
ਅਜਨਾਲਾ: ਸੰਯੁਕਤ ਕਿਸਾਨ ਮੋਰਚਾ ਦੇ ਮੁੱਖ ਚਿਹਰੇ ਤੇ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਕੌਮੀ ਆਗੂ ਚੌਧਰੀ ਰਕੇਸ਼ ਟਕੈਤ (56) ਜਿਹੜੇ ਬੀਕੇਯੂ ਦੇ ਫਾਊਂਡਰ ਲੇਟ ਚੌਧਰੀ ਮਹਿੰਦਰ ਸਿੰਘ ਟਕੈਤ ਦੇ ਬੇਟੇ ਹਨ ਉਹ ਅਤੇ ਉਹਨਾਂ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਸਮੇਤ ਵੱਡੀ ਟੀਮ ਲੈ ਕੇ “ਮਾਨ ਮੇਡ” ਰਾਵੀ ਦਰਿਆ ਦੇ ਭਿਆਨਕ ਹੜ੍ਹ ਪੀੜਤਾਂ ਨਾਲ ਇੱਕ ਮੁੱਠਤਾ ਜਿਤਾਉਣ ਤੇ ਪੀੜਤਾਂ ਲਈ ਮਦਦ ਦੇਣ ਲਈ 4 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਅਜਨਾਲਾ ਕੈਂਪ ਵਿੱਚ ਪਹੁੰਚ ਰਹੇ ਹਨ। ਇਸ ਸਬੰਧੀ ਉਹਨਾਂ ਦੀ ਆਓ ਭਗਤ ਅਤੇ ਹੋਰ ਪ੍ਰਬੰਧਨ ਲਈ ਸੰਯੁਕਤ ਕਿਸਾਨ ਮੋਰਚਾ ਦੇ ਰਾਹਤ ਕੈਂਪ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਦੀ ਅਜਨਾਲਾ ਵਿਖੇ ਸਾਥੀ ਸੁੱਚਾ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਸੀਨੀਅਰ ਆਗੂ ਧਨਵੰਤ ਸਿੰਘ ਖਤਰਾਏ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਮੀਰਾਂਕੋਟ ਤੇ ਹੋਰ ਆਗੂ ਹਰਪਾਲ ਸਿੰਘ ਛੀਨਾ ਤੇ ਸੁਖਦੇਵ ਸਿੰਘ ਸੈਂਸਰਾ ਸ਼ਾਮਿਲ ਹੋਏ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਹੜ੍ਹ ਪੀੜਤਾਂ ਗਰੀਬ ਕਿਸਾਨ ਅਤੇ ਲੋੜਵੰਦ ਖੇਤ ਮਜ਼ਦੂਰਾਂ ਨੂੰ ਮਦਦ ਦੀ ਲੋੜ ਹੈ ਉਸ ਲਈ ਲਗਾਤਾਰ ਯਤਨ ਯਾਰੀ ਰੱਖੇ ਜਾਣਗੇ।