰੀ ਨੂੰ ਫਿਲੌਰ ਦੇ ਰੁਜ਼ਗਾਰ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਲਈ ਕੀਤੀ ਇਸ ਮੀਟਿੰਗ ਨੂੰ ਸਭਾ ਦੇ ਸਾਬਕਾ ਆਗੂ ਸਰਬਜੀਤ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ। ਉਨ੍ਹਾਂ ਆਦਿ ਮਨੁੱਖ ਤੋਂ ਲੈ ਕੇ ਪੂੰਜੀਵਾਦੀ ਸਿਸਟਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੂੰਜੀਵਾਦ ਦਾ ਸੰਕਟ ਹੋਰ ਡੂੰਘਾ ਹੋਵੇਗਾ, ਜਿਸ ਦਾ ਮੁਕਾਬਲਾ ਸ਼ਹੀਦ ਭਗਤ ਸਿੰਘ ਦੇ ਵਾਰਸਾਂ ਨੂੰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਸਤ ਦੇਸ਼ ਆਪਣੇ ਸੰਕਟ ਹੋਰ ਦੇਸ਼ਾਂ ‘ਤੇ ਲੱਦ ਰਹੇ ਹਨ, ਜਿਸ ਕਾਰਨ ਭਾਰਤ ‘ਚ ਕੁੱਝ ਰਾਹਤ ਵਜੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਵੀ ਬੰਦ ਕੀਤੀਆ ਜਾ ਰਹੀਆ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨਕਲਾਬ ਸਾਮਰਾਜ ਦੇ ਕਫ਼ਨ ‘ਚੋਂ ਹੀ ਪੈਦਾ ਹੋ ਸਕੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨਾਲ ਕਾਫੀ ਵਾਅਦੇ ਕੀਤੇ ਸਨ ਪਰ ਹੁਣ ਤੱਕ ਇੱਕ ਵੀ ਵਾਅਦਾ ਨਹੀਂ ਨਿਭਾਇਆ ਗਿਆ। ਉਨ੍ਹਾਂ 15 ਜਨਵਰੀ ਨੂੰ ਦਿੱਤੇ ਜਾਣ ਵਾਲੇ ਧਰਨੇ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਭਾ ਦੇ ਸਾਬਕਾ ਆਗੂ ਮਨਜੀਤ ਸੂਰਜਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿੱਪ ‘ਚ ਸਰਕਾਰਾਂ ਅਤੇ ਅਦਾਰਿਆਂ ਦੀਆਂ ਨਲਾਇਕੀਆਂ ਨੂੰ ਵੀ ਨੰਗਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਹੱਕ ਲੈਣ ਲਈ ਅੱਗੇ ਆਉਣ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਧਰਨੇ ਨੂੰ ਕਾਮਯਾਬ ਕਰਨ ਲਈ ਨੌਜਵਾਨਾਂ ਨੂੰ ਜਿੰਮੇਵਾਰੀਆਂ ਦੀ ਵੰਡ ਵੀ ਕੀਤੀ। ਇਸ ਮੀਟਿੰਗ ‘ਚ ਹੋਰਨਾ ਤੋਂ ਇਲਾਵਾ ਰਿੱਕੀ ਮੀਓਵਾਲ, ਅਰਸ਼ਪ੍ਰੀਤ ਆਸ਼ੂ, ਜੱਸਾ ਰੁੜਕਾ, ਰਣਜੋਤ, ਲਵਪ੍ਰੀਤ, ਜੀਤਾ ਢੇਸੀ, ਚੰਦਨਾ, ਰਾਧਿਕਾ ਰੀਤੂ, ਨੀਸ਼ਾ, ਇੰਦਰਜੀਤ ਕੌਰ, ਪ੍ਰਭਜੋਤ ਕੌਰ, ਰੇਨੂਕਾ ਮਨੀਸ਼ਾ ਰਾਣੀ ਆਦਿ ਹਾਜ਼ਰ ਸਨ।

  • Burn effigy of saffron-fascist forces

    Burn effigy of saffron-fascist forces

    Faridkot- Sbyf and psf jointly action and burn effigy of saffron-fascist forces on koregauw issue at Faridkot

