/* SC_TH_END:4.3.24:fc0ffc30 */ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦਾ ਅਜਲਾਸ ਆਯੋਜਿਤ – Sangrami Lehar
Now Reading
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦਾ ਅਜਲਾਸ ਆਯੋਜਿਤ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦਾ ਅਜਲਾਸ ਆਯੋਜਿਤ

ਗੁਰਾਇਆ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਤਹਿਸੀਲ ਕਮੇਟੀ ਫਿਲੌਰ ਦਾ ਅਜਲਾਸ ਪਿੰਡ ਬੋਪਾਰਾਏ ਵਿਖੇ ਸਾਥੀ ਸ਼ਿਗਾਰਾ ਸਿੰਘ ਬੋਪਾਰਾਏ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗਮ ‘ਚ ਸਭਾ ਦੇ ਸਾਬਕਾ ਪ੍ਰਧਾਨ ਜਸਵਿੰਦਰ ਢੇਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਾਥੀ ਸ਼ਮਸ਼ੇਰ ਬਟਾਲਾ, ਜ਼ਿਲ੍ਹਾ ਸਕੱਤਰ ਅਜੈ ਫਿਲੌਰ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਅਤੇ ਦਲਵਿੰਦਰ ਕੁਲਾਰ ਨੇ ਕਿਹਾ ਕਿ ਸਾਮਰਾਜ ਪੱਖੀ ਨੀਤੀਆਂ ਕਾਰਨ ਹੀ ਬੇਰੁਜਗਾਰੀ ‘ਚ ਅਥਾਹ ਵਾਧਾ ਹੋ ਰਿਹਾ ਹੈ, ਜਿਸ ਕਾਰਨ ਨਿਰਾਸ਼ਾ ਵਸ ਨੌਜਵਾਨ ਨਸ਼ੇ ‘ਚ ਗੁਲਤਾਨ ਹੋ ਰਹੇ ਹਨ । ਸਰਕਾਰ ਦੀਆਂ ਨਿਜੀਕਰਨ, ਵਪਾਰੀਕਰਨ ਦੀਆ ਨੀਤੀਆ ਕਾਰਨ ਸਿੱਖਿਆ ਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਬਾਹਰ ਹੁੰਦੀਆ ਜਾ ਰਹੀਆ ਹਨ ਅਤੇ ਮੋਦੀ ਦੀ ਸ਼ਹਿ ‘ਤੇ ਦੇਸ਼ ਅੰਦਰ ਔਰਤਾਂ ਅਤੇ ਦਲਿਤਾਂ ‘ਤੇ ਲਗਾਤਾਰ ਅੱਤਿਆਚਾਰ ਵਧ ਰਹੇ ਹਨ। ਇਸ ਮੌਕੇ ਸਾਥੀ ਮੱਖਣ ਸੰਗਰਾਮੀ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਉਸਾਰੂ ਬਹਿਸ ਉਪਰੰਤ ਬਹੁ-ਸੰਮਤੀ ਨਾਲ ਦੋਵੇਂ ਹੱਥ ਖੜੇ ਕਰਕੇ ਪਾਸ ਕੀਤਾ ਗਿਆ। ਇਸ ਮੌਕੇ ਆਉਣ ਵਾਲੇ ਸਮੇ ਲਈ ਨਵੀ ਕਮੇਟੀ ਦੀ ਚੋਣ ਕਰਕੇ ਗੁਰਦੀਪ ਬੇਗਮਪੁਰ ਪ੍ਰਧਾਨ, ਮੱਖਣ ਸੰਗਰਾਮੀ ਤਹਿਸੀਲ ਸਕੱਤਰ, ਜੱਸਾ ਰੁੜਕਾ, ਸੰਦੀਪ ਫਿਲੌਰ ਮੀਤ ਪ੍ਰਧਾਨ, ਵਿਜੈ ਰੁੜਕਾ, ਰਿੱਕੀ ਮਿਓਂਵਾਲ ਜੁਆਇੰਟ ਸਕੱਤਰ, ਪ੍ਰਭਾਤ ਕਵੀ ਖਜਾਨਚੀ ਅਤੇ ਸੁਖਵੀਰ ਸਿੰਘ, ਅਰਸ਼ਪ੍ਰੀਤ ਆਸ਼ੂ, ਲਵਪ੍ਰੀਤ ਸੰਗੋਵਾਲ, ਹਰਜੀਤ ਢੇਸੀ, ਸੰਜੀਤ ਮਹਿਸਮਪੁਰ ਨੂੰ ਤਹਿਸੀਲ ਕਮੇਟੀ ਮੈਂਬਰ ਚੁਣਿਆਂ ਗਿਆ। ਇਸ ਮੌਕੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

Scroll To Top