
ਬਿਲਗਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਕਮੇਟੀ ਮੈਂਬਰ ਸਾਥੀ ਬਲਬੀਰ ਬੀਰੀ ਦੇ ਮਾਤਾ ਜੀ ਮਹਿੰਦਰ ਕੌਰ ਪਤਨੀ ਮਰਹੂਮ ਸੰਤੋਖ ਸਿੰਘ ਦਾ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੂਹਾ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਡਾ. ਸਰਬਜੀਤ ਮੁਠੱਡਾ, ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਕੁਲਜੀਤ ਫਿਲੌਰ, ਤਹਿਸੀਲ ਕਮੇਟੀ ਮੈਂਬਰ ਕੁਲਜਿੰਦਰ ਤਲਵਣ, ਮੱਖਣ ਸੰਗਰਾਮੀ, ਕੁਲਦੀਪ ਵਾਲੀਆ, ਐਡਵੋਕੇਟ ਅਜੈ ਫਿਲੌਰ, ਨੰਬਰਦਾਰ ਬਲਜਿੰਦਰ ਸਿੰਘ, ਸੁਰਜੀਤ ਸਿੰਘ ਬਿਲਗਾ, ਜਸਬੀਰ ਭੋਲੀ, ਬਲਜੀਤ ਪੀਤੂ ਆਦਿ ਤੋਂ ਇਲਾਵਾ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ। ਹਾਜ਼ਰੀਨ ਨੇ ਸਾਥੀ ਬਲਬੀਰ ਬੀਰੀ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।