Now Reading
ਜਮਹੂਰੀ ਕਿਸਾਨ ਸਭਾ ਦੀ ਖੇਤਰੀ ਕਮੇਟੀ ਦੀ ਮੀਟਿੰਗ ਹੋਈ

ਜਮਹੂਰੀ ਕਿਸਾਨ ਸਭਾ ਦੀ ਖੇਤਰੀ ਕਮੇਟੀ ਦੀ ਮੀਟਿੰਗ ਹੋਈ

ਫਤਿਆਬਾਦ : ਜਮਹੂਰੀ ਕਿਸਾਨ ਸਭਾ ਦੀ ਖੇਤਰੀ ਕਮੇਟੀ ਦੀ ਮੀਟਿੰਗ ਸਭਾ ਦੇ ਆਗੂ ਰੇਸ਼ਮ ਸਿੰਘ ਫੈਲੋਕੇ ਦੀ ਅਗਵਾਈ ਹੇਠ ਤੁੜ ਪਿੰਡ ਹੋਈ ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਤੇ ਸੁਲੱਖਣ ਸਿੰਘ ਤੁੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਦੋਵੇਂ ਹੀ ਚੋਣਾਂ ਵਿਚ ਲੋਕਾਂ ਨਾਲ ਕੀਤੇ ਵਾਦਿਆਂ ਤੋਂ ਭੱਜ ਚੁਕੀਆਂ ਹਨ ਤੇ ਇਨ੍ਹਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਹੀ ਕਿਸਾਨ ਕਰਜ਼ੇ ਦੀ ਪੰਡ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ| ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਡਾ: ਸੁਆਮੀਨਾਥਨ ਦੇ ਸੀ-2 ਫਾਰਮੂਲੇ ਮੁਤਾਬਕ ਭਾਅ ਤਹਿ ਕਰਕੇ ਸਰਕਾਰੀ ਖ਼ਰੀਦ ਨੂੰ ਯਕੀਨੀ ਬਣਾਵੇ ਤੇ ਝੋਨੇ ਦੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ| ਇਸ ਮੌਕੇ ਮਨਜੀਤ ਸਿੰਘ ਬੱਗੂ, ਡਾ: ਪ੍ਰਮਜੀਤ ਸਿੰਘ ਕੋਟ, ਨਰਿੰਦਰ ਸਿੰਘ ਤੁੜ, ਬਲਵਿੰਦਰ ਸਿੰਘ, ਵਿਜੈ ਕੁਮਾਰ, ਸੱਜਣ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਤੇ ਜੰਗ ਬਹਾਦਰ ਸਿੰਘ ਤੁੜ ਆਦਿ ਹਾਜ਼ਰ ਸਨ|

Scroll To Top