Author: admin

  • ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਧਰਨਾ ਆਰੰਭ

    ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਧਰਨਾ ਆਰੰਭ

    ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੇ ਸੱਦੇ ‘ਤੇ ਅੱਜ ਇੱਥੇ ਤਿੰਨ ਰੋਜ਼ਾ ਧਰਨਾ ਆਰੰਭ ਕੀਤਾ ਗਿਆ। ਜਿਸ ਦੀ ਅਗਵਾਈ ਸਾਥੀ ਜਗਜੀਤ ਸਿੰਘ ਜੱਸੇਆਣਾ ਅਤੇ ਹਰਜੀਤ ਸਿੰਘ ਮਦਰੱਸਾ ਨੇ ਕੀਤੀ।

  • ਰਾਖਵੇਂਕਰਨ ਦੀ ਵਿਵਸਥਾ ਨੂੰ ਖ਼ਤਮ ਕਰਨ ਸਬੰਧੀ ਦਿੱਤੇ ਸੰਕੇਤ ਦੀ ਸਖਤ ਸ਼ਬਦਾਂ ‘ਚ ਨਿਖੇਧੀ

    ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਨਿਤਿਨ ਗਡਕਰੀ ਵਲੋਂ ਰਾਖਵੇਂਕਰਨ ਦੀ ਵਿਵਸਥਾ ਨੂੰ ਖ਼ਤਮ ਕਰਨ ਸਬੰਧੀ ਦਿੱਤੇ ਗਏ ਸੰਕੇਤ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਰ.ਐਮ.ਪੀ.ਆਈ. ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਬਿਆਨ ਮੋਦੀ ਸਰਕਾਰ ਦੇ ਇਰਾਦਿਆਂ ਨੂੰ ਸਪੱਸ਼ਟ ਕਰਦਾ ਹੈ ਕਿ ਉਸਨੂੰ ਦੇਸ਼ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਈ ਵੀ ਚਿੰਤਾ ਨਹੀਂ ਹੈ। ਇਸਦੇ ਨਾਲ ਹੀ ਨਿਤਿਨ ਗਡਕਰੀ ਨੇ ਮੋਦੀ ਸਰਕਾਰ ਦੇ ਦਾਅਵਿਆਂ ਦੀ ਇਹ ਕਹਿਕੇ ਫੂਕ ਵੀ ਕੱਢ ਦਿੱਤੀ ਹੈ ਕਿ ”ਦੇਸ਼ ਵਿਚ ਨੌਕਰੀਆਂ ਸੁੰਗੜਦੀਆਂ ਜਾ ਰਹੀਆਂ ਹਨ। ਜਦੋਂ ਕੇਂਦਰੀ ਸਰਕਾਰ ਨੇ ਨਵੀਂ ਭਰਤੀ ਉਪਰ ਪਾਬੰਦੀ ਹੀ ਲਗਾ ਦਿੱਤੀ ਹੈ, ਤਦ ਰਿਜ਼ਰਵੇਸ਼ਨ ਨਾਲ ਅਨੁਸੂਚਿਤ ਤੇ ਪੱਛੜੀਆਂ ਜਾਤੀਆਂ ਨੂੰ ਨੌਕਰੀ ਕਿਵੇਂ ਮਿਲ ਸਕਦੀ ਹੈ”। ਭਾਜਪਾ ਆਗੂ ਨੇ ਅੱਗੇ ਸੰਘ ਦੀ ਬੋਲੀ ਬੋਲਦਿਆਂ ਅਨੁਸੂਚਿਤ ਤੇ ਪੱਛੜੀਆਂ ਜਾਤੀਆਂ ਲਈ ਨੌਕਰੀਆਂ ਵਿਚ ਰਿਜ਼ਰਵੇਸ਼ਨ ਦੇਣ ਦੀ ਮੰਗ ਨੂੰ ਖਤਮ ਕਰਨ ਦਾ ਸੰਕੇਤ ਵੀ ਦੇ ਦਿੱਤਾ ਹੈ।  ਸਾਥੀ ਮੰਗਤ ਰਾਮ ਪਾਸਲਾ ਤੇ ਸਾਥੀ ਹਰਕੰਵਲ ਸਿੰਘ ਨੇ ਬਿਆਨ ਵਿਚ ਅੱਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਹੀ ਬੇਕਾਰੀ ਵਿਚ ਵਾਧਾ ਹੋ ਰਿਹਾ ਹੈ ਤੇ ਪੁਰਾਣੀਆਂ ਨੌਕਰੀਆਂ ਮੁੱਕ ਰਹੀਆਂ ਹਨ। ਇਨ੍ਹਾਂ ਨੀਤੀਆਂ ਨੂੰ ਬੰਦ ਕਰਕੇ ਸਮੁੱਚੇ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਣਾ ਚਾਹੀਦਾ ਹੈ। ਬਿਨਾਂ ਸ਼ੱਕ ਆਰਥਿਕ ਤੌਰ ‘ਤੇ ਪੱਛੜੇ ਹਰ ਵਿਅਕਤੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਕਿਉਂਕਿ ਗਰੀਬੀ ਦਾ ਸੰਬੰਧ ਕਿਸੇ ਜਾਤ ਨਾਲ ਨਹੀਂ ਹੁੰਦਾ ਪ੍ਰੰਤੂ ਗਡਕਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗਰੀਬੀ ਦਾ ਸੰਬੰਧ ਤਾਂ ਕਿਸੇ ਜਾਤ ਨਾਲ ਨਹੀਂ ਹੁੰਦਾ, ਪ੍ਰੰਤੂ ਸਮਾਜਿਕ ਜਬਰ ਅਤੇ ਸਮਾਜਿਕ ਤੌਰ ‘ਤੇ ਪੱਛੜਾਪਨ ਜ਼ਰੂਰ ਪੱਛੜੀਆਂ ਤੇ ਕਥਿਤ ਤੌਰ ‘ਤੇ ਨੀਵੀਆਂ ਜਾਤੀਆਂ ਦੇ ਹਿੱਸੇ ਹੀ ਆਉਂਦਾ ਹੈ। ਸਦੀਆਂ ਤੋਂ ਚਲ ਰਹੇ ਇਸ ਅਮਾਨਵੀ ਪ੍ਰੰਪਰਾ ਨੂੰ ਸਦਾ ਵਾਸਤੇ ਖ਼ਤਮ ਕਰਨਾ ਹੋਵੇਗਾ, ਪ੍ਰੰਤੂ ਅਜੇ ਦਲਿਤਾਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਦਾ ਲੋਕਾਂ ਨੂੰ ਨੌਕਰੀਆਂ ਤੇ ਵਿਦਿਆ ਵਿਚ ਰਾਖਵਾਂਕਰਨ ਅਤਿਅੰਤ ਜ਼ਰੂਰੀ ਹੈ।
    ਉਨ੍ਹਾਂ ਕਿਹਾ ਹੈ ਕਿ ਅਸਲ ਵਿਚ ਸੰਘ ਪਰਿਵਾਰ ਸਮਾਜ ਵਿਚ ਮਨੂੰਵਾਦੀ ਵਿਵਸਥਾ ਲਾਗੂ ਕਰਨ ਲਈ ਬਜਿੱਦ ਹੈ, ਜਿਥੇ ਦਲਿਤਾਂ, ਔਰਤਾਂ ਤੋਂ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਬਾਕੀ ਸਮਾਜ ਵਾਂਗ ਗਰੀਬੀ, ਮਹਿੰਗਾਈ, ਬੇਕਾਰੀ ਤੇ ਭੁੱਖਮਰੀ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਸਮਾਜਿਕ ਜਬਰ ਦੀ ਤਪਸ਼ ਵੀ ਸਹਿਣੀ ਪੈਂਦੀ ਹੈ।
    ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਨਿਤਿਸ਼ ਗੱਡਕਰੀ ਦੇ ਰਿਜ਼ਰਵੇਸ਼ਨ ਸਬੰਧੀ ਦਿੱਤੇ ਬਿਆਨ ਨੂੰ ਕਿਰਤੀ ਲੋਕਾਂ ਵਿਚ ਦਰਾੜ ਪੈਦਾ ਕਰਨ ਦੀ ਕੋਝੀ ਸਾਜਿਸ਼ ਕਰਾਰ ਦਿੱਤਾ ਹੈ ਤੇ ਇਸਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ। ਆਰ.ਐਮ.ਪੀ.ਆਈ. ਵਲੋਂ ਦਲਿਤ ਭਾਈਚਾਰੇ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਤੇ ਰਾਖੀ ਲਈ ਸੰਘ ਦੀ ਸਰਪ੍ਰਸਤੀ ਵਾਲੀ ਕੇਂਦਰ ਸਰਕਾਰ ਤੇ ਸੰਘ ਪਰਿਵਾਰ ਦੀ ਮਨੂੰਵਾਦੀ ਸੋਚ ਵਿਰੁੱਧ ਲਾਮਬੰਦ ਹੋ ਕੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ।

