ਦਿਹਾਤੀ ਮਜ਼ਦੂਰ ਸਭਾ ਤਹਿਸੀਲ ਪੱਟੀ ਦਾ ਇਜਲਾਸ ਹੋਇਆ

ਪੱਟੀ : ਦਿਹਾਤੀ ਮਜ਼ਦੂਰ ਸਭਾ ਤਹਿਸੀਲ ਪੱਟੀ ਦਾ ਇਜਲਾਸ ਪਿੰਡ ਮਨਿਹਾਲਾ ਵਿਖੇ ਹਰਜਿੰਦਰ ਸਿੰਘ, ਦਿਆਲ ਸਿੰਘ ਤੇ ਅਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਸੂਬਾ ਜਰਨਲ ਸਕੱਤਰ ਗੁਰਨਾਮ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮਜ਼ਦੂਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਹੀ ਕੀਤੇ ਤੇ ਬੇਜ਼ਮੀਨੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਵੀ ਨਹੀਂ ਦਿੱਤੇ ਤੇ ਮਨਰੇਗਾ ਤਹਿਤ ਲੋੜਵੰਦਾਂ ਨੂੰ ਕੰਮ ਵੀ ਨਹੀਂ ਮਿਲ ਰਿਹਾ| ਇਸ ਮੌਕੇ 15 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਦਿਆਲ ਸਿੰਘ ਪ੍ਰਧਾਨ, ਸੁਖਵੰਤ ਸਿੰਘ ਮੀਤ ਪ੍ਰਧਾਨ, ਸੁਖਵੰਤ ਸਿੰਘ, ਸੱਕਤਰ ਬਲਵੰਤ ਸਿੰਘ, ਬਲਦੇਵ ਸਿੰਘ ਖ਼ਜਾਨਚੀ ਚੁਣੇ ਗਏ | ਇਸ ਮੌਕੇ ਚਮਨ ਲਾਲ ਦਰਾਜ਼ਕੇ, ਜਸਪਾਲ ਸਿੰਘ, ਬਲਦੇਵ ਸਿੰਘ, ਨਿਰਪਾਲ ਸਿੰਘ, ਲਖਵਿੰਦਰ ਕੌਰ, ਧਰਮ ਸਿੰਘ ਆਦਿ ਹਾਜ਼ਰ ਸਨ|