Author: admin

  • ਔਰਤਾਂ ਤੇ ਵੱਧ ਰਹੇ ਅਤਿਆਚਾਰ, ਸਰਕਾਰਾਂ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫਰਜ਼ ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ

    ਔਰਤਾਂ ਤੇ ਵੱਧ ਰਹੇ ਅਤਿਆਚਾਰ, ਸਰਕਾਰਾਂ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫਰਜ਼ ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ

    ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ‘ਭਾਰਤ ਛੱਡੋ ਅੰਦੋਲਨ’ ਦੀ 76ਵੀਂ ਵਰ੍ਹੇਗੰਢ ਮੌਕੇ ਅੱਜ ਏਥੇ ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਆਯੋਜਿਤ ਕੀਤਾ ਗਿਆ। ”ਔਰਤਾਂ ਤੇ ਵੱਧ ਰਹੇ ਅਤਿਆਚਾਰ, ਸਰਕਾਰਾਂ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫਰਜ਼ ” ਵਿਸ਼ੇ ‘ਤੇ ਕੀਤੇ ਗਏ ਇਸ ਸੈਮੀਨਾਰ ਵਿਚ ਸੂਬੇ ਭਰ ਤੋਂ ਪਾਰਟੀ ਦੀਆਂ ਸਰਗਰਮ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
    ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਬੀਬੀ ਸੁਖਵਿੰਦਰ ਅੰਮ੍ਰਿਤ ਨੇ ਕੀਤੀ। ਦਿੱਲੀ ਦੇ ਡਾਕਟਰ ਜ਼ਾਕਿਰ ਹੁਸੈਨ ਕਾਲਜ ਤੋਂ ਫਿਲਾਸਫ਼ੀ ਵਿਭਾਗ ਦੀ ਸੇਵਾ ਮੁਕਤ ਪ੍ਰੋਫੈਸਰ, ਡਾ. ਮਧੂ ਪ੍ਰਸਾਦ ਨੇ ਸੈਮੀਨਾਰ ਵਿਚ ਕੁੰਜੀਵਤ ਭਾਸ਼ਨ ਕੀਤਾ। ਮੰਚ ‘ਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਅਤੇ ਸਕੱਤਰ ਸਾਥੀ ਹਰਕੰਵਲ ਸਿੰਘ ਵੀ ਸੁਸ਼ੋਭਿਤ ਸਨ।
    ਆਪਣੇ ਵਿਦਵਤਾ ਭਰਪੂਰ ਭਾਸ਼ਨ ‘ਚ ਪ੍ਰੋਫੈਸਰ ਮਧੂ ਪ੍ਰਸਾਦ ਨੇ ਔਰਤਾਂ ‘ਤੇ ਵੱਧ ਰਹੇ ਅੱਤਿਆਚਾਰਾਂ, ਵਿਸ਼ੇਸ਼ ਤੌਰ ‘ਤੇ ਬਾਲੜੀਆਂ ‘ਤੇ ਹੋ ਰਹੇ ਜਿਨਸੀ ਹਮਲਿਆਂ ਦੀ ਬਹੁਤ ਹੀ ਦਰਦਨਾਕ ਤਸਵੀਰ ਪੇਸ਼ ਕੀਤੀ। ਉਹਨਾ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵਲੋਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਂਅ ‘ਤੇ ਉਹਨਾਂ ਦੀਆਂ ਮਾਨਵੀ ਤੇ ਸ਼ਹਿਰੀ ਆਜ਼ਾਦੀਆਂ ਉਪਰ ਹੋਰ ਬੰਦਸ਼ਾਂ ਵਧਾਈਆਂ ਜਾ ਰਹੀਆਂ ਹਨ, ਜਦੋਂਕਿ ਅੱਤਿਆਚਾਰ ਤੇ ਕੁਕਰਮ ਕਰਨ ਦੇ ਦੋਸ਼ੀਆਂ ਨੂੰ ਹੋਰ ਹੱਲਾਸ਼ੇਰੀ ਮਿਲ ਰਹੀ ਹੈ। ਡਾ. ਮਧੂ ਪ੍ਰਸਾਦ ਅਨੁਸਾਰ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਦਿਸ਼ਾ ਵਿਚ ਭਾਰਤ ਅੰਦਰ ਕਾਨੂੰਨੀ ਵਿਵਸਥਾਵਾਂ, ਨਿਆਂ ਪ੍ਰਣਾਲੀ, ਪ੍ਰਸ਼ਾਸ਼ਨਿਕ-ਤੰਤਰ ਅਤੇ ਰੁਜ਼ਗਾਰ ਪ੍ਰਣਾਲੀ ਆਦਿ ਸਾਰੀਆਂ ਹੀ ਜ਼ਰੂਰੀ ਤੇ ਬੁਨਿਆਦੀ ਸਮਾਜਿਕ ਸੰਸਥਾਵਾਂ ਬੁਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਪਿੱਛੇ ਸਰਕਾਰਾਂ ਦੀਆਂ ਨਵਉਦਾਰਵਾਦੀ ਆਰਥਕ ਨੀਤੀਆਂ ਵੀ ਜ਼ੁੰਮੇਵਾਰ ਹਨ ਅਤੇ ਮੋਦੀ ਸਰਕਾਰ ਦੇ ਪ੍ਰੇਰਣਾ ਸਰੋਤ ਆਰ.ਐਸ.ਐਸ. ਦੀ ਹਿਟਲਰਵਾਦੀ ਸੋਚ ਵੀ ਵੱਡੀ ਹੱਦ ਤੱਕ ਜ਼ੁੰਮੇਵਾਰ ਹੈ, ਜਿਹੜੀ ਕਿ ਸਰਮਾਏਦਾਰ ਲੁਟੇਰਿਆਂ ਦੇ ਹਿੱਤਾਂ ਖਾਤਰ ਸਮਾਜ ਦੇ ਹਰ ਕਮਜ਼ੋਰ ਵਰਗ ਨੂੰ ਦਬਾਉਣਾ ਚਾਹੁੰਦੀ ਹੈ। ਇਹੋ ਕਾਰਨ ਹੈ ਕਿ ਇਸ ਸਰਕਾਰ ਦੇ ਸੱਤਾ ਸੰਭਾਲਣ ਨਾਲ ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਉਪਰ ਅੱਤਿਆਚਾਰਾਂ ਤੇ ਆਰਥਕ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ। ਆਮ ਲੋਕਾਂ ਦਾ ਮਹਿੰਗਾਈ ਨੇ ਸਾਹ ਸੂਤ ਲਿਆ ਹੈ ਅਤੇ ਉਹਨਾਂ ਲਈ ਲੋੜੀਂਦੀਆਂ ਮੁਫ਼ਤ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਸਰਕਾਰ ਵਲੋਂ ਗਿਣ-ਮਿਥਕੇ ਭੋਗ ਪਾਇਆ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦਾ ਭਵਿੱਖ ਬੇਹੱਦ ਚਿੰਤਾਜਨਕ ਬਣ ਗਿਆ ਹੈ। ਡਾ. ਪ੍ਰਸਾਦ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾ ਵੱਧ ਰਹੇ ਸਰਕਾਰੀ ਤੇ ਸਮਾਜਿਕ ਜ਼ੁਲਮਾਂ ਦੇ ਅਸਲ ਕਾਰਨਾਂ ਪ੍ਰਤੀ ਜਾਗਰੂਕ ਹੋਣ ਅਤੇ ਘਰਾਂ ਤੋਂ ਬਾਹਰ ਨਿਕਲ ਕੇ ਇਸ ਲੁਟੇਰੇ ਤੇ ਫਿਰਕੂ ਫਾਸ਼ੀਵਾਦੀ ਤੰਤਰ ਵਿਰੁੱਧ ਜੂਝ ਰਹੇ ਹੋਰ ਲੋਕਾਂ ਦਾ ਡਟਵਾਂ ਸਾਥ ਦੇਣ ਤਾਂ ਜੋ ਦੇਸ਼ ਅੰਦਰ ਬੁਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਸਮੁੱਚੀਆਂ ਜਮਹੂਰੀ ਸੰਸਥਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
    ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੱਤਰਸੱਤਾ ਦੇ ਸਿਰੇ ਦੇ ਪਿਛਾਂਹ ਖਿੱਚੂ ਸੰਕਲਪ ਨੂੰ ਮੁੱਢੋਂ-ਸੁੱਢੋਂ ਰੱਦ ਕੀਤੇ ਬਿਨਾਂ ਔਰਤਾਂ ਨੂੰ ਹਰ ਖੇਤਰ ‘ਚ ਸਮਾਨ ਅਧਿਕਾਰ ਮਿਲਣੇ ਕਤਈ ਸੰਭਵ ਨਹੀਂ। ਉਹਨਾ ਕਿਹਾ ਕਿ ਕੱਟੜ ਹਿੰਦੂਤਵਵਾਦੀ ਪਿਛਾਂਹਖਿੱਚੂ ਤੱਤਾਂ ਦਾ ਉਭਾਰ, ਸੱਤਾ ‘ਤੇ ਇੰਨ੍ਹਾਂ ਤੱਤਾਂ ਦੇ ਚਹੇਤਿਆਂ ਦਾ ਕਾਬਜ਼ ਹੋਣਾ ਅਤੇ ਔਰਤਾਂ ਦੀ ਦੁਰਦਸ਼ਾ ਵਿਚ ਹੋਰ ਵਾਧਾ ਹੋਣਾ ਇਕ ਦੂਜੇ ਨਾਲ ਪੀਡੇ ਜੁੜੇ ਹੋਏ ਹਨ। ਉਨ੍ਹਾ ਔਰਤਾਂ ‘ਚ ਵੱਧ ਰਹੀ ਜਾਗਰੂਕਤਾ ਅਤੇ ਪ੍ਰਤੀਰੋਧ ਸਮਰਥਾ ਨੂੰ ਸਵਾਗਤਯੋਗ ਦੱਸਦਿਆਂ ਇਹ ਵੀ ਕਿਹਾ ਕਿ ਹਾਲੇ ਇਹ ਨਾਕਾਫ਼ੀ ਹੈ ਅਤੇ ਧੁਰ ਹੇਠਾਂ ਤੱਕ ਸੰਤਾਪ ਹੰਢਾ ਰਹੀਆਂ ਔਰਤਾਂ ਤੱਕ ਇਹ ਹਾਂਪੱਖੀ ਵਰਤਾਰੇ ਨੂੰ ਲੈ ਕੇ ਜਾਣ ਲਈ ਬੜਾ ਕੁੱਝ ਕਰਨਾ ਲੋੜੀਂਦਾ ਹੈ। ਉਹਨਾ ਜ਼ੋਰ ਦੇ ਕੇ ਕਿਹਾ ਕਿ ਉਕਤ ਕਾਰਜ ਕੇਵਲ ਔਰਤ ਅੰਦੋਲਨ ਦੀ ਜ਼ਿੰਮੇਵਾਰੀ ਨਾ ਹੋ ਕੇ ਸਮੁੱਚੇ ਜਮਹੂਰੀ ਅੰਦੋਲਨ, ਖਾਸਕਰ ਖੱਬੀਆਂ ਧਿਰਾਂ ਦਾ ਪਲੇਠਾ ਫਰਜ਼ ਹੈ। ਉਨ੍ਹਾਂ ਆਰ.ਐਮ.ਪੀ.ਆਈ. ਵਲੋਂ ਇਸ ਦਿਸ਼ਾ ਵਿਚ ਹਰ ਜ਼ਰੂਰੀ ਯਤਨ ਕਰਨ ਦਾ ਵੀ ਭਰੋਸਾ ਦਿੱਤਾ।
    ਸੈਮੀਨਾਰ ਦੀ ਪ੍ਰਧਾਨ ਬੀਬੀ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਪ੍ਰਧਾਨਗੀ ਭਾਸ਼ਨ ਰਾਹੀਂ ਹਾਜ਼ਰ ਔਰਤਾਂ ਨੂੰ ਹਰ ਤਰ੍ਹਾਂ ਦੇ ਵਿਤਕਰਿਆਂ ਤੇ ਜ਼ਿਆਦਤੀ ਵਿਰੁੱਧ ਮਿਲਕੇ ਹੰਭਲਾ ਮਾਰਨ ਦੀ ਬਹੁਤ ਹੀ ਜੋਸ਼ੀਲੀ ਤੇ ਭਾਵਪੂਰਤ ਪ੍ਰੇਰਨਾ ਦਿੱਤੀ।
    ਸਟੇਜ ਸੰਚਾਲਨ ਦੇ ਫਰਜ਼ ਪਾਰਟੀ ਦੀ ਸੂਬਾ ਕਮੇਟੀ ਮੈਂਬਰ ਸਾਥੀ ਨੀਲਮ ਘੁਮਾਣ ਵਲੋਂ ਨਿਭਾਏ ਗਏ।

  • ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੋਲ ਖੋਲ੍ਹ ਕਿਸਾਨ ਕਨਵੈੱਨਸ਼ਨ

    ਲੁਧਿਆਣਾ : ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮੌਕੇ ਕਿਸਾਨਾਂ/ਮਜ਼ਦੂਰਾਂ ਦੀ ਭਲਾਈ ਖਾਤਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਪੋਲ ਖੋਲ੍ਹ ਕਿਸਾਨ ਕਨਵੈੱਨਸ਼ਨ ਕੀਤੀ | ਕੁੱਲ ਹਿੰਦ ਕਿਸਾਨ ਸਭਾ, ਬੀ. ਕੇ. ਯੂ. ਏਕਤਾ ਉਗਰਾਹਾਂ, ਜ਼ਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਨ, ਕਿਰਤੀ ਕਿਸਾਨ ਯੂਨੀਅਨ, ਜੈ ਕਿਸਾਨ ਮੰਚ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਵਰਕਰ ਹੁੰਮ ਹੁੰਮਾ ਕੇ ਇਸ ਕਨਵੈੱਨਸ਼ਨ ‘ਚ ਸ਼ਾਮਿਲ ਹੋਏ | ਕਿਸਾਨ ਆਗੂ ਸੁੱਚਾ ਸਿੰਘ ਪਟਿਆਲਾ, ਚਮਕੌਰ ਸਿੰਘ, ਰਘਬੀਰ ਸਿੰਘ ਪਕੀਵਾਂ, ਗੁਰਮੀਤ ਸਿੰਘ ਮਹਿੰਮਾ, ਡਾ: ਚਰਨ ਸਿੰਘ, ਅਵਤਾਰ ਸਿੰਘ ਗਿੱਲ, ਡਾ: ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਭੀਖੀ, ਜਗਦੀਸ਼ ਲਾਲ, ਇੰਦਰਜੀਤ ਸਿੰਘ ਕੋਟ ਬੁੱਢਾ, ਨਿਰਭੈ ਸਿੰਘ ਢੁੱਡੀਕੇ, ਹਰਜਿੰਦਰ ਸਿੰਘ ਟਾਂਡਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਡਾ: ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਬਾਰੇ ਕੀਤੀ ਜਾ ਰਹੀ ਗਲਤ ਬਿਆਨੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ਼ ਸਿੱਧਾ ਧੋਖਾ ਹੈ | ਉਨ੍ਹਾਂ ਕਿਹਾ ਕਿ ਐਲਾਨੇ ਗਏ ਨਵੇਂ ਭਾਅ ਮਿਥਣ ਸਮੇਂ ਸੀ-2 ਫਾਰਮੂਲੇ ਤਹਿਤ ਕਿਸਾਨ ਦੀ ਜ਼ਮੀਨ ਦਾ ਠੇਕਾ ਅਤੇ ਆਪਣੇ ਵਲੋਂ ਕੀਤਾ ਖਰਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਭਾਅ ਏ-2 ਐਫ਼ ਐਲ. ਫਾਰਮੂਲੇ ਤਹਿਤ ਮਿਥੇ ਗਏ ਹਨ | ਸੀ-2 ਫਾਰਮੂਲੇ ਤਹਿਤ ਝੋਨੇ ਦੀ ਲਾਗਤ 1560 ਰੁਪਏ ਬਣਦੀ ਹੈ ਜਿਸ ‘ਤੇ 50 ਫੀਸਦੀ ਵਾਧੇ ਨਾਲ਼ ਭਾਅ 2340 ਰੁਪਏ ਬਣਦਾ ਸੀ ਪਰ ਸਰਕਾਰ ਨੇ 1750 ਰੁਪਏ ਐਲਾਨਿਆ ਹੈ | ਕਿਸਾਨ ਆਗੂਆਂ ਨੇ ‘ਕਿਸਾਨ ਦਾ ਕਰਜ਼ਾ ਮੁਕਤੀ ਅਧਿਕਾਰ ਬਿੱਲ ਅਤੇ ਕਿਸਾਨਾਂ ਲਈ ਲਾਹੇਵੰਦ ਭਾਅ ਪ੍ਰਾਪਤ ਕਰਨ ਦਾ ਅਧਿਕਾਰ ਬਿਲ’ ਲੋਕ ਸਭਾ ਤੇ ਰਾਜ ਸਭਾ ‘ਚ ਫੌਰੀ ਪਾਸ ਕੀਤੇ ਜਾਣ ਦੀ ਮੰਗ ਕੀਤੀ |

  • ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਕਨਵੈਨਸ਼ਨ

    ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਕਨਵੈਨਸ਼ਨ

    ਗੜਸ਼ੰਕਰ : ਜਮਹੂਰੀ ਕੰਢੀ ਸੰਘਰਸ਼ ਕਮੇਟੀ ਪੰਜਾਬ ਦੀ ਇਥੇ ਕਨਵੈਨਸ਼ਨ ਕੀਤੀ ਗਈ। ਜਿਸ ਦੀ ਪ੍ਰਧਾਨਗੀ ਮੋਹਣ ਸਿੰਘ ਧਮਾਣਾ, ਬਗੀਚਾ ਸਿੰਘ ਬਲਾਚੌਰ, ਧਰਮਪਾਲ ਰੋਪੜ, ਜਗਦੀਸ਼ ਸਿੰਘ ਪਠਾਨਕੋਟ ਅਤੇ ਧਰਮਿੰਦਰ ਸਿੰਘ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਸਾਥੀ ਰਘਬੀਰ ਸਿੰਘ ਪਕੀਵਾ ਨੇ ਕਿਹਾ ਕਿ ਕੰਢੀ ਖੇਤਰ ਦੀ ਨਿਸ਼ਨਦੇਹੀ ਜੀਐਸ ਕਾਲਕਟ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇ। ਖਰਾਬ ਅਤੇ ਬੰਦ ਪਏ ਪਏ ਡੂੰਘੇ ਟਿਊਬਵੈਲਾਂ ਨੂੰ ਚਾਲੂ ਕੀਤਾ ਜਾਵੇ, ਜੰਗਲੀ ਜਨਵਾਰਾਂ ਅਤੇ ਅਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਜਾਵੇ। ਪੀਣ ਲਈ ਸ਼ੁੱਧ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਲਾਕੇ ‘ਚ ਰੇਲਵੇ ਲਾਈਨ ਨੂੰ ਮੁਕੰਮਲ ਕੀਤਾ ਜਾਵੇ। ਇਸ ਮੌਕੇ ਇੱਕ ਕਮੇਟੀ ਦੀ ਚੋਣ ਕੀਤੀ ਗਈ। ਜਿਸ ‘ਚ ਮੋਹਣ ਸਿੰਘ ਧਮਾਣਾ ਪ੍ਰਧਾਨ, ਬਲਵੰਤ ਪਠਾਨਕੋਟ ਅਤੇ ਧਰਮਪਾਲ ਰੋਪੜ ਮੀਤ ਪ੍ਰਧਾਨ, ਦੀਵਾਨ ਸਿੰਘ ਜਨਰਲ ਸਕੱਤਰ, ਧਰਮਿੰਦਰ ਸਿੰਘ ਸਕੱਤਰ, ਸੋਮਪਾਲ ਵਿੱਤ ਸਕੱਤਰ, ਸ਼ਿੰਗਾਰਾ ਰਾਮ ਨੂੰ ਪ੍ਰੈਸ ਸਕੱਤਰ ਚੁਣਿਆਂ ਗਿਆ। ਇਸ ਮੌਕੇ ਰਾਮਜੀ ਦਾਸ ਚੌਹਾਨ, ਸਤੀਸ਼ ਰਾਣਾ, ਕੁਲਭੂਸ਼ਣ ਸਿੰੰਘ, ਗਰੁਨੈਬ ਸਿੰਘ, ਵੇਦ ਪ੍ਰਖਾਸ਼, ਸੁਰਿੰਦਰ ਪੰਨੂੰ, ਦਵਿੰਦਰ ਕੱਕੋਂ ਆਦਿ ਆਗੂਆਂ ਨੇ ਸੰਬੋਧਨ ਕੀਤਾ। 

  • ਫ਼ਸਲਾਂ ਦੇ ਤਬਾਹ ਹੋਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ

    ਅਜਨਾਲਾ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਦਫ਼ਤਰੀ ਕੰਪਲੈਕਸ ਵਿਖੇ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ‘ਚ ਹੋਈ ਤਹਿਸੀਲ ਪੱਧਰੀ ਰੋਸ ਮੀਟਿੰਗ ਦੌਰਾਨ ਮਾਨਸੂਨ ਦੀ ਹੋਈ ਵਰਖਾ ਦੇ ਪਹਿਲੇ ਹੱਲੇ ‘ਚ ਹੀ ਡਰੇਨਜ਼ ਵਿਭਾਗ ਦੀ ਕਥਿਤ ਲਾਪ੍ਰਵਾਹੀ ਨਾਲ ਅਧੂਰੀਆਂ ਛੱਡੀਆਂ ਗਈਆਂ ਡਰੇਨਾਂ/ਰਾਜਬਾਹਿਆਂ/ਖਾਲਿਆਂ ‘ਚ ਬਰਸਾਤੀ ਪਾਣੀ ਦੇ ਮਾਰ ਹੇਠ ਪਿੰਡ ਜਗਦੇਵ ਖ਼ੁਰਦ, ਸਾਰੰਗਦੇਵ ਤੇ ਭਿੰਡੀ ਸੈਦਾਂ ਆਦਿ ਦਰਜਨਾਂ ਪਿੰਡਾਂ ‘ਚ ਫ਼ਸਲਾਂ ਦੇ ਤਬਾਹ ਹੋਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਬਾਅਦ ‘ਚ ਸਭਾ ਦੇ ਵਫ਼ਦ ਨੇ ਐਸ. ਡੀ. ਐਮ. ਅਜਨਾਲਾ ਨੂੰ ਮਿਲ ਕੇ ਫ਼ਸਲਾਂ ਦੀ ਤਬਾਹੀ ਦਾ ਮਾਮਲਾ ਧਿਆਨ ‘ਚ ਲਿਆਂਦਾ | ਇਸ ਮੌਕੇ ਤਹਿਸੀਲ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਵਿਰਸਾ ਸਿੰਘ ਟਪਿਆਲਾ, ਸਤਨਾਮ ਸਿੰਘ ਚੱਕ ਔਲ, ਗੁਰਨਾਮ ਸਿੰਘ ਉਮਰਪੁਰਾ, ਸੁਰਜੀਤ ਸਿੰਘ ਦੁਧਰਾਏ,ਹਰਜਿੰਦਰ ਸਿੰਘ ਸੋਹਲ, ਕੁਲਵੰਤ ਸਿੰਘ ਮੱਲੂਨੰਗਲ, ਅਮਰਜੀਤ ਸਿੰਘ ਭੀਲੋਵਾਲ, ਸੁਖਦੇਵ ਸਿੰਘ ਬਰੀਕੀ, ਟਹਿਲ ਸਿੰਘ ਚੇਤਨਪੁਰਾ, ਬਲਕਾਰ ਸਿੰਘ ਗੁੱਲਗੜ , ਤਰਸੇਮ ਸਿੰਘ ਕਾਮਲਪੁਰਾ ਆਦਿ ਆਗੂ ਮੌਜੂਦ ਸਨ |