  • ਦਿਹਾਤੀ ਮਜ਼ਦੂਰ ਸਭਾ ਵੱਲੋਂ ਖੁਰਾਕ ਸਪਲਾਈ ਦਫ਼ਤਰ ਦਾ ਘਿਰਾਓ

    ਤਰਨ ਤਾਰਨ : ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਤਿੰਨ-ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ਦੀ ਅਗਵਾਈ ਜਥੇਬੰਦੀ ਦੇ ਆਗੂ ਚਮਨ ਲਾਲ ਦਰਾਜਕੇ, ਕਰਮ ਸਿੰਘ ਫਤਿਆਬਾਦ ਅਤੇ ਜਸਬੀਰ ਸਿੰਘ ਵੈਰੋਵਾਲ ਵਲੋਂ ਕੀਤੀ ਗਈ। ਇਸ ਮੌਕੇ ਜੁੜੇ ਇਕੱਠ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੇ ਇਲਾਵਾ ਜਸਪਾਲ ਸਿੰਘ ਢਿੱਲੋਂ, ਬਲਦੇਵ ਸਿੰਘ ਭੈਲ ਆਦਿ ਨੇ ਸੰਬੋਧਨ ਕਰਦਿਆਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਆਟਾ-ਦਾਲ ਸਕੀਮ ਮੁੜ ਤੋਂ ਚਾਲੂ ਕਰਨ ਅਤੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਬਿਜਲੀ ਬਿੱਲ ਦੇ ਬਿੱਲਾਂ ਦੀ ਮੁਆਫੀ ਦੇਣ ਦੀ ਮੰਗ ਉਭਾਰੀ। ਆਗੂਆਂ ਨੇ ਮਗਨਰੇਗਾ ਸਕੀਮ ਰਾਹੀਂ ਸਾਰਾ ਸਾਲ ਕੰਮ ਦਿੱਤੇ ਜਾਣ ਅਤੇ ਦਿਹਾੜੀ 600 ਰੁਪਏ ਕੀਤੇ ਜਾਣ ਦੀ ਵੀ ਮੰਗ ਕੀਤੀ। ਆਗੂਆਂ ਨੇ ਇਸ ਮੌਕੇ ਹੋਰਨਾਂ ਮੰਗਾਂ ਦਾ ਵੀ ਜ਼ਿਕਰ ਕੀਤਾ। ਜਥੇਬੰਦੀ ਵੱਲੋਂ ਜ਼ਿਲ੍ਹਾ ਖ਼ੁਰਾਕ ਸਪਲਾਈ ਅਫ਼ਸਰ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ| ਧਰਨੇ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।

  • ਫੂਡ ਸਪਲਾਈ ਦਫ਼ਤਰ ਅੱਗੇ ਧਰਨਾ ਦਿੱਤਾ

    ਗੁਰਦਾਸਪੁਰ : ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਕੈਪਟਨ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਪੰਜਾਬ ਅੰਦਰ 6, 7 ਤੇ 8 ਅਗਸਤ ਨੰੂ ਧਰਨੇ ਦੇਣ ਦਾ ਫ਼ੈਸਲਾ ਲਿਆ ਗਿਆ ਸੀ | ਜਿਸ ਦੇ ਚੱਲਦਿਆਂ 6 ਅਗਸਤ ਨੰੂ ਸਥਾਨਕ ਫੂਡ ਸਪਲਾਈ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਜਿਸ ਵਿਚ ਗਰੀਬ ਲੋਕਾਂ ਦੇ ਨੀਲੇ ਕਾਰਡ ਬਣਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਸੂਬਾ ਆਗੂ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਗਰੀਬ ਲੋਕਾਂ ਨਾਲ ਵਾਅਦੇ ਕੀਤੇ ਸਨ, ਪਰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਮੌਕੇ ਗੁਰਦਿਆਲ ਸਿੰਘ ਘੁਮਾਣ, ਮੰਗਲ ਸਿੰਘ ਮੰਡ, ਬਖ਼ਸ਼ੀਸ਼ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਗਿਆਨ ਸਿੰਘ ਬੱਲੜਵਾਲ, ਪਾਲ ਸਿੰਘ, ਪ੍ਰਕਾਸ਼ ਸਿੰਘ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |

  • ਦਿਹਾਤੀ ਮਜ਼ਦੂਰ ਸਭਾ ਵਲੋਂ ਡਿਪਟੀ ਕਮਿਸ਼ਨਰ ਅੰਮਿ੍ਤਸਰ ਦਫ਼ਤਰ ਦੇ ਮੂਹਰੇ ਧਰਨਾ ਪ੍ਰਦਰਸ਼ਨ ਸ਼ੁਰੂ

    ਅੰਮਿ੍ਤਸਰ : ਦਿਹਾਤੀ ਮਜ਼ਦੂਰ ਸਭਾ ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੂਹਰੇ ਨਰਿੰਦਰ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ 3 ਰੋਜ਼ਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ | ਇਸ ਮੌਕੇ ਸਭਾ ਦੇ ਜ਼ਿਲ੍ਹਾ ਸਕੱਤਰ ਅਮਰੀਕ ਸਿੰਘ ਦਾਊਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਗਰੀਬ ਲੋਕਾਂ ਵਲ ਪਿੱਠ ਕਰ ਲਈ ਹੈ | ਕੈਪਟਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਲੋਂ ਮੰਗਾਂ ਮਨਵਾਉਣ ਲਈ ਸਭਾ ਵਲੋਂ ਸੂਬੇ ਦੇ ਸਮੂਹ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਦਫਤਰਾਂ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦਲਿਤਾਂ ਤੇ ਹੋ ਰਹੇ ਹਮਲਿਆਂ ਨੂੰ ਬੰਦ ਕਰਨ ਲਈ ਯਤਨ ਕਰੇ ਅਤੇ ਉਨ੍ਹਾਂ ਨੂੰ ਕਮਜੋਰ ਕਰਨ ਵਾਲੇ ਫ਼ੈਸਲੇ ਵਾਪਸ ਲਏ ਜਾਣ | ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਦੇ ਦਫ਼ਤਰ ਦਾ ਵੀ ਘਿਰਾਓ ਕੀਤਾ, ਜਿਸ ‘ਚ ਮਜ਼ਦੂਰਾਂ ਨੇ ਨੀਲੇ ਕਾਰਡ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਦੇ ਨੀਲੇ ਕਾਰਡ ਬਣਨੇ ਚਾਹੀਦੇ ਸਨ ਉਨ੍ਹਾਂ ਦੇ ਨਾਂਅ ਸੂਚੀ ‘ਚੋਂ ਬਾਹਰ ਕੱਢ ਦਿੱਤੇ ਗਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਨੀਲੇ ਕਾਰਡ ਧਾਰਕਾਂ ਨੂੰ ਕਣਕ ਮੁਹੱਈਆ ਕਰਵਾਈ ਜਾਵੇ ਅਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਦੀ ਜਥੇਬੰਦੀ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰਾ, ਲੱਖਾ ਸਿੰਘ, ਜਸਵੰਤ ਸਿੰਘ, ਸਾਹਬ ਸਿੰਘ, ਲਖਵਿੰਦਰ ਸਿੰਘ, ਦਲਬੀਰ ਸਿੰਘ, ਜਗਤਾਰ ਸਿੰਘ ਕਰਮਪੁਰਾ ਆਦਿ ਮੌਜੂਦ ਸਨ |

  • ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦਾ ਵਫ਼ਦ ਬੀਡੀਪੀਓ ਨੂੰ ਮਿਲਿਆ

    ਪੱਟੀ : ਮਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਨੂੰ ਲੈ ਕੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦਾ ਵਫ਼ਦ ਬੀ.ਡੀ.ਪੀ.ਓ. ਮੇਲਾ ਨੂੰ ਮਿਲਿਆ ਜਿਸ ਦੀ ਅਗਵਾਈ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜ਼ਿਲ੍ਹਾ ਸਕੱਤਰ ਨਰਿੰਦਰ ਕੌਰ, ਤਹਿਸੀਲ ਪੱਟੀ ਦੀ ਪ੍ਰਧਾਨ ਜਸਬੀਰ ਕੌਰ, ਸਕੱਤਰ ਅਮਰਜੀਤ ਕੌਰ ਚੀਮਾ, ਜਮਹੂਰੀ ਕਿਸਾਨ ਸਭਾ ਆਗੂ ਹਰਭਜਨ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਸਾਥੀ ਧਰਮ ਸਿੰਘ ਪੱਟੀ ਨੇ ਕੀਤੀ | ਇਸ ਮੌਕੇ ਵਰਕਰਾਂ ਨੇ ਮੰਗ ਕੀਤੀ ਕਿ ਮਨਰੇਗਾ ਅਧੀਨ ਆਏ ਮਜ਼ਦੂਰਾਂ ਨੂੰ ਅਜੇ ਤੱਕ ਜੌਬ ਕਾਰਡ ਬਹੁਤ ਘੱਟ ਦਿੱਤੇ ਗਏ ਹਨ ਅਤੇ ਕੀਤੇ ਗਏ ਕੰਮ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਕੀਤੇ ਗਏ ਕੰਮਾਂ ਦਾ ਮਿਹਨਤਾਨਾ ਤੁਰੰਤ ਬੈਂਕ ਖਾਤਿਆਂ ਵਿਚ ਪਾਇਆ ਜਾਵੇ ਅਤੇ ਨਾਲ ਹੀ ਵੱਖ-ਵੱਖ ਪਿੰਡਾਂ ਅੰਦਰ ਕਿੰਨਾ ਕੰਮ ਹੋਇਆ ਅਤੇ ਕਿੰਨੀ ਰਾਸ਼ੀ ਵੰਡੀ ਗਈ, ਉਸ ਦੀ ਲਿਸਟ ਵੀ ਜਾਰੀ ਕੀਤੀ ਜਾਵੇ | ਇਸ ਮੌਕੇ ਹਰਜਿੰਦਰ ਸਿੰਘ ਬੱਠੇ ਭੈਣੀ, ਬਲਵੀਰ ਸਿੰਘ, ਬੀਬੀ ਵੀਰ ਕੌਰ, ਜੋਗਿੰਦਰ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ |

  • ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਵਫ਼ਦ ਐਸ.ਐਸ.ਪੀ. ਤਰਨ ਤਾਰਨ ਨੂੰ ਮਿਲਿਆ

    ਤਰਨ ਤਾਰਨ : ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜ ਕੇ, ਗੱਜਣ ਸਿੰਘ ਨਾਰਲਾ, ਨਿਸ਼ਾਨ ਸਿੰਘ ਪਹੂਵਿੰਡ, ਅੰਗਰੇਜ਼ ਸਿੰਘ ਨਵਾਂ ਪਿੰਡ, ਲੱਖਾ ਸਿੰਘ ਸਰਪੰਚ, ਸਾਰਜ ਸਿੰਘ ਸਰਪੰਚ ਮੱਖੀ ਕਲਾਂ, ਸੰਤੋਖ ਸਿੰਘ ਮੱਖੀ ਕਲਾਂ, ਸੁਰਜੀਤ ਸਿੰਘ ਭਿੱਖੀਵਿੰਡ ਆਦਿ ਆਗੂਆਂ ਦੀ ਅਗਵਾਈ ਵਿਚ ਐਸ.ਐਸ.ਪੀ. ਤਰਨ ਤਾਰਨ ਨੂੰ ਮਿਲਿਆ | ਇਨ੍ਹਾਂ ਆਗੂਆਂ ਨੇ ਐਸ.ਐਸ.ਪੀ. ਦੇ ਧਿਆਨ ਵਿਚ ਲਿਆਉਂਦਿਆਂ ਪਿੰਡ ਮੱਖੀ ਦੀ ਹੱਡਾ ਰੋੜੀ ਜੋ ਕਿ ਪਿਛਲੇ ਪੰਜਾਹ ਸਾਲਾਂ ਤੋਂ ਪਿੰਡ ਮੱਖੀ ਕਲਾਂ ਦੇ ਮਜ਼ਦੂਰਾਂ ਦੇ ਨਾਮ ਹੈ, ਜਿਸ ਦੀਆਂ ਗਿਰਦਾਵਰੀਆਂ ਵੀ ਮਜ਼ਦੂਰਾਂ ਦੇ ਨਾਂ ਚੱਲ ਰਚਹੀਆਂ ਹਨ, ਜਿਸਦਾ ਬਕਾਇਦਾ ਤੌਰ ਤੇ ਕੇਸ ਜੱਜ ਮਨੀਸ਼ ਗਰਗ ਪੱਟੀ ਦੀ ਅਦਾਲਤ ਵਿਚ ਸਟੇ ਲਿਆ ਮਜ਼ਦੂਰਾਂ ਦੇ ਕੋਲ ਹੇ | ਐੱਸ.ਐੱਚ.ਓ. ਕੱਚਾ ਪੱਕਾ ਸਿਆਸੀ ਸ਼ਹਿ ਹੋਣ ਕਰਕੇ ਹੱਡਾ ਰੋੜੀ ਦੀ ਜਗ੍ਹਾ ਉਪਰ ਕੁਲਦੀਪ ਸਿੰਘ ਪੁੱਤਰ ਬੰਸਾ ਸਿੰਘ, ਜੈਮਲ ਸਿੰਘ ਪੁੱਤਰ ਬੰਸਾ ਸਿੰਘ ਕੌਮ ਜੱਟ ਵਾਸੀ ਮੱਖੀ ਕਲਾਂ ਨੂੰ ਹੱਡਾ ਰੋੜੀ ਦੀ ਜਗ੍ਹਾ ਉਪਰ ਰਾਤ ਦੇ ਸਮੇਂ ਉਥੇ ਝੋਨਾ ਲਗਾ ਦਿੱਤਾ ਗਿਆ | ਐੱਸ.ਐੱਚ.ਓ. ਕੱਚਾ ਪੱਕਾ ਨੇ ਨਿਯਮਾਂ ਨੂੰ ਛਿੱਕੇ ਉਪਰ ਟੰਗ ਕੇ ਕਾਨੂੰਨ ਦੀਆ ਧੱਜੀਆਂ ਉਡਾ ਰਿਹਾ ਹੈ | ਇਨ੍ਹਾਂ ਆਗੂਆਂ ਨੇ ਐੱਸ.ਐੱਸ.ਪੀ. ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਹੱਡਾ ਰੋੜੀ ਕਬਜ਼ਾ ਬਹਾਲ ਕਰਵਾਇਆ ਜਾਵੇ | ਇਸ ਮੌਕੇ ਦਰਬਾਰਾ ਸਿੰਘ ਵਾਂ, ਹਰਜਿੰਦਰ ਸਿੰਘ ਚੂੰਘ, ਗੁਰਬੀਰ ਸਿੰਘ ਰਾਜੋਕੇ, ਸ਼ਾਮ ਲਾਲ ਭਗਵਾਨਪੁਰ, ਸੁਖਦੇਵ ਸਿੰਘ ਬੱਬੀ ਪਹਿਲਵਾਨ ਕੇ ਆਦਿ ਹਾਜ਼ਰ ਸਨ |

  • ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਤਰਨਤਾਰਨ ਦੀ ਜਨਰਲ ਬਾਡੀ ਮੀਟਿੰਗ ਹੋਈ

    ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੇ ਜ਼ਿਲ੍ਹਾ ਤਰਨਤਾਰਨ ਦੀ ਜਨਰਲ ਬਾਡੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜ਼ਿਲ੍ਹੇ ਭਰ ‘ਚੋਂ ਆਏ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਉਚੇਚੇ ਤੌਰ ‘ਤੇ ਪਹੁੰਚੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਦੇਸ਼ ਵਿਚ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਮੁਫ਼ਤ ਲਾਜ਼ਮੀ ਤੇ ਇਕਸਾਰ ਵਿੱਦਿਆ ਪ੍ਰਾਪਤ ਨਹੀਂ ਹੋ ਰਹੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦਾ ਮੁੱਖ ਕਾਰਨ ਦੇਸ਼ ਵਿਚ ਰਾਜ ਕਰਨ ਵਾਲੀਆਂ ਹਾਕਮ ਧਿਰਾਂ ਵਲੋਂ ਲਾਗੂ ਕੀਤੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਹਨ, ਜਿਸ ਨਾਲ ਵਿੱਦਿਆ ਦਾ ਵਪਾਰੀਕਰਨ ਹੋ ਚੁੱਕਾ ਹੈ ਅਤੇ ਉਹ ਗ਼ਰੀਬਾਂ ਦੇ ਬੱਚਿਆਾ ਦੀ ਪਹੁੰਚ ਤੋਂ ਬਾਹਰ ਜਾ ਚੁੱਕੀ ਹੈ ਅਤੇ ਰੁਜ਼ਗਾਰ ਪੈਦਾ ਕਰਨ ਵਾਲੇ ਵਸੀਲੇ ਲਗਾਤਾਰ ਖਤਮ ਕੀਤੇ ਜਾ ਰਹੇ ਹਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਿਆਂ ਅਤੇ ਗੁੰਡਾਗਰਦੀ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ | ਸਾਥੀ ਸਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਜਥੇਬੰਦੀ ਵਲੋਂ ਪੂਰੇ ਪੰਜਾਬ ਤੇ ਹਰਿਆਣੇ ਦੇ ਸਰਗਰਮ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਸੂਬਾ ਸਕੂਲ 10,11 ਤੇ 12 ਅਗਸਤ ਨੂੰ ਚੀਮਾ ਭਵਨ ਜਲੰਧਰ ਵਿਖੇ ਲਗਾਇਆ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਤੇ ਸਕੱਤਰ ਸੁਖਦੇਵ ਸਿੰਘ ਜਵੰਦਾ ਨੇ ਕਿਹਾ ਕਿ ਸੂਬਾ ਸਕੂਲ ਵਿਚ ਜ਼ਿਲ੍ਹੇ ਦੇ ਸਰਗਰਮ ਨੌਜਵਾਨ ਤੇ ਵਿਦਿਆਰਥੀ ਹਿੱਸਾ ਲੈਣਗੇ ਅਤੇ ਚੌਵੀ ਅਗਸਤ ਨੂੰ ਪੱਟੀ 26 ਅਗਸਤ ਤਰਨ ਤਾਰਨ ਤੇ 31 ਅਗਸਤ ਖਡੂਰ ਸਾਹਿਬ ਦੀਆਂ ਤਹਿਸੀਲਾਂ ਦੀਆਾ ਜਥੇਬੰਦਕ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ। ਇਸ ਮੌਕੇ ਅੰਮਿ੍ਤਪਾਲ ਸਿੰਘ, ਡਾ. ਜਤਿੰਦਰ ਸਿੰਘ, ਬੂਟਾ ਸਿੰਘ, ਬਿੱਕਰ ਸਿੰਘ, ਸਨੇਹਦੀਪ ਸਿੰਘ, ਇੰਦਰਜੀਤ ਸਿੰਘ, ਸਹਿਜਪਾਲ, ਲਵਪ੍ਰੀਤ ਸਿੰਘ, ਰਾਜਨ, ਗੁਰਜੰਟ ਸਿੰਘ, ਸੁਰਜੀਤ ਸਿੰਘ, ਕਰਨਬੀਰ ਸਿੰਘ, ਰਵੀ ਕੁਮਾਰ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।

