ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਪਿੰਡ ਭਾਗਸਰ ‘ਚ 5-5 ਮਰਲੇ ਦੇ ਰਹਾਇਸ਼ੀ ਪਲਾਟਾਂ ਦੀ ਮੰਗ ਨੂੰ ਲੈ ਕਿ ਪਿੰਡ ਵਿਚ ਰੋਸ ਮੁਜ਼ਾਹਰਾ ਕੀਤਾ। ਪਿੰਡ ਚੱਕ ਮਦਰੱਸਾ ਵਿੱਚ ਪੰਚਾਇਤੀ ਸ਼ਾਮਲਾਟ ਜ਼ਮੀਨ ‘ਤੇ 5-5 ਮਰਲੇ ‘ਤੇ ਕਬਜਾਧਾਰੀ ਮਜ਼ਦੂਰਾਂ ਨੂੰ ਮੰਡੀ ਲੱਖੇਵਾਲੀ ਥਾਣੇ ਦੇ ਮੁਖੀ ਵੱਲੋਂ ਮਜ਼ਦੂਰਾਂ ਨੂੰ ਅਪਸ਼ਬਦ ਬੋਲਣ ਅਤੇ ਮਜ਼ਦੂਰਾਂ ਵੱਲੋਂ ਲਾਈ ਬਿਜਲੀ ਵਾਲੀ ਕੇਬਲ ਤਾਰ ਲਾਹ ਕੇ ਲੈ ਜਾਣ ਅਤੇ ਕਬਜ਼ੇ ਵਾਲੀ ਥਾਂ ‘ਤੇ ਲੱਗੇ ਝੰਡੇ ਉਤਾਰਨ ਅਤੇ ਸਮਾਨ ਚੱਕਣ ਦੀਆਂ ਧਮਕੀਆਂ ਦੇਣ ਦੇ ਵਿਰੋਧ ‘ਚ ਪੁਤਲਾ ਫੂਕਿਆ ਗਿਆ।