Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਨਵੰਬਰ 2025)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਨਵੰਬਰ 2025)

ਕਹਾਣੀ

ਪਾਕਿਸਤਾਨ ਹਮਾਰਾ ਹੈ

– ਕਰਤਾਰ ਸਿੰਘ ਦੁੱਗਲ

ਪਹਿਲੇ ਉਸ ਦਾ ਨਾਂ ਰਾਮ ਰੱਖੀ ਸੀ  ਹੁਣ ਉਸ ਦਾ ਨਾਂ ਅੱਲ੍ਹਾ ਰੱਖੀ ਰੱਖ ਦਿੱਤਾ ਗਿਆ। ਉਂਜ ਉਸ ਨੂੰ ਅੱਗੇ ਵੀ ਲੋਕ ਰੱਖੀ ਸੱਦਦੇ ਸਨ, ਹੁਣ ਵੀ ਰੱਖੀ ਹੀ ਸੱਦਦੇ ਨੇ।

ਉਸ ਰਾਤ ਜਦੋਂ ਢੋਲ ਵੱਜੇ, ਜਦੋਂ ਨੇਜ਼ੇ ਲਿਸ਼ਕੇ, ਜਦੋਂ ਤਾਰੇ ਟੁੱਟੇ, ਜਦੋਂ ਭੂਚਾਲ ਆਇਆ, ਰੱਖੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੱੁਤੀ ਉਠੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਉਸ ਗਠਿਆਲੀ ਟੱਪੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਪੈਲੀਆਂ ਵਿਚੋਂ ਗੁਜ਼ਰੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ, ਬੇਸੱੁਧ ਇਕ ਦਰੁੱਘ ਵਿਚ ਜਾ ਪਈ ।

ਤੇ ਤਿੰਨ ਪੂਰੀਆਂ ਰਾਤਾਂ, ਤਿੰਨ ਪੂਰੇ ਦਿਨ ਉਹ ਉਥੇ ਦੁਬਕੀ ਰਹੀ। ਉਹਦੇ ਹੇਠੋਂ ਲਹੂ ਦੀ ਨਿਚੜਦੀ ਲਕੀਰ ਲੰਘ ਗਈ, ਉਹਦੇ ਉਤੋਂ ਦੁਨਾਲੀਆਂ ਦੀਆਂ ਗੋਲੀਆਂ ਗੁਜ਼ਰਦੀਆਂ ਰਹੀਆਂ। ਉਹਦੇ ਕੰਨਾਂ ਵਿਚ ਕਈ ਜਾਣੀਆਂ, ਕਈ ਪਛਾਣੀਆਂ, ਕਈ ਇਹੋ ਜਿਹੀਆਂ ਚੀਖਾਂ ਵੀ ਸੁਣਾਈ ਦਿੱਤੀਆਂ, ਜਿਨ੍ਹਾਂ ਨਾਲ ਉਸ ਦੀ ਦੁੱਧ ਦੀ ਸਾਂਝ ਸੀ।

ਤੇ ਫੇਰ ਉਸ ਨੂੰ ਘੋੜਿਆਂ ਦੀਆਂ ਟਾਪਾਂ, ਫੇਰ ਲਾਰੀਆਂ, ਮੋਟਰਾਂ, ਟਰੱਕਾਂ ਦੀ ਗੁੰਜਾਰ ਸੁਣਾਈ ਦਿੱਤੀ।

ਅਗਲੀ ਸਵੇਰ ਸਾਰੀ ਦੀ ਸਾਰੀ ਵਾਦੀ ਇੰਜ ਸੀ, ਜਿਵੇਂ ਕਦੀ ਹੁੰਦੀ ਸੀ। ਬਲਦਾਂ ਦੇ ਗਲ ਪਈਆਂ ਟੱਲੀਆਂ ਸਹਿਜੇ ਸਹਿਜੇ ਟੁਣਕਣ ਲੱਗ ਪਈਆਂ। ਇੱਜੜਾਂ ਦੇ ਵੱਗਾਂ ਦੇ ਵੱਗ ਨਿਕਲਣ ਲੱਗ ਪਏ, ਜਿਵੇਂ ਹਮੇਸ਼ਾਂ ਹਰ ਪਿੰਡ ਵਿਚ ਹੁੰਦਾ ਹੈ। ਖੂਹਾਂ ਦੀ ਮਧੁਰ ਰੀਂ-ਰੀਂ ਠੱਕ -ਠੱਕ ਚਵ੍ਹਾਂ ਪਾਸੇ ਗੂੰਜਣੀ ਸ਼ੁਰੂ ਹੋ ਗਈ। ਭੀੜਾਂ ਦੀਆਂ ਭੀੜਾਂ, ਪੰਛੀਆਂ ਦੇ ਡਾਰ ਅਸਮਾਨਾਂ ਵਿਚ ਆ ਗਏ। ਦੁੱਧਾਂ ਵਿਚ ਮਧਾਣੀਆਂ ਛੁਲ੍ਹਕੀਆਂ, ਵਿਹੜਿਆਂ ਵਿਚ ਧੂਏਂ ਉਠੇ ਤੇ ਮਸੀਤ ਵਿਚੋਂ ਬਾਂਗ ਦੀ ਆਵਾਜ਼ ਆਈ। ਰਾਮ ਰੱਖੀ ਕਿਤਨਾ ਚਿਰ ਉਡੀਕਦੀ ਰਹੀ । ਨਾ ਮੰਦਰ ਵਿਚ ਅਜੇ ਟਣ -ਟਣ ਹੋਈ, ਨਾ ਉਹਦੇ ਕੰਨੀਂ ਗੁਰਦਵਾਰੇ ਵਿਚੋਂ ਸੰਖ ਦੀ ਆਵਾਜ਼ ਪਈ।

ਤੇ ਜਦੋਂ ਪੀਲੀਆਂ ਪੀਲੀਆਂ ਧੁੱਪਾਂ ਨਿਕਲੀਆਂ, ਰਾਮ ਰੱਖੀ ਉਠ ਕੇ ਪਿਛੋਕੜ ਆਪਣੇ ਗਵਾਂਢੀਆਂ ਦੇ ਵਿਹੜੇ ਜਾ ਵੜੀ। ਹੱਸਦੇ, ਖੇਡਦੇ, ਖਾਂਦੇ ਸਾਰੇ ਦੇ ਸਾਰੇ ਉਹਨੂੰ ਵੇਖ ਹੱਕੇ-ਬੱਕੇ ਰਹਿ ਗਏ। ਔਰਤਾਂ ਨੇ ਸੋਚਿਆ ਜਿਵੇਂ ਰੱਖੀ ਖੂਨ ਦੀ ਨਦੀ ਵਿਚੋਂ ਉਮ੍ਹਲ ਆਈ ਹੈ, ਤੇ ਮਰਦਾਂ ਜਾਣਿਆਂ ਜਿਵੇਂ ਉਨ੍ਹਾਂ ਨਾਲ ਕੋਈ ਚਾਲ ਚੱਲੀ ਗਈ ਹੋਵੇ। ਜਵਾਨ ਜਹਾਨ ਸ਼ੇਰ ਬਾਜ਼ ਦਾ ਮੂੰਹ ਭੱਖਣ ਲੱਗ ਪਿਆ । ਉਹਦੀਆਂ ਅੱਖਾਂ ਵਿਚ ਫੇਰ ਇਕ ਵਾਰ ਵਹਿਸ਼ਤ ਆਈ। ਮਸਾਂ-ਮਸਾਂ ਢਿਲਕੀਆਂ ਉਹਦੀਆਂ ਰਗਾਂ ਫੇਰ ਤਣ ਗਈਆਂ। ਤੇ ਮੰਜੀ ਹੇਠੋਂ ਲਿਸ਼ਕਦੀ ਛਵ੍ਹੀ ਛਿਕ ਕੇ ਉਹ ਡਾਢੇ ਗਜ਼ਬ ਵਿਚ ਉਠਿਆ। ਏਸ ਛਵ੍ਹੀ ਨੇ ਕਈ ਧੜ ਚੀਰੇ ਸਨ, ਕਈ ਖੋਪਰੀਆਂ ਮਿੱਧੀਆਂ ਸਨ, ਕਈ ਗਰਦਨਾਂ ਲਾਹੀਆਂ ਸਨ। ਪਰ ਕੋਈ ਦੋ ਕਦਮ ਰੱਖੀ ਤੋਂ ਦੂਰ ਉਹਦੀ ਛਵ੍ਹੀ ਜਿਵੇਂ ਉੱਘਰੀ ਦੀ ਉੱਘਰੀ ਰਹਿ ਗਈ । ਰੱਖੀ ਤੇ ਉਹਦੇ ਵਿਚਕਾਰ ਉਹਦੀ ਮਾਂ ਸੀ, ਉਹਦਾ ਪਿਓ ਸੀ, ਉਹਦੀ ਭੈਣ ਸੀ। ਪਤਾ ਨਹੀਂ ਕਿਸ ਤਰ੍ਹਾਂ ਅੱਖ ਦੀ ਫੋਰ ਵਿਚ ਉਹ ਨੱਠ ਕੇ ਰੱਖੀ ਉਤੇ ਆ ਪਏ ਤੇ ਉਹਨੂੰ ਜ਼ਰਬ ਨਾ ਆਣ ਦਿੱਤੀ।