  • ਦਿਹਾਤੀ ਮਜਦੂਰ ਸਭਾ ਵਲੋਂ ਪ੍ਰਦਰਸ਼ਨ ਦੂਸਰੇ ਦਿਨ ਵੀ ਜਾਰੀ

    ਅੰਮਿ੍ਤਸਰ : ਦਿਹਾਤੀ ਮਜਦੂਰ ਸਭਾ ਵਲੋਂ ਸੂਬਾ ਕਮੇਟੀ ਦੇ ਸੱਦੇ ਤੇ ਬੀਤੇ ਕੱਲ੍ਹ ਤੋਂ ਡਿਪਟੀ ਕਮਿਸ਼ਨਰ ਦਫਤਰ ਦੇ ਮੂਹਰੇ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਉਹ ਮੰਗਲਵਾਰ ਦੂਸਰੇ ਦਿਨ ਵੀ ਜਾਰੀ ਰਿਹਾ | ਇਹ ਪ੍ਰਦਰਸ਼ਨ ਨਰਿੰਦਰ ਸਿੰਘ ਵਡਾਲਾ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਬੁੱਧਵਾਰ ਤੀਸਰੇ ਦਿਨ ਵੀ ਜਾਰੀ ਰਹੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਅਮਰੀਕ ਸਿੰਘ ਦਾਊਦ ਨੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਗਰੀਬ ਲੋਕਾਂ ਵੱਲ ਪਿੱਠ ਕਰ ਲਈ ਹੈ | ਕੈਪਟਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਲੋਂ ਮੰਗਾਂ ਮਨਵਾਉਣ ਲਈ ਸਭਾ ਵਲੋਂ ਸੂਬੇ ਦੇ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਦਫਤਰਾਂ ਦਾ ਘਿਰਾਉ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਹ ਪ੍ਰਦਰਸ਼ਨ ਬੁੱਧਵਾਰ ਤੱਕ ਜਾਰੀ ਰਹੇਗਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦਲਿਤਾਂ ਤੇ ਹੋ ਰਹੇ ਹਮਲਿਆਂ ਨੂੰ ਬੰਦ ਕਰਨ ਲਈ ਯਤਨ ਕਰੇ ਅਤੇ ਉਨਾਂ ਨੂੰ ਕਮਜੋਰ ਕਰਨ ਵਾਲੇ ਫੈਸਲੇ ਵਾਪਸ ਲਏ ਜਾਣ | ਇਸਦੇ ਇਲਾਵਾ ਸਰਕਾਰ ਬੇਘਰ ਲੋਕਾਂ ਨੂੰ ਪਲਾਟ ਮੁਹੱਈਆ ਕਰਵਾਏ ਅਤੇ ਮਕਾਨ ਬਨਵਾਉਣ ਲਈ 5-5 ਲੱਖ ਦੀ ਗ੍ਰਾਂਟ ਜਾਰੀ ਕਰੇ | ਇਸਦੇ ਇਲਾਵਾ ਮਨਰੇਗਾ ਸਕੀਮ ਅਧੀਨ ਕੰਮ ਕਰਨ ਵਾਲੇ ਲੋਕਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਉਨਾਂ ਨੂੰ ਘੱਟ ਤੋਂ ਘੱਟ 600 ਰੁਪਏ ਦਿਹਾੜੀ ਦਿੱਤੀ ਜਾਵੇ | ਬਜ਼ੁਰਗਾਂ ਨੂੰ 3 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਪੈਨਸ਼ਨ ਦੇਣ ਦੀ ਮੰਗ ਕਰਦਿਆਂ ਉਨਾਂ ਕਿਹਾ ਕਿ ਬੇਜਮੀਨੇ ਮਜਦੂਰਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਸੂਬੇ ‘ਚ ਇਸ ਵੇਲੇ ਨਸ਼ਾ, ਰੇਤ, ਭੂ ਅਤੇ ਟਰਾਂਸਪੋਰਟ ਮਾਫੀਆ ਪੂਰੀ ਤਰਾਂ ਨਾਲ ਪੈਰ ਪਸਾਰ ਚੁੱਕਾ ਹੈ ਅਤੇ ਲੋਕਾਂ ਨੂੰ ਅਜਿਹੇ ਮਾਫੀਆ ਸਿਸਟਮ ਤੋਂ ਬਚਾਇਆ ਜਾਵੇ | ਇਸ ਮੌਕੇ ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰਾ, ਲੱਖਾ ਸਿੰਘ, ਜਸਵੰਤ ਸਿੰਘ, ਸਾਹਬ ਸਿੰਘ, ਲਖਵਿੰਦਰ ਸਿੰਘ, ਦਲਬੀਰ ਸਿੰਘ, ਜਗਤਾਰ ਸਿੰਘ ਕਰਮਪੁਰਾ ਆਦਿ ਮੌਜੂਦ ਸਨ |

  • ‘ਪੋਲ-ਖੋਲ੍ਹ ਕਿਸਾਨ ਕਨਵੈਨਸ਼ਨ’ ਵਿੱਚ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਮੂਲੀਅਤ ਦਾ ਐਲਾਨ

    ਜਲੰਧਰ : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ 9 ਅਗਸਤ ਨੂੰ ਲੁਧਿਆਣਾ ਵਿਖੇ ਮੋਦੀ ਦੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਪੋਲ ਖੋਲ੍ਹ ਕਿਸਾਨ ਕਨਵੈਨਸ਼ਨ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਭਰਵੀਂ ਸਮੂਲੀਅਤ ਕੀਤੀ ਜਾਵੇਗੀ | ਇਹ ਫ਼ੈਸਲਾ ਜਮਹੂਰੀ ਕਿਸਾਨ ਸਭਾ ਦੀ ਸੂਬਾ ਕਮੇਟੀ ਦੀ ਡਾ: ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਗਿਆ | ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਫ਼ਸਲਾਂ ਦੇ ਖਰੀਦ ਮੁੱਲ ਸਬੰਧੀ ਝੂਠ ਬੋਲ ਕੇ ਗੁੰਮਰਾਹ ਕਰ ਰਹੀ ਹੈ | ਖੇਤੀ ਵਸਤਾਂ ‘ਤੇ ਲਾਏ ਜੀ.ਐਸ.ਟੀ, ਡੀਜ਼ਲ, ਕੀਟ ਅਤੇ ਨਦੀਨ ਨਾਸ਼ਕ ਦਵਾਈਆਂ ਦੀਆਂ ਵਧੀਆਂ ਕੀਮਤਾਂ ਦੇ ਮੱਦੇਨਜ਼ਰ ਖੇਤੀ ਲਾਗਤਾਂ ਦੇ ਵਾਧੇ ਮੁਤਾਬਿਕ ਡਾ: ਸਵਾਮੀਨਾਥਨ ਕਮਿਸ਼ਨ ਅਨੁਸਾਰ ਭਾਅ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ ਦੇ ਗੰਨੇ ਦੇ ਬਕਾਏ ਅਤੇ ਗੰਨੇ ਦੇ ਵਾਜਬ ਮੁੱਲ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿਚ ਜਮਹੂਰੀ ਕਿਸਾਨ ਸਭਾ ਵਲੋਂ ਚਲਾਈ ਜਾ ਰਹੀ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ ਨੂੰ ਪਿੰਡ ਪੱਧਰ ‘ਤੇ ਲੈ ਕੇ ਜਾਣ ਅਤੇ ਮੈਂਬਰਸ਼ਿਪ ਅਧਾਰਿਤ ਇਕਾਈਆਂ ਬਣਾਉਣ ਦਾ ਫ਼ੈਸਲਾ ਵੀ ਕੀਤਾ ਗਿਆ | ਮੀਟਿੰਗ ਨੂੰ ਮਾ. ਰਘਬੀਰ ਸਿੰਘ ਪਕੀਵਾਂ, ਭੀਮ ਸਿੰਘ ਆਲਮਪੁਰ, ਪਰਗਟ ਸਿੰਘ ਜਾਮਾਰਾਏ, ਮੋਹਣ ਸਿੰਘ ਧਮਾਣਾ, ਮਨੋਹਰ ਸਿੰਘ ਗਿੱਲ ਤੇ ਅਰਸਾਲ ਸਿੰਘ ਸੰਧੂ ਆਦਿ ਆਗੂਆਂ ਨੇ ਸੰਬੋਧਨ ਕੀਤਾ |