  • ਸ਼ਹਿਰ ਤੋਂ ਬਾਹਰ ਧਰਨੇ ਲਾਉਣ ਲਈ ਥਾਂ ਨਿਸ਼ਚਤ ਕਰਨ ਦੀ ਨਿਖੇਧੀ

    ਸ਼ਹਿਰ ਤੋਂ ਬਾਹਰ ਧਰਨੇ ਲਾਉਣ ਲਈ ਥਾਂ ਨਿਸ਼ਚਤ ਕਰਨ ਦੀ ਨਿਖੇਧੀ

    ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜ਼ਿਲ੍ਹਾ ਕਮੇਟੀ ਜਲੰਧਰ-ਕਪੂਰਥਲਾ ਨੇ ਮਹਾਰਾਸ਼ਟਰਾ ਦੇ ਕੋਰੇਗਾਂਵ ਵਿਖੇ ਭੀਮਾ ਕੋਰੇਗਾਉਂ ਲੜਾਈ ਦੀ 200ਵੀਂ ਵਰ੍ਹੇਗੰਢ ਮਨਾਉਣ ਸਮੇਂ ਸੰਭਾਜੀ ਬ੍ਰਿਗੇਡ ਨਾਮੀ ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਜ਼ਿਲ੍ਹਾ ਕਮੇਟੀ ਦੀ ਸੰਤੋਖ ਸਿੰਘ ਬਿਲਗਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਫੈਸਲੇ ਜਾਰੀ ਕਰਦਿਆ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਲੰਧਰ ਪ੍ਰਸਾਸ਼ਨ ਦੀ ਧਰਨੇ ਲਾਉਣ ਲਈ ਥਾਂ ਨਿਸ਼ਚਤ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਮੀਟਿੰਗ ‘ਚ ਪਾਸ ਹੋਇਆ ਕਿ ਅਜਿਹਾ ਕਰਕੇ ਸਰਕਾਰ ਲੁੱਟੇ ਪੁੱਟੇ ਲੋਕਾਂ ਦੀ ਅਵਾਜ਼ ਬੰਦ ਨਹੀਂ ਕਰ ਸਕਦੀ। ਵਰਨਣਯੋਗ ਹੈ ਕਿ ਕਈ ਥਾਵਾਂ ‘ਤੇ ਸ਼ਹਿਰ ਤੋਂ ਬਾਹਰ ਧਰਨੇ ਲਾਉਣ ਲਈ ਥਾਂ ਨਿਸ਼ਚਤ ਕੀਤੇ ਹਨ, ਜਿਥੇ ਲੋਕਾਂ ਦੇ ਦੁੱਖਾਂ ਦਰਦਾਂ ਦੀ ਅਵਾਜ਼ ਵੀ ਕਿਸੇ ਨੂੰ ਸੁਣਾਈ ਨਹੀਂ ਦੇਵੇਗੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਅਜੋਕੀ ਰਾਜਨੀਤਕ ਅਵਸਥਾ ਬਾਰੇ ਦੱਸਦਿਆਂ ਕਿਹਾ ਕਿ ਪੂੰਜੀਵਾਦ ਦਾ ਸੰਕਟ ਦਿਨੋ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਖਾਸ ਕਰ ਦਲਿਤਾਂ ਅਤੇ ਘੱਟ ਗਿਣਤੀਆਂ ‘ਤੇ ਹਮਲੇ ਵੀ ਪਹਿਲਾ ਨਾਲੋਂ ਵੱਧ ਰਹੇ ਹਨ। ਉਨ੍ਹਾਂ ਪਾਰਟੀ ਦੀ ਚੰਡੀਗੜ੍ਹ ਹੋਈ ਪਹਿਲੀ ਕਾਨਫਰੰਸ ਦੀ ਰਿਪੋਰਟ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕਲੂਰ ਸਮਾਜ ਸਿਰਜਣ ਲਈ ਸਿਰਫ ਚੋਣਾਂ ਹੀ ਨਹੀਂ ਸਗੋਂ ਗੈਰ ਪਾਰਲੀਮਾਨੀ ਸੰਘਰਸ਼ ਕਰਨੇ ਪੈਣਗੇ। ਇਸ ਕਾਨਫਰੰਸ ਵਲੋਂ ਪਾਸ ਕੀਤੇ ਵਿਧਾਨ ਮੁਤਾਬਿਕ ਜ਼ਿਲ੍ਹਾ ਕਮੇਟੀ ਨੇ ਸਰਬਸੰਮਤੀ ਨਾਲ ਸਾਥੀ ਦਰਸ਼ਨ ਨਾਹਰ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਸਾਥੀ ਸੰਤੋਖ ਸਿੰਘ ਬਿਲਗਾ ਨੂੰ ਜ਼ਿਲ੍ਹਾ ਵਿੱਤ ਸਕੱਤਰ ਚੁਣਿਆ। ਮੀਟਿੰਗ ਦੌਰਾਨ ਲੋਕ ਪੱਖੀ ਮੁਤਾਬਦਲ ਉਸਾਰਨ ਲਈ ਅਗਲੇ ਦੋ ਮਹੀਨੇ ਲਈ ਸਰਗਰਮੀਆਂ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ।

  • ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਸਾੜੀ

    ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਸਾੜੀ

    ਮਾਨਸਾ – ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਤੀ ਕਰਜੇ ਮਾਫੀ ਲਈ ਮਾਨਸਾ ਵਿਖੇ ਰੱਖੇ ਸਮਾਗਮ ਸਮੇਂ ਫੇਰੀ ਦਾ ਵਿਰੋਧ ਕਰਦਿਆਂ ਪਿੰਡ ਭੁਪਾਲ ਕਲਾਂ, ਅਤਲਾ ਖੁਰਦ, ਅਤਲਾ ਕਲਾਂ ਅਤੇ ਫਫੜੇ ਭਾਈਕੇ ਦੇ ਕਿਸਾਨਾਂ ਵੱਲੋਂ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿਘ ਫਫੜੇ ਭਾਈਕੇ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ਵਾਦਾ ਕੀਤਾ ਸੀ ਕਿ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ‘ਚ ਬਣਦੀ ਹੈ ਤਾਂ ਉਹ ਕਿਸਾਨਾਂ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਕਰਜਿਆਂ ਉੱਪਰ ਲੀਕ ਮਾਰੇਗੀ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੋ ਮਹੀਨੇ ਪਹਿਲਾਂ ਸਰਵੇ ਕਰਵਾਕੇ ਦਸ ਲੱਖ ਢਾਈ ਹਜਾਰ ਕਿਸਾਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਸੀ ਪਰ ਹੁਣ ਇੱਕ ਲੱਖ ਢਾਈ ਹਜਾਰ ਕਿਸਾਨਾਂ ਦੀਆਂ ਹੀ ਲਿਸਟਾਂ ਜਾਰੀ ਕੀਤੀਆਂ ਗਈਆਂ ਹਨ। 8 ਲੱਖ 67 ਹਜਾਰ ਕਿਸਾਨਾਂ ਨੂੰ ਕਰਜਾ ਮਾਫੀ ਦੀ ਸਕੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਕਾਰਣ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਨੇ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜੇ ਖਤਮ ਕੀਤੇ ਜਾਣ ਅਤੇ ਕਰਜਿਆਂ ਵਿੱਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਕੁਰਕੀਆਂ ਬੰਦ ਕੀਤੀਆਂ ਜਾਣ। ਕਿਸਾਨਾਂ ਨੂੰ ਬਿਨਾਂ ਵਿਆਜ ਕਰਜੇ ਦਿੱਤੇ ਜਾਣ। ਇਸ ਮੌਕੇ ਜੰਟਾ ਸਿੰਘ ਅਲੀਸ਼ੇਰ ਕਲਾਂ, ਸੋਹਣਾ ਸਿੰਘ ਭੁਪਾਲ, ਗੁਰਮੇਲ ਸਿੰਘ ਭੁਪਾਲ, ਬੁਧੂ ਖਾਂ, ਮੱਘਰ ਸਿੰਘ ਅਤਲਾ ਕਲਾਂ, ਦਿਆਲ ਸਿੰਘ ਅਤਲਾ ਖੁਰਦ, ਸਤਪਾਲ ਸਿੰਘ, ਬਹਾਦਰ ਸਿੰਘ, ਜੁਗਰਾਜ ਸਿੰਘ ਆਦਿ ਆਗੂ ਹਾਜਰ ਸਨ। ਜਾਰੀ ਕਰਤਾ: ਇਕਬਾਲ ਸਿੰਘ ਫਫੜੇ ਭਾਈਕੇ ਜਿਲ੍ਹਾ ਪੈਸ ਸਕੱਤਰ 88476 98299

  • ਕਾਮਰੇਡ ਗੁਰਬਖ਼ਸ਼ ਸਿੰਘ ਸੀਡ ਫਾਰਮ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ

    ਕਾਮਰੇਡ ਗੁਰਬਖ਼ਸ਼ ਸਿੰਘ ਸੀਡ ਫਾਰਮ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ

