Now Reading
ਮਾਰਚ ਦੀ ਤਿਆਰੀ ਦੇ ਸਬੰਧ ‘ਚ ਮੀਟਿੰਗਾਂ ਕੀਤੀਆਂ

ਮਾਰਚ ਦੀ ਤਿਆਰੀ ਦੇ ਸਬੰਧ ‘ਚ ਮੀਟਿੰਗਾਂ ਕੀਤੀਆਂ

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵਲੋਂ ‘ਲੁਟੇਰੇ ਭਜਾਉ, ਦੇਸ਼ ਬਚਾਉ’ ਦੇ ਨਾਅਰੇ ਤਹਿਤ 12 ਨਵੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਜਥੇ ਮਾਰਚ ਦੇ ਸਵਾਗਤ ਲਈ 13 ਮਾਰਚ ਨੂੰ ਝਬਾਲ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਵੱਖ-ਵੱਖ ਪਿੰਡਾਂ ਵਿਚ ਪਾਰਟੀ ਵਰਕਰਾਂ, ਹਮਦਰਦਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਮਾਰਚ ਦੀ ਤਿਆਰੀ ਦੇ ਸਬੰਧ ‘ਚ ਬਾਠ, ਪੱਖੋਕੇ ‘ਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਸਰਮਾਏਦਾਰੀ ਅਤੇ ਜਗੀਰਦਾਰੀ ਪੱਖੀ ਹਨ ਅਤੇ ਲੋਕ ਵਿਰੋਧੀ ਹਨ। ਇਨ੍ਹਾਂ ਨੀਤੀਆਂ ਕਾਰਨ ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ, ਭਿ੍ਸ਼ਟਾਚਾਰ ਸਿਖਰਾਂ ‘ਤੇ ਪਹੁੰਚ ਗਈ ਹੈ। ਲੋਕਾਂ ਦੀਆਂ ਬੁਨਿਆਦੀ ਲੋੜਾਂ ਵਿੱਦਿਆ, ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀਆਾ ਹਨ। ਲੋਕਾਂ ਦਾ ਬੁਨਿਆਦੀ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਜਾਤਾਂ-ਧਰਮਾਂ ਦੇ ਨਾਂਅ ‘ਤੇ ਲੜਾਇਆ ਜਾ ਰਿਹਾ ਹੈ। ਘੱਟ ਗਿਣਤੀ ਲੋਕਾਂ ਖ਼ਾਸ ਕਰਕੇ ਦਲਿਤਾਂ, ਔਰਤਾਂ ‘ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 10 ਦਸੰਬਰ ਨੂੰ ਜਲੰਧਰ ‘ਚ 50 ਹਜ਼ਾਰ ਕਿਰਤੀ ਲੋਕਾਂ ਦੀ ਸਭ ਤੋਂ ਵੱਡੀ ਮਹਾਂਰੈਲੀ ਕੀਤੀ ਜਾ ਰਹੀ ਹੈ। ਇਨ੍ਹਾਂ ਮੀਟਿੰਗਾਂ ਵਿਚ ਚਰਨਜੀਤ ਸਿੰਘ ਬਾਠ, ਰਸ਼ਪਾਲ ਸਿੰਘ, ਬਾਬਾ ਬਲਵਿੰਦਰ ਸਿੰਘ, ਚਰਨ ਸਿੰਘ, ਸਰਬਜੀਤ ਸਿੰਘ, ਗੁਰਭੇਜ ਸਿੰਘ ਬਾਠ, ਬੁੱਧ ਸਿੰਘ, ਕਰਤਾਰ ਸਿੰਘ, ਹਰਦੀਪ ਸਿੰਘ, ਕਰਮਬੀਰ ਸਿੰਘ ਪੱਖੋਂਕੇ ਆਦਿ ਆਗੂ ਹਾਜ਼ਰ ਸਨ।

Scroll To Top