  • ਦਿਹਾਤੀ ਮਜ਼ਦੂਰ ਸਭਾ ਵਲੋਂ ਧਰਨਾ ਦੂਸਰੇ ਦਿਨ ਵੀ ਜਾਰੀ

    ਤਰਨ ਤਾਰਨ : ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਵਿਖੇ ਦਿਹਾਤੀ ਮਜ਼ਦੂਰ ਸਭਾ ਵਲੋਂ ਕੱਲ੍ਹ ਤੋਂ ਸ਼ੁਰੂ ਹੋਇਆ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ ਜਿਸ ਦੀ ਪ੍ਰਧਾਨਗੀ ਚਮਨ ਦਰਾਜਕੇ, ਜਸਬੀਰ ਸਿੰਘ ਵੈਰੋਵਾਲ, ਹਰਜਿੰਦਰ ਸਿੰਘ ਚੂੰਘ ਨੇ ਕੀਤੀ. ਧਰਨਾਕਾਰੀਆਾ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਜਸਪਾਲ ਸਿੰਘ ਢਿੱਲੋਂ, ਬਲਦੇਵ ਸਿੰਘ ਭੈਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਗ਼ਰੀਬ ਲੋਕਾਂ ਨਾਲ ਕੀਤੇ ਚੋਣ ਵਾਅਦਿਆਾ ਤੋਂ ਭਗੌੜੀ ਹੋ ਚੁੱਕੀ ਹੈ ਤੇ ਮਜ਼ਦੂਰਾਂ ਵਲੋਂ ਲੰਬੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੀਆਾ ਸਹੂਲਤਾਂ ਨੂੰ ਖੋਹਿਆ ਜਾ ਰਿਹਾ ਹੈ . ਪੰਜਾਬ ਦੇ ਅੱਠ ਸੌ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਗ਼ਰੀਬਾਂ ਦੇ ਬੱਚਿਆਾ ਪਾਸੋਂ ਪੜ੍ਹਾਈ ਦਾ ਅਧਿਕਾਰ ਵੀ ਖੋਹਿਆ ਜਾ ਰਿਹਾ ਹੈ ਜਿਸ ਦੇ ਿਖ਼ਲਾਫ਼ ਮਜ਼ਦੂਰਾਂ ਦਾ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ¢ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਕਰਮ ਸਿੰਘ ਫਤਿਆਬਾਦ, ਗੁਰਵੇਲ ਸਿੰਘ ਚੀਮਾ, ਦਿਆਲ ਸਿੰਘ ਲਹੁਕਾ, ਅੰਗਰੇਜ਼ ਸਿੰਘ ਨਵਾਾ ਪਿੰਡ, ਚੰਦ ਸਿੰਘ ਤੂਤ ਗੁਰਸ਼ਾਨ ਸਿੰਘ ਲਹੁਕਾ, ਲਾਜਰ ਮਸੀਹ ਲਾਖਣਾ, ਨਿਸ਼ਾਨ ਸਿੰਘ ਪਹੂਵਿੰਡ, ਗੁਰਲਾਲ ਸਿੰਘ ਅਲਗੋ, ਸੰਤੋਖ ਸਿੰਘ ਮੱਖੀ, ਹਰਮਨ ਸਿੰਘ ਚੀਮਾ, ਬਲਵੰਤ ਸਿੰਘ ਜੌਣੇਕੇ, ਦੀਵਾਨ ਸਿੰਘ ਬੂਹ, ਸੁਖਦੇਵ ਸਿੰਘ ਅਲੀਪੁਰ, ਲਖਬੀਰ ਸਿੰਘ ਅਲੀਪੁਰ, ਮੁਖਤਾਰ ਸਿੰਘ ਤੁੰਗ ਆਦਿ ਹਾਜ਼ਰ ਸਨ.

  • ਪਾਬੰਦੀ ਦੇ ਬਾਵਜੂਦ ਰੇਤ ਦੀ ਹੁੰਦੀ ਖੁਦਾਈ ਦੀ ਕਾਲਾ ਬਾਜ਼ਾਰੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ

    ਅਜਨਾਲਾ : ਸਥਾਨਕ ਸ਼ਹਿਰ ‘ਚ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਮਾਸਟਰ ਹਰਭਜਨ ਸਿੰਘ ਟਰਪਈ ਤੇ ਬਲਵਿੰਦਰ ਸਿੰਘ ਰਵਾਲ ਦੀ ਸਾਂਝੀ ਅਗਵਾਈ ‘ਚ ਸਭਾ ਦੇ ਕਾਰਕੁੰਨਾਂ ਨੇ ਸਭ ਡਵੀਜ਼ਨ ਅਜਨਾਲਾ ‘ਚ ਰਾਵੀ ਦਰਿਆ ਦੇ ਨੇੜਲੇ ਪਿੰਡਾਂ ‘ਚੋਂ ਕਥਿਤ ਰੇਤ ਮਾਫੀਆ, ਪੁਲਿਸ ਤੇ ਰਾਜਸੀ ਗਠਜੋੜ ਰਾਹੀਂ 30 ਸਤੰਬਰ ਤੱਕ ਪਾਬੰਦੀ ਦੇ ਬਾਵਜੂਦ ਰੇਤ ਦੀ ਹੁੰਦੀ ਖੁਦਾਈ ਦੀ ਕਾਲਾ ਬਾਜ਼ਾਰੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਦੋਸ਼ ਲਾਇਆ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀ ਤਰਜ਼ ‘ਤੇ ਹੀ ਕੈਪਟਨ ਸਰਕਾਰ ਦੇ ਕਾਰਜਕਾਲ ‘ਚ ਵੀ ਰੇਤ ਅਤਿ ਦੀ ਮਹਿੰਗੀ ਹੋਣ ਕਾਰਨ ਘਰਾਂ ਤੇ ਹੋਰ ਛੋਟੇ ਮੋਟੇ ਉਸਾਰੀ ਕਾਰਜਾਂ ਲਈ ਲੋਕਾਂ ਨੂੰ ਡਾਹਢੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਗ ਕੀਤੀ ਗਈ ਕਿ ਰੇਤ ਦੇ ਕਾਰੋਬਾਰ ਨੂੰ ਨਿਯਮਤ ਕਰਕੇ ਰੇਤ ਸਸਤੀ ਦੇਣ, ਰੇਤ ਭਰਨ ਵਾਲੇ ਮਜ਼ਦੂਰਾਂ, ਵਾਹਨਾਂ ਰਾਹੀਂ ਢੋਆ ਢੁਆਈ ਕਰਨ ਵਾਲੇ ਕਾਰੋਬਾਰੀਆਂ, ਕਿਸਾਨਾਂ ਤੇ ਪੰਚਾਇਤਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਨਵੀਂ ਰੇਤ ਨੀਤੀ ਬਣਾਈ ਜਾਵੇ | ਜਦੋਂਕਿ 31 ਜੁਲਾਈ ਨੂੰ ਪਿੰਡ ਸਾਹੋਵਾਲ ‘ਚ ਵਾਹਨ ਚਾਲਕਾਂ ਤੇ ਨਾਜਾਇਜ਼ ਦਰਜ ਪੁਲਿਸ ਮੁਕੱਦਮੇ ਫ਼ੌਰੀ ਤੌਰ ‘ਤੇ ਰੱਦ ਕੀਤੇ ਜਾਣ | ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ, ਸਤਨਾਮ ਸਿੰਘ ਚੱਕ ਔਲ, ਰਛਪਾਲ ਸਿੰਘ ਸਾਹੋਵਾਲ, ਬਲਦੇਵ ਸਿੰਘ ਸਾਹੋਵਾਲ, ਗੱਜਣ ਸਿੰਘ ਸਾਹੋਵਾਲ, ਸੁਰਜੀਤ ਸਿੰਘ, ਦੇਸ਼ਭਗਤ ਬਲਕਾਰ ਸਿੰਘ ਕੰਦੋਵਾਲੀ, ਗੁਰਮੇਜ ਸਿੰਘ ਜੌਾਸ ਆਦਿ ਮੌਜੂਦ ਸਨ |

  • ਦਿਹਾਤੀ ਮਜ਼ਦੂਰ ਸਭਾ ਵਲੋਂ ਧਰਨਾ ਸਮਾਪਤ

    ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਵਲੋਂ ਏ.ਡੀ.ਸੀ. (ਵਿਕਾਸ) ਦੇ ਦਫ਼ਤਰ ਸਾਹਮਣੇ ਦਿੱਤਾ ਜਾ ਰਿਹਾ ਧਰਨਾ ਅੱਜ ਸਮਾਪਤ ਕਰ ਦਿੱਤਾ ਗਿਆ | ਇਸ ਦੌਰਾਨ ਮਜ਼ਦੂਰਾਂ ਨੇ ਡੀ.ਸੀ. ਦਫ਼ਤਰ ਵੱਲ ਰੋਸ ਮਾਰਚ ਕੀਤਾ | ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜੁਆਇੰਟ ਸਕੱਤਰ ਜਗਸੀਰ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਮਜ਼ਦੂਰਾਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਮੁਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਦੂਜੀਆਂ ਭਰਾਤਰੀ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਤਿੱਖਾ ਸੰਘਰਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਜਲਦ ਹੀ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇਗੀ ਤੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ | ਆਗੂਆਂ ਨੇ ਕਿਹਾ ਕਿ ਰਿਹਾਇਸ਼ੀ ਪਲਾਟਾਂ ਦੇ ਮਤੇ ਪਾ ਕੇ ਪਲਾਟ ਅਲਾਟ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਜਿਸ ਦੇ ਿਖ਼ਲਾਫ਼ ਮਜ਼ਦੂਰ ਵਰਗ ਵਿਚ ਗੁੱਸੇ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਪੰਚਾਇਤੀ ਸ਼ਾਮਲਾਤ ਜ਼ਮੀਨਾਂ ‘ਤੇ ਕਬਜ਼ਾ ਕਰਨ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਮੌੜ, ਬੱਲਮਗੜ੍ਹ ਤੇ ਚੱਕ ਮਦਰੱਸਾ ਵਿਚ ਕਬਜ਼ਾ ਕਰਨ ਵਾਲੇ ਮਜ਼ਦੂਰਾਂ ਨੂੰ ਫ਼ੌਰੀ ਪਲਾਟ ਅਲਾਟ ਕੀਤੇ ਜਾਣ | ਧਰਨੇ ਦੀ ਸਮਾਪਤੀ ਕਰਨ ਉਪਰੰਤ ਸਭਾ ਵਲੋਂ 14 ਮੰਗਾਂ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਾਪਿਆ ਗਿਆ | ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ, ਕਰਮ ਸਿੰਘ ਮਦਰੱਸਾ, ਰਾਣੀ ਕੌਰ ਬੱਲਮਗੜ੍ਹ, ਹਰਮੀਤ ਸਿੰਘ ਮੌੜ, ਦਲੀਪ ਕੌਰ ਮੌੜ, ਮੰਗਾ ਸਿੰਘ ਬੱਲਮਗੜ੍ਹ, ਰਾਜਵੰਤ ਸਿੰਘ, ਅਜੈ ਸਿੱਧੂ, ਜਸਵੀਰ ਸਿੰਘ ਕਾਲੇਵਾਲਾ, ਤਾਰਾ ਸਿੰਘ ਬਧਾਈ, ਕਾਕੂ ਸਿੰਘ ਬਧਾਈ, ਸੰਤੋਖ ਫ਼ੌਜੀ, ਰਣਜੀਤ ਸਿੰਘ, ਹਰਦਮ ਬੱਲਮਗੜ੍ਹ, ਜਸਪਾਲ ਸਿੰਘ ਅਕਾਲਗੜ੍ਹ ਆਦਿ ਹਾਜ਼ਰ ਸਨ |