ਉਹ ਘੜੀ ਲੰਘ ਗਈ । ਪਰ ਉਸ ਤੋਂ ਬਾਅਦ ਹਮੇਸ਼ਾ ਸ਼ੇਰ ਬਾਜ਼ ਹੈਰਾਨ ਹੁੰਦਾ। ਕਿਵੇਂ ਉਸ ਨੂੰ ਕਹਿਰ ਆ ਸਕਿਆ ਸੀ ਰੱਖੀ ਤੇ! ਉਹਦੀ ਅਸਪਾਤ ਦੀ ਛਵ੍ਹੀ ਉਸ ਨੂੰ ਹਮੇਸ਼ਾ ਸ਼ਰਮਿੰਦਿਆਂ ਕਰਦੀ, ਤੇ ਉਹ ਡਾਢਾ ਕੱਚਾ ਹੁੰਦਾ । ਇਕ ਦਿਨ ਉਸ ਨੂੰ ਤੋੜ  ਫੋੜ ਕੇ ਖੂਹ ਵਿਚ ਸੁੱਟ ਆਇਆ। ਤੇ ਧਰੇਕ ਹੇਠ ਜਿਥੇ ਸ਼ੇਰ ਬਾਜ਼ ਉਸ ਨੂੰ ਵੱਢਣ ਲਈ ਟੁਟਿਆ ਸੀ, ਰੱਖੀ ਕਦੀ ਕਦੀ ਰੰਗਲਾ ਪੀੜ੍ਹਾ ਡਾਹ ਕੇ ਬਹਿੰਦੀ, ਜਿਸ ਪੀੜ੍ਹੇ ਨਾਲ ਘੁੰਗਰੂ ਲੱਗੇ ਹੋਏ ਸਨ, ਜਿਸ ਪੀੜ੍ਹੇ ’ਤੇ ਸ਼ੇਰ ਬਾਜ਼ ਦੀ ਮਾਂ ਬੈਠੀ ਜਦੋਂ ਉਹ ਵਿਆਹੀ ਹੋਈ ਆਈ ਸੀ, ਜਿਸ ਪੀੜ੍ਹੇ ’ਤੇ ਸ਼ੇਰ ਬਾਜ਼ ਦੀ ਦਾਦੀ ਬੈਠੀ ਸੀ, ਜਦੋਂ ਉਹ ਵਿਆਹੀ ਆਈ ਸੀ।

ਇਕ ਰੋਜ਼ ਸ਼ੇਰ ਬਾਜ਼ ਨੇ ਰੱਖੀ ਤੇ ਛਵ੍ਹੀ ਉਘਰੀ, ਅਗਲੇ ਰੋਜ਼ ਗਾਨਾ ਬੰਨ੍ਹ ਕੇ ਉਸ ਨੂੰ ਆਪਣੀ ਤ੍ਰੀਮਤ ਬਣਾ ਲਿਆ। ਰੱਖੀ ਤੇ ਉਸ ਨੂੰ ਹਮੇਸ਼ਾ ਚੰਗੀ ਲੱਗਦੀ ਸੀ। ਬਚਪਨ ਵਿਚ ਉਹ ਇੱਕਠੇ ਖੇਡਦੇ ਸਨ; ਇੱਕਠੇ ਗੁੰਮਦੇ, ਇੱਕਠੇ ਲੱਭਦੇ, ਇੱਕਠੇ ਹੱਸਦੇ, ਇੱਕਠੇ ਪੀਂਘਾਂ ਝੂਟਦੇ। ਤੇ ਫੇਰ ਜਦੋਂ ਉਹ ਵੱਡੀ ਹੋਈ, ਸ਼ੇਰ ਬਾਜ਼ ਨੇ ਹਲ ਵਾਂਹਦਿਆ ਕਈ ਟੱਪੇ ਉਸ ਦੀ ਯਾਦ ਵਿਚ ਗਾਂਵੇ ਸਨ। ਕਈ ਵਾਰੀ ਉਸ ਦੇ ਸੁਫਨਿਆਂ ਵਿਚ ਰੱਖੀ ਮੁੜ-ਮੁੜ ਆਇਆ ਕਰਦੀ ਸੀ। ਤੇ ਜਦੋਂ ਹੋਰ ਵੱਡੀ ਹੋਈ, ਸ਼ੇਰ ਬਾਜ਼ ਉਸ ਨੂੰ ਲੁਕ ਛਿਪ ਕੇ ਵੇਖਿਆ ਕਰਦਾ ਸੀ, ਭਾਵੇਂ ਰੱਖੀ ਨੂੰ ਪਤਾ ਸੀ, ਭਾਵੇਂ ਰੱਖੀ ਨੂੰ ਨਹੀਂ ਪਤਾ ਸੀ।

ਸਵੇਰੇ ਸਰਘੀ ਵੇਲੇ ਉਠ ਕੇ ਰੱਖੀ ਦੁੱਧ ਚੋਂਦੀ ਮੱਝੀਆਂ ਦਾ, ਗਾਈਆਂ ਦਾ, ਬੱਕਰੀਆਂ ਦਾ, ਫੇਰ ਦੁੱਧ ਰਿੜਕਦੀ, ਫੇਰ ਸਾਰੇ ਘਰ ਨੂੰ ਸਾਂਭਦੀ ਸਲੀਟਦੀ। ਲਿੰਬ ਪੋਚ ਕੇ ਉਸ ਨੇ ਸ਼ੇਰ ਬਾਜ਼ ਹੋਰਾਂ ਦੀ ਪੁਰਾਣੀ ਹਵੇਲੀ ਨੂੰ ਸ਼ੀਸ਼ੇ ਵਾਂਗ ਬਣਾ ਲਿਆ ਸੀ। ਸ਼ਾਮੀਂ ਹਰ ਡੰਗਰ ਲਈ ਆਪ ਗੁਤਾਵਾ ਕਰਦੀ, ਆਪਣੇ ਹੱਥੀਂ ਉਨ੍ਹਾਂ ਨੂੰ ਖੁਆਂਦੀ; ਮੱਝੀਆਂ ਦਾ ਦੁੱਧ ਸਵਾਇਆ ਹੋ ਗਿਆ। ਬਲਦ ਦੌੜ-ਦੌੜ ਕੇ ਸ਼ੇਰ ਬਾਜ਼ ਵਰਗੇ ਹਾਲੀਆਂ ਨੂੰ ਥਕਾ ਛਡਦੇ। ਆਪਣੇ ਸੱਸ-ਸਹੁਰੇ ਦੇ ਜਿਵੇਂ ਉਹ ਪੈਰ ਧੋ-ਧੋ ਪੀਂਦੀ, ਕਦੀ ਉਨ੍ਹਾਂ ਨੂੰ ਪਲੰਘ ਤੋਂ ਨਾ ਲਹਿਣ ਦਿੰਦੀ। ਆਂਢਣਾ ਗੁਆਢਣਾਂ ਉਹਨੂੰ ਵੇਖ ਵੇਖ ਹੈਰਾਨ ਹੁੰਦੀਆਂ, ਮੂੰਹ ਵਿਚ ਉਂਗਲਾਂ ਪਾ-ਪਾ ਟੁਕਦੀਆਂ। ਗਲੀ ਮੁਹੱਲੇ ਵਿਚ ਉਹਨੇ ਘਰ-ਘਰ ਸਹੇਲੀਆਂ ਬਣਾ ਲਈਆਂ ਸਨ। ਤਿ੍ਰੰਝਣਾਂ ਵਿਚ ਉਹ ਸਭ ਨੂੰ ਪਛਾੜਦੀ, ਖਿਚਕਿਲੀ ਮਚਾਈ ਰੱਖਦੀ।

ਸਾਰੇ ਪਿੰਡ ਵਿਚ ਕਿਸੇ ਨੂੰ ਸਵੈਟਰ ਦਾ ਨਵਾਂ ਨਮੂਨਾ ਸਿਖਾਣਾ ਹੁੰਦਾ, ਰੱਖੀ ਸਿਖਾਂਦੀ। ਕਿਸੇ ਨੂੰ ਅੱਖ ਵਿਚ ਚੁਟਕੀ ਪੁਆਣੀ ਹੁੰਦੀ, ਰੱਖੀ ਕੋਲ ਆਂਦਾ। ਕਿਸੇ ਨੂੰ ਕੋਈ ਭੇਦ ਦੱਸਣਾ ਹੁੰਦਾ, ਰੱਖੀ ਸਾਂਭਦੀ। ਰੱਖੀ ਜਿਵੇਂ ਪਤਾਸ਼ੇ ਵਾਂਗ ਘੁਲ ਮਿਲ ਗਈ।

