Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ ਜੁਲਾਈ 2026)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ ਜੁਲਾਈ 2026)

ਫਿਰਕੂ-ਫਾਸ਼ੀ ਏਜੰਡੇ ਤੇ ਲੋਕ ਦੋਖੀ ਨੀਤੀਆਂ ਖ਼ਿਲਾਫ਼ ਜ਼ਿਲਿ੍ਹਆਂ ’ਚ ਕੀਤੇ ਰੈਲੀਆਂ-ਮੁਜ਼ਾਹਰੇ

‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ’ਚ ਸ਼ਾਮਲ ਦਲਾਂ ਸੀ.ਪੀ.ਆਈ., ਆਰ.ਐਮ.ਪੀ.ਆਈ., ਸੀ.ਪੀ.ਆਈ. (ਮਾਲੇ) ਲਿਬ੍ਰੇਸ਼ਨ, ਸੀ.ਪੀ.ਆਈ. (ਮਾਲੇ) ਨਿਊ ਡੈਮੋਕ੍ਰੇਸੀ, ਐਮ.ਸੀ.ਪੀ.ਆਈ.-ਯੂ. ਵਲੋਂ ਆਰ.ਐਸ.ਐਸ.-ਭਾਜਪਾ ਦੀਆਂ ਫਿਰਕੂ-ਫਾਸ਼ੀ ਕੁਚਾਲਾਂ, ਸੰਘ ਪ੍ਰੀਵਾਰ ਦੇ ਖਰੂਦੀ ਟੋਲਿਆਂ ਵਲੋਂ ਕੀਤੇ ਜਾ ਰਹੇ ਘੱਟ ਗਿਣਤੀ ਵਸੋਂ ਦੇ ਘਾਣ ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਵਿਰੁੱਧ ਪੰਜਾਬ ਦੇ ਵੀਹ ਜ਼ਿਲ੍ਹਾ ਕੇਂਦਰਾਂ ’ਤੇ ਜ਼ੋਰਦਾਰ ਰੈਲੀਆਂ ਤੇ ਜ਼ੋਸ਼ੀਲੇ ਰੋਸ ਮੁਜ਼ਾਹਰੇ ਕੀਤੇ ਗਏ ਹਨ। ਰੈਲੀ-ਮੁਜ਼ਾਹਰਿਆਂ ਦੌਰਾਨ ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਵਿਰੋਧ ਕਰਦਿਆਂ, ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂ ਪੂਰਨ ਹੱਲ ਲੱਭੇ ਜਾਣ ਦੀ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਬਿਨਾਂ ਮੁਕੱਦਮਾ ਚਲਾਏ ਜ਼ੇਲ੍ਹਾਂ ’ਚ ਬੰਦ ਕੀਤੇ ਸਾਰੇ ਸਿਆਸੀ ਆਗੂ, ਮਨੁੱਖੀ ਅਧਿਕਾਰ ਕਾਰਕੁੰਨ, ਬੁੱਧੀਜੀਵੀ ਤੇ ਆਮ ਨਾਗਰਿਕ ਤੁਰੰਤ ਰਿਹਾ ਕੀਤੇ ਜਾਣ। ਇਕੱਠਾਂ ’ਚ ਸ਼ਾਮਲ ਕਾਰਕੁੰਨਾਂ ਦੇ ਹੱਥਾਂ ’ਚ ਲੋਕ ਮਸਲਿਆਂ ਨੂੰ ਉਭਾਰਦੀਆਂ ਤਖ਼ਤੀਆਂ ਤੇ ਲਾਲ ਝੰਡੇ ਫੜ੍ਹੇ ਹੋਏ ਸਨ। ਤਖ਼ਤੀਆਂ ਰਾਹੀਂ ਲੋਕਾਂ ਦਾ ਧਿਆਨ, ਮੋਦੀ ਸਰਕਾਰ ਤੇ ਸੰਘ ਪ੍ਰੀਵਾਰ ਵੱਲੋਂ ਸਿਆਸੀ ਹਿੱਤਾਂ ਤੇ ਫਿਰਕੂ ਏਜੰਡੇ ਦੀ ਪੂਰਤੀ ਲਈ ਕੀਤੀ ਜਾ ਰਹੀ  ਨਿਆਂ ਪਾਲਿਕਾ, ਚੋਣ ਕਮਿਸ਼ਨ, ਸੀ.ਬੀ.ਆਈ., ਈ.ਡੀ. ਤੇ ਇਨਕਮ ਟੈਕਸ ਵਿਭਾਗ ਆਦਿ ਦੀ ਦੁਰਵਰਤੋਂ ਵੱਲ ਖਿੱਚਿਆ ਜਾ ਰਿਹਾ ਸੀ। ਮੁਜ਼ਾਹਰਿਆਂ ’ਚ ਸ਼ਾਮਲ ਕਿਰਤੀ-ਕਿਸਾਨ ਤੇ ਹੋਰ ਮਿਹਨਤੀ ਲੋਕ, ਦੇਸ਼ ਦਾ ਸੰਵਿਧਾਨ ਬਦਲੇ ਬਿਨਾਂ ਹੀ ਮੋਦੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਸੰਵਿਧਾਨ ਵਿਰੋਧੀ ਕਾਰਵਾਈਆਂ ਖ਼ਿਲਾਫ ਜਬਰਦਸਤ ਨਾਅਰੇਬਾਜੀ ਰਾਹੀਂ ਤਿੱਖ ਰੋਸ ਪ੍ਰਗਟ ਕਰ ਰਹੇ ਸਨ।