  • ਜਥਾ ਮਾਰਚ ਦਾ ਕਸਬਾ ਚੋਗਾਵਾਂ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ

    ਚੋਗਾਵਾਂ : ਦਿਹਾਤੀ ਮਜੂਦਰ ਸਭਾ ਪੰਜਾਬ ਵਲੋਂ ਅੱਜ ਜਾਤ-ਪਾਤ, ਊਚ-ਨੀਚ ਖਤਮ ਕਰਨ ਅਤੇ ਗੁਰੂਆਂ ਵਲੋਂ ਦਰਸਾਏ ਗਏ ਮਾਰਗ ਉਪਰ ਸਾਰਿਆਂ ਨੂੰ ਇਕੋ ਜਿਹੇ ਅਧਿਕਾਰ ਦੇਣ ਦੇ ਮਕਸਦ ਨਾਲ ਪਿੰਡ ਗਾਗੋਮਾਹਲ ਤੋਂ ਆਰੰਭੇ ਗਏ ਜਥਾ ਮਾਰਚ ਦਾ ਅੱਜ ਕਸਬਾ ਚੋਗਾਵਾਂ ਵਿਖੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਜਥੇ ਦੀ ਅਗਵਾਈ ਪਾਰਟੀ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਕਰ ਰਹੇ ਸਨ ਅਤੇ ਦਰਸ਼ਨ ਨਾਹਰ ਪ੍ਰਧਾਨ ਪੰਜਾਬ ਉਨ੍ਹਾਂ ਨਾਲ ਸਨ | ਇਸ ਮੌਕੇ ਟਪਿਆਲਾ ਮੋੜ ਉਪਰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਇਕ ਵਿਸ਼ਾਲ ਰੈਲੀ ਹੋਈ ਜਿਸ ਵਿਚ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮਜਦੂਰ/ਕਿਸਾਨਾਂ ਮਾਰੂ ਨੀਤੀਆਂ ਦੀ ਨਿੰਦਾ ਅਤੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਗਈ ਹੈ | ਇਸ ਮੌਕੇ ਸਰਕਾਰ ਿਖ਼ਲਾਫ਼ ਨਾਅਰੇਬਾਜੀ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਹ ਜਥਾ ਮਾਰਚ ਵਿਚ ਸੂਬਾ ਆਗੂ ਅਮਰੀਕ ਦਾਊਦ, ਨਿਰਮਲ ਸਿੰਘ ਛੱਜਲਵੱਡੀ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਵਡਾਲਾ, ਦਰਸ਼ਨ ਲਾਲ, ਜਸਬੀਰ ਸਿੰਘ ਜਸਰਾਉਰ, ਸਾਹਿਬ ਸਿੰਘ ਠੱਠੀ, ਅਮਰਜੀਤ ਸਿੰਘ ਭੀਲੋਵਾਲ, ਵਿਰਸਾ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਵਿਸਾਖਾ ਸਿੰਘ ਭੰਗਵਾ, ਕੁਲਵੰਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

  • ਮਨੂੰਵਾਦੀ ਵਿਵਸਥਾ ਨੂੰ ਭਾਂਝ ਦੇਣ ਲਈ ਰੋਸ ਮੁਜਾਹਰਾ ਕੀਤਾ

    ਅਜਨਾਲਾ : ਅੱਜ ਸੱਕੀ ਦੇ ਪੁੱਲ ਨੇੜੇ ਮੁੱਖ ਸੜਕ ਤੇ ਦਿਹਾਤੀ ਮਜਦੂਰ ਸਭਾ ਤਹਿਸੀਲ ਅਜਨਾਲਾ ਦੇ ਸੈਂਕੜੇ ਕਾਰਕੁੰਨਾਂ ਨੇ ਮੋਦੀ ਸਰਕਾਰ ਦੀਆਂ ਦਲਿਤ ਤੇ ਗਰੀਬ ਮਾਰੂ, ਛੂਆ-ਛੂਤ ਅਤੇ ਫਿਰਕਾਪ੍ਰਸਤ, ਫਾਸ਼ਿਸਟ, ਪਿਛਾਖੜੀ-ਜਗੀਰੂ-ਸਾਮਰਾਜੀ-ਪੂੰਜੀਵਾਦੀ, ਲੁੱਟ ਖਸੁੱਟ, ਬਰਾਬਰਤਾ ਦੇ ਅਸੂਲਾਂ ਨੂੰ ਕੁਚਲਣ ਵਾਲੀਆਂ ਅਤੇ ਸੰਘ ਪਰਿਵਾਰ ਦੀਆਂ ਮਨੂੰਵਾਦੀ ਨੀਤੀਆਂ ਦੇ ਵਿਰੁੱਧ ਅਤੇ ਮਨੂੰਵਾਦੀ ਵਿਵਸਥਾ ਨੂੰ ਭਾਂਝ ਦੇਣ ਲਈ ਹੋਕਾ ਦੇਣ ਹਿੱਤ ਮੋਦੀ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਮੁਜਾਹਰਾ ਕੀਤਾ ਗਿਆ | ਰੋਸ ਮੁਜਾਹਰੇ ਨੂੰ ਸੰਬੋਧਨ ਕਰਨ ਵਾਲਿਆਂ ‘ਚ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ, ਤਹਿਸੀਲ ਪ੍ਰਧਾਨ ਅਮਰਜੀਤ ਸਿੰਘ ਭੀਲੋਵਾਲ, ਜਨਰਲ ਸਕੱਤਰ ਜਸਬੀਰ ਸਿੰਘ ਜਸਰਾਊਰ, ਬਾਬਾ ਇੰਦਰਜੀਤ ਸਿੰਘ ਡੱਬਰ, ਸੁਖਦੇਵ ਸਿੰਘ ਬਰੀਕੀ, ਲਾਭ ਸਿੰਘ ਕੋਹਾਲੀ, ਰਵੀ ਉਮਰਪੁਰਾ, ਜਗਦੀਸ਼ ਸਿੰਘ ਮੋਤਲਾ, ਸੁਰਜੀਤ ਸਿੰਘ ਦੁਧਰਾਏ, ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵਲੋਂ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਸੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂਨੰਗਲ, ਸੁੱਚਾ ਸਿੰਘ ਘੋਗਾ, ਸਤਨਾਮ ਸਿੰਘ ਚੱਕ ਔਲ, ਆਦਿ ਆਗੂ ਮੌਜੂਦ ਸਨ | ਇਸ ਤੋਂ ਪਹਿਲਾਂ ਮੁਜਾਹਰਾਕਾਰੀਆਂ ਨੇ ਸਰਹੱਦੀ ਪਿੰਡ ਪੂੰਗਾ ‘ਚ ਜ਼ਬਰਦਸਤ ਰੈਲੀ ਕਰਨ ਤੋਂ ਇਲਾਵਾ ਦਰਜਨਾਂ ਪਿੰਡਾਂ ‘ਚ ਮਨੂੰਵਾਦੀ ਗੁਲਾਮੀ ਵਿਰੋਧੀ ਦਲਿਤ ਜਗਾਓ ਮਾਰਚ ਤਹਿਤ ਝੰਡਾ ਮਾਰਚ ਤੇ ਜਥਾ ਮਾਰਚ ਕਰਕੇ ਲੋਕਾਂ ਨੂੰ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਜਾਗਰੂਕ ਕੀਤਾ |

  • ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵੱਲੋਂ ਮੰਗਾਂ ਦੇ ਹੱਕ ’ਚ ਰੈਲੀ

    ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵੱਲੋਂ ਮੰਗਾਂ ਦੇ ਹੱਕ ’ਚ ਰੈਲੀ

    ਪਠਾਨਕੋਟ : ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਵੱਲੋਂ ਆਪਣੇ ਦੂਸਰੇ ਸਥਾਪਨਾ ਦਿਵਸ ’ਤੇ ਤ੍ਰਿਪਤਾ ਦੇਵੀ ਅਤੇ ਆਸ਼ਾ ਰਾਣੀ ਦੀ ਅਗਵਾਈ ਹੇਠ ਕਮਿਊਨਿਟੀ ਹਾਲ ਸੁਜਾਨਪੁਰ ਵਿੱਚੋਂ ਰੈਲੀ ਕੱਢੀ ਗਈ। ਇਸ ਮੌਕੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ, ਸੀਟੀਯੂ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਰੰਧਾਵਾ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਦੇਸ਼ ਵਿੱਤ ਸਕੱਤਰ ਲਾਲ ਚੰਦ ਕਟਾਰੂਚੱਕ, ਪ੍ਰੇਮ ਸਾਗਰ ਨੇ ਔਰਤਾਂ ਨੂੰ ਸੰਬੋਧਨ ਕੀਤਾ।
    ਇਸ ਮੌਕੇ ਸੁਭਾਸ਼ ਸ਼ਰਮਾ ਅਤੇ ਨੱਥਾ ਸਿੰਘ ਨੇ ਕਿਹਾ ਕਿ ਘਰੇਲੂ ਮਜਦੂਰਾਂ ਦੇ ਲਈ ਸਮਾਜਿਕ ਸੁਰੱਖਿਆ ਕਾਨੂੰਨ 2008 ਦਾ ਬਣਿਆ ਹੋਇਆ ਹੈ ਪਰ 10 ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਇਸ ਕਾਨੂੰਨ ਨੂੰ ਲਾਗੂ ਨਹੀਂ ਕਰ ਰਹੀ। ਕੇਂਦਰ ਸਰਕਾਰ ਵੱਲੋਂ ਨੈਸ਼ਨਲ ਸੋਸ਼ਲ ਸਕਿਉਰਿਟੀ ਬੋਰਡ ਫਾਰ ਅਣ-ਆਰਗੇਨਾਈਜ਼ਡ ਵਰਕਰ ਦਾ ਗਠਨ ਪਿਛਲੇ ਸਾਲ ਕਰ ਦਿੱਤਾ ਗਿਆ ਹੈ। ਪਰ ਇਕ ਸਾਲ ਬੀਤਣ ਦੇ ਬਾਅਦ ਵੀ ਪੰਜਾਬ ਸਰਕਾਰ  ਇਸ ਬੋਰਡ ਦਾ ਗਠਨ ਨਹੀਂ ਕਰ ਸਕੀ, ਿਜਸ ਕਾਰਨ ਯੂਨੀਅਨ ਦੇ ਮੈਂਬਰਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
    ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਜਾਂਦਾ ਉਦੋਂ ਤੱਕ ਘਰੇਲੂ ਮਜ਼ਦੂਰਾਂ ਦਾ ਸੰਘਰਸ਼ ਚਲਦਾ ਰਹੇਗਾ। ਇਸ ਮੌਕੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦਾ ਜਨਰਲ ਸਕੱਤਰ ਹਰਜਿੰਦਰ ਸਿੰਘ ਰੰਧਾਵਾ, ਦਿਹਾਤੀ ਮਜਦੂਰ ਸਭਾ ਦੇ ਪ੍ਰਦੇਸ਼ ਵਿੱਤ ਸਕੱਤਰ ਲਾਲ ਚੰਦ ਕਟਾਰੂਚੱਕ ਤੇ ਹੋਰ ਵਰਕਰ ਆਦਿ ਮੌਜੂਦ ਸਨ।

  • ਜਨਵਾਦੀ ਇਸਤਰੀ ਸਭਾ ਨੇ ਮੀਟਿੰਗ ਕੀਤੀ

    ਜਨਵਾਦੀ ਇਸਤਰੀ ਸਭਾ ਨੇ ਮੀਟਿੰਗ ਕੀਤੀ

    ਸ਼੍ਰੀ ਮੁਕਤਸਰ ਸਾਹਿਬ : ਜਨਵਾਦੀ ਇਸਤਰੀ ਸਭਾ ਵੱਲੋਂ ਗਲੀ ਨੰਬਰ ਸੋਲਾ ਗੋਨੇਆਣਾ ਰੋਡ ਵਿਖੇ ਇੱਕ ਮੀਟਿੰਗ ਕੀਤੀ ਗ਼ਈ। ਇਸ ਮੌਕੇ  ਗਿਆਰਾ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਔਰਤਾਂ ਨੂੰ ਆਪਣੇ ਹੱਕਾ ਲਈ ਜਾਗਰੂਕ ਕੀਤਾ ਗਿਆ।

  • ਦਿਹਾਤੀ ਮਜ਼ਦੂਰ ਸਭਾ ਵੱਲੋਂ ਜਥਾ ਮਾਰਚ ਦੌਰਾਨ ਮੀਟਿੰਗਾਂ ਕੀਤੀਆਂ

    ਦਿਹਾਤੀ ਮਜ਼ਦੂਰ ਸਭਾ ਵੱਲੋਂ ਜਥਾ ਮਾਰਚ ਦੌਰਾਨ ਮੀਟਿੰਗਾਂ ਕੀਤੀਆਂ

    ਗੁਰਾਇਆ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਰੰਭੇ ਜਥਾ ਮਾਰਚ ਦੇ ਅੱਜ ਪਿੰਡ ਦੁਸਾਂਝ ਕਲਾਂ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। ਮਗਰੋਂ ਇਸ ਜਥੇ ਨੇ ਪਿੰਡ ਧੁਲੇਤਾ ਵਿਖੇ ਮੀਟਿੰਗ ਕੀਤੀ। ਮੀਟਿੰਗ ਉਪਰੰਤ ਇਸ ਜਥੇ ਨੇ ਗੁਰਾਇਆ ਸ਼ਹਿਰ ‘ਚ ਮਾਰਚ ਵੀ ਕੀਤਾ। ਜਿਸ ਦੀ ਅਗਵਾਈ ਮੋਟਰਸਾਈਕਲ ਸਵਾਰਾਂ ਨੇ ਕੀਤੀ।

  • ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਘੁੜਕਾ ‘ਚ ਮੀਟਿੰਗ ਕੀਤੀ

    ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਘੁੜਕਾ ‘ਚ ਮੀਟਿੰਗ ਕੀਤੀ

    ਗੁਰਾਇਆ : ਦਿਹਾਤੀ ਮਜ਼ਦੂਰ ਸਭਾ ਵੱਲੋਂ ਇਥੋਂ ਲਾਗਲੇ ਪਿੰਡ ਘੁੜਕਾ ਵਿਖੇ ਇੱਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਭਾ ਵੱਲੋਂ ਆਰੰਭੇ ਜਥਾ ਮਾਰਚ ਦੌਰਾਨ ਕੀਤੀ ਗਈ। ਇਸ ਮੀਟਿੰਗ ਨੂੰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਜ਼ਿਲ•ਾ ਸਕੱਤਰ ਸਾਥੀ ਪਰਮਜੀਤ ਰੰਧਾਵਾ ਨੇ ਸੰਬੋਧਨ ਕੀਤਾ।

  • ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡੇਰਾ ਬਾਬਾ ਨਾਨਕ ’ਚ ਨਸ਼ਾ ਵਿਰੋਧੀ ਰੈਲੀ

    ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਡੇਰਾ ਬਾਬਾ ਨਾਨਕ ’ਚ ਨਸ਼ਾ ਵਿਰੋਧੀ ਰੈਲੀ

    ਡੇਰਾ ਬਾਬਾ ਨਾਨਕ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਵੱਲੋਂ ਡੇਰਾ ਬਾਬਾ ਨਾਨਕ ’ਚ ਨਸ਼ਿਆਂ ਤੇ ਬੇਰੁਜ਼ਗਾਰੀ ਨੂੰ ਰੋਕਣ ਦੀ ਮੰਗ ਲੈ ਕੇ ਰੈਲੀ ਅਤੇ ਜਨਤਕ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾਂ ਤਸ਼ਕਰਾਂ ਅਤੇ ਰਾਜਸੀ ਗਠਜੋੜ ਨੂੰ ਜਿੱਥੇ ਤੋੜਿਆ ਜਾਵੇ, ਉਥੇ ਪੁਲੀਸ ਵਿਭਾਗ ’ਚ ਨਸ਼ਾਂ ਤਸਕਰਾਂ ਨਾਲ ਤਾਲਮੇਲ ਰੱਖਣ ਵਾਲੇ ਅਧਿਕਾਰੀਆ ਤੇ ਮੁਲਾਜ਼ਮਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ।
    ਇਸ ਜਨਤਕ ਮਾਰਚ ਦੀ ਅਗਵਾਈ ਗੁਰਪ੍ਰੀਤ ਸਿੰਘ ਰੰਗੀਲਪੁਰ,  ਅਵਤਾਰ ਸਿੰਘ ਨਾਗੀ, ਸੰਤੋਖ ਸਿੰਘ, ਅਵਤਾਰ ਸਿੰਘ ਠੱਠਾ, ਅਜੈਬ ਸਿੰਘ ਖੁਸ਼ਹਾਲਪੁਰ, ਰਜਨੀ ਬਾਲਾ ਨੇ ਕੀਤੀ। ਮਾਰਚ ਵਿੱਚ ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਆਂਗਣਵਾੜੀ ਯੂਨੀਅਨ, ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਨੇ ਭਾਗ ਲਿਆ। ਕਾਮਰੇਡ ਰਘਬੀਰ ਸਿੰਘ ਪਕੀਵਾਂ, ਬਲਵਿੰਦਰ ਸਿੰਘ ਰਵਾਲ, ਧਰਮਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ, ਜਤਿੰਦਰ ਭਨੋਟ ਨੇ ਸੰਬੋਧਨ ਕਰਦਿਆਂ ਪੰਜਾਬ ਵਿਚ ਨਸ਼ਿਆਂ ਦੇ ਵਧ ਰਹੇ ਅਣਮਨੁੱਖੀ ਵਪਾਰ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਤੇ ਲੋਕਾਂ ਨੂੰ ਇਸ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਅਤੇ ਨਸ਼ੇ ਦੇ ਸ਼ਿਕਾਰ ਹੋ ਚੁੱਕੇ ਨੌਜਵਾਨਾਂ  ਦਾ ਇਲਾਜ ਕਰਵਾਉਣ, ਰੁਜ਼ਗਾਰ ਦੇ ਮੌਕੇ ਦਿੱਤੇ ਜਾਣ, ਸਿਹਤ ਸੇਵਾਵਾਂ ਦੇਣ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀਆਂ ਦੇ ਆਗੂ ਅਤੇ ਵਰਕਰ  ਮੌਜੂਦ ਸਨ।

  • ਨਾਜਾਇਜ਼ ਖਣਨ ਤੇ ਪਿੰਡਾਂ ’ਚੋਂ ਟਰੱਕਾਂ ਦੇ ਲਾਂਘੇ ਦਾ ਵਿਰੋਧ

    ਤਲਵਾੜਾ : ਥਾਣਾ ਹਾਜੀਪੁਰ ’ਚ ਖਣਨ ਪ੍ਰਭਾਵਿਤ ਪਿੰਡ ਵਾਸੀਆਂ ਨੇ ਅੱਜ ‘ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ’ ਦੇ ਬੈਨਰ ਹੇਠਾਂ ਨਾਜਾਇਜ਼ ਖੁਦਾਈ, ਪਿੰਡਾਂ ’ਚੋਂ ਭਾਰੀਆਂ ਗੱਡੀਆਂ ਦੇ ਕਥਿਤ ਲਾਂਘੇ ਅਤੇ ਖੇਤਰ ’ਚ ਚੱਲ ਰਹੀ ਨਾਜਾਇਜ਼ ਖੁਦਾਈ ਦੇ ਵਿਰੋਧ ’ਚ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸੰਘਰਸ਼ ਕਮੇਟੀ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਅਤੇ ਖਣਨ ਮਾਫੀਆ ਦੀਆਂ ਝੂਠੀਆਂ ਸ਼ਿਕਾਇਤਾਂ ’ਤੇ ਪਿੰਡ ਵਾਸੀਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ’ਚ ਹਾਜੀਪੁਰ ਪੁਲੀਸ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਕਮੇਟੀ ਦੇ ਆਗੂ ਸ਼ਾਮ ਲਾਲ, ਮਦਨ ਲਾਲ, ਸੂਬੇਦਾਰ ਝੰਡਾ ਰਾਮ, ਜਸਵੀਰ, ਹੇਮ ਰਾਜ, ਪੁਸ਼ਪਾ ਦੇਵੀ, ਨੀਸ਼ਾ ਦੇਵੀ, ਸੁਦੇਸ਼ ਕੁਮਾਰੀ, ਧਰਮਿੰਦਰ ਸਿੰਘ, ਸ਼ਿਵ ਕੁਮਾਰ, ਅਮਰਜੀਤ ਕਾਨੂੰਗੋ ਆਦਿ ਨੇ ਦੱਸਿਆ ਕਿ ਅੱਜ ਮਾਈਨਿੰਗ ਪ੍ਰਭਾਵਿਤ ਹੰਦਵਾਲ, ਟੋਟੇ, ਚੱਕਮੀਰਪੁਰ, ਕਾਂਜੂਪੀਰ, ਫਤਿਹਪੁਰ ਕੁੱਲੀਆਂ ਆਦਿ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕ ਥਾਣਾ ਹਾਜੀਪੁਰ ਮੁਖੀ ਰਣਜੀਤ ਸਿੰਘ ਨੂੰ ਮਿਲੇ ਸਨ। ਮਾਮਲਾ ਉਦੋਂ ਵਿਗੜ ਗਿਆ ਜਦੋਂ ਸੰਘਰਸ਼ ਕਮੇਟੀ ਆਗੂਆਂ ਨੇ ਬਿਨ੍ਹਾਂ ਗੱਲੋਂ ਦੋ ਵਿਅਕਤੀਆਂ ਨੂੰ ਹਵਾਲਾਤ ’ਚ ਡੱਕਣ ਦੀ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਝੂਠੀ ਸ਼ਿਕਾਇਤ ਨੂੰ ਰੱਦ ਕਰਨ, ਟਰੱਕ ਚਾਲਕਾਂ ਵਿਰੁੱਧ ਪੁਲੀਸ ਨੂੰ ਗੁੰਮਰਾਹ, ਔਰਤਾਂ ਨਾਲ ਬਦਸਲੂਕੀ , ਓਵਰਲੋਡਿੰਗ ਕਰਨ ਅਤੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪਿੰਡ ਦੀ ਫਿਰਨੀ ’ਚੋਂ ਗੱਡੀਆਂ ਲੰਘਾਉਣ ਦੇ ਦੋਸ਼ ਹੇਠਾਂ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਥਾਣਾ ਹਾਜੀਪੁਰ ਮੁਖੀ ਝੂਠੀ ਸ਼ਿਕਾਇਤ ਨੂੰ ਰੱਦ ਕਰਨ ਲਈ ਸਹਿਮਤ ਤਾਂ ਹੋ ਗਏ, ਪਰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਆਨਾਕਾਨ੍ਹੀ ਕਰਨ ਲੱਗੇ। ਭੜਕੇ ਲੋਕਾਂ ਨੇ ਥਾਣੇ ਦੇ ਅਹਾਤੇ ਅੰਦਰ ਗੇਟ ਦੇ ਨਜ਼ਦੀਕ ਪੁਲੀਸ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਲਈ ਮਾਈਨਿੰਗ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਗਈ ਹੈ ਜਦਕਿ ਕੰਢੀ ਖ਼ੇਤਰ ’ਚ ਪਾਬੰਦੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਨਿਰਵਿਘਨ ਚੱਲ ਰਹੀ ਹੈ। ਥਾਣਾ ਮੁਖੀ ਨੇ ਉੱਚ ਅਧਿਕਾਰੀਆਂ ਨਾਲ ਮਸ਼ਵਰਾ ਕਰਨ ਮਗਰੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ, ਜਿਸ  ਮਗਰੋਂ ਸੰਘਰਸ਼ ਕਮੇਟੀ ਨੇ ਪੁਲੀਸ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਇਆਂ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ। ਥਾਣਾ ਹਾਜੀਪੁਰ ਮੁਖੀ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਹਾਜੀਪੁਰ ਖ਼ੇਤਰ ’ਚ ਕਰੱਸ਼ਰ ਬੰਦ ਪਏ ਹਨ ਅਤੇ ਗੱਡੀਆਂ ਹਿਮਾਚਲ ਪ੍ਰਦੇਸ਼ ’ਚੋਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ।

  • ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ  ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ ਤਹਿਤ ਮੀਟਿੰਗ ਕੀਤੀ

    ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ ਤਹਿਤ ਮੀਟਿੰਗ ਕੀਤੀ

    ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ ਤਹਿਤ ਪਿੰਡ ਦੇਊ ਵਿਖੇ ਕਿਸਾਨਾਂ ਦੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ। ਕਿਸਾਨ ਕਰਜ਼ੇ ਦੇ ਭਾਰ ਹੇਠ ਖੁਦਕਸ਼ੀਆ ਕਰ ਰਹੇ ਹਨ।ਕਿਸਾਨੀ ਨੂੰ ਜਿਣਸਾਂ ਦਾ ਭਾਅ ਪੂਰਾ ਨਾ ਮਿਲਣ ਕਾਰਣ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ। ਉਹਨਾ ਅੱਗੇ ਕਿਹਾ ਕੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸਰਕਾਰ ਦੇ ਰਾਜ ਵਿੱਚ ਬੇਰੁਜ਼ਗਾਰ ਨੌਜਵਾਨ ਨਸ਼ਿਆਂ ਨਾਲ ਬਰਬਾਦ ਕੀਤੇ ਜਾ ਰਹੇ ਹਨ।।ਉਹਨਾ ਕਿਸਾਨਾਂ ਨੂੰ ਕਿਸਾਨੀ, ਜਵਾਨੀ ਅਤੇ ਪਾਣੀ ਬਚਾਉ ਮਹਿੰਮ ਵਿੱਚ ਸਾਮਲ ਹੋਣ ਦਾ ਸੱਦਾ ਦਿਤਾ।
    ਕਿਸਾਨ ਆਗੂ ਚਰਨਜੀਤ ਸਿੰਘ ਬਾਠ ਨੇ ਬੋਲਦਿਆਂ ਕਿਹਾ ਕੇ ਮਾਝੇ ਏਰੀਏ ਦਾ ਨਹਿਰੀ ਪਰਬੰਧ ਪੂਰੀ ਤਰਾਂ ਟੁੱਟ ਚੁੱਕਾ ਹੈ। ਉਹਨਾ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋ ਰਹੇ ਸੰਕਟ ‘ਤੇ ਡੂੰਘੀ ਚਿੰਤਾ ਜਾਹਰ ਕਰਦਿਆ ਨਹਿਰੀ ਪਰਬੰਧ ਨੂੰ ਮੁੜ ਉਸਾਰਨ ਦੀ ਲੋੜ ਉੱਪਰ ਜੋਰ ਦਿੱਤਾ ਅਤੇ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਪਾਏ ਜਾ ਰਹੇ ਨਜਾਇਜ਼ ਜ਼ਰਮਾਨਿਆਂ ਦੀ ਨਿੰਦਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਛਪਾਲ ਸਿੰਘ ਬਾਠ, ਸੁਰਜੀਤ ਸਿੰਘ, ਗੁਰਸਾਹਿਬ ਸਿੰਘ, ਬਲਜੀਤ ਦੇਊ, ਮਨਜਿੰਦਰ ਸਿੰਘ, ਜਗਤਾਰ ਸਿੰਘ ਨੰਬਰਦਾਰ,
    ਹਰਜੀਤ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਜਸਬੀਰ ਸਿੰਘ, ਬੁੱਧ ਸਿੰਘ ਪੱਖੋਕੇ ਆਦਿ ਹਾਜ਼ਰ ਸਨ।