ਟਾਹਲੀਆਂ ਹੇਠ ਕਦੀ ਕਦੀ ਪੀਂਘ ਝੂਟਦੀ ਰੱਖੀ ਜਦੋਂ ਜਦੋਂ ਦੂਰ ਤੱਕ ਹਰਿਆਵਲ ਤੇ ਹਰਿਆਵਲ ਦੇ ਪਿੱਛੇ ਆਪਣੇ ਪਿੰਡ ਦੀਆਂ ਮਧਰੀਆਂ ਪਹਾੜੀਆਂ ਵੇਖਦੀ, ਉਹ ਹੈਰਾਨ ਹੁੰਦੀ, ਕਿੰਜ ਲੋਕ ਉਥੋਂ ਤੁਰ ਗਏ ਸਨ! ਆਪਣੇ ਢੰਨਾਂ ਦਾ ਮੋਤੀਆਂ ਵਰਗਾ ਪਾਣੀ ਤੱਕ ਕੇ ਉਹਦਾ ਜੀ ਕਹਿੰਦਾ ਬੰਦਾ ਇਥੇ ਹੀ ਮਰ ਜਾਏ ! ਉਸ ਨੂੰ ਛੱਡ ਕੇ ਕੋਈ ਕਿਸ ਤਰ੍ਹਾਂ ਕਿਤੇ ਜਾ ਸਕਦਾ ਸੀ? ਉਨ੍ਹਾਂ ਸਿੱਟਿਆਂ ਨੂੰ ਜਿਨ੍ਹਾਂ ਦਾ ਬੀਜ ਉਹਦੇ ਪਿਓ ਭਰਾਵਾਂ ਨੇ ਪਾਇਆ, ਕਦੀ ਕਦੀ ਉਹ ਗਲ ਨਾਲ ਲਾ ਲੈਂਦੀ ਤੇ ਇਕਰਾਰ ਕਰਦੀ, ਈਦੀ ਉਨ੍ਹਾਂ ਨੂੰ ਛੱਡ ਕੇ ਉਹ ਨਹੀਂ ਜਾਵੇਗੀ। ਉਹ ਹੈਰਾਨ ਸੀ ਉਨ੍ਹਾਂ ਗਲੀਆਂ ਨੂੰ ਕਿੰਜ ਕੋਈ ਛੱਡ ਸਕਦਾ ਹੈ, ਜਿਥੇ ਕੋਈ ਖੇਡਿਆ ਹੋਵੇ । ਉਨ੍ਹਾ ਬੇਰੀਆਂ ਦੇ ਬੇਰ ਜਿਵੇਂ ਹਾਕਾਂ ਮਾਰ ਰਹੇ ਹੁੰਦੇ, ਉਨ੍ਹਾ ਨੂੰ ਜਿਹੜੇ ਤੁਰ ਗਏ ਸਨ । ਉਹਨੂੰ ਇਸ ਤਰ੍ਹਾਂ ਕੁਝ ਮਹਿਸੂਸ ਹੁੰਦਾ ।

ਜਦੋਂ ਇਕ ਵਾਰ ਪਾਕਿਸਤਾਨ ਦਾ ਕੋਈ ਲੀਡਰ ਉਨ੍ਹਾਂ ਦੇ ਪਿੰਡ ਕੋਲੋਂ ਗੁਜ਼ਰਿਆ, ਰੱਖੀ ਸਾਰੀ ਸਵੇਰ ਸਿਹਰੇ ਪ੍ਰੋਂਦੀ ਰਹੀ। ਕੜਕਦੀ ਦੁਪਹਿਰ ਵਿਚ ਪਾਕਿਸਤਾਨ ਦਾ ਝੰਡਾ ਫੜ੍ਹ ਉਹਨਾਂ ਔਰਤਾਂ ਦਾ ਜਲੂਸ ਕੱਢਿਆ ਤੇ ਸੜਕ ਕੰਢੇ ਆਪਣੇ ਕੌਮੀ ਆਗੂ ਦੀ ਇੰਤਜ਼ਾਰ ਵਿਚ ‘ਪਾਕਿਸਤਾਨ ਹਮਾਰਾ’ ਤੇ ਹੋਰ ਕਈ ਗੀਤ ਗਾਂਦੀ ਰਹੀ । ਜਦੋਂ ਲੀਡਰ ਦੀ ਮੋਟਰ ਗੁਜ਼ਰ ਰਹੀ ਸੀ, ਇਸ ਨੇ ਉੱਚੇ-ਉੱਚੇ ‘ਜ਼ਿੰਦਾਬਾਦ’ ਦੇ ਨਾਹਰੇ ਲਾਏ ਤੇ ਫੁਲਾਂ ਦੀ ਵਰਖਾ ਨਾਲ ਧਰਤੀ ਅਟੀ ਗਈ ।

ਇੰਜ ਰੱਖੀ ਦੇ ਦਿਨ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਹਫਤੇ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਮਹੀਨੇ ਗੁਜ਼ਰ ਰਹੇ ਸਨ, ਜਦੋਂ ਇਕ ਦਿਨ ਗਲੀ ਵਿਚੋਂ ਲੰਘਦਿਆਂ ਉਹਨੂੰ ਪਿਛੋਂ ਆਵਾਜ਼ ਆਈ  “ਨੀ ਰੱਖੀਏ!’’ ਤੇ ਅਗਲੇ ਘੜੀ ਉਹਦਾ ਭਰਾ ਉਸ ਦੇ ਗਲ ਨਾਲ ਲੱਗਿਆ ਹੋਇਆ ਸੀ । ਕਿਤਨਾ ਚਿਰ ਦੋਵੇਂ ਸੁਬਕਦੇ ਰਹੇ। ਰੱਖੀ ਡਾਢਾ ਉੱਚਾ ਉੱਚਾ ਰੋਈ। ਉਸ ਨੂੰ ਇਹ ਵੀ ਭੱੁਲ ਗਿਆ ਕੀ ਨਾਲ ਇਕ ਉਪਰਾ ਆਦਮੀ ਜੋ ਸਿਪਾਹੀ ਜਿਹਾ ਲੱਗਦਾ ਸੀ, ਖਲੋਤਾ ਜਿਸ ਤਰ੍ਹਾਂ ਉਨ੍ਹਾਂ ਦੀ ਇੰਤਜ਼ਾਰ ਕਰ ਰਿਹਾ ਹੋਵੇ।

ਅਖੀਰ ਜਦੋਂ ਉਨ੍ਹਾ ਦਾ ਵਿਰਾਗ ਲੱਥਾ, ਉਹਦੇ ਭਰਾ ਨੇ ਸਿਪਾਹੀ ਵੱਲ ਇਸ਼ਾਰਾ ਕਰ ਕੇ ਕਿਹਾ, “ਇਹਨੂੰ ਲੈ ਚਲੋ, ਮੇਰੀ ਭੈਣ ਲੱਭ ਪਈ ਏ।’’ “ਪਰ ਕਿੱਥੇ?’’  ਰੱਖੀ ਨੇ ਇਕ ਝਾਤ ਬਾਅਦ, ਜਿਸ ਤਰ੍ਹਾਂ ਉਹ ਸੁੱਤੀ ਹੋਈ ਜਾਗੀ ਹੋਵੇ, ਘਬਰਾ ਕੇ ਪੁਛਿਆ। ਦੂਰ ਦੂਰ, ਕਿਸੇ ਦੂਰ ਦੇਸ਼ ਵਿਚ ਜਾਣ ਲਈ ਰੱਖੀ ਤਿਆਰ ਨਹੀਂ ਸੀ। ਕੀ ਪਤਾ ਉਥੇ ਇਸ ਪਿੰਡ ਵਰਗੀਆਂ ਘਣੀਆਂ ਠੰਡੀਆਂ ਛਾਵਾਂ ਹੋਣ ਨਾ ਹੋਣ, ਕੀ ਪਤਾ ਉਥੇ ਏਸ ਪਿੰਡ ਵਰਗੇ ਕਾਗ ਹੋਣ ਨਾ ਹੋਣ ਜੋ ਬਨੇਰਿਆਂ ’ਤੇ ਆ ਕੇ ਬਹਿ ਜਾਂਦੇ ਤੇ ਫੇਰ ਪਤਾ ਨਹੀਂ ਦਿਲ ਨੂੰ ਕੀ ਕੀ ਹੋਣ ਲਗ ਜਾਂਦਾ।

ਉਸ ਸ਼ਾਮੀਂ ਜਦੋਂ ਉਹ ਬਾਹਰ ਗਈ, ਉਸ ਟਿੱਬੇ ਨੂੰ ਜਿਸ ਤਰ੍ਹਾਂ ਉਸ ਕਲਾਵੇ ਵਿਚ ਲੈ ਲਿਆ,

“ਮੈਂ ਨਹੀਂ ਜਾਵਾਂਗੀ, ਮੈਂ ਕਦੀ ਨਹੀਂ ਜਾਵਾਂਗੀ,’’ ਜਿਸ ਟਿੱਬੇ ’ਤੇ ਖਲੋ ਕੇ ਉਹ ਸ਼ੇਰ ਬਾਜ਼ ਨੂੰ ਖੇਤਾਂ ਵਿਚ ਕੰਮ ਕਰਦਾ ਵਿੰਹਦੀ ਹੁੰਦੀ ਸੀ। “ਮੈਂ ਨਹੀਂ ਜਾਵਾਂਗੀ,’’ ਦਾਖ ਦੀ ਲਮਕਦੀ ਵੇਲ ਨੂੰ ਉਸ ਪੋਲੇ ਜਹੇ ਟੋਹ ਕੇ ਕਿਹਾ। “ਮੈਂ ਕਦੇ ਨਹੀਂ ਜਾਵਾਂਗੀ,’’ ਉਸ ਨੇ ਵੱਛੇ ਦੀਆਂ ਅੱਖਾਂ ਨਾਲ ਅੱਖਾਂ ਮੇਲ ਉਹਦੀ ਥੂਥਣੀ ਨੂੰ ਚੁੰਮ ਲਿਆ। ਆਪਣੇ ਸੁਫ਼ੇ ਦੇ ਛੱਤ ਹੇਠ ਜਾ ਕੇ ਉਸ ਨੇ ਜ਼ੋਰ ਦਾ ਕਿਹਾ, “ਮੈਂ ਹਮੇਸ਼ਾ ਇੱਥੇ ਰਹਾਂਗੀ।’’ ਆਪਣੀ ਚੱੁਲ੍ਹ ਕੋਲ ਬੈਠ ਕੇ ਉਹਦਾ ਗਚ ਨਾ ਖਲੋਂਦਾ,’’ ਇਹ ਮੇਰਾ ਆਪਣਾ ਚੌੰਕਾ ਏ,’’ ਉਹ ਚੀਕ ਉਠੀ।