ਇਕੱਠਾਂ ਨੂੰ ਸੰਬੋਧਨ ਕਰਦਿਆਂ, ਸਰਵ ਸਾਥੀ ਮੰਗਤ ਰਾਮ ਪਾਸਲਾ, ਨਿਰਮਲ ਧਾਲੀਵਾਲ, ਸੁਖਦਰਸ਼ਨ ਨੱਤ, ਦਰਸ਼ਨ ਖਟਕੜ, ਕਿਰਨਜੀਤ  ਸੇਖੋਂ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਪਰਗਟ ਸਿੰਘ ਜਾਮਾਰਾਏ, ਰਾਜਬਿੰਦਰ ਰਾਣਾ, ਅਜਮੇਰ ਸਿੰਘ ਸਮਰਾ, ਕੁਲਦੀਪ ਸਿੰਘ ਕਿਲਾ ਰਾਏਪੁਰ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਰਤਨ ਸਿੰਘ ਰੰਧਾਵਾ, ਰੁਲਦੂ ਸਿੰਘ ਮਾਨਸਾ, ਕੁਲਵਿੰਦਰ ਸਿੰਘ ਵੜੈਚ, ਮੰਗਤ ਰਾਮ ਲੌਂਗੋਵਾਲ, ਬੰਤ ਬਰਾੜ, ਨੱਥਾ ਸਿੰਘ ਢੱਡਵਾਲ, ਗੋਬਿੰਦ ਸਿੰਘ ਛਾਜਲੀ, ਨਿਰਭੈ ਸਿੰਘ ਢੁੱਡੀਕੇ, ਪ੍ਰੇਮ ਸਿੰਘ ਭੰਗੂ, ਕਾਮਰੇਡ ਜਗਰੂਪ, ਸਤੀਸ਼ ਰਾਣਾ, ਗੁਲਜ਼ਾਰ ਸਿੰਘ ਭੁੰਬਲੀ, ਰਮਿੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਭੋਲਾ, ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਭੀਖੀ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸ਼ਿਵ ਕੁਮਾਰ ਪਠਾਨਕੋਟ, ਮੋਹਨ ਸਿੰਘ ਧਮਾਣਾ, ਰਘਬੀਰ ਸਿੰਘ ਬੈਨੀਪਾਲ, ਸੱਜਣ ਸਿੰਘ ਬੈਂਸ, ਦਰਸ਼ਨ ਨਾਹਰ, ਸਰਬਜੀਤ ਗਿੱਲ, ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ ਨੇ ਅਮਰੀਕਾ ਤੇ ਈਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕਰਦਿਆਂ ਚਿਤਾਵਨੀ ਦਿੱਤੀ ਕਿ ਸੰਕਟ ਦਾ ਭੰਨਿਆ ਸਾਮਰਾਜ ਜੰਗਾਂ ਲਾਉਣ ਤੋਂ ਕਦੀ ਵੀ ਬਾਜ ਨਹੀਂ ਆ ਸਕਦਾ, ਕਿਉਂਕਿ ਡੂੰਘੇ ਆਰਥਿਕ ਸੰਕਟ ’ਚ ਫਸਿਆ ਦੇਸ਼-ਦੁਨੀਆ ਦਾ ਪੂੰਜੀਵਾਦੀ ਨਿਜ਼ਾਮ ਜੰਗਾਂ ਛੇੜਣ ਰਾਹੀਂ ਬੇਕਸੂਰ ਲੋਕਾਂ ਦਾ ਘਾਣ ਕਰਕੇ ਮੰਦਵਾੜੇ ’ਚੋਂ ਨਿਕਲਣਾ ਚਾਹੁੰਦਾ ਹੈ। ਇਸੇ ਲਈ ਟਰੰਪ ਬਿਨਾਂ ਕਿਸੇ ਤਰਕ-ਦਲੀਲ ਦੇ ਦੂਜੇ ਦੇਸ਼ਾਂ ਦੇ ਕੁਦਰਤੀ ਸੋਮਿਆਂ ’ਤੇ ਕਬਜ਼ਾ ਕਰਨ ਲਈ ਫੌਜੀ ਹਮਲਿਆਂ ਤੇ ਆਰਥਿਕ ਨਾਕਾਬੰਦੀਆਂ ਦਾ ਸਹਾਰਾ ਲੈ ਰਿਹਾ ਹੈ। ਉਸ ਦੇ ਜੁੰਡੀਦਾਰ ਨਸਲਵਾਦੀ ਨੇਤਨਯਾਹੂ ਨੇ ਗਾਜ਼ਾ ਪੱਟੀ ਤੇ ਪੱਛਮੀ ਕਿਨਾਰੇ ’ਚ ਫ਼ਲਸਤੀਨੀਆਂ ਦੀ ਯੋਜਨਾਬੱਧ ਨਸਲਕੁਸ਼ੀ ਦੀ ਮੁਹਿੰਮ ਛੇੜੀ ਹੋਈ ਹੈ ਅਤੇ ਲਿਬਨਾਨ ਦੇ ਇਲਾਕਿਆਂ ’ਤੇ ਵੀ ਕਬਜ਼ਾ ਕਰਨਾ ਜਾਰੀ ਰੱਖ ਰਿਹਾ ਹੈ। ਨਿਆਂਪਸੰਦ ਪੰਜਾਬੀ ਮਾਨਵਤਾ ਦੇ ਕਤਲੇਆਮ ਦੇ ਸਖ਼ਤ ਵਿਰੋਧੀ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਦੀ ਪਿੱਠੂ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ ਤੇ ਡਿਪਲੋਮੈਸੀ ਨੇ ਸੰਸਾਰ ਦੀਆਂ ਨਜ਼ਰਾਂ ’ਚ ਭਾਰਤ ਦੀ ਭਾਰੀ ਹੇਠੀ ਕਰਾਈ ਹੈ। ਲੋਕ ਵਿਰੋਧੀ, ਜਮਹੂਰੀਅਤ ਵਿਰੋਧੀ, ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਸਾਡੀ ਖੇਤੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਅਤੇ ਪ੍ਰਚੂਨ ਵਪਾਰ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਵਿਸ਼ਣੂ ਗਣੇਸ਼ ਪਿੰਗਲੇ, ਬਾਬਾ ਸੋਹਣ ਸਿੰਘ ਭਕਨਾ, ਮੌਲਵੀ ਬਰਕਤ ਉਲ੍ਹਾ ਤੇ ਲਾਲਾ ਹਰਦਿਆਲ ਸਮੇਤ ਸਾਰੇ ਸ਼ਹੀਦ ਤੇ ਕ੍ਰਾਂਤੀਕਾਰੀ ਇਕੋ ਜਿਹੇ ਸਤਿਕਾਰ ਦੇ ਪਾਤਰ ਹਨ। ਲੇਕਿਨ ਦੇਸ਼ ਦੇ ਮੌਜੂਦਾ ਹੁਕਮਰਾਨ, ਜੋ ਸਾਮਰਾਜ ਦੇ ਜਨਮਜਾਤ ਏਜੰਟ ਹਨ, ਅਸ਼ਫਾਕ ਉਲ੍ਹਾ ਤੇ ਮੌਲਵੀ ਬਰਕਤ ਉਲਾ ਜਿਹੇ ਦੇਸ਼ ਭਗਤਾਂ ਨਾਲ ਡੂੰਘੀ ਘ੍ਰਿਣਾ ਕਰਦੇ ਹਨ। ਉਨ੍ਹਾਂ ਭੋਪਾਲ ਦੀ ਯੂਨੀਵਰਸਿਟੀ ਦਾ ਪੁਰਾਣਾ ਨਾਂ ਬਹਾਲ ਰੱਖਣ ਦੀ ਜ਼ੋਰਦਾਰ ਮੰਗ ਰੱਖੀ।

ਬੁਲਾਰਿਆਂ ਨੇ ਪੇਪਰ ਲੀਕ ਖ਼ਿਲਾਫ ਜਾਰੀ ਘੋਲ ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਿਪੇਰੀਅਨ ਸਿਧਾਂਤ ਅਨੁਸਾਰ ਵੰਡ ਕਰਨ, ਪੰਜਾਬੀ ਬੋਲੀ ਨੂੰ ਪੰਜਾਬ ਤੇ ਦੇਸ਼ ’ਚ ਬਣਦਾ ਸਥਾਨ ਦੇਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕਰਨ, ਰਾਜਧਾਨੀ ਚੰਡੀਗੜ੍ਹ ਤੇ ਡੈਮਾਂ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨ, ਕੰਮ ਦਿਹਾੜੀ ਸਖ਼ਤੀ ਨਾਲ 8 ਘੰਟੇ ਲਾਗੂ ਕਰਨ, ਕਿਰਤ ਕੋਡ ਰੱਦ ਕਰਨ ਤੇ ਕਿਰਤ ਕਾਨੂੰਨ ਬਹਾਲ ਕਰਨ, ਮਨਰੇਗਾ ਐਕਟ ਬਹਾਲ ਕਰਨ, ਘੱਟੋ-ਘੱਟ ਉਜਰਤ 26000/ ਰੁਪਏ ਪ੍ਰਤੀ ਮਹੀਨਾ ਕੀਤੇ ਜਾਣ, ਸਾਰੀਆਂ ਖੇਤੀ ਜਿਣਸਾਂ ਦੀ ਐਮਐਸਪੀ ਤੇ ਗਾਰੰਟੀ ਸ਼ੁਦਾ ਖਰੀਦ ਕਰਨ ਆਦਿ ਮੰਗਾਂ ਵੀ ਉਭਾਰੀਆਂ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ-ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਂ ਮੋਦੀ ਸਰਕਾਰ ਦੇ ਪਦਚਿੰਨ੍ਹਾਂ ’ਤੇ ਚੱਲਦੀ ਹੋਈ ਹੱਕੀ ਲੋਕ ਘੋਲਾਂ ’ਤੇ ਜ਼ੁਲਮ ਢਾਹ ਰਹੀ ਹੈ।

ਸੰਖੇਪ ਰਿਪੋਰਟਾਂ :