  • ਬੀ.ਡੀ.ਪੀ.ਓ. ਦਫ਼ਤਰ ਸੰਗਤ ਮੰਡੀ ਸਾਹਮਣੇ ਲਗਾਇਆ ਧਰਨਾ ਸਮਾਪਤ

    ਸੰਗਤ ਮੰਡੀ : ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਸੋਮਵਾਰ ਤੋਂ ਸੰਗਤ ਮੰਡੀ ਵਿਖੇ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਲਗਾਇਆ ਗਿਆ ਧਰਨਾ ਅੱਜ ਸਮਾਪਤ ਹੋ ਗਿਆ ਹੈ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਮੈਂਬਰ ਮਿੱਠੂ ਸਿੰਘ ਘੁੱਦਾ ਨੇ ਕਿਹਾ ਕਿ ਉਹ ਸੂਬਾ ਕਮੇਟੀ ਵਲੋਂ ਬਣਾਏ ਗਏ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ | ਇਸ ਮੌਕੇ ਪ੍ਰਕਾਸ਼ ਸਿੰਘ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਦਰਸ਼ਨ ਸਿੰਘ ਬਾਜਕ, ਨਰਦੇਵ ਸਿੰਘ ਟੈਣੀ, ਉਮਰਦੀਨ ਜੱਸੀ, ਕ੍ਰਿਸ਼ਨ ਕੁਮਾਰ, ਬੂਟਾ ਸਿੰਘ ਆਦਿ ਹਾਜ਼ਰ ਸਨ |

  • ਦਿਹਾਤੀ ਮਜ਼ਦੂਰ ਸਭਾ ਇਕਾਈ ਬਠਿੰਡਾ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ

    ਬਠਿੰਡਾ : ਅੱਜ ਸੂਬਾ ਜਥੇਬੰਦੀ ਦੇ ਸੱਦੇ ‘ਤੇ ਦਿਹਾਤੀ ਮਜ਼ਦੂਰ ਸਭਾ ਇਕਾਈ ਬਠਿੰਡਾ ਵਲੋਂ ਸਥਾਨਕ ਡਾ.ਅੰਬੇਦਕਰ ਪਾਰਕ ਵਿਖੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਜਿਸ ਵਿਚ ਸ਼ਾਮਿਲ ਹੋਏ ਵੱਡੀ ਗਿਣਤੀ ਮਜ਼ਦੂਰਾਂ ਨੇ ਪੰਜਾਬ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ | ਧਰਨੇ ਦੌਰਾਨ ਸਭਾ ਦੇ ਵਫ਼ਦ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਪਰਨੀਤ ਭਾਰਦਵਾਜ ਅਤੇ ਸੁਖਪ੍ਰੀਤ ਸਿੰਘ ਸਿੱਧੂ ਏ.ਡੀ.ਸੀ. ਜਰਨਲ ਬਠਿੰਡਾ ਨੂੰ ਆਪਣੇ ਮੰਗ ਪੱਤਰ ਦਿੱਤੇ | ਇਸ ਤੋਂ ਪਹਿਲਾ ਸਭਾ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਨੇ ਆਖਿਆ ਕਿ ਦਿਹਾਤੀ ਮਜ਼ਦੂਰਾਂ ਦੀਆਂ ਇਕ ਦਰਜਨ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਪ੍ਰੰਤੂ ਅਜੇ ਤੱਕ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਸਵੱਲੀ ਨਜ਼ਰ ਨਹੀਂ ਮਾਰੀ ਜਿਸ ਕਾਰਨ ਮਜ਼ਦੂਰਾਂ ‘ਚ ਰੋਸ ਦੀ ਲਹਿਰ ਹੈ | ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਮੱਖਣ ਸਿੰਘ, ਸਕੱਤਰ ਪ੍ਰਕਾਸ਼ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਤਾਰਾ ਸਿੰਘ ਨੰਦਗੜ੍ਹ ਕੋਟੜਾ, ਗੁਲਜ਼ਾਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |

  • ”ਭਾਰਤ ਛੱਡੋ ਅੰਦੋਲਨ” ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ ਸੈਮੀਨਾਰ ਭਲਕੇ

    ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ, ”ਭਾਰਤ ਛੱਡੋ ਅੰਦੋਲਨ” ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ, ਇਕ ਰਾਜ ਪੱਧਰੀ ਸੈਮੀਨਾਰ, ਭਲਕੇ 9 ਅਗਸਤ ਨੂੰ (ਬਾਅਦ ਦੁਪਹਿਰ 12 ਤੋਂ 3 ਵਜੇ ਤੱਕ) ”ਵਿਸ਼ਣੂੰ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ, ਜਲੰਧਰ, ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇਥੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਅੱਗੋਂ ਦੱਸਿਆ ਕਿ ਉਪਰੋਕਤ ਸੈਮੀਨਾਰ ਵਿਚ ”ਔਰਤਾਂ ਖਿਲਾਫ ਵੱਧ ਰਹੇ ਅੱਤਿਆਚਾਰ; ਸਰਕਾਰ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫ਼ਰਜ਼” ਵਿਸ਼ੇ ਬਾਰੇ, ਡਾਕਟਰ ਜ਼ਾਕਿਰ ਹੁਸੈਨ ਕਾਲਜ ਦਿੱਲੀ ਦੀ ਸਾਬਕਾ ਪ੍ਰੋਫੈਸਰ ਮਧੂ ਪ੍ਰਸਾਦ ਦਾ ਕੂੰਜੀਵਤ ਭਾਸ਼ਣ ਹੋਵੇਗਾ। ਉਨ੍ਹਾਂ ਤੋਂ ਇਲਾਵਾ ਪੰਜਾਬੀ ਮਾਤ ਭਾਸ਼ਾ ਦੀ ਨਾਮਵਰ ਕਵਿੱਤਰੀ ਸੁਖਵਿੰਦਰ ਅਮ੍ਰਿਤ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੀ ਸੰਬੋਧਨ ਕਰਨਗੇ। ਪਾਰਟੀ ਵਲੋਂ ਨਾਰੀ ਸਮਾਨਤਾ ਅਤੇ ਸਮਾਜਕ ਤਬਦੀਲੀ ਲਈ ਜੂਝ ਰਹੀਆਂ ਸਭਨਾਂ ਇਸਤਰੀ ਕਾਰਕੁੰਨਾਂ ਨੂੰ ਸੈਮੀਨਾਰ ਵਿਚ ਪੁੱਜ ਕੇ ਮੁੱਖ ਵਕਤਾ ਦੇ ਮੁੱਲਵਾਨ ਵਿਚਾਰ ਸੁਣਨ ਦੀ ਅਪੀਲ ਕੀਤੀ ਗਈ ਹੈ।

  • 13 ਅਗਸਤ ਨੂੰ ਚੌਕੀ ਤੂਤ ਦਾ ਘਿਰਾਓ

    ਪੱਟੀ : ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਅੰਗਰੇਜ਼ ਸਿੰਘ, ਨਿਸ਼ਾਨ ਸਿੰਘ ਘੁਰਕਵਿੰਡ, ਗੱਜਣ ਸਿੰਘ ਨਾਰਲਾ, ਅੰਗਰੇਜ਼ ਸਿੰਘ ਲੱਧੂ, ਲਾਜਰ ਸਿੰਘ ਲਾਖਣਾ ਆਦਿ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਤੂਤ ਦੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚੰਦ ਸਿੰਘ ਤੂਤ ਤੇ ਪਿੰਡ ਦੇ ਹੀ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ ਕਾਤਲਾਨਾ ਹਮਲਾ ਕੀਤਾ ਗਿਆ ਤੇ ਜਥੇਬੰਦੀ ਿਖ਼ਲਾਫ਼ ਵੀ ਭੱਦੀ ਸ਼ਬਦਾਵਲੀ ਵਰਤੀ ਗਈ ਜਿਸ ਸਬੰਧੀ ਲਿਖਤੀ ਦਰਖਾਸਤ ਪੁਲਿਸ ਨੂੰ ਦਿੱਤੀ ਗਈ ਪਰ ਚੌਕੀ ਇੰਚਾਰਜ ਕਥਿਤ ਤੌਰ ‘ਤੇ ਉਕਤ ਮੁਲਜ਼ਮਾਂ ਦੀ ਪਿੱਠ ਥਾਪੜ ਰਿਹਾ ਹੈ ਜਿਸ ‘ਤੇ ਜਥੇਬੰਦੀ ਦਾ ਵਫ਼ਦ ਥਾਣਾ ਸਦਰ ਦੇ ਐਸ.ਐਚ.ਓ. ਨੂੰ ਵੀ ਮਿਲਿਆ ਪਰ ਉਨ੍ਹਾਂ ਮੁਲਜ਼ਮਾਂ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ | ਆਗੂਆਂ ਨੇ ਡੀ.ਐਸ.ਪੀ. ਪੱਟੀ ਤੋਂ ਮੰਗ ਕੀਤੀ ਕਿ ਦੋਸ਼ੀਆਂ ਿਖ਼ਲਾਫ਼ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ 13 ਅਗਸਤ ਨੂੰ ਚੌਕੀ ਤੂਤ ਦਾ ਘਿਰਾਓ ਕੀਤਾ ਜਾਵੇਗਾ ਜੋ ਕਿ ਇਨਸਾਫ ਲੈਣ ਤੱਕ ਜਾਰੀ ਰਹੇਗਾ |