ਉਸ ਰਾਤ ਪੁਰੇ ਦੀ ਠੰਡੀ ਵਾ ਰੁਮਕ ਰਹੀ ਸੀ। ਰੱਖੀ ਨੇ ਤਾਰਿਆਂ ਨਾਲ ਇਕਰਾਰ ਕੀਤੇ, ਚੰਨ ਦੇ ਤਰਲੇ ਲਏ, ਉਠ ਉਠ ਬਨੇਰਿਆਂ ਤੇ ਬਹਿ ਕੇ ਸੋਚਦੀ। ਉਸ ਪੀਰਾਂ ਦੀਆਂ ਮੰਨਤਾਂ ਮੰਨੀਆਂ। ਮੂਰਤੀਆਂ ਨੂੰ ਮਨਾਣ ਦਾ ਪ੍ਰਣ ਕੀਤਾ। ਸਾਹਮਣੇ ਉਹ ਦਰੁੱਘ ਸੀ, ਜਿਥੇ ਪਿਛਲੀ ਵਾਰੀ ਰੱਖੀ ਜਾ ਪਈ ਸੀ ਤੇ ਉਹਨੂੰ ਕਿਸੇ ਨਹੀਂ ਸੀ ਵੇਖਿਆ। ਪਰ ਹੁਣ ਤੇ ਉਹ ਕਿਤਨੀ ਹੋਰ ਦੀ ਹੋਰ ਹੋ ਗਈ ਸੀ। ਹੁਣ ਉਹ ਕਿਸ ਤਰ੍ਹਾਂ ਛਾਲ ਮਾਰ ਸਕਦੀ ਸੀ? ਉਹ ਸਿੱਪ ਜਿਸ ਵਿਚ ਕੋਈ ਮੋਤੀ ਹੋਵੇ, ਕਦੀ ਉਛਲਿਆ ਨਹੀਂ ਕਰਦੀ।

“ਵੇ ਸ਼ੇਰ ਬਾਜ਼ਾ! ਹੁਣ ਤੇਰੀ ਛਵ੍ਹੀ ਨੂੰ ਕੀ ਹੋ ਗਿਆ ਏ? ’’ ਰੱਖੀ ਉਹਨੂੰ ਮੁੜ-ਮੁੜ ਕਹਿੰਦੀ ਤੇ ਸ਼ੇਰ ਬਾਜ਼ ਅਹਿਲ ਪਲੰਘ ’ਤੇ ਪਿਆ ਹੋਇਆ ਸੀ । ਜਦੋਂ ਦਾ ਨੰਬਰਦਾਰ ਦੇ ਘਰੋਂ ਸ਼ਾਮੀਂ ਉਹ ਮੁੜਿਆ, ਉਸ ਨੇ ਇਕ ਲਫਜ਼ ਨਾ ਕੂਇਆ। ਨਾ ਉਸ ਨੇ ਕੁਝ ਖਾਧਾ ਨਾ ਪੀਤਾ।’’ ਵੇ ਸ਼ੇਰ ਬਾਜ਼ਾ ਮੈਂ ਤੇਰੇ ਤੋਂ ਲਖ ਵੀਰ ਵਾਰ ਸੁਟਾਂਗੀ।’’ ਸ਼ੇਰ ਬਾਜ਼ ਤਾਂ ਵੀ ਚੁਪ ਸੀ। ਉਹਦੇ ਭੱਖ ਰਹੇ ਚਿਹਰੇ, ਉਹਦੀਆਂ ਲਾਲ ਹੋ ਰਹੀਆਂ ਅੱਖਾਂ ਵਿਚ ਜਿਸ ਤਰ੍ਹਾਂ ਅੱਥਰੂ ਜੰਮੇ ਹੋਏ ਹੋਣ। “ਵੇ ਮੇਰਿਆ ਬਾਜ਼ ਸ਼ੇਰ, ਆ ਕਿਤੇ ਟੁਰ ਚਲੀਏ’’, ਆਖਰ ਝੁੰਜਲਾ ਕੇ ਰੱਖੀ ਨੇ ਕਿਹਾ। ਸ਼ੇਰ ਬਾਜ਼ ਦੇ ਬਿਸਤਰੇ ਤੋਂ ਜਿਵੇਂ ਸੇਕ ਆ ਰਿਹਾ ਹੋਵੇ। ਉਹ ਚੁੱਪ ਸੀ, ਅਹਿਲ ਸੀ, ਬੇਸੁਧ ਪਿਆ ਸੀ। ਤੇ ਉਹ ਬੋਲਦਾ ਵੀ ਕਿੰਜ? ਨੰਬਰਦਾਰ ਨੇ ਉਹਨੂੰ ਸਭ ਕੁਝ ਦੱਸ ਦਿੱਤਾ ਸੀ। ਰੱਖੀ ਹਿੰਦੂ ਕੁੜੀ ਸੀ, ਜਿਸ ਨੂੰ ਜ਼ਰੂਰ ਹਿੰਦੁਸਤਾਨ ਵਿਚ ਭੇਜਿਆ ਜਾਣਾ ਸੀ। ਪੰਦਰਾਂ ਅਗਸਤ ਤੋਂ ਜਿਤਨੇ ਕਲਮੇ ਪੜ੍ਹੇ ਗਏ ਸਨ, ਉਨ੍ਹਾਂ ਨਾਲ ਕੋਈ ਮੁਸਲਮਾਨ ਨਹੀਂ ਸੀ ਬਣ ਸਕਿਆ। ਇਹ ਗੱਲ ਆਪਣੀ ਮੁਸਲਮਾਨ ਸਰਕਾਰ ਆਪ ਕਹਿ ਰਹੀ ਸੀ। ਤੇ ਫੇਰ ਇਧਰੋਂ ਹਰ ਹਿੰਦੂ ਕੁੜੀ ਨੂੰ ਭੇਜ ਕੇ ਉਧਰੋਂ ਮੁਸਲਮਾਨ ਕੁੜੀ ਆਣੀ ਸੀ। ਰੱਖੀ ਜਿਹੜੀ ਹਿੰਦੂ ਜੰਮੀ ਸੀ, ਉਹਦੇ ਬਦਲੇ ਇਕ ਇਸਲਾਮ ਵਿਚ ਪੈਦਾ ਹੋਈ ਕੁੜੀ ਨੇ ਏਧਰ ਆਣਾ ਸੀ। ਪਾਕਿਸਤਾਨ ਲਈ ਹਰ ਕੁਰਬਾਨੀ ਦੀ ਲੋੜ ਸੀ।