ਫਰੀਦਕੋਟ : ਮਿੰਨੀ ਸਕੱਤਰੇਤ ਵਿਖੇ ਰੈਲੀ ਕਰਕੇ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਰੈਲੀ ਨੂੰ ਗੁਰਤੇਜ ਹਰੀਨੌਂ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਵੀਰਇੰਦਰਜੀਤ ਸਿੰਘ ਪੁਰੀ, ਸਤਨਾਮ ਸਿੰਘ ਪੱਖੀ ਖੁਰਦ, ਸੁਖਜਿੰਦਰ ਸਿੰਘ ਤੂੰਬੜ ਭੰਨ, ਹਰਵੀਰ ਕੌਰ ਗੰਧੜ, ਨਵਪ੍ਰੀਤ ਨਵੀ, ਵੀਰ ਸਿੰਘ ਨੇ ਸੰਬੋਧਨ ਕੀਤਾ।

ਫਾਜ਼ਿਲਕਾ : ਹੰਸ ਰਾਜ ਗੋਲਡਨ, ਰਮੇਸ਼ ਵਡੇਰਾ, ਜੱਗਾ ਸਿੰਘ, ਅਰੁਜਨ ਸਿੰਘ, ਸੁਰਿੰਦਰ ਢੰਡੀਆਂ, ਮਹਿੰਦਰ ਸਿੰਘ ਕੌੜਿਆਂ ਵਾਲਾ, ਸੁਖਚੈਨ ਸਿੰਘ, ਦਵਿੰਦਰ ਕੁਮਾਰ, ਸ਼ੁਬੇਗ ਸਿੰਘ ਝੰਗੜ ਭੈਣੀ, ਗੁਰਦਿਆਲ ਢਾਬਾਂ, ਰਾਜਨ ਮੁਹਾਰ ਸੋਨਾ, ਮਮਤਾ ਲਾਧੂਕਾ ਦੀ ਅਗਵਾਈ ਹੇਠ ਡੀਸੀ ਦਫਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਐਡਵੋਕੇਟ ਪਰਮਜੀਤ ਢਾਬਾਂ, ਰਾਜ ਕੌਰ ਚੱਕ ਸੈਦੋਕੇ, ਰੋਹਿਤ ਬਾਗਲਾ, ਰਿਸ਼ੀ ਪਾਲ ਖੁੱਭਣ, ਨਰਿੰਦਰ ਢਾਬਾਂ, ਕੁਲਦੀਪ ਬਖਸਾਹ, ਰਾਜਵਿੰਦਰ ਨਿਓਲਾ, ਕ੍ਰਿਸ਼ਨ ਧਰਮੂ ਵਾਲਾ ਨੇ ਸੰਬੋਧਨ ਕੀਤਾ।

ਪਠਾਨਕੋਟ : ਬਾਲਮੀਕ ਚੌਂਕ ਪਠਾਨਕੋਟ ਵਿਖੇ ਅਮਰੀਕ ਸਿੰਘ, ਬਲਵੰਤ ਸਿੰਘ ਘੋਹ ਕਮਲ ਕਿਸ਼ੋਰ ਦੀ ਪ੍ਰਧਾਨਗੀ ਹੇਠ ਹੋਈ ਰੋਸ ਰੈਲੀ ਨੂੰ ਪ੍ਰਕਾਸ਼ ਸਿੰਘ, ਮੁਖਤਿਆਰ ਸਿੰਘ ਅਤੇ ਇਕਬਾਲ ਸਿੰਘ, ਨਰਿੰਜਣ ਸਿੰਘ, ਬਲਦੇਵ ਰਾਜ ਭੋਆ, ਸਕੱਤਰ ਸਿੰਘ, ਰਣਯੋਧ ਸਿੰਘ, ਬਲਕਾਰ ਚੰਦ, ਰਾਮ ਬਿਲਾਸ, ਦੇਵ ਰਾਜ ਸੈਲੀ ਕੁਲੀਆਂ, ਬਾਲ ਕ੍ਰਿਸ਼ਨ, ਦਰਸ਼ਨ ਸਿੰਘ, ਬਲਵਿੰਦਰ ਕੁਮਾਰ ਨੇ ਸੰਬੋਧਨ ਕੀਤਾ। ਸਮਾਪਤੀ ’ਤੇ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ।

ਸ਼੍ਰੀ ਮੁਕਤਸਰ ਸਾਹਿਬ :  ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਹਰਜੀਤ ਸਿੰਘ ਮਦਰੱਸਾ ਤੇ ਜਸਵਿੰਦਰ ਸਿੰਘ ਝਬੇਲਵਾਲੀ ਦੀ ਪ੍ਰਧਾਨਗੀ ਹੇਠ ਹਈ ਸਾਂਝੀ ਕਨਵੈਨਸ਼ਨ ਨੂੰ ਬੋਹੜ ਸਿੰਘ ਸੁਖਨਾ, ਹਰਲਾਭ ਸਿੰਘ ਦੂਹੇ ਵਾਲਾ, ਜਗਜੀਤ ਜੱਸੇਆਣਾ, ਮਾਸਟਰ ਜਸਵਿੰਦਰ ਸਿੰਘ,  ਹਰਜਿੰਦਰ ਸਿੰਘ, ਨੌ ਨਿਹਾਲ ਸਿੰਘ ਨੇ ਸੰਬੋਧਨ ਕੀਤਾ।

ਮਾਨਸਾ : ਪੁਰਾਣੀ ਦਾਣਾ ਮੰਡੀ ਵਿਖੇ ਜਸਬੀਰ ਕੌਰ ਨੱਤ, ਅਮਰੀਕ ਸਿੰਘ ਫਫੜੇ, ਰੂਪ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਭਰਵੀਂ ਰੈਲੀ ਕੀਤੀ ਗਈ। ਮੰਚ ਸੰਚਾਲਨ ਸੁਰਿੰਦਰ ਪਾਲ ਸ਼ਰਮਾ ਨੇ ਕੀਤਾ। ਰਾਜਵਿੰਦਰ ਸਿੰਘ ਰਾਣਾ,  ਕ੍ਰਿਸ਼ਨ ਚੌਹਾਨ,  ਲਾਲ ਚੰਦ ਸਰਦੂਲਗੜ੍ਹ, ਕੁਲਵਿੰਦਰ ਸਿੰਘ ਉੱਡਤ, ਗੁਰਨਾਮ ਸਿੰਘ ਭੀਖੀ, ਅਰਵਿੰਦਰ ਕੌਰ, ਆਤਮਾ ਰਾਮ ਸਰਦੂਲਗੜ੍ਹ, ਦਲਵਿੰਦਰ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ  ਮਜ਼ਦੂਰਾਂ-ਕਿਸਾਨਾਂ, ਨੌਜਵਾਨ, ਛੋਟੇ ਦੁਕਾਨਦਾਰਾਂ ਦੀਆਂ ਮੰਗਾਂ ਜ਼ੋਰ-ਸ਼ੋਰ ਨਾਲ ਉਭਾਰੀਆਂ।  ਸੁਖਦਰਸ਼ਨ ਨੱਤ, ਰਤਨ ਭੋਲਾ, ਬੰਸੀ ਲਾਲ ਸੁਖਜੀਤ ਰਾਮਾਨੰਦੀ, ਗੁਰਸੇਵਕ ਮਾਨ, ਬਲਵਿੰਦਰ ਸਿੰਘ ਘਰਾਂਗਣਾ, ਧਰਮਪਾਲ ਨੀਟਾ, ਹੈਪੀ ਸਿੰਘ ਘਰਾਂਗਣਾ, ਗੁਰਮੀਤ ਸਿੰਘ ਨੰਦਗੜ੍ਹ, ਹਰਭਗਵਾਨ ਭੀਖੀ, ਭੋਲਾ ਸਿੰਘ ਸਮਾਓਂ, ਜਸਵੰਤ ਸਿੰਘ ਵੀ ਮੌਜੂਦ ਸਨ। ਸਮਾਪਤੀ ’ਤੇ ਸ਼ਹਿਰ ਦੇ ਬਾਜ਼ਾਰਾਂ ’ਚ  ਜੋਸ਼ੀਲਾ ਮੁਜ਼ਾਹਰਾ ਕੀਤਾ, ਜੋ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਪਹੁੰਚ ਕੇ ਸਮਾਪਤ ਹੋਇਆ। ਭਾਰਤ ਮੁਕਤੀ ਮੋਰਚਾ ਦੇ ਆਗੂ ਤੇ ਵਰਕਰ ਵੀ ਪੁੱਜੇ ਹੋਏ ਸਨ।

ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਸ਼ਨੂੰ ਗਣੇਸ਼ ਪਿੰਗਲਾ ਹਾਲ ’ਚ ਦਰਸ਼ਨ ਨਾਹਰ, ਹੰਸ ਰਾਜ ਪੱਬਵਾਂ, ਹਰਜਿੰਦਰ ਸਿੰਘ ਮੌਜੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਰੈਲੀ ਕਰਕੇ ਸ਼ਹਿਰ ’ਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਇਕੱਠ ਨੂੰ ਆਰਐੱਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ ਐੱਮਐੱਲ ਨਿਊ ਡੈਮੋਕਰੇਸੀ ਦੇ ਸੂਬਾ ਆਗੂ ਅਜਮੇਰ ਸਿੰਘ ਸਮਰਾ, ਸੀਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੋਂ ਇਲਾਵਾ ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਸਰਬਜੀਤ ਮੁਠੱਡਾ ਤੇ ਸੀਪੀਆਈ ਐੱਮ ਐੱਲ ਨਿਊਂ ਡੈਮੋਕਰੇਸੀ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਸੰਬੋਧਨ ਕੀਤਾ। ਇਸ ਮੌਕੇ ਭੈਣ ਸੁਰਿੰਦਰ ਕੁਮਾਰੀ ਕੋਛੜ, ਰਸ਼ਪਾਲ ਕੈਲੈ, ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਗਿੱਲ, ਨਿਰਮਲ ਮਲਸੀਆਂ, ਬਲਦੇਵ ਸਿੰਘ ਨੂਰਪੁਰੀ, ਮੇਜਰ ਰਾਮ ਫਿਲੌਰ, ਗਿਆਨ ਸੈਦਪੁਰੀ ਵੀ ਮੌਜੂਦ ਸਨ। ਆਰੰਭ ਵਿਚ ਸਦੀਵੀ ਵਿਛੋੜਾ ਦੇ ਗਏ ਦੇਸ਼ ਭਗਤ ਯਾਦਗਾਰ ਦੇ ਟਰਸਟੀ ਐਡਵੋਕੇਟ ਰਜਿੰਦਰ ਮੰਡ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਹੁਸ਼ਿਆਰਪੁਰ : ਜਸਵੀਰ ਸਿੰਘ ਭਾਮ, ਗਿਆਨ ਸਿੰਘ ਗੁਪਤਾ, ਭੁਪਿੰਦਰ ਸਿੰਘ, ਚਰਨਜੀਤ ਸਿੰਘ, ਓਮ ਸਿੰਘ ਸਠਿਆਣਾ ਦੀ ਪ੍ਰਧਾਨਗੀ ਹੇਠ ਬੱਸ ਅੱਡੇ ’ਤੇ ਵਿਸ਼ਾਲ ਰੈਲੀ ਕੀਤੀ ਗਈ। ਓਂਕਾਰ ਸਿੰਘ, ਸਵਰਨ ਸਿੰਘ, ਸ਼ੇਰ ਜੰਗ ਬਹਾਦਰ, ਹਰਮੇਸ਼ ਸਿੰਘ ਢੇਸੀ, ਜਗਦੀਪ ਸਿੰਘ ਖੇੜਾ, ਕ੍ਰਿਸ਼ਨ ਗੋਪਾਲ, ਕਾਮਰੇਡ ਧਿਆਨ ਸਿੰਘ, ਕੁਲਵਿੰਦਰ ਸਿੰਘ ਚਾਹਲ, ਮੁਕੇਸ਼ ਕੁਮਾਰ, ਮਹਿੰਦਰ ਸਿੰਘ ਹੀਰ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਕੁਲਭੂਸ਼ਨ ਕੁਮਾਰ ਵੱਲੋਂ ਕੀਤਾ ਗਿਆ। ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਆਗੂ ਤੇ ਵਰਕਰ ਵੀ ਸ਼ਾਮਲ ਹੋਏ। ਸਮਾਪਤੀ ’ਤੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਲਾਲ ਝੰਡੇ, ਤਖਤੀਆਂ, ਬੈਨਰ ਫੜ੍ਹ ਕੇ ਸ਼ਹਿਰ ’ਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।

ਸ਼ਹੀਦ ਭਗਤ ਸਿੰਘ ਨਗਰ : ਹਰਪਾਲ ਸਿੰਘ ਜਗਤਪੁਰ, ਕਮਲਜੀਤ ਸਨਾਵਾ, ਦਸੌਂਦਾ ਸਿੰਘ ਰੁੜਕੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਭਰਵੀਂ ਰੈਲੀ ਨੂੰ ਜਸਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਦੌੜਕਾ, ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਜਸਵੀਰ ਸਿੰਘ ਮੋਰੋਂ, ਨਿਰੰਜਣ ਦਾਸ ਮੇਹਲੀ ਪਰਭਾਕਰ ਤਿਵਾੜੀ ਨੇ ਸੰਬੋਧਨ ਕੀਤਾ। ਸਮਾਪਤੀ ’ਤੇ ਝੰਡੇ-ਬੈਨਰ ਤੇ ਮੰਗਾਂ ਵਾਲੀਆਂ ਤਖਤੀਆਂ ਲੈ ਕੇ ਸ਼ਹਿਰ ’ਚ ਮੁਜ਼ਾਹਰਾ ਵੀ ਕੀਤਾ ਗਿਆ।

ਤਰਨ ਤਾਰਨ : ਸਥਾਨਕ ਗਾਂਧੀ ਪਾਰਕ ਵਿਖੇ  ਦਲਜੀਤ ਸਿੰਘ ਦਿਆਲਪੁਰਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਮੇਹਰ ਸਿੰਘ ਚੁਤਾਲਾ, ਬੋਹੜ ਸਿੰਘ ਸੁਰਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਾਲ ਕਨਵੈਨਸ਼ਨ ਹੋਈ। ਦਵਿੰਦਰ ਸੋਹਲ, ਨਛੱਤਰ ਸਿੰਘ ਪੰਨੂ ਤੇ ਬਲਬੀਰ ਸਿੰਘ ਝਾਮਕਾ, ਨਿਰਮਲ ਸਿੰਘ ਪੱਟੀ ਨੇ ਸੰਬੋਧਨ ਕੀਤਾ।

