Now Reading
10 ਦਸੰਬਰ ਨੂੰ ਜਲੰਧਰ ‘ਚ ਵਿਸ਼ਾਲ ਰੈਲੀ ਹੋਵੇਗੀ : ਰਘਬੀਰ ਸਿੰਘ ਪਕੀਵਾਂ

10 ਦਸੰਬਰ ਨੂੰ ਜਲੰਧਰ ‘ਚ ਵਿਸ਼ਾਲ ਰੈਲੀ ਹੋਵੇਗੀ : ਰਘਬੀਰ ਸਿੰਘ ਪਕੀਵਾਂ

ਬਟਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਬਰਾਂਚ ਸਿੰਬਲ ਵਲੋਂ ਬਟਾਲਾ ਦੇ ਉੱਘੇ ਕਮਿਊਨਿਸਟ ਆਗੂਆਂ ਕਾਮਰੇਡ ਕਰਤਾਰ ਸਿੰਘ ਸਿੰਬਲ, ਕਲਿਆਣ ਸਿੰਘ ਰਿਖਿਆ ਅਤੇ ਕਾਮਰੇਡ ਅਮਰੀਕ ਸਿੰਘ ਸਿੰਬਲ, ਮਹਿੰਦਰ ਸਿੰਘ (ਸੀ.ਪੀ.ਆੲਾੀ) ਦੀ ਯਾਦ ਨੂੰ ਸਮਰਪਿਤ ਮੌਜੂਦਾ ਲੋਕ ਸਮੱਸਿਆਵਾਂ ਬਾਰੇ ਰਾਜਸੀ ਜਨਤਕ ਇਕੱਠ ਕੀਤਾ ਗਿਆ, ਜਿਸ ਦੀ ਅਗਵਾਈ ਸਾਥੀ ਅਵਤਾਰ ਸਿੰਘ ਮੁਰਗੀ ਮੁਹੱਲਾ, ਰੂਪ ਲਾਲ, ਗੁਰਨਾਮ ਸਿੰਘ ਬਾਉਲੀ ਇੰਦਰਜੀਤ, ਸਤਨਾਮ ਸਿੰਘ ਹਰਨਾਮ ਨਗਰ ਅਤੇ ਬੀਬੀ ਗੁਰਮੀਤ ਕੌਰ ਨੇ ਕੀਤੀ | ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ, ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਦੇਸ਼ ਦੀਆਂ ਹਾਕਮ ਜਮਾਤਾਂ ਅਤੇ ਉਨ੍ਹਾਂ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਪਿੱਠ ਦੇ ਚੁੱਕੀਆਂ ਹਨ | ਇਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਵਿਚ ਹਰ ਪਾਸੇ ਮਹਿੰਗਾਈ, ਬੇਰੁਜ਼ਗਾਰੀ ਅਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ | ਆਗੂਆਂ ਨੇ ਕਿਹਾ ਕ ਆਰ.ਐਮ.ਪੀ.ਆਈ. ਵਲੋਂ 12 ਨਵੰਬਰ ਤੋਂ ਲੈ ਕੇ 21 ਨਵੰਬਰ ਤੱਕ ‘ਲੋਕ ਜਗਾਓ, ਲੁਟੇਰੇ ਭਜਾਓ’ ਨਾਅਰੇ ਤਹਿਤ ਪੂਰੇ ਪੰਜਾਬ ਅੰਦਰ ਜਥਾ ਮਾਰਚ ਕੀਤਾ ਜਾਵੇਗਾ ਅਤੇ 10 ਦਸੰਬਰ ਨੂੰ ਜਲੰਧਰ ਵਿਖੇ ਵਿਸ਼ਾਲ ਜਨਤਕ ਰੈਲੀ ਕੀਤੀ ਜਾਵੇਗੀ, ਜਿਸ ਵਿਚ ਤਹਿਸੀਲ ਬਟਾਲਾ ‘ਚੋਂ ਵੱਡੀ ਗਿਣਤੀ ਵਿਚ ਕਿਰਤੀ ਲੋਕ ਸ਼ਮੂਲੀਅਤ ਕਰਨਗੇ| ਇਸ ਮੌਕੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਲਜਾਰ ਸਿੰਘ ਭੁੰਬਲੀ, ਸੀ.ਪੀ.ਆਈ. ਦੇ ਤਹਿਸੀਲ ਸਕੱਤਰ ਅਵਤਾਰ ਸਿੰਘ ਕਿਰਤੀ, ਰਣਜੀਤ ਸਿੰਘ, ਸਵਿੰਦਰ ਸਿੰਘ, ਬਾਊ ਪਲੰਬਰ, ਬਲਜੀਤ ਸੋਨੂੰ, ਰਾਜ ਰਾਣੀ, ਬੀਬੀ ਗੁਰਮੀਤ ਕੌਰ ਮੁਰਗੀ ਮੁਹੱਲਾ, ਵਿਜੇ ਅਗਨੀਹੋਤਰੀ, ਸੁਰਿੰਦਰ ਗਾਂਧੀ ਕੈਂਪ, ਠੇਕੇਦਾਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ|

Scroll To Top