ਤੇ ਸ਼ੇਰ ਬਾਜ਼ ਅਹਿਲ ਬੇਸੁਧ ਪਿਆ ਸੀ ।

ਅਗਲੇ ਰੋਜ਼ ਮਸਾਂ ਅਜੇ ਦਿਹੁੰ ਹੀ ਨਿਕਲਿਆ ਸੀ ਕੀ ਫੌਜੀ ਲਾਰੀ ਉਨ੍ਹਾਂ ਦੇ ਵਿਹੜੇ ਵਿਚ ਆ ਖਲੋਤੀ। ਲੰਮੀਆਂ ਲੰਮੀਆਂ ਬੰਦੂਕਾਂ ਲਈ ਸਿਪਾਹੀਆਂ ਨੂੰ ਵੇਖਕੇ ਰੱਖੀ ਕੁਰਲਾ ਉਠੀ “ਮੈਂ ਨਹੀਂ ਜਾਣਾ, ਮੈਂ ਕਦੀ ਨਹੀਂ ਜਾਣਾ, ਕੀ ਹੋਇਆ ਜੇ ਇਹਦਾ ਨਾਂ ਵੱਟ ਗਿਆ ਏ, ਇਹ ਮੇਰਾ ਆਪਣਾ ਦੇਸ਼ ਹੈ । ਇਹ ਪੱਥਰ ਮੇਰੇ ਆਪਣੇ ਨੇ, ਇਹ ਗੀਟੇ ਮੇਰੇ ਆਪਣੇ ਨੇ। ਅਜੇ ਤੇ ਇਸ ਧਰੇਕ ਨੇ ਵੱਡਾ ਹੋਣਾ ਏ ਜਿਸ ਨੂੰ ਮੈਂ ਪਾਣੀ ਦੇ ਦੇ ਪਾਲਦੀ ਰਹੀ।’’ ਤੇ ਉਹਦੀਆਂ ਅੱਖਾਂ ਵਿਚ ਅਥਰੂ ਨਾ ਠਲ੍ਹੇ ਜਾਂਦੇ। “ਵੇ ਸ਼ੇਰ ਬਾਜ਼ਾ, ਤੂੰ ਬੋਲਦਾ ਕਿਓਂ ਨਹੀਂ? ਤੂੰ ਕੂੰਦਾ ਕਿਓਂ ਨਹੀਂ? ਮੈਂ ਤੇਰੀ ਅਮਾਨਤ ਨਾਲ ਕੀ ਕਰਾਂਗੀ?’’ ਤੇ ਰੱਖੀ ਬੇਹੋਸ਼ ਹੋ ਗਈ। ਜਿਤਨਾ ਚਿਰ ਸ਼ੇਰ ਬਾਜ਼ ਤੇ ਰੱਖੀ ਅੰਦਰ ਸੁਫ਼ੇ ਵਿਚ ਰਹੇ, ਸਿਪਾਹੀਆਂ ਨੇ ਫੇਰ ਸੋਚਿਆ, ਪੰਚਾਂ ਨੇ ਆਪਣੇ ਦਿਮਾਗ ਲੜਾਏ, ਨੰਬਰਦਾਰ ਦੀ ਰਾਏ ਲੀਤੀ ਗਈ, ਪਰ ਆਪਣੀ ਕੌਮੀ ਸਰਕਾਰ ਦਾ ਹੁਕਮ ਸਾਫ਼ ਸੀ। ਪਾਕਿਸਤਾਨ ਨੇ ਇਨ੍ਹਾਂ ਨਿੱਕੀਆਂ ਨਿੱਕੀਆਂ ਗਲਾਂ ਕਰ ਕੇ ਬਣ ਜਾਣਾ ਸੀ, ਇਨ੍ਹਾਂ ਮਾਮੂਲੀ ਗਲਾਂ ਕਰ ਕੇ ਰੁੜ੍ਹ ਜਾਣਾ ਸੀ । ਪਾਕਿਸਤਾਨ ਅਜੇ ਬੱਚਾ ਸੀ, ਜਿਸ ਨੂੰ ਹਰ ਕਿਸੇ ਨੇ ਲਡਿਆਣਾ ਸੀ, ਜਿਸ ਦੀਆਂ ਗਲਤ ਗੱਲਾਂ ਨੂੰ ਵੀ ਮੰਨਣਾ ਸੀ ।

ਲਾਰੀ ਵਿਹੜੇ ਵਿਚ ਖਲੋਤੀ ਰਹੀ। ਜਾ ਵੀ ਕਿੰਜ ਸਕਦੀ ਸੀ? ਅਖੀਰ ਕੋਈ ਇਕ ਘੰਟੇ ਬਾਦ ਸੁਫ਼ੇ ਦੇ ਭਿਤ ਖੁਲ੍ਹੇ। ਪਹਿਲੇ ਰੱਖੀ ਨਿਕਲੀ ਪਿਛੇ ਸ਼ੇਰ ਬਾਜ਼ ਸੀ।

ਰੱਖੀ ਨੇ ਲਾਲ ਰੇਸ਼ਮੀ ਜੋੜਾ ਪਾਇਆ ਹੋਇਆ ਸੀ। ਉਹਦੇ ਸਿਰ ’ਤੇ ਗੋਟਿਆਂ ਕਨਾਰੀਆਂ ਵਾਲੀ ਝਿੱਲੀ ਸੀ, ਜਿਹੜੀ ਉਸ ਤੋਂ ਸਾਂਭ ਨਹੀਂ ਸੀ ਜਾਂਦੀ। ਉਹਦੇ ਮੱਥੇ ’ਤੇ ਉਹਦੇ ਕੰਨਾਂ ਵਿਚ, ਉਹਦੇ ਨੱਕ ਵਿਚ, ਬਾਹਵਾਂ ਦੇ ਗਲੇ ਵਿਚ, ਪੈਰਾਂ ਤੇ ਕੋਈ ਥਾਂ ਖਾਲੀ ਨਹੀਂ ਸੀ, ਜਿਥੇ ਕੋਈ ਗਹਿਣਾ ਨਾ ਹੋਏ ; ਜਿਸ ਤਰ੍ਹਾਂ ਸੋਨੇ ਨਾਲ ਲੱਦੀ ਹੋਈ ਹੋਵੇ। ਸ਼ੇਰ ਬਾਜ਼ ਦੀ ਦਾਦੀ ਦੇ, ਤੇ ਉਸ ਤੋਂ ਪਹਿਲੇ ਦੇ ਰੱਖੇ ਰਖਾਏ ਸਾਰੇ ਜ਼ੇਵਰ ਉਹਨੇ ਰੱਖੀ ਨੂੰ ਪਵਾਏ। ਝੰਮ ਝੰਮ ਕਰਦੀ ਉਹ ਲਾਰੀ ਵਿਚ ਆ ਬੈਠੀ। ਸਾਰੇ ਦੇ ਸਾਰੇ ਲੋਕ ਹੈਰਾਨ ਸਨ। ਸ਼ੇਰ ਬਾਜ਼ ਫੇਰ ਅੰਦਰ ਗਿਆ। ਉਸ ਨੇ ਉਸ ਦਾ ਰੰਗਲਾ ਪੀੜ੍ਹਾ ਲਿਆ ਕੇ ਲਾਰੀ ਵਿਚ ਰਖਿਆ। ਫੇਰ ਉਹਦਾ ਸ਼ੀਸ਼ਿਆਂ ਵਾਲਾ ਪਲੰਘ ਰਖਵਾਇਆ। ਫੇਰ ਟੰਰਕ ਰਖਵਾਏ, ਜਿਹੜੇ ਰੱਖੀ ਲਈ ਫੁਲਕਾਰੀਆਂ ਤੇ ਕੱਪੜਿਆਂ ਦੇ ਭਰੇ ਹੋਏ ਸਨ। ਅਖੀਰਲੀ ਵਾਰ ਸ਼ੇਰ ਬਾਜ਼ ਅੰਦਰ ਗਿਆ ਤੇ ਰੱਖੀ ਨੂੰ ਆ ਕੇ ਇਕ ਪੱਖੀ ਤੇ ਇਕ ਛੰਨਾ ਫੜਾਇਆ। ਛੰਨੇ ਉਤੇ ਚਿਤਿ੍ਰਆ ਹੋਇਆ ਸੀ “ਸ਼ੇਰ ਬਾਜ਼ ਖਾਨ’’ ਤੇ ਪੱਖੀ ਤੇ ਰੱਖੀ ਨੇ ਆਪ ਸੂਹੇ ਸਾਵੇ ਧਾਗਿਆਂ ਨਾਲ ਕਢਿਆ ਸੀ “ਪਾਕਿਸਤਾਨ ਹਮਾਰਾ ਹੈ!’’ 

