
ਬਿਲਗਾ: ਪਿੰਡ ਬੁਰਜ ਹਸਨ ਵਿਖੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਦੀ ਇੱਕ ਮੀਟਿੰਗ ਹੋਈ, ਜਿਸ ‘ਚ 28 ਜੁਲਾਈ ਨੂੰ ਪਿੰਡ ਤਲਵਣ ਵਿਖੇ ਮੰਡ ਬੇਟ ਏਰੀਆ ਕਮੇਟੀ ਦੀ ਹੋ ਰਹੀ ਕਨਵੈਨਸ਼ਨ ਦੀ ਤਿਆਰੀ ਲਈ ਇਕੱਤਰ ਕਿਸਾਨਾਂ ਨੂੰ ਅਪੀਲ ਕੀਤੀ। ਇਹ ਅਪੀਲ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਸਰਕਾਰ ਮੰਡ ਬੇਟ ‘ਚ ਅਬਾਦਕਾਰਾਂ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਮਿਹਨਤ ਨਾਲ ਬਣਾਈਆਂ ਜ਼ਮੀਨਾਂ ਨੂੰ ਖੋਹਣ ਦੀਆਂ ਤਿਆਰੀਆਂ ਕਰ ਰਹੀ ਹੈ। ਬਿਲਗਾ ਨੇ ਕਿਹਾ ਕਿ ਇਸ ਕਨਵੈਨਸ਼ਨ ‘ਚ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸ ਮੌਕੇ ਕੁਲਵੰਤ ਖਹਿਰਾ ਤੋਂ ਇਲਾਵਾ ਨੌਜਵਾਨ ਸਭਾ ਦੇ ਸਾਬਕਾ ਆਗੂ ਡਾ. ਸਰਬਜੀਤ ਮੁਠੱਡਾ ਵੀ ਹਾਜ਼ਰ ਸਨ।