
ਬਟਾਲਾ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤਹਿਸੀਲ ਬਟਾਲਾ ਦੀ ਇੱਕ ਮੀਟਿੰਗ ਵਿਸ਼ਵਕਰਮਾ ਦਿਵਸ ਮਨਾਉਣ ਬਾਰੇ ਸਾਥੀ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਲੀਕ ਲਾਲ ਤਲਾਬ ਵਿਖੇ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜੇਪੀਐੱਮਓ ਦੇ ਤਹਿਸੀਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਲੀਕ ਵਾਲਾ ਤਲਾਬ ਵਿਖੇ ਮਨਾਇਆ ਜਾਵੇਗਾ ਜਿੱਥੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਥੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਜਿਨ੍ਹਾਂ ਕਰਕੇ ਮਜ਼ਦੂਰਾਂ ਨੂੰ ਮਿਲਦੀਆਂ ਵੱਖ ਵੱਖ ਸਹੂਲਤਾਂ ਇੱਕ ਇੱਕ ਕਰਕੇ ਖੋਹੀਆਂ ਜਾ ਰਹੀਆਂ ਹਨ ਜਿਵੇਂ 44 ਕਿਰਤ ਕਾਨੂੰਨਾਂ ਨੂੰ 4 ਕੌਡਾਂ ਵਿੱਚ ਤਬਦੀਲੀ ਕਰਨਾ, 8 ਘੰਟੇ ਦੀ ਦਿਹਾੜੀ 12 ਘੰਟੇ ਕਰਨਾ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਖ਼ਿਲਾਫ਼ ਲਾਮਬੰਦੀ ਕੀਤੀ ਜਾਵੇਗੀ
ਇਸ ਮੌਕੇ ਮੁਖਤਾਰ ਸਿੰਘ ਭਾਗੋਵਾਲ, ਅਵਤਾਰ ਸਿੰਘ ਮੁਰਗੀ ਮੁਹੱਲਾ, ਗੁਰਨਾਮ ਸਿੰਘ ਬਾਉਲੀ, ਇੰਦਰਜੀਤ ਬਟਾਲਾ, ਬਲਵਿੰਦਰ ਪਾਲ ਮਿਸ਼ਰਪੁਰਾ, ਗੁਰਨਾਮ ਸਿੰਘ ਰੂਪੋਵਾਲੀ ਬਾਹਮਣੀ ਆਦਿ ਸਾਥੀ ਹਾਜ਼ਰ ਸਨ।