  • ਦਿਹਾਤੀ ਮਜ਼ਦੂਰ ਸਭਾ ਦਾ ਤਿੰਨ ਰੋਜ਼ਾ ਧਰਨਾ ਸਮਾਪਤ

    ਜਲੰਧਰ : ਦਿਹਾਤੀ ਮਜ਼ਦੂਰ ਸਭਾ ਵੱੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿਨ ਰਾਤ ਦੇ ਆਰੰਭ ਗਏ ਧਰਨੇ ਅੱਜ ਸਮਾਪਤ ਹੋ ਗਏ। ਅੱਜ ਆਖਰੀ ਦਿਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਵਾਜਬ ਮੰਗਾਂ ਦਾ ਨਿਪਟਾਰਾ ਕਰਨ ਲਈ ਸੂਬਾਈ ਆਗੂ ਟੀਮ ਨੂੰ ਉੱਚ ਪੱਧਰੀ ਗੱਲਬਾਤ ਲਈ ਸੱਦਣ ਦੀ ਮੰਗ ਕੀਤੀ ਗਈ। ।
    ਧਰਨੇ ਪ੍ਰਦਰਸ਼ਨਾਂ ਵਿਚ ਔਰਤਾਂ ਦੀ ਸ਼ਾਨਦਾਰ ਸ਼ਮੂਲੀਅਤ ਰਹੀ। ਇਸ ਮੌਕੇ ਹੋਈਆਂ ਇਕੱਤਰਤਾਵਾਂ ਨੂੰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ, ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ, ਚਮਨ ਲਾਲ ਦਰਾਜਕੇ, ਹਰਜੀਤ ਸਿੰਘ ਮਦਰੱਸਾ, ਜੁਆਇੰਟ ਸਕੱਤਰ ਲਾਲ ਚੰਦ ਕਟਾਰੂ ਚੱਕ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਚੋਣ ਵਾਅਦੇ ਖਾਸ ਕਰਕੇ ਬੇਜ਼ਮੀਨੇ, ਦਲਿਤ, ਸਾਧਨਹੀਣ, ਮਜ਼ਦੂਰਾਂ ਨਾਲ ਕੀਤੇ ਵਾਅਦੇ ਮੁੱਢੋਂ ਹੀ ਵਿਸਾਰ ਦੇਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਜਮਹੂਰੀ ਲਹਿਰ ਅਤੇ ਦਲਿਤ ਸੰਗਠਨਾਂ ਦੇ ਜ਼ੋਰਦਾਰ ਸੰਘਰਸ਼ ਦੇ ਦਬਾਅ ਅਧੀਨ ਮੋਦੀ ਸਰਕਾਰ ਨੇ ਐਸਸੀ/ਐਸਟੀ ਅੱਤਿਆਤਾਰ ਰੋਕੂ ਕਾਨੂੰਨ ਵਿਚ ਸੁਪਰੀਮ ਕੋਰਟ ਵੱਲੋਂ ਕੀਤੀਆਂ ਮਾਰੂ ਸੋਧਾਂ ਰੱਦ ਕਰ ਕੇ ਇਸ ਕਾਨੂੰਨ ਦਾ ਪੁਰਾਣਾ ਸਰੂਪ ਬਹਾਲ ਕਰਨ ਦਾ ਬੇਸ਼ੱਕ ਐਲਾਨ ਕਰ ਦਿੱਤਾ ਹੈ ਪ੍ਰੰਤੂ ਇਹ ਵੀ ਸੱਚ ਹੈ ਕਿ ਸੰਘ, ਭਾਜਪਾ ਵੱਲੋਂ ਕੀਤੀਆਂ ਗਈਆਂ ਦਲਿਤ ਵਿਰੋਧੀ ਸਾਜ਼ਿਸ਼ਾਂ ਹੀ ਅਦਾਲਤੀ ਫੈਸਲੇ ਲਈ ਜ਼ਿੰਮੇਵਾਰ ਹਨ। ਆਗੂਆਂ ਨੇ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਲੋਕਾਂ ਨੂੰ ਸੰਘਰਸ਼ ਵਾਸਤੇ ਤਿਆਰ ਰਹਿਣ ਲਈ ਕਿਹਾ।
    ਇਸ ਤੋਂ ਇਲਾਵਾ ਇਨ੍ਹਾਂ ਨੂੰ ਭੁੱਖਮਰੀ ਅਤੇ ਜਲਾਲਤ ਤੋਂ ਬਚਾਉਣ ਲਈ ਗੁਜ਼ਾਰੇ ਯੋਗ ਸਥਾਈ ਰੁਜ਼ਗਾਰ, ਹਰ ਪੱਧਰ ਦੀ ਮਿਆਰੀ ਸਿੱਖਿਆ, ਉੱਚ ਪੱਧਰੀਆਂ ਸਿਹਤ ਸੇਵਾਵਾਂ, ਪੀਣ ਵਾਲਾ ਸਾਫ ਪਾਣੀ, ਮਕਾਨ ਬਣਾਉਣ ਲਈ ਥਾਵਾਂ ਤੇ ਉਸਾਰੀ ਲਈ ਗਰਾਂਟਾਂ, ਸਨਮਾਨਯੋਗ ਸਮਾਜਿਕ ਸੁਰੱਖਿਆ ਪੈਨਸ਼ਨਾਂ ਸਮੇਂ ਦੇ ਹਾਣ ਦੀਆਂ ਉਜਰਤਾਂ ਅਤੇ ਸਰਵਪੱਖੀ ਜਨਤਕ ਵੰਡ ਪ੍ਰਣਾਲੀ ਦੇ ਲਾਭ ਦੀ ਗਾਰੰਟੀ ਦੇਣ ਦੀ ਮੰਗ ਕੀਤੀ।

  • ਔਰਤਾਂ ਤੇ ਵੱਧ ਰਹੇ ਅਤਿਆਚਾਰ, ਸਰਕਾਰਾਂ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫਰਜ਼ ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ

    ਔਰਤਾਂ ਤੇ ਵੱਧ ਰਹੇ ਅਤਿਆਚਾਰ, ਸਰਕਾਰਾਂ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫਰਜ਼ ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ

    ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵਲੋਂ ‘ਭਾਰਤ ਛੱਡੋ ਅੰਦੋਲਨ’ ਦੀ 76ਵੀਂ ਵਰ੍ਹੇਗੰਢ ਮੌਕੇ ਅੱਜ ਏਥੇ ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਆਯੋਜਿਤ ਕੀਤਾ ਗਿਆ। ”ਔਰਤਾਂ ਤੇ ਵੱਧ ਰਹੇ ਅਤਿਆਚਾਰ, ਸਰਕਾਰਾਂ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫਰਜ਼ ” ਵਿਸ਼ੇ ‘ਤੇ ਕੀਤੇ ਗਏ ਇਸ ਸੈਮੀਨਾਰ ਵਿਚ ਸੂਬੇ ਭਰ ਤੋਂ ਪਾਰਟੀ ਦੀਆਂ ਸਰਗਰਮ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
    ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਬੀਬੀ ਸੁਖਵਿੰਦਰ ਅੰਮ੍ਰਿਤ ਨੇ ਕੀਤੀ। ਦਿੱਲੀ ਦੇ ਡਾਕਟਰ ਜ਼ਾਕਿਰ ਹੁਸੈਨ ਕਾਲਜ ਤੋਂ ਫਿਲਾਸਫ਼ੀ ਵਿਭਾਗ ਦੀ ਸੇਵਾ ਮੁਕਤ ਪ੍ਰੋਫੈਸਰ, ਡਾ. ਮਧੂ ਪ੍ਰਸਾਦ ਨੇ ਸੈਮੀਨਾਰ ਵਿਚ ਕੁੰਜੀਵਤ ਭਾਸ਼ਨ ਕੀਤਾ। ਮੰਚ ‘ਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਅਤੇ ਸਕੱਤਰ ਸਾਥੀ ਹਰਕੰਵਲ ਸਿੰਘ ਵੀ ਸੁਸ਼ੋਭਿਤ ਸਨ।
    ਆਪਣੇ ਵਿਦਵਤਾ ਭਰਪੂਰ ਭਾਸ਼ਨ ‘ਚ ਪ੍ਰੋਫੈਸਰ ਮਧੂ ਪ੍ਰਸਾਦ ਨੇ ਔਰਤਾਂ ‘ਤੇ ਵੱਧ ਰਹੇ ਅੱਤਿਆਚਾਰਾਂ, ਵਿਸ਼ੇਸ਼ ਤੌਰ ‘ਤੇ ਬਾਲੜੀਆਂ ‘ਤੇ ਹੋ ਰਹੇ ਜਿਨਸੀ ਹਮਲਿਆਂ ਦੀ ਬਹੁਤ ਹੀ ਦਰਦਨਾਕ ਤਸਵੀਰ ਪੇਸ਼ ਕੀਤੀ। ਉਹਨਾ ਇਹ ਵੀ ਦੋਸ਼ ਲਾਇਆ ਕਿ ਸਰਕਾਰ ਵਲੋਂ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਂਅ ‘ਤੇ ਉਹਨਾਂ ਦੀਆਂ ਮਾਨਵੀ ਤੇ ਸ਼ਹਿਰੀ ਆਜ਼ਾਦੀਆਂ ਉਪਰ ਹੋਰ ਬੰਦਸ਼ਾਂ ਵਧਾਈਆਂ ਜਾ ਰਹੀਆਂ ਹਨ, ਜਦੋਂਕਿ ਅੱਤਿਆਚਾਰ ਤੇ ਕੁਕਰਮ ਕਰਨ ਦੇ ਦੋਸ਼ੀਆਂ ਨੂੰ ਹੋਰ ਹੱਲਾਸ਼ੇਰੀ ਮਿਲ ਰਹੀ ਹੈ। ਡਾ. ਮਧੂ ਪ੍ਰਸਾਦ ਅਨੁਸਾਰ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਦਿਸ਼ਾ ਵਿਚ ਭਾਰਤ ਅੰਦਰ ਕਾਨੂੰਨੀ ਵਿਵਸਥਾਵਾਂ, ਨਿਆਂ ਪ੍ਰਣਾਲੀ, ਪ੍ਰਸ਼ਾਸ਼ਨਿਕ-ਤੰਤਰ ਅਤੇ ਰੁਜ਼ਗਾਰ ਪ੍ਰਣਾਲੀ ਆਦਿ ਸਾਰੀਆਂ ਹੀ ਜ਼ਰੂਰੀ ਤੇ ਬੁਨਿਆਦੀ ਸਮਾਜਿਕ ਸੰਸਥਾਵਾਂ ਬੁਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਪਿੱਛੇ ਸਰਕਾਰਾਂ ਦੀਆਂ ਨਵਉਦਾਰਵਾਦੀ ਆਰਥਕ ਨੀਤੀਆਂ ਵੀ ਜ਼ੁੰਮੇਵਾਰ ਹਨ ਅਤੇ ਮੋਦੀ ਸਰਕਾਰ ਦੇ ਪ੍ਰੇਰਣਾ ਸਰੋਤ ਆਰ.ਐਸ.ਐਸ. ਦੀ ਹਿਟਲਰਵਾਦੀ ਸੋਚ ਵੀ ਵੱਡੀ ਹੱਦ ਤੱਕ ਜ਼ੁੰਮੇਵਾਰ ਹੈ, ਜਿਹੜੀ ਕਿ ਸਰਮਾਏਦਾਰ ਲੁਟੇਰਿਆਂ ਦੇ ਹਿੱਤਾਂ ਖਾਤਰ ਸਮਾਜ ਦੇ ਹਰ ਕਮਜ਼ੋਰ ਵਰਗ ਨੂੰ ਦਬਾਉਣਾ ਚਾਹੁੰਦੀ ਹੈ। ਇਹੋ ਕਾਰਨ ਹੈ ਕਿ ਇਸ ਸਰਕਾਰ ਦੇ ਸੱਤਾ ਸੰਭਾਲਣ ਨਾਲ ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਹੋਰ ਦੱਬੇ ਕੁਚਲੇ ਲੋਕਾਂ ਉਪਰ ਅੱਤਿਆਚਾਰਾਂ ਤੇ ਆਰਥਕ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ। ਆਮ ਲੋਕਾਂ ਦਾ ਮਹਿੰਗਾਈ ਨੇ ਸਾਹ ਸੂਤ ਲਿਆ ਹੈ ਅਤੇ ਉਹਨਾਂ ਲਈ ਲੋੜੀਂਦੀਆਂ ਮੁਫ਼ਤ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਸਰਕਾਰ ਵਲੋਂ ਗਿਣ-ਮਿਥਕੇ ਭੋਗ ਪਾਇਆ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦਾ ਭਵਿੱਖ ਬੇਹੱਦ ਚਿੰਤਾਜਨਕ ਬਣ ਗਿਆ ਹੈ। ਡਾ. ਪ੍ਰਸਾਦ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾ ਵੱਧ ਰਹੇ ਸਰਕਾਰੀ ਤੇ ਸਮਾਜਿਕ ਜ਼ੁਲਮਾਂ ਦੇ ਅਸਲ ਕਾਰਨਾਂ ਪ੍ਰਤੀ ਜਾਗਰੂਕ ਹੋਣ ਅਤੇ ਘਰਾਂ ਤੋਂ ਬਾਹਰ ਨਿਕਲ ਕੇ ਇਸ ਲੁਟੇਰੇ ਤੇ ਫਿਰਕੂ ਫਾਸ਼ੀਵਾਦੀ ਤੰਤਰ ਵਿਰੁੱਧ ਜੂਝ ਰਹੇ ਹੋਰ ਲੋਕਾਂ ਦਾ ਡਟਵਾਂ ਸਾਥ ਦੇਣ ਤਾਂ ਜੋ ਦੇਸ਼ ਅੰਦਰ ਬੁਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਸਮੁੱਚੀਆਂ ਜਮਹੂਰੀ ਸੰਸਥਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
    ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੱਤਰਸੱਤਾ ਦੇ ਸਿਰੇ ਦੇ ਪਿਛਾਂਹ ਖਿੱਚੂ ਸੰਕਲਪ ਨੂੰ ਮੁੱਢੋਂ-ਸੁੱਢੋਂ ਰੱਦ ਕੀਤੇ ਬਿਨਾਂ ਔਰਤਾਂ ਨੂੰ ਹਰ ਖੇਤਰ ‘ਚ ਸਮਾਨ ਅਧਿਕਾਰ ਮਿਲਣੇ ਕਤਈ ਸੰਭਵ ਨਹੀਂ। ਉਹਨਾ ਕਿਹਾ ਕਿ ਕੱਟੜ ਹਿੰਦੂਤਵਵਾਦੀ ਪਿਛਾਂਹਖਿੱਚੂ ਤੱਤਾਂ ਦਾ ਉਭਾਰ, ਸੱਤਾ ‘ਤੇ ਇੰਨ੍ਹਾਂ ਤੱਤਾਂ ਦੇ ਚਹੇਤਿਆਂ ਦਾ ਕਾਬਜ਼ ਹੋਣਾ ਅਤੇ ਔਰਤਾਂ ਦੀ ਦੁਰਦਸ਼ਾ ਵਿਚ ਹੋਰ ਵਾਧਾ ਹੋਣਾ ਇਕ ਦੂਜੇ ਨਾਲ ਪੀਡੇ ਜੁੜੇ ਹੋਏ ਹਨ। ਉਨ੍ਹਾ ਔਰਤਾਂ ‘ਚ ਵੱਧ ਰਹੀ ਜਾਗਰੂਕਤਾ ਅਤੇ ਪ੍ਰਤੀਰੋਧ ਸਮਰਥਾ ਨੂੰ ਸਵਾਗਤਯੋਗ ਦੱਸਦਿਆਂ ਇਹ ਵੀ ਕਿਹਾ ਕਿ ਹਾਲੇ ਇਹ ਨਾਕਾਫ਼ੀ ਹੈ ਅਤੇ ਧੁਰ ਹੇਠਾਂ ਤੱਕ ਸੰਤਾਪ ਹੰਢਾ ਰਹੀਆਂ ਔਰਤਾਂ ਤੱਕ ਇਹ ਹਾਂਪੱਖੀ ਵਰਤਾਰੇ ਨੂੰ ਲੈ ਕੇ ਜਾਣ ਲਈ ਬੜਾ ਕੁੱਝ ਕਰਨਾ ਲੋੜੀਂਦਾ ਹੈ। ਉਹਨਾ ਜ਼ੋਰ ਦੇ ਕੇ ਕਿਹਾ ਕਿ ਉਕਤ ਕਾਰਜ ਕੇਵਲ ਔਰਤ ਅੰਦੋਲਨ ਦੀ ਜ਼ਿੰਮੇਵਾਰੀ ਨਾ ਹੋ ਕੇ ਸਮੁੱਚੇ ਜਮਹੂਰੀ ਅੰਦੋਲਨ, ਖਾਸਕਰ ਖੱਬੀਆਂ ਧਿਰਾਂ ਦਾ ਪਲੇਠਾ ਫਰਜ਼ ਹੈ। ਉਨ੍ਹਾਂ ਆਰ.ਐਮ.ਪੀ.ਆਈ. ਵਲੋਂ ਇਸ ਦਿਸ਼ਾ ਵਿਚ ਹਰ ਜ਼ਰੂਰੀ ਯਤਨ ਕਰਨ ਦਾ ਵੀ ਭਰੋਸਾ ਦਿੱਤਾ।
    ਸੈਮੀਨਾਰ ਦੀ ਪ੍ਰਧਾਨ ਬੀਬੀ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਪ੍ਰਧਾਨਗੀ ਭਾਸ਼ਨ ਰਾਹੀਂ ਹਾਜ਼ਰ ਔਰਤਾਂ ਨੂੰ ਹਰ ਤਰ੍ਹਾਂ ਦੇ ਵਿਤਕਰਿਆਂ ਤੇ ਜ਼ਿਆਦਤੀ ਵਿਰੁੱਧ ਮਿਲਕੇ ਹੰਭਲਾ ਮਾਰਨ ਦੀ ਬਹੁਤ ਹੀ ਜੋਸ਼ੀਲੀ ਤੇ ਭਾਵਪੂਰਤ ਪ੍ਰੇਰਨਾ ਦਿੱਤੀ।
    ਸਟੇਜ ਸੰਚਾਲਨ ਦੇ ਫਰਜ਼ ਪਾਰਟੀ ਦੀ ਸੂਬਾ ਕਮੇਟੀ ਮੈਂਬਰ ਸਾਥੀ ਨੀਲਮ ਘੁਮਾਣ ਵਲੋਂ ਨਿਭਾਏ ਗਏ।