    ਅਬੋਹਰ – ਜਮਹੂਰੀ ਕਿਸਾਨ ਸਭਾ ਤਹਿਸੀਲ ਅਬੋਹਰ ਦੇ ਪ੍ਰਧਾਨ ਅਤੇ ਭਾਰਤੀ ਇਨਕਲਾਬੀ ਪਾਰਟੀ ਮਾਰਕਸਵਾਦੀ ਦੇ ਤਹਿਸੀਲ ਕਮੇਟੀ ਮੈਂਬਰ ਕਾਮਰੇਡ ਗੁਰਬਖ਼ਸ਼ ਸਿੰਘ ਸੀਡ ਫਾਰਮ ਦੇ ਭੋਗ ‘ਤੇ ਕਿਸਾਨ ਆਗੂਆਂ ਵੱਲੋਂ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਗੁਰਮੇਜ ਗੇਜੀ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਸਾਥੀ ਕੁਲਵੰਤ ਸਿੰਘ ਕਿਰਤੀ, ਜ਼ਿਲ੍ਹਾ ਪ੍ਰਧਾਨ ਰਾਮ ਕ੍ਰਿਸ਼ਨ ਧੁਨਕੀਆ, ਜ਼ਿਲ੍ਹਾ ਵਿੱਤ ਸਕੱਤਰ ਅਵਤਾਰ ਸਿੰਘ ਅਤੇ ਹਲਕਾ ਫ਼ਿਰੋਜ਼ਪੁਰ ਤੋਂ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਉਨ੍ਹਾਂ ਵੱਲੋਂ ਅਬਾਦਕਾਰਾਂ ਲਈ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕਾਮਰੇਡ ਗੁਰਬਖ਼ਸ਼ ਸਿੰਘ ਦੇ ਲੜਕਿਆਂ ਜਸਬੀਰ ਸਿੰਘ ਅਤੇ ਰਾਜਬਿੰਦਰ ਸਿੰਘ ਨੇ ਪਾਰਟੀ ਅਤੇ ਕਿਸਾਨ ਸਭਾ ਦੇ ਸੰਘਰਸ਼ਾਂ ‘ਚ ਪੂਰਾ ਯੋਗਦਾਨ ਪਾਉਣ ਦਾ ਵਚਨ ਦਿੱਤਾ। ਇਸ ਮੌਕੇ ਪਾਰਟੀ ਆਗੂ ਕਾਮਰੇਡ ਜੋਗਾ ਸਿੰਘ ਸੀਡ ਫਾਰਮ, ਗੋਪਾਲ ਸਿੰਘ ਸੀਡ ਫਾਰਮ ਤੇ ਸੁਭਾਸ਼ ਚੰਦਰ ਅਬੋਹਰ ਹਾਜ਼ਰ ਸਨ।

  • RMPI Condemned the brutal attacks upon dalit community

    RMPI Condemned the brutal attacks upon dalit community

    Jalandhar – Revolutionary Marxists Party Of India (RMPI) strongly condemned the brutal attacks upon dalit community, yesterday at Koregaon, (Pune) Maharashtra.One dalit youth has been killed in this attack made by activists of SambhajiBrigade, a communal outfit backed by RSS with the support of Modi Regime and Maharashtra government led by BJP. These attacks are a part of deep conspiracy of RSS to spread the communal fascist hatred and revival of Manuwadi caste based ruling system. This was stated in a press communique, released here today, by Comrade Mangat Ram Pasla, Comrade Rajinder Pranjpai and Comrade Harkanwal Singh; General Secretarty, Standing Committee Member and Secretary of Punjab State Committee of RMPI respectively. The communist leaders further stated that there may be any difference of opinion regarding any incident or idea but no one should be allowed such offences like of Koregaon. They said that this day is celebrated by the Dalit Community as a mark of victory against the caste based atrocities against dalits by the then Peshwa rulers. It was these inhuman treatment and atrocities for the dalits joins the British army in the colonial era. They fought against Peshwas, from the side of colonial army because of these anti human atrocities. The Peshwas were defeated badly in the battle. RMPI leaders called upon the democratic, patriotic and progressive people and organisations of country to oppose such brutality. They affirmed that RMPI will continue and strengthen its struggle against communal fascist agenda of RSS.

  • ਦਲਿਤਾਂ ‘ਤੇ ਕੀਤੇ ਹਮਲੇ ਖ਼ਿਲਾਫ ਰੋਸ ਮਾਰਚ ਕੱਢਿਆ

    ਦਲਿਤਾਂ ‘ਤੇ ਕੀਤੇ ਹਮਲੇ ਖ਼ਿਲਾਫ ਰੋਸ ਮਾਰਚ ਕੱਢਿਆ

    ਫਿਲੌਰ – ਮਹਾਰਾਸ਼ਟਰਾ ਦੇ ਕੋਰੇਗਾਂਵ ਵਿਖੇ ਭੀਮਾ ਕੋਰੇਗਾਉਂ ਲੜਾਈ ਦੀ 200ਵੀਂ ਵਰ੍ਹੇਗੰਢ ਮਨਾਉਣ ਸਮੇਂ ਸੰਭਾਜੀ ਬ੍ਰਿਗੇਡ ਨਾਮੀ ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੇ ਖ਼ਿਲਾਫ ਅੱਜ ਇਥੇ ਰੋਸ ਮਾਰਚ ਕੀਤਾ ਗਿਆ। ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਅਗਵਾਈ ਹੇਠ ਕੀਤੇ ਮਾਰਚ ‘ਚ ਇਕੱਤਰ ਲੋਕਾਂ ਨੇ ਫਿਰਕੂ ਸੰਗਠਨਾ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਰੋਸ ਮਾਰਚ ਇਥੋਂ ਦੀ ਨੂਰਮਹਿਲ ਰੋਡ ਤੋਂ ਤਲਵਣ ਰੋਡ ਅਤੇ ਅਕਲਪੁਰ ਰੋਡ ਤੋਂ ਹੁੰਦਾ ਹੋਇਆ ਇਥੋਂ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਨੇੜੇ ਸਮਾਪਤ ਕੀਤਾ ਗਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਮੇਜਰ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਅਜੈ ਫਿਲੌਰ, ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਕੌਂਸਲਰ ਸੁਨੀਤਾ ਫਿਲੌਰ, ਕਾਮਰੇਡ ਦੇਵ, ਕਰਨੈਲ ਫਿਲੌਰ, ਆਸ਼ੂ ਫਿਲੌਰ, ਰਮਨ ਕੁਮਾਰ, ਬਲਦੇਵ ਸਿੰਘ, ਲੇਖ ਰਾਜ, ਸੁਰਿੰਦਰ ਕੁਮਾਰ, ਕਮਲਜੀਤ ਬੰਗੜ, ਗਗਨਦੀਪ, ਬਲਦੇਵ ਸਿੰਘ, ਸੁਨੀਲ ਭੈਣੀ, ਇਕਬਾਲ ਸਿੰਘ, ਕਮਲਾ ਰਾਣੀ, ਗੇਜੋ, ਰਾਣੀ ਆਦਿ ਨੇ ਕੀਤੀ।