ਕਵਿਤਾ

– ਮਦਨ ਵੀਰਾ

ਪੰਚਮ 

ਧਾਨਾਂ ਦੇ ਪਿੰਡ

ਪਰਾਲੀ ਤੋਂ ਪਛਾਣੇ ਜਾਂਦੇ ਨੇ

ਮੇਰਾ ਪਿੰਡ ਪਛਾਣਿਆ ਜਾਂਦਾ ਹੈ

ਹੱਥ ਦੇ ਪੋਟਿਆਂ ਜਿੰਨੀਆਂ

ਮੜ੍ਹੀਆਂ ਤੇ ਮਸਾਣਾਂ ਤੋਂ

ਜਾਣਿਆ ਜਾਂਦਾ ਹੈ

ਇੱਕੋ ਧਰਮ ਦੇ

ਇੱਕੋ ਇਸ਼ਟ ਦੇ

ਅੱਧੀ ਦਰਜਣ ਧਰਮ ਸਥਾਨਾਂ ਤੋਂ

            ਪਿੰਡ ਜਿੱਥੇ ਮਹੱਲਿਆਂ ਦੇ ਸਿਰਾਂ ਉੱਤੇ

            ਲਿਸ਼-ਲਿਸ਼ ਕਰਦੀ

            ਜਾਤ ਦੀ ਕਲਗੀ ਹੈ

            ਗਲੀਆਂ ਅਤੇ ਚੁਰਾਹਿਆਂ ਦੇ ਮੱਥੇ ਉੱਤੇ

            ਕੁਨਬੇ ਦਾ ਜਲੌਅ ਹੈ

            ਗੋਤ ਦਾ ਗਰੂਰ ਹੈ

            ਸੋਨੇ ਦੀ ਝਾਲਰ ਵਾਂਗ ਲਿਸ਼ਕਦਾ-ਮੁਸ਼ਕਦਾ

            ਖਾਨਦਾਨੀ ਸਰੂਰ ਹੈ

ਪਿੰਡ

ਜਿਹਦੇ ਬਨ੍ਹੇਰਿਆਂ ਉੱਤੇ

ਘਮੰਡ ’ਚ ਆਕੜੀ ਹੋਈ

ਕੁੰਢੀ ਮੁੱਛ ਹੈ

ਮਾਲਕੀ ਦੀ ਮੋਹਰ ਹੈ

ਬਾਕੀ ਸਭ ਕੁਝ ਤੁੱਛ ਹੈ

            ਸ਼ਰੀਕਾਂ ਤੋਂ ਉੱਚੀ

            ਹਵੇਲੀ ਦੀ ਮਮਟੀ ਉੱਤੇ

            ਸ਼ਿਕਾਰੀ ਸ਼ਿਕਰੇ ਦੀ ਠਹਿਰ ਹੈ

            ਜਿਹਦੀ ਗਿਰਝਾਂ ਨਾਲ ਯਾਰੀ ਹੈ

            ਚਿੜ੍ਹੀਆਂ ਨਾਲ ਵੈਰ ਹੈ

ਮੇਰਾ ਪਿੰਡ

ਜਿਹਦੀ ਪੁਸ਼ਤੈਨੀ ਡਿਊੜੀ ਦਾ

ਹੰਕਾਰੇ ਹਾਥੀ ਵਰਗਾ ਮੱਥਾ ਹੈ

ਦਿਖਾਵੇ ਦੇ ਹੋਰ ਦੰਦ ਨੇ

ਉੱਚੀਆਂ ਕਾਲੀਆਂ ਕੰਧਾਂ

ਤੇ ਦਰ ਬੰਦ ਨੇ

“ਕੁੱਤਿਆਂ ਤੋਂ ਸਾਵਧਾਨ” ਦੀ ਤਖ਼ਤੀ ਹੈ

ਬਿਨਾ ਆਗਿਆ ਅੰਦਰ ਆਉਣ

ਬਿਨਾ ਹੁਕਮ ਬਾਹਰ ਜਾਣ ਦੀ

ਮਨਾਹੀ ਹੈ ਸਖ਼ਤੀ ਹੈ

            ਮੇਰਾ ਪਿੰਡ

            ਜਿੱਥੇ ਬੰਦਾ ਬੰਦਾ ਨਹੀਂ

            ਸਿਰਫ਼ ਇੱਕ ਸਿਰ ਹੈ

            ਸਿਰਫ਼ ਇੱਕ ਧੜ੍ਹ ਹੈ

            ਬੰਦਾ ਸਿਰਫ਼ ਲੱਤਾਂ ਨੇ

            ਜਾਂ ਸਿਰਫ਼ ਪੈਰ ਹੈ

            ਨੁੱਕਰੇ ਲੱਗਾ  ਇੱਕ ਪੰਜਵਾਂ ਵੀ ਹੈ

            ਜੋ ਇਨ੍ਹਾਂ ਸਾਰਿਆਂ ਲਈ

            ਓਪਰਾ ਹੈ  ਗੈਰ ਹੈ    

ਕਵਿਤਾ

– ਖੁਰਮ ਚੌਧਰੀ

ਹੱਕ ਤੇ ਸੱਚ ਲਈ ਹਰ ਥਾਂ ਗੱਜਦੇ ਲੋਕਾਂ ਨੂੰ

ਵੇਲਾ ਰਹਿਣ ਨਈਂ ਦੇਂਦਾ ਚੱਜ ਦੇ ਲੋਕਾਂ ਨੂੰ

See Also

ਤੂੰ ਤੇ ਭਲਿਆ ਪੱਥਰਾਂ ਦੀ ਗੱਲ ਕਰਨਾ ਏਂ

ਮੈਂ  ਵੇਖੇ  ਨੇ  ਅੱਖਰ  ਵੱਜਦੇ  ਲੋਕਾਂ  ਨੂੰ

ਕੱਲ੍ਹ ਦੀ ਗੱਲ ਏ ਰਲ ਕੇ ਹਸਦੇ ਵਸਦੇ ਸੀ

ਹੋਇਆ  ਕੀ  ਏ  ਖੌਰੇ  ਅੱਜ ਦੇ  ਲੋਕਾਂ  ਨੂੰ

ਓਈਓ ਚੱਕੀ, ਓਈਓ ਹੱਥਾ ਰਹਿਣਾ ਏ

ਫੈਦੇ  ਕੀ  ਫਿਰ ਦੱਸੋ  ਹੱਜ  ਦੇ, ਲੋਕਾਂ ਨੂੰ

ਉਸ ਦਿਨ ਧਰਤੀ ਜੰਨਤ ਹੋਣੀ, ਜਿਹੜੇ ਦਿਨ

ਮਾੜੇ ਦੀ ਭੁੱਖ ਦਿਸ ਪਈ ਰੱਜਦੇ ਲੋਕਾਂ ਨੂੰ

ਓਹਨਾ ਦੇ ਈ ਰੱਬ ਵੀ ਕੱਜਣੇ ਕੱਜੇ ਗਾ

ਜਿਹੜੇ ਲੋਕੀਂ ਰਹਿਣਗੇ ਕੱਜਦੇ ਲੋਕਾਂ ਨੂੰ

ਵੇਖ ਰਿਹਾ ਵਾਂ ਖੁਰਮਾਂ ਢਿੱਡ ਦੇ ਦੋਜ਼ਖ਼ ਲਈ

ਫਾਵ੍ਹੇ  ਹੋ  ਕੇ  ਥਾਂ  ਥਾਂ  ਭੱਜਦੇ  ਲੋਕਾਂ  ਨੂੰ

ਕਵਿਤਾ

– ਦੇਵ  

ਆਉ ਆਪਣੇ ਆਪਣੇ ਮੱਥਿਆਂ ਦੀ

ਕਾਰ ਸੇਵਾ ਕਰੀਏ

ਬੜੀ ਗਾੜ੍ਹੀ ਗਾਰ

ਜੰਮ ਗਈ ਏ

ਸੋਚਾਂ ਤੇ ਸ਼ਬਦਾਂ ਅੰਦਰ,

ਗੰਧਲੇ ਮੱਥਿਆਂ ਅੰਦਰ

ਚਿੱਬ ਖੜਿੱਬੀਆਂ ਇੱਲਤਾਂ

ਸਾਜ਼ਸੀ ਸ਼ਰਾਰਤਾਂ

            ਮਸਤਕ ਝਿਲ-ਮਿਲ ਕਰਦੇ ਸਰੋਵਰ ਨਹੀਂ ਰਹੇ

            ਹਿੰਸਾ ਦੇ ਭਿਆਨਕ ਤਹਿਖਾਨੇ ਬਣ ਚੁੱਕੇ ਨੇ

ਇਸ ਤੋਂ ਪਹਿਲਾਂ ਕਿ ਅਸੀਂ ਸਦਾ ਲਈ

ਭਟਕਦੀਆਂ ਪੌਣਾਂ ਬਣ ਜਾਈਏ

ਆਉ ਆਪਣੇ ਆਪਣੇ ਮੱਥਿਆਂ ਦੀ

ਕਾਰ ਸੇਵਾ ਕਰੀਏ

‘‘ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ…।’’

ਚੱਲਦੀ ਰੇਲ ਗੱਡੀ ’ਚ ਦੋ ਸਵਾਰੀਆਂ ਆਪੋ ਵਿਚੀ ਗਹਿਗੱਚ ਬਹਿਸ ’ਚ ਮਗਨ ਸਨ। ‘‘ਸਾਰੇ ਅਮੀਰ ਆਦਮੀ ਕਿਹੜਾ ਮਾੜੇ ਹੁੰਦੇ ਆ। ਆਹ ਦੇਖ ਮਾਲਵੇ ਦਾ ਵੱਡਾ ਧਨਵਾਨ, ਕਿੱਦਾਂ ਆਪਣੇ ਮਜ਼ਦੂਰਾਂ ਨੂੰ ਦਿਵਾਲੀ, ਲੋਹੜੀ ਮੌਕੇ ਤੋਹਫ਼ਿਆਂ ਦੀ ਝੜੀ ਲਾ ਦੇਂਦਾ ਆ।’’ ਉਹ ਆਪਣਾ ਬਿਰਤਾਂਤ ਜਾਰੀ ਰੱਖ ਰਿਹਾ ਸੀ, ‘‘ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਉਹ ਨੂੰ ਮਿਊਂਸਪਲ ਕਮੇਟੀ ਦਾ ਪ੍ਰਧਾਨ ਵੀ ਤਾਂ ਹੀ ਚੁਣਿਆ ਸੀ। ਸੱਜਣਾ, ਉਹਦੇ ਸਾਰੇ ਹੀ ਰਾਜਸੀ ਨੇਤਾ ਮਿੱਤਰ ਆ… ‘‘ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ…। ਦੇਖ ਲਾ, ਤਾਹੀਂਓ ਤਾਂ ਸਾਰੇ ਦਲਾਂ ਨੇ ਹੁਣ ਸਰਬ ਸੰਮਤੀ ਨਾਲ ਗੁਪਤਾ ਜੀ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਆ।’’ ਦੂਜਾ ਵਿਅਕਤੀ ਕੁੱਝ ਝਿਜਕ ਕੇ ਜਵਾਬ ਦੇਣ ਦਾ ਯਤਨ ਕਰ ਰਿਹਾ ਸੀ, ‘‘ਮਜ਼ਦੂਰ ਕਿਸਾਨ ਤਾਂ ਵਿਚਾਰੇ ਸਾਰੇ ਹੀ ਭਲੇ ਹੁੰਦੇ ਆ, ਪਰ ਲੁੱਟੇ ਜਾ ਰਹੇ ਆ। ਨਾ ਖਾਣ ਨੂੰ ਰੱਜਵੀਂ ਰੋਟੀ, ਨਾ ਹੰਢਾਉਣ ਨੂੰ ਕੱਪੜਾ….।’’ ‘‘ਯਾਰ ਇਹ ਹੱਡ ਹਰਾਮ ਵੀ ਬੜੇ ਨੇ ਐ’’, ਪਹਿਲਾ ਬੋਲਿਆ। ਦੂਜਾ ਅੱਗੋਂ ਜ਼ੋਰ ਦੇ ਕੇ ਕਹਿਣ ਲੱਗਾ, ‘‘ਕਿਸੇ ਇਕ ਦੇ ਕੰਮਚੋਰ ਹੋਣ ਨਾਲ ਸਾਰੇ ਮਜ਼ਦੂਰ ਤਾਂ ਕੰਮਚੋਰ ਨਹੀਂ ਹੋ ਜਾਂਦੇ? ਜੇ ਕਦੀ ਉਹ ਵੀ ਹੋ ਜਾਣ… ਸਾਰੇ ਸੰਸਾਰ ਦੀ ਗੱਡੀ ਖੜ੍ਹ ਜਾਵੇ।’’

