Now Reading
13 ਦੇ ਧਰਨੇ ਲਈ ਕੀਤੀ ਮੀਟਿੰਗ

13 ਦੇ ਧਰਨੇ ਲਈ ਕੀਤੀ ਮੀਟਿੰਗ


ਅਜਨਾਲਾ: ਡੀਐੱਸਪੀ ਅਜਨਾਲਾ ਦੇ ਝੂਠੇ ਲਾਰੇ ਲੱਪੇ ਅਤੇ ਲਗਾਤਾਰ ਅਜਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਨਿਰਦੋਸ਼ ਲੋਕਾਂ ‘ਤੇ ਬਣਾਏ ਜਾ ਰਹੇ ਝੂਠੇ ਕੇਸ ਅਤੇ ਸੰਗੀਨ ਦੋਸ਼ਾਂ ‘ਚ ਨਾਮਜ਼ਦ ਮੁਜ਼ਰਮਾਂ ਅਤੇ ਗੈਂਗਸਟਰਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ ਜਿਹੜੇ ਆਏ ਦਿਨ ਕੋਈ ਨਾ ਕੋਈ ਨਵੀਂ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਅਤੇ ਨਿਰਦੋਸ਼ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪਿੰਡ ਪਿੰਡ ਅਜਨਾਲਾ ਪੁਲਿਸ ਵਿਰੁੱਧ ਗੁੱਸਾ ਵੱਧ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅੱਜ ਇਥੇ ਡਿਆਲ ਭੱਟੀ ਵਿਖੇ ਪੁਲਿਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ 13 ਨਵੰਬਰ ਨੂੰ ਪੁਲਿਸ ਵਿਰੁੱਧ ਲੱਗ ਰਹੇ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਡਾ. ਸਤਨਾਮ ਸਿੰਘ ਅਜਨਾਲਾ, ਪ੍ਰੋ. ਮਾਲਕ ਸਿੰਘ ਗੁਰਾਲਾ, ਜੱਗਾ ਸਿੰਘ ਡੱਲਾ, ਬਲਵਿੰਦਰ ਸਿੰਘ ਡਿਆਲ ਭੱਟੀ, ਸਤਨਾਮ ਸਿੰਘ ਡਿਆਲ ਭੱਟੀ, ਬਾਬਾ ਗੁਰਦੇਵ ਸਿੰਘ, ਮਹਿੰਦਰ ਸਿੰਘ ਗੁਰਾਲਾ, ਸੰਤੋਖ ਸਿੰਘ ਅਜਨਾਲਾ ਅਦਿ ਨੇ ਵੀ ਮੀਟਿੰਗ ਵਿੱਚ ਆਪਣੇ ਵਿਚਾਰ ਰੱਖੇ।

Scroll To Top