ਲੁਧਿਆਣਾ : ਨਵੀਂ ਕਚਹਿਰੀ ਦੇ ਬਾਹਰ ਕੀਤੇ ਗਏ ਰੈਲੀ-ਪ੍ਰਦਰਸ਼ਨ ’ਚ ਜ਼ਿਲ੍ਹੇ ਦੇ ਕਾਰਕੁੰਨ ਵਧ-ਚੜ੍ਹ ਕੇ ਸ਼ਾਮਿਲ ਹੋਏ। ਸਰਵ ਸਾਥੀ ਰਮੇਸ਼ ਰਤਨ, ਡਾ ਰਜਿੰਦਰ ਪਾਲ ਸਿੰਘ ਔਲਖ, ਪਰਮਜੀਤ ਸਿੰਘ, ਡਾਕਟਰ ਗੁਰਚਰਨ ਸਿੰਘ ਬੜਿੰਗ, ਸਾਧੂ ਸਿੰਘ ਅਵਤਾਰ ਸਿੰਘ ਰਸੂਲਪੁਰ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਹਰਨੇਕ ਸਿੰਘ ਗੁੱਜਰਵਾਲ ਨੇ ਕੀਤਾ। ਗੁਰਦੀਪ ਸਿੰਘ ਕਲਸੀ, ਕਰਤਾਰ ਰਾਮ ਰਾਏਕੋਟ, ਡਾ: ਗੁਲਜਾਰ ਸਿੰਘ ਪੰਧੇਰ ਬਲਰਾਮ, ਗੁਰਮੇਲ ਸਿੰਘ ਮੈਲੜੇ, ਇੰਜ: ਬਲਵੀਰ ਸਿੰਘ ਮਾਨ, ਜੈ ਪ੍ਰਕਾਸ਼ ਨਰਾਇਣ ਵੀ ਹਾਜ਼ਰ ਸਨ। ਚਮਕੌਰ ਸਿੰਘ ਨੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਪਰੰਤ ਸ਼ਹਿਰ ’ਚ ਮੁਜ਼ਾਹਰਾ ਵੀ ਕੀਤਾ ਗਿਆ।

ਮੋਹਾਲੀ : ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਕਾਮਰੇਡ ਪੀ.ਡੀ.ਐੱਸ. ਉੱਪਲ, ਗੁਰਦਿਆਲ ਸਿੰਘ, ਪ੍ਰੋ. ਸੁਧੀਰ ਮਹਿਰਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਸਾਥੀ ਬੰਤ ਬਰਾੜ, ਸੱਜਣ ਸਿੰਘ, ਇੰਦਰਜੀਤ ਗਰੇਵਾਲ, ਕੰਵਲਜੀਤ ਸਿੰਘ, ਜਸਪਾਲ ਦੱਪਰ, ਦਿਲਦਾਰ, ਮਹਿੰਦਰਪਾਲ, ਸੁਦਾਮਾ, ਅਗਿਨ ਨੇ ਸੰਬੋਧਨ ਕੀਤਾ।

ਸ਼੍ਰੀ ਅੰਮ੍ਰਿਤਸਰ ਸਾਹਿਬ : ਕੰਪਨੀ ਬਾਗ ਵਿਖੇ ਸਾਥੀ ਨਰਿੰਦਰ ਬੱਲ, ਜਗਤਾਰ ਸਿੰਘ ਕਰਮਪੁਰਾ, ਸ਼ਮਸੇਰ ਸਿੰਘ ਹੇਰ, ਸਤਨਾਮ ਸਿੰਘ ਝੰਡੇਰ ਦੀ ਪ੍ਰਧਾਨਗੀ ਹੇਠ ਵਿਸਾਲ ਰੈਲੀ ਤੇ ਮੁਜਾਹਰਾ ਕੀਤਾ ਗਿਆ। ਅਮਰਜੀਤ ਸਿੰਘ ਆਸਲ, ਲੱਖਬੀਰ ਸਿੰਘ ਨਿਜਾਮਪੁਰ, ਜਤਿੰਦਰ ਸਿੰਘ ਛੀਨਾ, ਸੁੱਖਦੇਵ ਸਿੰਘ ਸਹਿੰਸਰਾ, ਮੰਗਲ ਸਿੰਘ ਧਰਮਕੋਟ ਬਲਬੀਰ ਸਿੰਘ ਮੂਧਲ ਨੇ ਸੰਬੋਧਨ ਕੀਤਾ। ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਬਲਦੇਵ ਸਿੰਘ ਵੇਰਕਾ, ਮੰਗਲ ਸਿੰਘ ਖਜਾਲਾ, ਗੁਰਮੇਜ ਸਿੰਘ ਤਿੰਮੋਵਾਲ, ਰਵਿੰਦਰ ਸਿੰਘ ਛੱਜਲਵੱਡੀ ਵੀ ਹਾਜਰ ਸਨ।

ਪਟਿਆਲਾ : ਪੁਰਾਣੇ ਬੱਸ ਅੱਡੇ ਨੇੜੇ ਫਲਾਈ ਓਵਰ ਦੇ ਹੇਠਾਂ ਭਰਵੀਂ ਰੈਲੀ ਕਰਕੇ ਬਾਜ਼ਾਰਾਂ ਚ ਰੋਸ ਮੁਜ਼ਾਹਰਾ ਕੀਤਾ ਗਿਆ। ਦਰਸ਼ਨ ਬੇਲੂਮਾਜਰਾ, ਅਮਨਦੀਪ ਖਿਓਵਾਲੀ, ਕੁਲਵੰਤ ਮੌਲਵੀਵਾਲਾ, ਅਮਰਜੀਤ ਘਨੌਰ, ਐਡਵੋਕੇਟ ਗੁਰਬਿੰਦਰ ਸਿੰਘ ਧੂੰਮਾ, ਬ੍ਰਿਜ਼ ਭੂਸ਼ਣ ਬਰਨਾਲਾ ਨੇ ਵਿਚਾਰ ਰੱਖੇ।

ਗੁਰਦਾਸਪੁਰ : ਰਾਮ ਸਿੰਘ ਦੱਤ ਯਾਦਗਾਰ ਹਾਲ ਵਿਖੇ ਜੋਗਿੰਦਰ ਪਾਲ ਘੁਰਾਲਾ, ਹਰਜੀਤ ਸਿੰਘ ਕਾਹਲੋਂ, ਤਰਲੋਕ ਸਿੰਘ ਬਹਿਰਾਮਪੁਰ, ਸੁਭਾਸ਼ ਕੈਰੇ, ਹਰਚਰਨ ਸਿੰਘ ਔਜਲਾ, ਅਜੀਤ ਸਿੰਘ ਠੱਕਰਸੰਧੁ, ਦਲਬੀਰ ਮਸੀਹ ਭੋਲਾ, ਪ੍ਰੇਮ ਮਸੀਹ ਸੋਨਾ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕਰਨ ਪਿੱਛੋਂ ਲਾਇਬ੍ਰੇਰੀ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ ਬਲਬੀਰ ਸਿੰਘ ਕੱਤੋਵਾਲ ਨੇ ਨਿਭਾਏ। ਰਾਜ ਕੁਮਾਰ ਪੰਡੋਰੀ, ਸ਼ਮਸ਼ੇਰ ਸਿੰਘ ਬਟਾਲਾ, ਅਸ਼ਵਨੀ ਲੱਖਣ ਕਲਾਂ, ਬਲਵਿੰਦਰ ਸਿੰਘ  ਉਧੀਪੁਰ , ਗੁਲਜ਼ਾਰ ਸਿੰਘ ਭੁੰਬਲੀ, ਅਮਰਜੀਤ ਸ਼ਾਸਤਰੀ, ਧਿਆਨ ਸਿੰਘ ਠਾਕੁਰ, ਬਲਬੀਰ ਸਿੰਘ ਮੱਲੀ, ਮੱਖਣ ਕੁਹਾੜ ਨੇ ਸੰਬੋਧਨ ਕੀਤਾ।

ਬਠਿੰਡਾ : ਸਥਾਨਕ ਅੰਬੇਦਕਰ ਪਾਰਕ ਵਿਖੇ ਹੋਈ ਰੈਲੀ ਨੂੰ ਬਲਕਰਨ ਸਿੰਘ ਬਰਾੜ, ਮਲਕੀਤ ਸਿੰਘ ਮਹਿਮਾ ਸਰਜਾ, ਅਮੀ ਲਾਲ, ਬੀਰਬਲ ਰਾਮ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਕੀਤਾ। ਸੰਪੂਰਨ ਸਿੰਘ, ਇੰਜੀਨੀਅਰ ਹਰਜੀਤ ਸਿੰਘ ਤੇ ਹਰੀ ਸਿੰਘ ਸੈਣੀ ਵੀ ਮੌਜੂਦ ਸਨ। ਉਪਰੰਤ ਸ਼ਹਿਰ ’ਚ ਮਾਰਚ ਕੱਢਿਆ ਗਿਆ।