ਮੈਂ ਅਨਜਾਣ ਮੁੱਦਰਾ ’ਚ ਬੈਠਾ ਚੁੱਪਚਾਪ ਸਾਰਾ ਕੁੱਝ ਸੁਣ ਰਿਹਾ ਸਾਂ। ਮੇਰੇ ਸਾਹਮਣੇ ਧਨੌਲੇ ਦੀ ਮਿੱਲ ਅੱਗੇ ਕਿਸਾਨਾਂ ਦੇ ਸਿਰਾਂ ’ਤੇ ਪੈਂਦੀਆਂ ਡਾਗਾਂ ਦਾ ਸੀਨ ਆ ਗਿਆ, ਜਿਹੜੇ ਇਸ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਕਿ ਉਹ ਆਪਣੀ ਜ਼ਮੀਨ ਨੂੰ ਮਿਲ ਮਾਲਕਾਂ ਕੋਲ ਵੇਚਣਾ ਨਹੀਂ ਸੀ ਚਾਹੁੰਦੇ। ਪ੍ਰਤਾਪ ਸਟੀਲ ਮਿਲ ਛੇਹਰਟਾ ਦੇ ਮਿਲ ਗੇਟ ’ਤੇ ਮਾਲਕਾਂ ਦੇ ਗੁੰਡਿਆਂ ਤੇ ਪੁਲਸ ਵੱਲੋਂ ਨਿਹੱਥੇ ਮਜ਼ਦੂਰਾਂ ’ਤੇ 2 ਘੰਟੇ ਚੱਲੀ ਗੋਲੀ ਵੀ ਮੈਨੂੰ ਅਸ਼ਾਂਤ ਕਰ ਰਹੀ ਸੀ, ਜਿਸ ’ਚ 50 ਤੋਂ ਜ਼ਿਆਦਾ ਮਜ਼ਦੂਰ ਗੰਭੀਰ ਫੱਟੜ ਹੋ ਗਏ ਸਨ। ਭੱਠੇ ਦੇ ਕਾਮਿਆਂ ਦੀਆਂ ਝੁੱਗੀਆਂ, ਦੋਹਰੇ ਹੋਏ ਲੱਕਾਂ ਵਾਲੇ ਪੱਲੇਦਾਰ, ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਦਾ ਨਰਕ ਹੰਢਾਉਂਦੇ ਕਰੋੜਾਂ ਕਾਮੇ….. ਤੇ ਸਵੇਰ ਸਾਰ ਦਿੱਲੀ ਸਟੇਸ਼ਨ ’ਤੇ ਪੁੱਜਣ ਸਮੇਂ ਮੀਲਾਂ ਬੱਧੀ ਰੇਲਵੇ ਲਾਈਨਾਂ ਦੁਆਲੇ ਕੀੜੀਆਂ-ਕਾਢਿਆਂ ਦੀ ਜ਼ਿੰਦਗੀ ਜੀਉਂਦੇ…।’’  ‘ਕੋਈ ਵਿਰਲਾ ਵਾਝਾਂ ਹੱਡਰੱਖ ਵੀ ਹੋ ਸਕਦਾ ਆ’, ਆਪ ਮੁਹਾਰੇ ਮੇਰੇ ਅੰਦਰੋਂ ਇਹ ਅਵਾਜ਼ਾਂ ਆ ਰਹੀਆਂ ਸਨ।

ਇਕ ਪਾਸੇ ਲੋਕਾਂ ਦੀ ਅੰਨ੍ਹੀ ਲੁੱਟ ਕਰਕੇ ਧਨਵਾਨ ਬਣੇ ਲੋਕਾਂ ਦੀ ਕਤਾਰ… ਤੇ ਦੂਜੇ ਬੰਨੇ ਕਰੋੜਾਂ ਦੀ ਗਿਣਤੀ ’ਚ ਹੱਡੀਆਂ ਦੀ ਮੁੱਠ ਬਣੇ ਕਿਰਤ ਦੇ ਸ਼ਾਹ ਅਵਸਾਰ। ਥੋੜ੍ਹੀ ਦੇਰ ਬਾਅਦ ਪਹਿਲਾ ਕਹਿਣ ਲੱਗਾ, ‘‘ਭਾਈ, ਜੇਕਰ ਮਿਲਾਂ ਵਾਲੇ ਏਨੇ ਹੀ ਮਾੜੇ ਹੁੰਦੇ ਤਾਂ ਦੁਆਬੇ ਨਾਲ ਸਬੰਧਤ ਗਰੀਬਾਂ ਲਈ ਸਾਰੀ ਉਮਰ ਹਾਅ ਦੇ ਨਾਅਰੇ ਮਾਰਨ ਵਾਲੇ ਰਾਜਨੀਤੀ ਦੇ ‘ਰੁਸਤਮ-ਇ-ਹਿੰਦ’ ਦਾ ਇਹ ਨਵਾਂ ਬਣਿਆ ਐਮ.ਪੀ. ਖਾਸਮ-ਖਾਸ ਕਿਵੇਂ ਬਣ ਗਿਆ?’’

ਬਹਿਸ ਖਤਮ ਤੇ ਮੈਂ ਉਦਾਸ…। ਮੈਨੂੰ ਬਾਬਾ ਸੋਹਣ ਸਿੰਘ ਭਕਨਾ, ਪੰਡਿਤ ਕਿਸ਼ੋਰੀ ਲਾਲ, ਕਾਮਰੇਡ ਦਲੀਪ ਸਿੰਘ ਟਪਿਆਲਾ, ਫੌਜਾ ਸਿੰਘ ਭੁੱਲਰ… ਹੋਰ ਵੀ ਲੱਖਾਂ ਕਾਮਰੇਡ ਜਿਨ੍ਹਾਂ ਨੇ ਕਦੀ ‘ਗੁਪਤਿਆਂ’ ਨਾਲ ਸਾਂਝ ਨਹੀਂ ਸੀ ਪਾਈ, ਯਾਦ ਆ ਗਏ। ਮੈਨੂੰ ਕੇਰਲਾ ਦਾ ਕਾਮਰੇਡ ਵੀ ਚੇਤੇ ਆਇਆ, ਜਿਸਨੇ ਪਾਰਟੀ ਦੇ ਖਰਚਿਆਂ ਲਈ ਆਪਣੀ ਇਕ ਮਾਤਰ ਜਾਇਦਾਦ, ‘ਗਊ’ ਵੀ ਵੇਚ ਦਿੱਤੀ ਸੀ।’  ਜੀ ਕਰਦਾ, ਬਾਬਾ ਨਾਨਕ ਜੀ ਨੂੰ ਸਵਾਲ ਕਰਾਂ, ‘‘ਬਾਬਾ, ਤੂੰ ਭਾਈ ਲਾਲੋ ਤੇ ਮਲਕ ਭਾਗੋ ਵਿਚਕਾਰ ਦੁਸ਼ਮਣੀ ਦੀ ਕਤਾਰ ਖਿੱਚ ਕੇ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ…? ’’ ਗੱਡੀ ਰੁਕਣ ’ਤੇ ਭਰੇ ਮਨ ਨਾਲ ਮੈਂ ਹੌਲੀ ਜਿਹੀ ਸਟੇਸ਼ਨ ’ਤੇ ਉਤਰ ਗਿਆ। ਉਹਨਾਂ ਨੇ ਅਜੇ ਕਿਤੇ ਹੋਰ ਅੱਗੇ ਜਾਣਾ ਸੀ।  

