ਸਰਦੂਲਗੜ੍ਹ ਵਿਖੇ ਧਰਨਾ ਅੱਜ ਤੀਜੇ ਦਿਨ ਵੀ ਜਾਰੀ

ਸਰਦੂਲਗੜ੍ਹ, 2 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਨਗਰ ਪੰਚਾਇਤ ਦਫ਼ਤਰ ਅੱਗੇ ਸ਼ਹੀਦ ਭਗਤ ਦੇ ਚੌਂਕ ਤੇ ਹੋਰ ਸ਼ਹਿਰੀ ਮੰਗਾਂ ਨੂੰ ਲੈ ਕੇ ਦਿਨ ਰਾਤ ਦੇ ਚੱਲ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਸਮਰਥਨ ਤੇ ਆਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਮੱਖਣ ਸਿੰਘ ਜੀ ਤਲਵੰਡੀ ਸਾਬੋ ਨੇ ਸੰਬੋਧਨ ਕੀਤਾ।