ਸੰਗਰੂਰ : ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹਰਦੇਵ ਸਿੰਘ ਬਖਸ਼ੀਵਾਲਾ, ਘੁਮੰਡ ਸਿੰਘ ਉਗਰਾਹਾਂ, ਹਰਮੇਲ ਸਿੰਘ ਮੇਹਿਰੋਕ, ਪ੍ਰਹਿਲਾਦ ਸਿੰਘ, ਦਰਸ਼ਨ ਸਿੰਘ ਕੂਨਰ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਊਧਮ ਸਿੰਘ ਸੰਤੋਖਪੁਰਾ, ਕਿਰਨਜੀਤ ਸਿੰਘ ਸੇਖੋਂ, ਸੁਖਦੇਵ ਸ਼ਰਮਾ, ਗੋਬਿੰਦ ਛਾਜਲੀ ਨੇ ਸੰਬੋਧਨ ਕੀਤਾ। ਡੀਸੀ ਦਫ਼ਤਰ ਤੱਕ ਮਾਰਚ ਕੀਤਾ ਗਿਆ।

ਕਪੂਰਥਲਾ : ਡੀਸੀ ਦਫ਼ਤਰ ਮੂਹਰੇ ਹੋਈ ਰੈਲੀ ਨੂੰ ਬਲਵਿੰਦਰ ਸਿੰਘ ਭੁੱਲਰ, ਮੁਕੰਦ ਸਿੰਘ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਹਰਬੰਸ ਮੱਟੂ, ਤਰਲੋਕ ਸਿੰਘ ਭਭਿਆਣਾ, ਤਰਸੇਮ ਸਿੰਘ ਬੰਨੇ੍ਹਮਲ, ਗੁਰਦੀਪ ਸਿੰਘ ਚਰਨਜੀਤ ਸਿੰਘ, ਅਮਰਜੀਤ ਸਿੰਘ ਜਵਾਲਾਪੁਰ, ਪੀਰ ਮੁਹੰਮਦ, ਰਣਜੀਤ ਸਿੰਘ ਰਾਣਾ ਨੇ ਸੰਬੋਧਨ ਕੀਤਾ। 

See Also

ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ /ਰਮੇਸ਼ ਚੰਦਰ

ਐਸ.ਆਈ.ਆਰ. ਵਿਰੁੱਧ ਸੂਬਾ ਪੱਧਰੀ ਲੋਕ ਸੁਣਵਾਈ ਕਨਵੈਨਸ਼ਨ

ਲੁਧਿਆਣਾ : ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ.ਐਮ.ਪੀ.ਆਈ. ) ਅਤੇ ਸੀਪੀਆਈ (ਐਮ.ਐਲ) ਲਿਬ੍ਰੇਸ਼ਨ ਵੱਲੋਂ ਲੰਘੀ 7 ਜੂਨ ਨੂੰ ਇੱਥੋਂ ਦੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਭਵਨ ਵਿਖੇ ਸਾਥੀ ਰਤਨ ਸਿੰਘ ਰੰਧਾਵਾ ਅਤੇ ਸਾਥੀ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਐਸ.ਆਈ.ਆਰ. ਦੇ ਮੁੱਦੇ ’ਤੇ ਸੂਬਾ ਪੱਧਰੀ ’ਲੋਕ ਸੁਣਵਾਈ ਕਨਵੈਨਸ਼ਨ’ ਸੱਦੀ ਗਈ। ’ਸਮਾਜਿਕ ਸੰਘਰਸ਼ ਪਾਰਟੀ’ ਤੇ  ’ਭਾਰਤ ਮੁਕਤੀ ਮੋਰਚਾ’ ਦੇ ਨੁਮਾਇੰਦੇ ਵੀ ਸ਼ਾਮਲ ਹੋਏ।  ਲਿਬਰੇਸ਼ਨ ਦੇ ਜਨਰਲ ਸਕੱਤਰ ਸਾਥੀ ਦੀਪਾਂਕਰ ਭੱਟਾਚਾਰੀਆ ਅਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ ਸਨ। ਉੱਘੇ ਅੰਬੇਦਕਰੀ ਚਿੰਤਕ ਐਡਵੋਕੇਟ ਐਸ.ਐਲ. ਵਿਰਦੀ,  ਸਾਥੀ ਪਰਗਟ ਸਿੰਘ ਜਾਮਾਰਾਏ, ਸਾਥੀ ਸੁਖਦਰਸ਼ਨ ਸਿੰਘ ਨੱਤ, ਹਰਵਿੰਦਰ ਕੌਰ ਤੇ ਦਲਵਿੰਦਰ ਸਿੰਘ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਨ ਪ੍ਰੋਫ਼ੈਸਰ ਜੈ ਪਾਲ ਸਿੰਘ ਨੇ ਕੀਤਾ ਅਤੇ ਪਹੁੰਚੇ ਆਗੂਆਂ ਤੇ ਲੋਕਾਂ ਦਾ ਸੁਆਗਤ ਕਾਮਰੇਡ ਚਿਤਰੰਜਨ ਨੇ ਕੀਤਾ। ਸਖ਼ਤ ਗਰਮੀ ਦੇ ਬਾਵਜੂਦ ਲੁਧਿਆਣਾ ਸ਼ਹਿਰ ਤੇ ਸੂਬੇ ਦੇ ਸਾਰੇ ਜ਼ਿਲਿ੍ਹਆਂ ਚੋਂ ਸਿਆਸੀ ਕਾਰਕੁੰਨ, ਮਜ਼ਦੂਰ-ਕਿਸਾਨ, ਔਰਤਾਂ ਤੇ ਨੌਜਵਾਨ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ। ਲਾਲ ਤੇ ਨੀਲੇ ਝੰਡਿਆਂ ਨਾਲ ਸਜਿਆ ਭਵਨ ਸਮਾਜਿਕ ਤਬਦੀਲੀ ਲਈ ਜੂਝ ਰਹੀਆਂ ਤਾਕਤਾਂ ਦੀ ਸਾਂਝ ਦਾ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।

ਕਨਵੈਨਸ਼ਨ, ਸੰਸਾਰ ਦੇ ਵੱਖੋ-ਵੱਖ ਭਾਗਾਂ ਚ ਸਾਮਰਾਜੀਆਂ ਦੀ ਪਸਾਰਵਾਦੀ ਲਾਲਸਾ ਤੇ ਮੁਨਾਫਿਆਂ ਦੀ ਭੁੱਖ ਚੋਂ ਉਪਜੀਆਂ ਜੰਗਾਂ ਅਤੇ ਨਸਲਵਾਦੀ ਹਮਲਿਆਂ ਚ ਮਾਰੇ ਗਏ ਨਿਰਦੋਸ਼  ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਸ਼ੁਰੂ ਹੋਈ।