  • ਦਲਿਤ ਚੇਤਨਾ ਮਾਰਚ ਦਾ ਪਿੰਡ ਲੋਹਟਬੱਦੀ ਪਹੁੰਚਣ ’ਤੇ ਸਵਾਗਤ

    ਦਲਿਤ ਚੇਤਨਾ ਮਾਰਚ ਦਾ ਪਿੰਡ ਲੋਹਟਬੱਦੀ ਪਹੁੰਚਣ ’ਤੇ ਸਵਾਗਤ

    ਰਾਏਕੋਟ :ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਸ਼ੁਰੂ ਕੀਤਾ ਦਲਿਤ ਚੇਤਨਾ ਮਾਰਚ ਗੱਗੋਮਾਹਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦਾ ਹੋਇਆ ਰਾਏਕੋਟ ਨੇੜਲੇ ਪਿੰਡ ਲੋਹਟਬੱਦੀ ਪੁੱਜਿਆ। ਇਸ ਮੌਕੇ ਜ਼ਿਲ੍ਹਾ ਸਕੱਤਰ ਹਰਬੰਸ ਸਿੰਘ ਲੋਹਟਬੱਦੀ ਦੀ ਅਗਵਾਈ ‘ਚ ਜਥੇ ਦਾ ਸਵਾਗਤ ਕੀਤਾ ਗਿਆ।
    ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਦਾਉਦ ਨੇ ਕਿਹਾ ਕਿ ਸਦੀਆ ਤੋਂ ਦਲਿਤਾਂ ਦਾ ਸਰਕਾਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੋ ਅੱਜ ਵੀ ਜਾਰੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੇਘਰੇ ਲੋਕਾਂ ਨੂੰ ਦਸ-ਦਸ ਮਰਲੇ ਦੇ ਪਲਾਟ ਦਿੱਤੇ ਜਾਣ, ਮਕਾਨ ਬਣਾਉਣ ਲਈ ਪੰਜ ਲੱਖ ਦੀ ਗ੍ਰਾਂਟ ਦਿੱਤੀ ਜਾਵੇ, ਨਾਰੇਗਾ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਲਗਾਤਾਰ ਕੰੰਮ ਦਿੱਤਾ ਜਾਵੇ, ਸਾਰੇ ਬੇਜ਼ਮੀਨੇ ਲੋੜਵੰਦਾਂ ਦੇ ਬਿਜਲੀ ਦੇ ਸਮੁੱਚੇ ਬਿੱਲ ਬਿਨਾਂ ਸ਼ਰਤ ਮੁਆਫ਼ ਕੀਤੇ ਜਾਣ ਤੇ ਪਿਛਲੇ ਬਕਾਏ ’ਤੇ ਲਕੀਰ ਮਾਰੀ ਜਾਵੇ।
    ਇਸ ਮੌਕੇ ਪ੍ਰੋ. ਜੈਪਾਲ ਸਿੰਘ, ਜਗਤਾਰ ਸਿੰਘ ਚਕੋਹੀ, ਗੁਰਦੀਪ ਸਿੰਘ ਕਲਸੀ, ਚਰਨਜੀਤ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ ਕੰਗਨਵਾਲ, ਹੁਕਮਰਾਜ ਸਿੰਘ, ਪਰਮਜੀਤ, ਜਰਨੈਲ ਸਿੰਘ, ਮਾਸਟਰ ਬਲਦੇਵ ਸਿੰਘ, ਜਰਨੈਲ ਸਿੰਘ, ਇਕਬਾਲ ਸਿੰਘ, ਬੂਟਾ ਸਿੰਘ ਹਾਜ਼ਰ ਸਨ।

  • ਬਠਿੰਡਾ ਪੁੱਜਣ ‘ਤੇ ਜਥੇ ਦਾ ਜ਼ੋਰਦਾਰ ਸਵਾਗਤ ਹੋਵੇਗਾ

    ਬਠਿੰਡਾ : ਦਿਹਾਤੀ ਮਜਦੂਰ ਸਭਾ ਵੱਲੋਂ ਪੰਜਾਬ ਦੇ ਸਾਰੇ ਜਿਲਿ•ਆਂ ਵਿੱਚ ਕੀਤੇ ਜਾ ਰਹੇ ਮੰਨੂਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ ਦਾ 30 ਜੁਲਾਈ ਨੂੰ ਬਠਿੰਡਾ ਪੁੱਜਣ ‘ਤੇ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਸਭਾ ਦੇ ਜਿਲ•ਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਸਕੱਤਰ ਸਾਥੀ ਮਹੀਪਾਲ ਨੇ ਦਿੱਤੀ। ਦੋਹਾਂ ਆਗੂਆਂ ਨੇ ਦੱਸਿਆ ਕਿ ਉਕਤ ਜੱਥੇ ਦੇ ਆਗੂ 30 ਅਤੇ 31 ਜੁਲਾਈ ਨੂੰ ਹਰ ਬਲਾਕ ਦੇ ਇੱਕ ਪਿੰਡ ‘ਚ ਪ੍ਰਭਾਵਸ਼ਾਲੀ ਮਜਦੂਰ ਇਕੱਤਰਤਾ ਨੂੰ ਸੰਬੋਧਨ ਕਰਨਗੇ। ਆਗੂਆਂ ਨੇ ਅੱਗੇ ਦੱਸਿਆ ਕਿ ਉਕਤ ਸੂਬਾਈ ਜਥਾ ਸਭਾ ਦੇ ਪੰਜਾਬ ਦੇ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦੀ ਅਗਵਾਈ ‘ਚ 22 ਜੁਲਾਈ ਤੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੇ ਜਨਮ ਸਥਾਨ ਗੱਗੋਮਾਹਲ (ਅਮ੍ਰਿਤਸਰ) ਤੋਂ ਆਰੰਭ ਹੋਇਆ ਸੀ ਅਤੇ ਪਹਿਲੀ ਅਗਸਤ ਨੂੰ ਪ੍ਰਸਿੱਧ ਦੇਸ਼ਭਗਤ ਗਦਰੀ ਬਾਬਾ ਮੰਗੂਰਾਮ ਜੀ ਦੀ ਜਨਮਭੂਮੀ ਮੁੱਗੋਵਾਲ (ਹੁਸ਼ਿਆਰਪੁਰ) ਵਿਖੇ ਜਾ ਕੇ ਸੰਪੰਨ ਹੋਵੇਗਾ। ਦੇਸ਼ ਦੇ ਕਰੋੜਾਂ ਬੇਜ਼ਮੀਨੇ ਸਾਧਨਹੀਨ ਪੇਂਡੂ ਮਜਦੂਰਾਂ, ਜਿੰਨ•ਾਂ ‘ਚ ਵਧੇਰੇ ਗਿਣਤੀ ਦਲਿਤਾਂ ਅਤੇ ਕਬਾਇਲੀਆਂ ਦੀ ਹੈ, ਦੀ ਅੰਨ•ੀ ਆਰਥਕ ਲੁੱਟ ਅਤੇ ਉਨ•ਾਂ ‘ਤੇ ਹੁੰਦੇ ਅਮਾਨਵੀ ਜਾਤੀਪਾਤੀ ਜ਼ੁਲਮਾਂ ਦੇ ਸਦੀਵੀ ਖਾਤਮੇ ਦੇ ਫੈਸਲਾਕੁੰਨ ਸੰਗਰਾਮ ਦੇ ਪਹਿਲੇ ਪੜਾਅ ‘ਚ ਉਕਤ ਮਾਰਚ ਕੀਤਾ ਜਾ ਰਿਹਾ ਹੈ। ਅਗਲੇ ਪੜਾਅ ‘ਚ ਸੂਬੇ ਦੇ ਸਾਰੇ ਜ਼ਿਲ•ਾ ਕੇਂਦਰਾਂ ‘ਤੇ ਦਿਨ ਰਾਤ ਦੇ ਧਰਨਾ/ਪ੍ਰਦਰਸ਼ਨ ਕੀਤੇ ਜਾਣਗੇ ਅਤੇ ਫਿਰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

  • हिसार मे जन सगठनो का साझा मोर्चा द्वारा विशाल परदर्शन

    हिसार : आज हिसार मे जन सगठनो का साझा मोर्चा द्वारा विशाल परदर्शन किया गया और जिला प्रशासन के माध्यम से मुख्यमन्त्री के नाम मागपत्र भेजा गया,.जिसमे मजदूरो,.किसानो,.आगनबाडी. वर्करो,.कारीगरो,.छात्रो व युवको की मागो को पूरा करने की माग की गयी थी| प्रदर्शन से पूर्व क्रान्तिमान पार्क मे विशाल इकट्ठ को सम्बोधित करते हुए क्रान्तिकारी मार्क्षवादी पार्टी के महासचिव का.मगत राम पासला ने सबसे पहले 1857 के उन महान शहीदो को नमन किया जिनकी स्मृति मे यह पार्क बनाया हुआ है |का.पासला ने चार साल की मोदी सरकार के दौरान अल्पसख्यको, दलितो, महिलाओ व गरीबो पर बढते हमलो की निन्दा करते हुए अपनी रोजी वर रोटी के लिए सघर्ष तेज करने का आह्वान किया |इस अवसर पर एक दर्जन से जन सगठनो के अनेक नेता उपस्थित थे |