Now Reading
ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਪੱਟੀ : ਜਮਹੂਰੀ ਕਿਸਾਨ ਸਭਾ ਦੀ ਲੀਡਰਸ਼ਿਪ ਵਲੋਂ ਅਰਸਾਲ ਸਿੰਘ ਤੇ ਗੁਰਦੇਵ ਸਿੰਘ ਮਨਿਹਾਲਾ ਦੀ ਅਗਵਾਈ ਹੇਠ ਹੜ੍ਹ ਪੀੜ੍ਹਤ ਕਿਸਾਨਾਂ ਦੇ ਪਿੰਡਾਂ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਜ਼ਮੀਨੀ ਹਕੀਕਤ ਜਾਨਣ ਲਈ ਪਿੰਡ ਮੁੱਠਿਆਂਵਾਲਾ, ਤਲਵੰਡੀ ਭਉਵਾਲ, ਰਸੂਲਪੁਰ, ਰਾਧਲਕੇ, ਸੀਤੋ ਮਹਿ ਝੱੁਗੀਆ, ਤਲਵੰਡੀ ਭਉਵਾਲ, ਪੀਰ ਬਖਸ਼ ਅਤੇ ਜੱਲੋਕੇ ਦੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ| ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਫਸਲਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ ਤੇ ਕਈ ਕਿਸਾਨਾਂ ਦਾ ਪਸ਼ੂਆਂ ਦਾ ਚਾਰਾ ਖਰਾਬ ਹੋਣ ਕਰਕੇ ਪਸ਼ੂਆਂ ਦਾ ਢਿੱਡ ਤੂੜੀ ਨਾਲ ਭਰਕੇ ਹੀ ਸਾਰਿਆ ਜਾ ਰਿਹਾ ਹੈ, ਜਿਸ ਕਰਕੇ ਫਸਲਾਂ ਦੇ ਨੁਕਸਾਨ ਦੇ ਨਾਲ ਨਾਲ ਦੁੱਧ ਉਤਪਾਦਨ ‘ਤੇ ਵੀ ਫਰਕ ਪਿਆ ਹੈ| ਇਲਾਕੇ ‘ਚ ਮਕਾਨਾਂ ਅਤੇ ਕਈ ਮਕਾਨਾਂ ਦੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ ਹਨ| ਇਸੇ ਤਰ੍ਹਾਂ ਸ਼ਰਾਬ ਫੈਕਟਰੀ ਵੱਲੋਂ ਬਰਸਾਤ ਦੌਰਾਨ ਛੱਡੀ ਗਈ ਲਾਹਣ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ| ਵਫਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਿਰਦਾਵਰੀ ਕਰਕੇ ਤੁਰੰਤ ਬਰਬਾਦ ਹੋ ਚੁੱਕੀ ਫਸਲ ਦਾ ਘੱਟੋ ਘੱਟ 30 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਮੌਸਮ ‘ਚ ਆਏ ਬਦਲਾਅ ਕਰਕੇ ਝੋਨੇ ਦੀ ਨਮੀ 22 ਪ੍ਰਤੀਸ਼ਤ ਕੀਤੀ ਜਾਵੇ| ਇਸ ਮੌਕੇ ਦਲਜੀਤ ਸਿੰਘ ਦਿਆਲਪੁਰਾ, ਜਰਨੈਲ ਸਿੰਘ, ਹਰਭਜਨ ਸਿੰਘ ਚੂਸਲੇਵੜ, ਬਲਦੇਵ ਸਿੰਘ ਅਹਿਮਦਪੁਰਾ, ਬਾਊ ਸੁਖਵਿੰਦਰ ਸਿੰਘ ਤੂਤ, ਬੱੁਢਾ ਸਿੰਘ ਕੋਟ ਬੁੱਢਾ ਵੀ ਹਾਜ਼ਰ ਸਨ|

Scroll To Top