ਦੋਨੋਂ ਮੁੱਖ ਬੁਲਾਰਿਆਂ ਨੇ ਕਿਹਾ ਕਿ ‘‘ਮੋਦੀ ਦੇ ਫਾਸ਼ੀਵਾਦੀ ਰਾਜ ’ਚ ਲੋਕਰਾਜ ਦੀ ਪ੍ਰੀਭਾਸ਼ਾ ਬਦਲ ਦਿੱਤੀ ਗਈ ਹੈ। ਪਹਿਲਾਂ ਜਿੱਥੇ ਦੇਸ਼ ਦੇ ਵੋਟਰ ਸਰਕਾਰਾਂ ਚੁਣਦੇ ਸਨ, ਪਰ ਹੁਣ ਐਸ.ਆਈ.ਆਰ. ਰਾਹੀਂ ਸਰਕਾਰ ਵੋਟਰਾਂ ਨੂੰ ਚੁਣ ਰਹੀ ਹੈ ਕਿ ਕੌਣ ਵੋਟ ਪਾ ਸਕੇਗਾ ਤੇ ਕੌਣ ਨਹੀਂ।’’ ਉਨ੍ਹਾਂ ਕਿਹਾ ਕਿ ਬਿਹਾਰ ਤੇ ਪੱਛਮੀ ਬੰਗਾਲ, ਜਿੱਥੇ ਲੱਖਾਂ ਲੋਕਾਂ ਦੇ ਨਾਂ ਵੋਟਰ ਸੂਚੀਆਂ ਚੋਂ ਕੱਢ ਦਿੱਤੇ ਗਏ ਹਨ, ਤੋਂ ਪਿੱਛੋਂ ਐਸ.ਆਈ.ਆਰ. ਦੀ ਮਾਰ ਹੇਠ ਆਉਣ ਵਾਲਾ ਅਗਲਾ ਸੂਬਾ ਪੰਜਾਬ ਹੋਵੇਗਾ। ਪੰਜਾਬੀਆਂ ਨੂੰ ਜਾਗਰੂਕ ਤੇ ਜਥੇਬੰਦ ਹੋ ਕੇ ਇਹ ਕੋਝੇ ਮਨਸੂਬੇ ਨਾਕਾਮ ਕਰਨੇ ਹੋਣਗੇ, ਕਿਉਂਕਿ ਚੋਣ ਸੂਚੀਆਂ ’ਚੋਂ ਨਾਂ ਕੱਟਣਾ ਕਿਸੇ ਨਾਗਰਿਕ ਨੂੰ ਉਸ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਕਰਨ ਵਾਲੇ ਛੜਯੰਤਰਾਂ ਦੀ ਲੜੀ ਦਾ ਪਹਿਲਾ ਕਦਮ ਹੈ। ਇਹੋ ਨਹੀਂ, ਹੁਣ ਅਜਿਹੇ ਲੋਕਾਂ ਦੇ ਘਰਾਂ-ਦੁਕਾਨਾਂ ਆਦਿ ਬੁਲਡੋਜ਼ਰ ਰਾਹੀਂ ਮਲੀਆਮੇਟ ਕਰਕੇ ਉਨ੍ਹਾਂ ਦੇ ਰੋਜ਼ੀ-ਰੋਟੀ ਦੇ ਵਸੀਲੇ ਖੋਹੇ ਜਾ ਰਹੇ ਹਨ। ਵੋਟਰ ਸੂਚੀ ਚੋਂ ਬਾਹਰ ਕੱਢੇ ਲੋਕਾਂ ਨੂੰ ਰਾਸ਼ਨ ਤੇ ਹੋਰ ਭਲਾਈ ਯੋਜਨਾਵਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਉਕਤ ਨੀਤੀ-ਪੈਂਤੜੇ ਦਾ ਸਭ ਤੋਂ ਅਮਾਨਵੀ ਪੱਖ ਇਹ ਹੈ ਕਿ ਲੋਕਾਂ ਨੂੰ ਤਸੀਹਾ ਕੇਂਦਰਾਂ (ਡਿਟੈਨਸ਼ਨ ਕੈਂਪਾਂ) ’ਚ ਬੰਦ ਕੀਤਾ ਜਾ ਰਿਹਾ ਹੈ। ਪੰਜਾਬ ਦੀ ਬਹਾਦਰ ਜਨਤਾ ਤਾਨਾਸ਼ਾਹੀ ’ਤੇ ਅਧਾਰਤ ਇਸ ਨੀਤੀ-ਪਹੁੰਚ ਤੇ ਬੁਲਡੋਜ਼ਰ ਰਾਜ ਨੂੰ ਯਕੀਨਨ ਠੱਲ੍ਹ ਪਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਸਾਢੇ ਕੁ ਚਾਰ ਸਾਲ ਪਹਿਲਾਂ ਇਤਿਹਾਸਕ ਕਿਸਾਨ ਅੰਦੋਲਨ ਦੀ ਪਿੱਠ ਭੂਮੀ ’ਚ ਹੋਈਆਂ ਪੰਜਾਬ ਦੀਆਂ ਵਿਧਾਨ ਸਭਾਈ ਚੋਣਾਂ ’ਚ ਜਨਤਾ ਨੇ ’ਆਮ ਆਦਮੀ ਪਾਰਟੀ’ ਨੂੰ ਸੂਬੇ ਦੇ ਕਿਰਤੀ-ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਦੇ ਮੰਗਾਂ-ਮਸਲੇ ਹੱਲ ਕਰਨ ਦਾ ਸ਼ਾਨਦਾਰ ਮੌਕਾ ਦਿੱਤਾ ਸੀ। ਪਰ ’ਆਪ’ ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰਨ ਪੱਖੋਂ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਜਦ ਕਿ ਮੋਦੀ ਸਰਕਾਰ ਚੋਰ ਦਰਵਾਜ਼ਿਓਂ ਮੁੜ ਕੇ ਕਾਰਪੋਰੇਟ ਪੱਖੀ ਖੇਤੀ ਕਾਨੂੰਨ ਲਿਆਉਣ ਲੱਗੀ ਹੋਈ ਹੈ। ਐਫ.ਸੀ.ਆਈ. ਅਡਾਨੀ ਗਰੁੱਪ ਦੇ ਹਵਾਲੇ ਕੀਤੀ ਜਾ ਰਹੀ ਹੈ ਅਤੇ ਅਮਰੀਕਾ ਨੂੰ ਦੇਸ਼ ਦੇ ਖੇਤੀ ਖੇਤਰ ਤੇ ਪ੍ਰਚੂਨ ਬਾਜ਼ਾਰ ’ਤੇ ਕਬਜ਼ਾ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਜਾ ਰਹੀ ਹੈ। ਪੂਰੇ ਭਾਰਤ ’ਚ ਘੱਟੋ-ਘੱਟ 20 ਹਜ਼ਾਰ ਰੁਪਏ ਮਾਸਿਕ ਮਜ਼ਦੂਰੀ ਦੀ ਮੰਗ ਕਰ ਰਹੇ ਸਨਅਤੀ ਮਜ਼ਦੂਰਾਂ ਨੂੰ ਦੇਸ਼ ਵਿਰੋਧੀ ਐਲਾਨ ਕੇ ਝੂਠੇ ਕੇਸਾਂ ਅਧੀਨ ਜੇਲ੍ਹੀਂ ਬੰਦ ਕੀਤਾ ਜਾ ਰਿਹਾ ਹੈ। ਵਾਰ-ਵਾਰ ਪੇਪਰ ਲੀਕ ਹੋਣ ਤੋਂ ਬਦਜਨ ਹੋ ਕੇ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫਾ ਮੰਗ ਰਹੇ ਵਿਦਿਆਰਥੀਆਂ ਨੂੰ ਨਿਆਂ ਪਾਲਿਕਾ ਕਾਕਰੋਚ, ਪਰਜੀਵੀ ਤੇ ਸੰਸਥਾਵਾਂ ਤੇ ਹਮਲੇ ਕਰਨ ਵਾਲੇ ਦੱਸ ਰਹੀ ਹੈ। ਪੰਜਾਬ ਨੂੰ ਆਪਣੀਆਂ ਜੁਝਾਰੂ ਰਵਾਇਤਾਂ ’ਤੇ ਪਹਿਰਾ ਦਿੰਦਿਆਂ ਪੀੜ੍ਹਤ ਕਿਸਾਨਾਂ-ਮਜ਼ਦੂਰਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਚ ਅਤੇ ’ਇਕ ਦੇਸ਼ ਇਕ ਚੋਣ’ ਵਰਗੇ ਭਰਮਾਊ ਨਾਹਰਿਆਂ ਖਿਲਾਫ ਡੱਟਦਿਆਂ ਲੋਕਤੰਤਰ, ਫੈਡਰਲ ਢਾਂਚੇ, ਧਰਮ ਨਿਰਪੱਖਤਾ ਤੇ ’ਅਨੇਕਤਾ ’ਚ ਏਕਤਾ’ ਦੇ ਸਿਧਾਂਤ ਦੀ ਰਾਖੀ ਲਈ ਖੜ੍ਹੇ ਹੋਣਾ ਚਾਹੀਦਾ ਹੈ।