  • ਪੱਤਰਕਾਰ ਰਚਨਾ ਖਹਿਰਾ ‘ਤੇ ਕੇਸ ਦਰਜ ਕਰਨ ਦੀ ਆਰ ਐੱਮ ਪੀ ਆਈ ਵੱਲੋਂ ਨਿੰਦਾ

    ਪੱਤਰਕਾਰ ਰਚਨਾ ਖਹਿਰਾ ‘ਤੇ ਕੇਸ ਦਰਜ ਕਰਨ ਦੀ ਆਰ ਐੱਮ ਪੀ ਆਈ ਵੱਲੋਂ ਨਿੰਦਾ

    ਜਲੰਧਰ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਨੇ ਆਧਾਰ ਕਾਰਡ ਵਰਗੇ ਅਤਿ-ਸੰਵੇਦਨਸ਼ੀਲ ਸਿਸਟਮ ਦੀਆਂ ਗੰਭੀਰ ਖਾਮੀਆਂ ਨੂੰ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਰਚਨਾ ਖਹਿਰਾ ਅਤੇ ਟ੍ਰਿਬਿਊਨ ਖਿਲਾਫ ਕੇਸ ਦਰਜ ਕਰਨ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਆਰ ਐੱਮ ਪੀ ਆਈ ਦੇ ਜਰਨਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ਅਤੇ ਜਮਹੂਰੀਅਤ ‘ਤੇ ਹਮਲਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਇਸ ਸੰਵੇਦਨਸ਼ੀਲ ਮਾਮਲੇ ਦੀਆਂ ਖਾਮੀਆਂ ਦੂਰ ਕਰੇ ਤੇ ਇਸ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ, ਖਾਮੀਆਂ ਵਾਲੇ ਮਘੋਰਿਆਂ ਤੋਂ ਪਰਦਾ ਚੁੱਕਣ ਵਾਲਿਆਂ ਖਿਲਾਫ ਕਾਰਵਾਈ ਕਰਕੇ ਇਕ ਬਹੁਤ ਹੀ ਖਤਰਨਾਕ ਸੰਕੇਤ ਦੇ ਰਹੀ ਹੈ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦਰਅਸਲ ਆਧਾਰ ‘ਚ ਸੰਨ੍ਹ ਲਾਉਣ ਵਾਲੀ ਰਚਨਾ ਖਹਿਰਾ ਦੀ ਇਸ ਨਿਊਜ਼ ਸਟੋਰੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਬਾਇਓਮੈਟ੍ਰਿਕ ਸ਼ਨਾਖਤੀ ਕਾਰਡ ਵਜੋਂ ਪੇਸ਼ ਕੀਤੀ ਜਾ ਰਹੀ ਇਸ ਪ੍ਰਣਾਲੀ ‘ਚ ਦੇਸ਼ ਦੇ ਨਾਗਰਿਕਾਂ ਦੀ ਨਿੱਜਤਾ ਸੁਰੱਖਿਅਤ ਨਹੀਂ।ਇਸ ਸੰਬੰਧੀ ਕੇਸ ਸੁਪਰੀਮ ਕੋਰਟ ਵਿੱਚ ਅਜੇ ਵੀ ਸੁਣਵਾਈ ਅਧੀਨ ਹੈ।ਟ੍ਰਿਬਿਊਨ ਦੀ ਇਸ ਰਿਪੋਰਟ ਨੇ ਅਦਾਲਤ ਵਿਚ ਸਰਕਾਰ ਦਾ ਪੱਖ ਕਮਜ਼ੋਰ ਕਰ ਦਿੱਤਾ ਹੈ।ਇਸੇ ਗੱਲ ਤੋਂ ਖਫਾ ਹੋ ਕੇ ਮੋਦੀ ਸਰਕਾਰ ਰਚਨਾ ਖਹਿਰਾ ਅਤੇ ਟ੍ਰਿਬਿਊਨ ਖਿਲਾਫ ਕੇਸ ਦਰਜ ਕਰਕੇ ਮੀਡੀਆ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੀ ਹੈ, ਜੋ ਕਿ ਉਸਦਾ ਖਾਸਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਦਾ ਕੰਮ ਸਮਾਜ ਦੀਆਂ ਕਮਜ਼ੋਰੀਆਂ ਵੱਲ ਉਂਗਲ ਕਰਨਾ ਹੁੰਦਾ ਹੈ ਤੇ ਬਾਕੀ ਤਿੰਨ ਥੰਮ੍ਹਾਂ ਦਾ ਕੰਮ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੁੰਦਾ ਹੈ।ਉਨ੍ਹਾਂ ਸਵਾਲ ਕੀਤਾ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਇ ਪ੍ਰੈੱਸ ਨੂੰ ਫਰਜ਼ ਨਿਭਾਉਣ ਤੋਂ ਰੋਕ ਕੇ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਕਮਿਊਨਿਸਟ ਆਗੂਆਂ ਨੇ ਕਿਹਾ ਕਿ ਆਧਾਰ ਕਾਰਡ ਵਰਗੇ ਅਦਾਰੇ ‘ਚੋਂ ਲੋਕਾਂ ਦੀ ਨਿੱਜੀ ਜਾਣਕਾਰੀ ਉਸ ਸਮੇਂ ਲੀਕ ਹੋ ਜਾਣਾ, ਜਦ ਬੈਂਕ ਖਾਤੇ, ਗੈਸ ਕੁਨੈਕਸ਼ਨ, ਪੈਨ ਕਾਰਡ ਵਰਗੀਆਂ ਹੋਰ ਜ਼ਰੂਰੀ ਚੀਜ਼ਾਂ ਆਧਾਰ ਕਾਰਡ ਨਾਲ ਜੋੜੀਆਂ ਜਾ ਰਹੀਆਂ ਹਨ, ਸਰਕਾਰ ਦੀ ਕਾਬਲੀਅਤ ‘ਤੇ ਹੀ ਸਵਾਲ ਖੜੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰਚਨਾ ਖਹਿਰਾ ਅਤੇ ਅਖ਼ਬਾਰ ਟ੍ਰਿਬਿਊਨ ਖਿਲਾਫ ਦਰਜ ਕੇਸ ਰੱਦ ਕੀਤਾ ਜਾਵੇ ਅਤੇ ਉਸ ਸਮੇਂ ਤੱਕ ਦੇਸ਼ ਦੇ ਨਾਗਰਿਕਾਂ ਦੀਆਂ ਉਪਰੋਕਤ ਜ਼ਰੂਰੀ ਚੀਜ਼ਾਂ ਆਧਾਰ ਕਾਰਡ ਨਾਲ ਜੋੜਨੀਆਂ ਬੰਦ ਕੀਤੀਆਂ ਜਾਣ, ਜਦ ਤੱਕ ਇਸ ਦੀ ਸੁਰੱਖਿਆ ਦੀ ਪੂਰੀ ਗਾਰੰਟੀ ਨਹੀਂ ਦਿੱਤੀ ਜਾਂਦੀ।