– ਰਾਹਗੀਰ

व्यंग्य

दीपोत्सव में बुलडोजऱ!
राजेंद्र शर्मा
रात के तीसरे पहर में, अचानक आदित्यनाथ की आंख खुल गयी। बेशक, नींद भी उन्हें भगवा वेश में ही अच्छी आती थी, लेकिन नींद कहां कोई वेश देखती है। सो अच्छे खासे योगी के आसन से खिसक कर, साधारण मनुष्यों की योनि में आ पड़े थे। ऊपर से बीच रात में नींद खुलने की दुर्घटना।
फिर भी आदित्यनाथ ने नींद को वापस बुलाने की कोशिश में आंखें और कस के बंद कर लीं। पर सुख शैया के बगल से आती कदमों की सी आवाज ने उनकी चिंता जगा दी। शयनागार में कोई है, क्या? एनकाउंटर वालों के भूत क्या अब शयनागार तक पहुंच गए, योगी को परेशान करने के लिए।
फिर खुद को तसल्ली देने की कोशिश करने लगे-मुसलमानों के भूत थोड़े ही होते होंगे! पर तभी लगा कि कोई उनके सिर पर हल्के-हल्के हाथ फेर रहा है। एकदम हड़बड़ा कर उठकर बैठ गए। पर आंखें एक ही झटके में खुलीं और फटी की फटी रह गयीं। और कोई नहीं, साक्षात लक्ष्मी जी उनके आवास पर पधारी थीं और सिर पर हाथ फेरकर बिन मांगे आशीर्वाद जैसा दे रही थीं।
आदित्यनाथ के हाथ खुद ब खुद लक्ष्मी जी के चरणों की ओर बढ़े, पर सहसा उन्हें अपने भगवा वेश का ध्यान आ गया और रुक गए। योगी कैसे किसी के पांव छू सकता है? दूर से ही हाथ जोड़ दिए- माते मेरे धन्यभाग्य जो आपने स्वयं दर्शन दिए और वह भी दीपावली पर। मेरी दीवाली सार्थक हो गयी। सेवक के लिए कोई आज्ञा, आदेश? आपने क्यों कष्ट किया और वह भी आधी रात में। आप का तो बस इशारा करना काफी था, सेवक आज्ञा पूरी कर देता। गोरख पीठ की गद्दी जरूर संभालता हूं, लेकिन पुराने टाइप का गोरखपंथी नहीं हूं। हिंदू देवी-देवताओं के लिए मेरे मन में पूरा सम्मान है। तभी तो अयोध्या में रामलला की वापसी से शुरू कर के, मोदी जी के नेतृत्व में राम-राज्य लाने में लगा हूं। अब तो हम हिंदुओं से भी आगे बढकर, सनातनी हैं बल्कि सनातनियों के बाबा। आप तो बस आदेश करें!
पर लक्ष्मी जी को कुछ खटक रहा था। पांव नहीं छुए न सही, पर स्वागत में भी जुमलेबाजी! फिर भी खुद को समझा लिया- त्योहार के मौके पर कोई नेगेटिविटी नहीं! कहने लगीं- आज्ञा-वाज्ञा कोई नहीं है। मैं तो वैसे ही चली आयी, तुम लोगों की दीवाली देखने। तुम्हारी अयोध्या की दीवाली के किस्से अब स्वर्गलोक तक में सुनाए जा रहे हैं। दूसरे देवी-देवता मुझसे ईर्षया भी महसूस करने लगे हैं। कहते हैं कि मोदी-योगी के नये भारत में कहने को तो हिंदू राज है, पर मौज सिर्फ एक देवता और एक देवी की है। एक रामलला, जिनकी पांच सौ वर्ष के वनवास के बाद घर वापसी हुई है। और एक ये लक्ष्मी जी, जिनकी दीवाली साल दर साल नये वर्लड रिकार्ड बना रही है और पुराने तोड़े जा रही है। बाकी सब तो बस ये भी हैं में भुगताए जा रहे हैं। सो मैंने सोचा, मैं भी जाकर इस बार जरा नजदीक से तुम्हारा दीपोत्सव देख लूं।
अब आदित्यनाथ का सनातनी योगी पूरी तरह से जागृत हो गया और सीएम सो गया। बखान करने लगे कि वैसे तो नौ साल से हर दीपोत्सव आप की कृपा से खास ही रहा है, पर इस बार का दीपोत्सव सबसे बढकर है। इस बार 26 लाख दिए एक साथ अयोध्या के 56 घाटों पर जलाए जाएंगे। 26 लाख दियों के लिए, 55 लाख बातियां रहेंगी यानी हर दिए में दो बातियां। एक दिया, दो लौ। 33 हजार वालंटियर दिए लगाने के लिए जुटाए गए हैं। दूर-पास के सब स्कूल, कालेज, विश्व विद्यालय बंद करा दिए गए हैं और छात्र इस असली पढ़ाई में लगाए गए हैं। देवी को प्रसन्न करने के लिए बलिदान भी तो जरूरी है।
वैसे भी इस बार, अयोध्या में दीवाली का जश्न एक दिन नहीं, दो दिन नहीं, पूरे चार दिन चलेगा। दीपोत्सव होगा सो होगा, लेजऱ शो भी होगा। विशेष आरती भी। और भी बहुत कुछ। दो दिन पहले से, एक दिन बाद तक, हफ्ते भर टीवी पर यही, यही रहेगा। सारी दुनिया देखेगी। स्वर्ग लोक तक कुछ न कुछ प्रसारण तो पहुंचेगा ही। खैर! आप तो अयोध्या चलकर सब अपनी आंखों से देख लें। और हां! एक बात तो बताना ही भूल गया, 26 लाख दीयों में हम 73,000 लीटर तेल का उपयोग करेंगे।
पर अयोध्या जाने का वचन देने के बजाए, लक्ष्मी जी तेल वाली बात से दुविधा में पड़ गयीं। कुछ सोच-विचार के बाद बोलीं-बाकी तो सब बड़ा ही भव्य और दिव्य है। बस तुम्हारे अयोध्या वाले दीपोत्सव में एक ही बात खटकने वाली है। वो जो दीवाली के अगले दिन गरीब वयस्क तो वयस्क, छोटे-छोटे बच्चे भी जले हुए दियों में बचा हुआ तेल, प्लास्टिक की बोतलों में इकठ्ठा करते हर दीपोत्सव के बाद कैमरों में दर्ज हो जाते हैं और खुश होकर बताते भी हैं कि इस तेल से उनके घर पर कितने दिन भाजी-तरकारी बनेगी, उससे मुझे दुख होता है। योगी ने अधीर होकर कहा-पर प्राब्लम क्या है? उतना तेल मेरी तरफ से गरीबों के लिए दीवाली गिफ्ट समझ लीजिए। वो भी क्या याद रखेंगे!
लक्ष्मी जी समझाने लगीं, ये बहुत बैड पब्लिसिटी है। तुम्हारी ही नहीं मेरी भी। बाकी देवी-देवता ताने मारते हैं- दीवाली पर एक दिन कृपा बरसायी जा रही है और वह भी न जाने कहां पर; आम पब्लिक तो सूखी की सूखी रह जाती है।
योगी जी को बात समझ में आयी। बोले -यह तो मेरे ध्यान में आया ही नहीं। पर क्या करें? ऐसा करते हैं कि कैमरे वालों की नकेल और टाइट कर देते हैं। सिर्फ दीपोत्सव दिखाएं, उसके बाद वाला तेल संग्रहोत्सव नहीं। लक्ष्मी जी ने आशंका जतायी- यह सख्ती काम करेगी, लगता नहीं है। कहीं न कहीं से तस्वीर निकल ही आएगी। योगी जी ने कहा-मेरे पास उसका उपाय है। हम सख्ती का लेवल और ऊंचा कर देंगे। दीपोत्सव के बाद फोटोग्राफरों को अयोध्या के घाटों पर फटकने ही नहीं देंगे। सैटेलाइट से तो दियों से तेल इकठ्ठा करते बच्चे दिखाई नहीं ही देंगे। न खिंचेगी फोटो, न किसी को दिखेगा तेल संग्रहोत्सव! लक्ष्मी जी फिर भी आश्वस्त नहीं दिखाई दीं, तो योगी जी ने सख्ती का आइडिया और सख्त कर दिया। कहने लगे, दीपोत्सव के फोटो वगैरह खिंचने के फौरन बाद, अयोध्या में कर्फयू लगा दें तो। न कोई घर से बाहर निकलेगा और न कोई दियों का तेल इकठ्ठा करेगा!
लक्ष्मी जी ने समझाने की कोशिश की- इससे तो आसान है कि दिए चाहे छह लाख कम जलाएं, पर उतने दियों का तेल अयोध्या के गरीबों को सीधे रसोई में उपयोग के लिए बांट दें। आपकी तरफ से दीवाली गिफ्ट भी हो जाएगा और आपके दीपोत्सव पर हर बार लगने वाला दाग भी मिट जाएगा। योगी जी चिंहुक के बोले- और वर्ल्ड रिकार्ड का क्या? दिए तो 26 लाख ही जलेंगे और तेल भी 75 हजार लीटर। वर्लड रिकार्ड पर अपना दावा हम हर्गिज नहीं छोड़ सकते, वर्ना हम विश्व गुरु कैसे बनेंगे। वैसे भी हम मुफ्त की रेवडय़िां बांटने के खिलाफ हैं और यूपी में चुनाव भी अभी दूर हैं। पर आपकी बात भी ठीक है, तेल संग्रहोत्सव को रोकने के उपाय करना भी जरूरी है। वैसे शहर में कर्फयू से भी कम खर्चीला, फिर भी ज्यादा कारगर उपाय भी मेरे दिमाग में आ रहा है। दीपोत्सव का रिकार्ड बनने के फौरन बाद, बुलडोजर चला कर सारे दीयों को मिट्टी में मिला देते हैं। न रहेंगे दिए और न होंगे दियों से तेल इकठ्ठा करने वाले।
बुलडोजर शब्द जुबान पर आते ही, आदित्यनाथ के शरीर में जोश की कंपकपी दौड़ गयी और नींद सचमुच खुल गयी। एक मिनट तो उन्हें यह समझने में लगा कि लक्ष्मी जी सपने में ही उनके पास आयी थीं। फिर फौरन अपने मुख्य सचिव को नींद से उठवाकर फोन पर आदेश दे दिया- सारे बुलडोजर अयोध्या की ओर कूच करें!
न्यूकाक्लिक से साभार

Scroll To Top