ਕੌਮੀ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ, ਆਪਣੇ ਵਿਚਾਰਧਾਰਕ ਆਕਾ ਆਰ.ਐਸ.ਐਸ. ਦੇ ਅਜੰਡੇ ਤਹਿਤ ਦੇਸ਼ ਦਾ ਸੰਵਿਧਾਨ ਅਤੇ ਲੋਕ ਰਾਜੀ, ਧਰਮ ਨਿਰਪੱਖ, ਸੰਘਾਤਮਕ ਢਾਂਚਾ ਤਬਾਹ ਕਰਕੇ ਧਰਮ ਅਧਾਰਤ, ਕੱਟੜ ਹਿੰਦੂਤਵੀ ਰਾਸ਼ਟਰ ਦੀ ਉਸਾਰੀ ਦਾ ਰਾਹ ਪੱਧਰਾ ਕਰਨ ਲੱਗੀ ਹੋਈ ਹੈ। ਇਸ ਕੋਝੇ ਮੰਤਵ ਲਈ ਇਹ ਕੇਂਦਰ ਨੂੰ ਮਜ਼ਬੂਤ ਕਰਨ ਦੀ ਆੜ ’ਚ ਦੇਸ਼ ਅੰਦਰ ਤਾਨਾਸ਼ਾਹੀ ਵਾਲਾ ਫਿਰਕੂ ਤੇ ਜਾਤੀਵਾਦੀ,  ਰਾਜਕੀ ਢਾਂਚਾ ਕਾਇਮ ਕਰਨਾ ਚਾਹੁੰਦੀ ਹੈ। ਇਸ ਦਾ ਇਰਾਦਾ ਵੋਟ ਦੇ ਅਧਿਕਾਰ ਸਮੇਤ ਲੋਕਾਂ ਦੇ ਸਾਰੇ ਮੌਲਿਕ ਅਧਿਕਾਰ ਖੋਹ ਲੈਣ ਦਾ ਹੈ। ਧਾਰਮਿਕ ਘੱਟ ਗਿਣਤੀਆਂ, ਦਲਿਤਾਂ-ਔਰਤਾਂ ’ਤੇ ਸੰਘ ਪਰਿਵਾਰ ਤੇ ਬੀਜੇਪੀ ਦੇ ਕਾਰਕੁੰਨਾਂ ਵਲੋਂ ਲਗਾਤਾਰ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਇਹ ਖਰੂਦੀ ਟੋਲੇ ਬਹੁ-ਗਿਣਤੀ ਹਿੰਦੂ ਵੱਸੋਂ ਸਮੇਤ ਸਮੂਹ ਦੇਸ਼ ਵਾਸੀਆਂ ਸਿਰ ਗਰੀਬੀ-ਭੁੱਖਮਰੀ, ਬੇਕਾਰੀ-ਮਹਿੰਗਾਈ ਜਿਹੀਆਂ ਮੁਸੀਬਤਾਂ ਦੇ ਅਣਕਿਆਸੇ ਪਹਾੜ ਲੱਦ ਰਹੇ ਹਨ। ਭਾਰਤ ਦੇ ਸਿਆਸੀ-ਆਰਥਿਕ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਕੇ ਭਾਜਪਾ ਸਰਕਾਰ ਅਮਰੀਕਾ ਤੇ ਹੋਰ ਸਾਮਰਾਜੀ ਦੇਸ਼ਾਂ ਨਾਲ ਸਾਡੀ ਖੇਤੀ ਤੇ ਪ੍ਰਚੂਨ ਵਪਾਰ ਨੂੰ ਤਬਾਹ ਕਰਨ ਵਾਲੇ ਵਿਉਪਾਰਕ ਸਮਝੌਤੇ ਥੋਪ ਰਹੀ ਹੈ ਤੇ ਦੇਸ਼ ਨੂੰ ‘ਨਵਬਸਤੀਵਾਦੀ’ ਗੁਲਾਮੀ ਦੇ ਸੰਗਲਾਂ ’ਚ ਜਕੜ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਸੰਘ-ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ ਹੈ। ਆਉਂਦੀਆਂ ਅਸੈਂਬਲੀ ਚੋਣਾਂ ਦੌਰਾਨ ‘ਸਾਮ-ਦਾਮ-ਦੰਡ-ਭੇਦ’ ਦੇ ਸਾਰੇ ਹਥਿਆਰ ਵਰਤ ਕੇ ਇਹ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਲਈ ਤਰਲੋ-ਮੱਛੀ ਹੋ ਰਹੇ ਹਨ।   ਖੱਬੀਆਂ ਪਾਰਟੀਆਂ, ਅੰਬੇਦਕਰੀ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨ ਤੇ ਹੋਰ ਹਮਖਿਆਲ ਸ਼ਕਤੀਆਂ ਮਿਲ ਕੇ ਮਨਮਾਨੇ ਐਸ.ਆਈ.ਆਰ. ਦਾ ਵਿਰੋਧ ਕਰਦਿਆਂ ਪੰਜਾਬ ਅੰਦਰ ਇਕ ਮਜ਼ਬੂਤ ਸਿਆਸੀ ਬਦਲ ਉਸਾਰਨ ਲਈ ਪੂਰੀ ਤਾਕਤ ਨਾਲ ਕੰਮ ਕਰਨ ਲਈ ਦ੍ਰਿੜ ਹਨ। ਲਿਬਰੇਸ਼ਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਪ੍ਰਸ਼ੋਤਮ ਸ਼ਰਮਾ, ਰਾਜਵਿੰਦਰ ਸਿੰਘ ਰਾਣਾ,  ਡਾ ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਭੀਖੀ, ਮਹੀਪਾਲ, ਰਘਬੀਰ ਸਿੰਘ ਬੈਨੀਪਾਲ, ਜਸਬੀਰ ਕੌਰ ਨੱਤ, ਗੁਰਨਾਮ ਸਿੰਘ ਦਾਊਦ, ਗੋਬਿੰਦ ਸਿੰਘ ਛਾਜਲੀ, ਬਲਬੀਰ ਸਿੰਘ ਝਾਮਕਾ ਵੀ ਮੌਜੂਦ ਸਨ।

ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ /ਰਮੇਸ਼ ਚੰਦਰ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਲਈ ਪੁਤਲੇ ਫੂਕੇ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਇਨਕਲਾਬੀ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫੈਡਰੇਸ਼ਨ ਤੇ ਆਇਸਾ ਵੱਲੋਂ ਲੰਘੀ 13 ਜੂਨ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਸੀ। ਐਸਬੀਵਾਈਐਫ ਤੇ ਪੀਸੀਐਫ ਵੱਲੋਂ ਫਿਲੌਰ, ਰੁੜਕਾਂ ਕਲਾਂ, ਫਤਿਹਾਬਾਦ, ਭਿੱਖੀਵਿੰਡ, ਅਜਨਾਲਾ, ਜੌਂਸ ਮੁਹਾਰ, ਫਰੀਦਕੋਟ, ਸਰਦੂਲਗੜ੍ਹ, ਤਲਵਾੜਾ ਆਦਿ ਥਾਵਾਂ ’ਤੇ ਪੁੱਤਲੇ ਫੂਕੇ ਗਏ।

ਰਿਪੋਰਟ : ਰਵਿੰਦਰ ਲੋਹਗੜ੍ਹ

Scroll To Top