/* SC_TH_END:4.3.24:fc0ffc30 */ ਕਿਸਾਨਾਂ ਨੂੰ ਕਣਕ ਦਾ ਬੀਜ ਵੰਡਣ ਮੌਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ – Sangrami Lehar
Now Reading
ਕਿਸਾਨਾਂ ਨੂੰ ਕਣਕ ਦਾ ਬੀਜ ਵੰਡਣ ਮੌਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

ਕਿਸਾਨਾਂ ਨੂੰ ਕਣਕ ਦਾ ਬੀਜ ਵੰਡਣ ਮੌਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ


ਅਜਨਾਲਾ: ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਛੋਟੇ ਕਿਸਾਨਾਂ ਤੇ ਗਰੀਬ ਕਾਸ਼ਤਕਾਰਾਂ ਨੂੰ ਕਣਕ ਦੀ ਬਿਜਾਈ ਲਈ ਬੀਜ ਨਹੀਂ ਮਿਲਿਆ ਅਤੇ ਨਾ ਹੀ ਇਹਨਾਂ ਗਰੀਬੜਿਆਂ ਨੂੰ ਹੁਣ ਤੱਕ ਕਿਸੇ ਸਵੈਸੇਵਕ ਜਥੇਬੰਦੀਆਂ ਵੱਲੋਂ ਹੀ ਬਿਜਾਈ ਦੇ ਮਾਮਲੇ ਵਿਚ ਬਾਂਹ ਫੜੀ ਹੈ, ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਅੱਜ ਇਥੇ ਪਿੰਡ ਮਟੀਆ ਵਿਖੇ ਸੈਂਕੜੇ ਹੜ੍ਹ ਪੀੜਤਾਂ ਨੂੰ ਜਮੂਹਰੀ ਕਿਸਾਨ ਸਭਾ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਨਜੂਰਸ਼ੁਦਾ ਪੀਬੀ ਡਬਲਯੂ 826 ਦਾ ਬੀਜ ਵੰਡਿਆ।
ਇਸ ਬੀਜ ਵੰਡ ਸਮਾਰੋਹ ਵਿਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਕਾਸ਼ਤਕਾਰ ਕਿਸਾਨਾਂ ਨਾਲ ਘੋਰ ਵਿਤਕਰਾ ਕੀਤਾ ਹੈ, ਕਿਸਾਨਾਂ ਨੂੰ ਬੀਜ਼ ਮੰਗਣ ਦੇ ਬਾਵਜੂਦ ਬੀਜ਼ ਨਹੀਂ ਦਿੱਤਾ ਗਿਆ ਕਿਉਂਕਿ ਕਿਹਾ ਗਿਆ ਕਿ ਤੁਹਾਡੇ ਨਾਂ ਜ਼ਮੀਨ ਨਹੀਂ ਹੈ। ਜਦੋਂ ਕਿ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਕਾਸ਼ਤਕਾਰਾਂ (ਅਬਾਦਕਾਰਾਂ) ਨੂੰ ਉਹਨਾਂ ਦੇ ਮਾਲਕੀ ਹੱਕ ਦਿੱਤੇ ਜਾਣ।
ਡਾ. ਅਜਨਾਲਾ ਨੇ ਇਸ ਸਮਾਗਮ ਵਿੱਚ ਜ਼ੋਰਦਾਰ ਮੰਗ ਕੀਤੀ ਕਿ ਕਾਸ਼ਤਕਾਰਾਂ ਦੀਆਂ ਹੜ੍ਹਾਂ ਨਾਲ ਮਾਰੀਆਂ ਗਈਆਂ ਫਸਲਾਂ ਦਾ ਪੂਰਾ ਪੂਰਾ ਮੁਆਵਜ਼ਾ ਤੇ ਬਣਦਾ ਬੀਜ਼ ਮੁਫ਼ਤ ਦਿੱਤਾ ਜਾਵੇ, ਇਸ ਬੀਜ਼ ਵੰਡ ਸਮਾਰੋਹ ਵਿਚ ਇਕੱਠੇ ਹੋਏ ਕਿਸਾਨਾਂ/ ਮਜ਼ਦੂਰਾਂ ਨੇ ਇਲਾਕੇ ਵਿੱਚੋਂ ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਨੇ ਅਜਨਾਲਾ ਪੁਲਿਸ ਪ੍ਰਸ਼ਾਸਨ ਦੀਆਂ ਕੀਤੀਆਂ ਜਾ ਰਹੀਆਂ ਵਧੀਕੀਆਂ, ਧੱਕੇਸ਼ਾਹੀ ਅਤੇ ਧਾਰਾ 302 ਅਤੇ ਹੋਰ ਸੰਗੀਨ ਜ਼ੁਰਮਾਂ ਵਿਚ ਨਾਮਜ਼ਦ ਕੀਤੇ ਦੋਸ਼ੀਆਂ ਨੂੰ ਨਾ ਗ੍ਰਿਫ਼ਤਾਰ ਕਰਨ ਵਿਰੁੱਧ ਜਿਹੜਾ 13 ਨਵੰਬਰ ਨੂੰ ਪੁਲਿਸ ਪ੍ਰਸ਼ਾਸਨ ਵਿਰੁੱਧ ਅਜਨਾਲਾ ਵਿਰੁੱਧ ਧਰਨਾ ਲਗਾਇਆ ਜਾ ਰਿਹਾ ਹੈ ਉਸ ਵਿੱਚ ਇੱਥੇ ਜੁੜੇ ਲੋਕ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ।
ਇਸ ਸਮੇਂ ਬੀਜ਼ ਵੰਡ ਟੀਮ ਲਖਬੀਰ ਸਿੰਘ ਤੇੜਾਂ, ਜੱਗਾ ਸਿੰਘ ਡੱਲਾ, ਕੁਲਦੀਪ ਸਿੰਘ ਅਜਨਾਲਾ, ਗਾਇਕ ਗੁਰਪਾਲ ਗਿੱਲ ਸੈਦਪੁਰ, ਜੰਗ ਬਹਾਦਰ ਸਿੰਘ ਮਟੀਆ, ਕਾਲਾ ਸਿੰਘ ਡੱਲਾ ਤੋਂ ਇਲਾਵਾ ਮੁਖਤਾਰ ਸਿੰਘ ਡੱਲਾ, ਮਹਿੰਦਰ ਸਿੰਘ ਗੁਰਾਲਾ, ਹਰਨੇਕ ਸਿੰਘ ਨੇਪਾਲ, ਸਤਨਾਮ ਸਿੰਘ – ਸੁਖਦੇਵ ਸਿੰਘ ਤੇ ਅਮਰੀਕ ਸਿੰਘ ਪੰਜੂਕਲਾਲ, ਬਲਵੰਤ ਸਿੰਘ, ਨਰਿੰਦਰ ਸਿੰਘ, ਗੋਗੀ ਮੁਖਤਾਰ ਸਿੰਘ ਡੱਲਾ ਰਾਜਪੂਤਾਂ, ਮਹਿੰਦਰ ਸਿੰਘ ਤੇ ਜਗਤਾਰ ਸਿੰਘ ਤੇੜਾਂ ਰਾਜਪੂਤਾਂ ਰਣਜੀਤ ਸਿੰਘ ਤੇ ਹਰਿੰਦਰ ਸਿੰਘ ਸੈਦਪੁਰ ਖੁਰਦ ਆਦਿ ਹੜ੍ਹ ਪੀੜਤ ਕਾਸ਼ਤਕਾਰਾਂ ਨੇ ਬੀਜ਼ ਪ੍ਰਾਪਤ ਕੀਤਾ।

Scroll To Top