  • ਕਾਲੇ ਕਾਨੂੰਨਾਂ ਦੇ ਵਿਰੋਧ ‘ਚ 16 ਅਤੇ 17 ਫਰਵਰੀ ਨੂੰ ਰੈਲੀਆਂ ਕਰਨ ਦਾ ਐਲਾਨ

    ਕਾਲੇ ਕਾਨੂੰਨਾਂ ਦੇ ਵਿਰੋਧ ‘ਚ 16 ਅਤੇ 17 ਫਰਵਰੀ ਨੂੰ ਰੈਲੀਆਂ ਕਰਨ ਦਾ ਐਲਾਨ

    ਜਲੰਧਰ – ਕਾਲੇ ਕਾਨੂੰਨਾਂ ਵਿਰੋਧੀ ਜਨਤਕ ਜਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਵਲੋਂ ਕਾਲੇ ਕਾਨੂੰਨਾਂ ਵਿਰੋਧੀ ਸੰਘਰਸ਼ ਦੇ ਦੂਸਰੇ ਪੜਾਅ ‘ਤੇ 16 ਫਰਵਰੀ ਨੂੰ ਬਰਨਾਲਾ ਅਤੇ 17 ਫਰਵਰੀ ਨੂੰ ਜਲੰਧਰ ‘ਚ ਕੀਤੀਆਂ ਜਾ ਰਹੀਆਂ ਸੂਬਾਈ ਰੈਲੀਆਂ ਦੀ ਤਿਆਰੀ ਵਜੋਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਨਾਮ ਸਿੰਘ ਦਾਊਦ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਇਸ ਸਬੰਧੀ ਸਾਥੀ ਤੀਰਥ ਸਿੰਘ ਬਾਸੀ ਅਤੇ ਸ਼ਹੀਦ ਭਗਤ ਨੌਜਵਾਨ ਸਭਾ ਦੇ ਆਗੂ ਅਜੈ ਫਿਲੌਰ ਨੇ ਦੱਸਿਆ ਕਿ ਤਾਲਮੇਲ ਫਰੰਟ ਵਲੋਂ 31 ਦਸਬੰਰ ਦੀ ਸੂਬਾਈ ਕਨਵੈਨਸ਼ਨ ਦਾ ਰੀਵਿਊ ਕੀਤਾ ਗਿਆ। ਅਗਲੇ ਪੜਾਅ ਵਜੋਂ ਜਲੰਧਰ ਰੈਲੀ ਲਈ ਵਿਚਾਰ-ਵਟਾਂਦਰਾ ਕਰਨ ਉਪਰੰਤ ਇਨ੍ਹਾਂ ਰੈਲੀਆਂ ਦੀ ਤਿਆਰੀਆਂ ਲਈ 20 ਅਤੇ 21 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ‘ਚ ਸੀਟੀਯੂ ਦੇ ਇੰਦਰਜੀਤ ਸਿੰਘ ਗਰੇਵਾਲ, ਜ਼ਮਹੂਰੀ ਕਿਸਾਨ ਸਭਾ ਦੇ ਮਾਸਟਰ ਰਘਵੀਰ ਸਿੰਘ, ਟੀ ਐੱਸਯੂ ਦੇ ਸ਼ਿਵ ਕੁਮਾਰ ਤਿਵਾੜੀ, ਐੱਨਆਰਐੱਮਯੂ ਦੇ ਤਰਸੇਮ ਲਾਲ, ਜੀਟੀਯੂ ਦੇ ਕੁਲਦੀਪ ਸਿੰਘ ਦੌੜਕਾ, ਪਸਸਫ ਦੇ ਸ਼ਤੀਸ਼ ਰਾਣਾ ਅਤੇ ਵੇਦ ਪ੍ਰਕਾਸ਼, ਜਨਵਾਦੀ ਇਸਤਰੀ ਸਭਾ ਦੇ ਬੀਬੀ ਬਿਮਲਾ ਦੇਵੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸ਼ਮਸ਼ੇਰ ਸਿੰਘ ਬਟਾਲਾ ਨੇ ਵੀ ਵਿਚਾਰ ਪੇਸ਼ ਕੀਤੇ।

  • ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਤੋਂ ਪਿੱਛੇ ਹਟਣ ਤੇ ਕਰਜ਼ਾ ਮੁਆਫੀ ਵਿਚ ਪੇਂਡੂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ

    ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਤੋਂ ਪਿੱਛੇ ਹਟਣ ਤੇ ਕਰਜ਼ਾ ਮੁਆਫੀ ਵਿਚ ਪੇਂਡੂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ

    ਜਲੰਧਰ – ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਮਹਾਰਾਸ਼ਟਰਾ ਦੇ ਕੋਰੇਗਾਂਵ ਵਿਖੇ ਭੀਮਾ ਕੋਰੇਗਾਉਂ ਲੜਾਈ ਦੀ 200ਵੀਂ ਵਰ੍ਹੇਗੰਢ ਮਨਾਉਣ ਸਮੇਂ ਸੰਭਾਜੀ ਬ੍ਰਿਗੇਡ ਨਾਮੀ ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਇਹ ਉੱਚ ਜਾਤੀ ਹੰਕਾਰ ਦੀ ਭਾਵਨਾ ਨਾਲ ਕੀਤਾ ਗਿਆ ਹਮਲਾ ਅਸਲ ‘ਚ ਸੰਘ ਪਰਿਵਾਰ ਦੇ ਵੱਖੋ ਵੱਖ ਨਾਵਾਂ ਹੇਠ ਕੰਮ ਕਰ ਰਹੇ ਸੰਗਠਨਾਂ ਵੱਲੋਂ ਦੇਸ਼ ਪੱਧਰ ‘ਤੇ ਫੈਲਾਈ ਜਾ ਰਹੀ ਫ਼ਿਰਕਾਪ੍ਰਸਤੀ ਅਤੇ ਮਨੂਵਾਦੀ ਜਾਤੀਪਾਤੀ ਰਾਜ ਪ੍ਰਬੰਧ ਦੀ ਮੁੜ ਕਾਇਮੀ ਲਈ ਦਲਿਤਾਂ ਵਿਰੁੱਧ ਕੀਤੇ ਜਾ ਰਹੇ ਦੁਸ਼ਪ੍ਰਚਾਰ ਅਤੇ ਸਰੀਰਕ ਹਮਲਿਆਂ ਦੀ ਹੀ ਇੱਕ ਕੜੀ ਹੈ। ਵਰਨਣਯੋਗ ਹੈ ਕਿ ਇਹ ਘਟਨਾ ਕੱਲ੍ਹ ਕੋਰੇਗਾਉ ਵਿਖੇ, ਦਲਿਤ ਸਮਾਜ ਵੱਲੋਂ 200 ਸਾਲ ਪਹਿਲਾਂ ਅੰਗਰੇਜ਼ ਸਾਮਰਾਜ ਦੀ ਫ਼ੌਜ ‘ਚ ਨੌਕਰੀ ਕਰਦਿਆਂ ਅਖੌਤੀ ਨੀਵੀਂ ਮਹਾਰ ਜਾਤੀ ਦੇ ਯੋਧਿਆਂ ਵੱਲੋਂ ਪੇਸ਼ਵਾ ਦੀਆਂ ਫ਼ੌਜਾਂ ਨੂੰ ਦਿੱਤੀ ਹਾਰ ਦੀ ਯਾਦ ਵਿੱਚ ਵਿਜੈ ਦਿਵਸ ਵਜੋਂ ਮਨਾਏ ਜਾਣ ਸਮੇਂ ਵਾਪਰੀ ਹੈ। ਇਸ ਘਟਨਾ ‘ਚ ਇੱਕ ਦਲਿਤ ਨੌਜਵਾਨ ਦੀ ਮੌਤ ਹੋ ਗਈ ਹੈ। ਜਿਕਰਯੋਗ ਹੈ ਕਿ ਇਸ ਜਿੱਤ ਨੂੰ ਦਲਿਤ ਸਮਾਜ ਜਾਤੀਵਾਦੀ ਪ੍ਰਬੰਧ ਵਿਰੁੱਧ ਸਵੈਮਾਣ ਦੀ ਰਾਖੀ ਦੇ ਚਿੰਨ੍ਹ ਵਜੋਂ ਮਨਾਉਂਦਾ ਆ ਰਿਹਾ ਹੈ। ਕਿਸੇ ਵੀ ਇਤਿਹਾਸਕ ਘਟਨਾ ਬਾਰੇ ਕਿਸੇ ਵੀ ਸੰਸਥਾ ਜਾਂ ਵਿਅਕਤੀ ਦਾ ਆਪਣਾ ਵੱਖਰਾ ਨਜ਼ਰੀਆ ਹੋ ਸਕਦਾ ਹੈ ਪਰ ਅਸਭਿਅਕ ਹਿੰਸਕ ਹਮਲਿਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਆਗੂਆਂ ਨੇ ਆਪਣੀਆਂ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਘਟਨਾ ਦਾ ਵਿਰੋਧ ਕਰਦੇ ਹੋਏ ਆਪਣੇ ਰੋਹ ਦਾ ਪ੍ਰਗਟਾਵਾ ਕਰਨ।

  • ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ

    ਫ਼ਿਰਕੂ ਸੰਗਠਨ ਵੱਲੋਂ ਦਲਿਤਾਂ ਉੱਪਰ ਕੀਤੇ ਗਏ ਵਹਿਸ਼ੀ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ

    ਜਲੰਧਰ – ਜਮਹੂਰੀ ਕਿਸਾਨ ਸਭਾ ਦੇ ਆਗੂਆਂ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਭੀਮ ਸਿੰਘ ਆਲਮਪੁਰ, ਜਾਇੰਟ ਸਕੱਤਰ ਰਘਬੀਰ ਸਿੰਘ ਪਕੀਵਾ ਅਤੇ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਤੋਂ ਪਿੱਛੇ ਹਟਣ ਅਤੇ ਇਸ ਕਰਜ਼ਾ ਮੁਆਫੀ ਵਿਚ ਪੇਂਡੂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਇਹਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਲਗਾਤਾਰ ਆਪਦੇ ਬਿਆਨ ਬਦਲਦੀ ਰਹੀ ਹੈ। ਪਹਿਲਾਂ ਸਾਰੇ ਕਿਸਾਨਾਂ ਤੋਂ ਹਟਕੇ 5 ਏਕੜ ਦੀ ਮਾਲਕੀ ਤੱਕ ਵਾਲੇ ਕਿਸਾਨ ਨਾਮਜਦ ਕੀਤੇ ਗਏ। ਫਿਰ ਸਾਰੇ ਕਰਜ਼ਿਆਂ ਦੀ ਥਾਂ ਸਹਿਕਾਰੀ ਬੈਂਕਾਂ ਦੇ ਫਸਲੀ ਕਰਜ਼ੇ ਕਹੇ ਗਏ। ਇਸ ਤੋਂ ਪਿਛੋਂ ਇਹ ਐਲਾਨ ਆਇਆ ਕਿ ਢਾਈ ਏਕੜ ਵਾਲੇ ਕਿਸਾਨਾਂ ਦਾ ਦੋ ਲੱਖ ਕਰਜ਼ਾ ਮੁਆਫ ਹੋਵੇਗਾ ਭਾਵ ਉਹਨਾਂ ਦਾ ਕੁਲ ਕਰਜ਼ਾ ਇਸ ਤੋਂ ਵੱਧ ਵੀ ਹੋਵੇ, ਪਰ ਇਸਤੋਂ ਵੱਧ ਜ਼ਮੀਨ ਦੇ ਮਾਲਕ ਨੂੰ ਕੋਈ ਰਾਹਤ ਨਹੀਂ ਮਿਲੇਗੀ ਜੇ ਉਸਦਾ ਕਰਜ਼ਾ ਦੋ ਲੱਖ ਤੋਂ ਥੋੜ੍ਹਾ ਵੀ ਵੱਧ ਹੋਵੇਗਾ। ਅਖੀਰ ਵਿਚ ਸਿਰਫ ਢਾਈ ਏਕੜ ਦੇ ਮਾਲਕ ਦੀ ਫਸਲੀ ਕਰਜ਼ੇ ਦੀ ਗੱਲ ਹੀ ਰਹਿ ਗਈ ਜਿਸ ਲਈ ਸਰਕਾਰ ਵਲੋਂ 7 ਜਨਵਰੀ ਨੂੰ ਸੂਬਾ ਪੱਧਰੀ ਕਰਜ਼ਾ ਮੁਆਫੀ ਸਮਾਗਮ ਕਰਨ ਦਾ ਅਡੰਬਰ ਰਚਿਆ ਗਿਆ। ਪਰ ਢਾਈ ਏਕੜ ਦੇ ਕਿਸਾਨਾਂ ਦੀਆਂ ਬਣੀਆਂ ਲਿਸਟਾਂ ਵਿਚ ਵੀ ਭਾਰੀ ਗੜਬੜੀ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਇਨ੍ਹਾਂ ਲਿਸਟਾਂ ਅਨੁਸਾਰ ਢਾਈ ਏਕੜ ਵਾਲੇ ਹੱਕਦਾਰ ਕਿਸਾਨ ਵੱਡੀ ਗਿਣਤੀ ਵਿਚ ਛੱਡ ਦਿੱਤੇ ਗਏ ਹਨ, ਪਰ ਵੱਧ ਜ਼ਮੀਨਾਂ ਵਾਲੇ ਸ਼ਾਮਲ ਕਰ ਲਏ ਗਏ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੀ ਇਸ ਤਿਕੜਮਬਾਜ਼ ਨੀਤੀ ਨੂੰ ਆਪਣੇ ਚੋਣ ਵਾਅਦਿਆਂ ਤੋਂ ਮੁਕਰਨ ਅਤੇ ਪੰਜਾਬ ਦੇ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕਿਹਾ ਹੈ। ਇਸਤੋਂ ਬਿਨਾਂ ਪੇਂਡੂ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਤੋਂ ਪੂਰੀ ਤਰ੍ਹਾਂ ਬਾਹਰ ਰੱਖਣ ਨੂੰ ਬਹੁਤ ਵੱਡਾ ਧੱਕਾ ਹੈ। ਜਦੋਂਕਿ ਖੇਤੀਬਾੜੀ ਯੂਨੀਵਰਸਿਟੀ ਵਲੋਂ ਮਾਲਵੇ ਦੇ ਜ਼ਿਲ੍ਹਿਆਂ ਦੇ ਕੀਤੇ ਗਏ ਸਰਵੇ ਅਨੁਸਾਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰਨ ਵਾਲੇ ਪੇਂਡੂ ਮਜ਼ਦੂਰਾਂ ਦੀ ਗਿਣਤੀ ਕੁੱਲ ਖੁਦਕੁਸ਼ੀਆਂ ਦਾ ਲਗਭਗ 45% ਹੈ। ਕਿਸਾਨ ਆਗੂਆਂ ਅਨੁਸਾਰ ਜਮਹੂਰੀ ਕਿਸਾਨ ਸਭਾ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ। ਇਸ ਕੰਮ ਲਈ ਕੇਂਦਰ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਕਰਜ਼ੇ ਮੁਆਫ ਕਰ ਰਹੀ ਹੈ। ਇਸ ਕਰਜ਼ੇ ਮੁਆਫੀ ਕਰਨ ਵਿਚ ਸੂਬਾ ਸਰਕਾਰਾਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਆਪਣਾ ਬਿਆਨ ਜਾਰੀ ਰੱਖਦੇ ਹੋਏ ਇਹਨਾਂ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਖਾਦਾਂ ‘ਤੇ ਮਿਲਦੀ ਸਬਸਿਡੀ ਬੈਂਕ ਖਾਤਿਆਂ ਵਿਚ ਭੇਜਣ ਦੇ ਫੈਸਲੇ ਨੂੰ ਕਿਸਾਨ ਵਿਰੋਧੀ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਨੂੰ ਸਬਸਿਡੀ ਦੇ ਲਾਭ ਤੋਂ ਵਾਂਝਿਆਂ ਰੱਖਣ ਦਾ ਕੋਝਾ ਹਥਕੰਡਾ ਕਿਹਾ ਹੈ। ਪਹਿਲਾਂ ਤਾਂ ਗਰੀਬ ਕਿਸਾਨ ਸਬਸਿਡੀ ਬਿਨਾਂ ਲਗਭਗ ਦੁੱਗਣੀ ਕੀਮਤ ਅਦਾ ਕਰ ਸਕਣ ਵਿਚ ਅਸਮਰਥ ਹੋਣਗੇ। ਇਸਤੋਂ ਬਿਨਾਂ ਕਿਸਾਨਾਂ ਦੀ ਵੱਡੀ ਗਿਣਤੀ ਜੋ ਹਿੱਸੇ ਅਤੇ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੀ ਹੈ, ਉਸਨੂੰ ਸਬਸਿਡੀ ਦਾ ਲਾਭ ਮਿਲਣਾ ਅਸੰਭਵ ਹੋ ਜਾਵੇਗਾ। ਸਬਸਿਡੀ ਦੀ ਰਕਮ ਜ਼ਮੀਨ ਦੇ ਮਾਲਕ ਦੇ ਖਾਤੇ ਵਿਚ ਜਾਵੇਗੀ ਅਤੇ ਉਸ ਪਾਸੋਂ ਹਲ ਵਾਹਕਾਂ ਨੂੰ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਵੈਸੇ ਵੀ ਰਸੋਈ ਗੈਸ ਦੀ ਸਬਸਿਡੀ ਦਾ ਤਜ਼ਰਬਾ ਦੱਸਦਾ ਹੈ ਕਿ ਇਹ ਸਬਸਿਡੀ ਘੱਟ ਵੱਧ ਹੀ ਖਾਤਿਆਂ ਵਿਚ ਜਾਂਦੀ ਹੈ। ਇਸ ਸਬੰਧ ਵਿਚ ਜਮਹੂਰੀ ਕਿਸਾਨ ਸਭਾ ਦੀ ਪੁਰਜ਼ੋਰ ਮੰਗ ਹੈ ਕਿ ਖਾਦਾਂ ਅਤੇ ਕੀੜੇਮਾਰ ਦਵਾਈਆਂ ਆਦਿ ‘ਤੇ ਮਿਲਦੀ ਸਬਸਿਡੀ ਦਾ ਪੁਰਾਣਾ ਢੰਗ ਹੀ ਕਾਇਮ ਰੱਖਿਆ ਜਾਵੇ। (ਪਰਗਟ ਸਿੰਘ ਜਾਮਾਰਾਏ)

  • ਮਾਲਵਾ ਖੇਤਰ ਦੀ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ 27 ਨੂੰ

    ਮਾਲਵਾ ਖੇਤਰ ਦੀ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ 27 ਨੂੰ

    ਕਾਲੇ ਕਾਨੂੰਨਾਂ ਖਿਲਾਫ਼ ਮਾਲਵਾ ਖੇਤਰ ਦੀ 16 ਫਰਵਰੀ ਨੂੰ ਹੋ ਰਹੀ ਰੈਲੀ ਦੀ ਤਿਆਰੀ ਵਜੋਂ 27 ਜਨਵਰੀ ਨੂੰ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ (ਜੇਪੀਐਮਓ) ਵੱਲੋਂ ਕੀਤੀ ਜਾਣ ਵਾਲੀ ਇਸ ਮੀਟਿੰਗ ਸਬੰਧੀ ਤਿਆਰੀ ਕਮੇਟੀ ਦੇ ਆਗੂਆਂ ਸਰਬ ਸਾਥੀ ਮਹੀਪਾਲ, ਕਰਮਜੀਤ ਬੀਹਲਾ, ਮਲਕੀਅਤ ਸਿੰਘ ਵਜੀਦਕੇ, ਯਸ਼ਪਾਲ ਮਹਿਲ ਕਲਾਂ, ਭੋਲਾ ਸਿੰਘ ਕਲਾਲ ਮਾਜਰਾ ਨੇ ਦੱਸਿਆ ਕਿ ਬਰਨਾਲਾ ਦੇ ਪਸਸਫ ਦੇ ਦਫ਼ਤਰ ‘ਚ ਇਹ ਮੀਟਿੰਗ ਠੀਕ 11 ਵਜੇ ਹੋਵੇਗੀ, ਜਿਸ ‘ਚ ਕਾਲੇ ਕਾਨੂੰਨਾਂ ਖ਼ਿਲਾਫ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

