ਸਾਥੀ ਜਰਮਨਜੀਤ ਸਿੰਘ ਬਾਠ, ਸਾਬਕਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਆਰ.ਐਮ.ਪੀ.ਆਈ. ਆਗੂ ਨੇ ਸਾਥੀ ਹਜਾਰਾ ਸਿੰਘ ਜੱਸੜ ਦੀ 13ਵੀਂ ਬਰਸੀ ਮੌਕੇ ਜ਼ਿਲ੍ਹਾ ਪਾਰਟੀ ਨੂੰ 10000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਬਖਤਾਵਰ ਸਿੰਘ ਨੇ ਆਪਣੇ ਘਰ ਪੋਤਰੇ ਦੇ ਜਨਮ ਦੀ ਖੁਸ਼ੀ ਵਿਚ ਪਾਰਟੀ ਜ਼ਿਲ੍ਹਾ ਕਮੇਟੀ ਨੂੰ 500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਉਘੇ ਕਮਿਊਨਿਸਟ ਆਗੂ ਸਾਥੀ ਹਜਾਰਾ ਸਿੰਘ ਜੱਸੜ ਦੀ 13ਵੀਂ ਬਰਸੀ ਮੌਕੇ ਉਨ੍ਹਾਂ ਦੀ ਸਪੁੱਤਰੀ ਡਾ. ਸੁਰਜੀਤ ਕੌਰ ਨੇ ਆਰ.ਐਮ.ਪੀ.ਆਈ. ਦੀ ਅਜਨਾਲਾ ਤਹਿਸੀਲ ਕਮੇਟੀ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਕਾਮਰੇਡ ਟੀ.ਆਰ. ਗੌਤਮ ਨੇ ਆਪਣੇ ਪਿਤਾ ਸ਼੍ਰੀ ਚਰਨ ਦਾਸ ਗੌਤਮ ਦੀ ਬਰਸੀ ਮੌਕੇ ਆਰ ਐਮ ਪੀ ਆਈ ਨੂੰ 2500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਪੰਜ ਸੌ ਰੁਪਏ ਸਹਾਇਤਾ ਦਿੱਤੀ।