  • ਛੋਟੇ, ਗਰੀਬ ਅਤੇ ਦਰਮਿਆਨੇ ਕਿਸਾਨਾਂ ਕੋਲੋਂ ਜ਼ਮੀਨ ਖੋਹ ਕੇ ਦੇਸੀ-ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਯੋਜਨਾ ਦੀ ਜਮਹੂਰੀ ਕਿਸਾਨ ਸਭਾ ਕਰੇਗੀ ਤਿੱਖੀ ਵਿਰੋਧਤਾ

    ਛੋਟੇ, ਗਰੀਬ ਅਤੇ ਦਰਮਿਆਨੇ ਕਿਸਾਨਾਂ ਕੋਲੋਂ ਜ਼ਮੀਨ ਖੋਹ ਕੇ ਦੇਸੀ-ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਯੋਜਨਾ ਦੀ ਜਮਹੂਰੀ ਕਿਸਾਨ ਸਭਾ ਕਰੇਗੀ ਤਿੱਖੀ ਵਿਰੋਧਤਾ

    ਜਲੰਧਰ, 12 ਜਨਵਰੀ –     ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਜਮੀਨ ਕੰਪਨੀਆਂ ਅਧੀਨ ਲਿਆਉਣ ਦੀ ਯੋਜਨਾ ਦੀ ਜ਼ੋਰਦਾਰ  ਸ਼ਬਦਾਂ  ਵਿੱਚ ਨਿੰਦਾ ਕੀਤੀ ਹੈ।
    ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਮਾਰਾਏ ਵਲੋਂ ਜਾਰੀ ਪ੍ਰੈਸ ਬਿਆਨ ਰਾਹੀ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀ ਨਿੱਜੀ ਅਤੇ ਜਨਤਕ ਭਾਈਵਾਲੀ (ਪੀ.ਪੀ.ਪੀ.)  ਮੋਡ ਅਧਾਰਤ ਇਕ ਕੌਮੀ ਕੰਪਨੀ ਅਤੇ 500 ਤੋਂ 1000 ਏਕੜ ਵਾਲੇ ਫਾਰਮਾਂ ਅਧਾਰਤ ਕੰਪਨੀਆਂ ਰਾਹੀਂ ਛੋਟੇ, ਗਰੀਬ ਅਤੇ ਦਰਮਿਆਨੇ ਕਿਸਾਨਾਂ ਕੋਲੋਂ ਜ਼ਮੀਨ ਖੋਹ ਕੇ ਦੇਸੀ-ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਇਸ ਯੋਜਨਾ ਦੀ ਜਮਹੂਰੀ ਕਿਸਾਨ ਸਭਾ ਤਿੱਖੀ ਵਿਰੋਧਤਾ ਕਰੇਗੀ।
    ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਇਸ ਜ਼ੁਮਲੇ ਵਿਚ ਨੀਤੀ ਅਯੋਗ ਵਲੋਂ ਪੰਜਾਬ ਨੂੰ ਭੇਜੇ ਇਸ ਖਰੜੇ ਵਿਚ ਕਿਹਾ ਗਿਆ ਹੈ ਕਿ 70 ਫੀਸਦੀ ਕਿਸਾਨ ਡਿਪਰੈਸ਼ਨ (ਨਿਰਾਸ਼ਤਾ) ਅਤੇ 12 ਫੀਸਦੀ ਕਿਸਾਨ ਘੋਰ ਨਿਰਾਸ਼ਾ ਵਿਚ ਜਿਊ ਰਹੇ ਹਨ, 83 ਫੀਸਦੀ ਕਿਸਾਨਾਂ ਕੋਲ ਦੋ ਏਕੜ ਤੋਂ ਘੱਟ ਜ਼ਮੀਨ ਰਹਿ ਗਈ ਹੈ ਅਤੇ ਪਿੰਡਾਂ ਵਿਚੋਂ ਰੋਜ਼ਗਾਰ ਖਤਮ ਹੋ ਰਹੇ ਹਨ।
    ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿਚ ਸਮੇਂ ਦੀ ਲੋੜ ਹੈ ਕਿ ਤਿੱਖੇ ਜ਼ਮੀਨੀ ਸੁਧਾਰਾਂ ਰਾਹੀਂ ਛੋਟੇ ਕਿਸਾਨਾਂ ਦੀ ਖੇਤੀਯੋਗ ਜ਼ਮੀਨ ਵਿਚ ਵਾਧਾ ਕਰਕੇ ਖੇਤੀ ਵਰਤੋਂ ਦੀਆਂ ਵਸਤਾਂ ਤੇ ਸਬਸਿਡੀ ਵਿਚ ਵਾਧਾ ਕਰਕੇ, ਕਿਸਾਨੀ ਜਿਣਸਾਂ ਦੇ ਭਾਅ ਤਰਕਸੰਗਤ ਬਣਾ ਕੇ ਸਰਕਾਰੀ ਖਰੀਦ ਦੀ ਗਰੰਟੀ ਕਰਕੇ ਅਤੇ ਖੇਤੀ ਅਧਾਰਤ ਸਨਅਤਾਂ ਲਾ ਕੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਕਿਸਾਨਾਂ ਦੀ ਆਮਦਨ ਵਧਾਈ ਜਾਵੇ। ਪ੍ਰੰਤੂ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕੰਪਨੀਆਂ ਹਵਾਲੇ ਕਰਨ ਦੇ ਰਾਹ ਪੈ ਗਈ ਹੈ।
    (ਪਰਗਟ ਸਿੰਘ ਜਾਮਾਰਾਏ)

  • ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ

    ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ

    ਪਠਾਨਕੋਟ- ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਅੱਜ ਹਲਕਾ ਭੋਆ ਦੇ ਵਿਧਾਇਕ ਨੂੰ ਇੱਕ ਮੰਗ ਪੱਤਰ ਦਿੱਤਾ।