ਕਾਹਨੂੰਵਾਨ : ਸਥਾਨਕ ਸ਼ਹੀਦੀ ਪਾਰਕ ’ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਸਾਥੀ ਮਹਿੰਦਰ ਸਿੰਘ ਸਲੋਪੁਰ ਤੇ ਸਰਮ ਸਿੰਘ ਸਲੋਪੁਰ ਦੀ ਯਾਦ ਨੂੰ ਸਮਰਪਿਤ ਗੁਰਨਾਮ ਸਿੰਘ ਮਾਨ, ਸੁਖਦੇਵ ਸਿੰਘ ਗੋਰਾਇਆ ਤੇ ਮਾ: ਪ੍ਰਕਾਸ਼ ਸੰਘ ਦੀ ਸਾਂਝੀ ਪ੍ਰਧਾਨਗੀ ਹੇਠ ਕਾਨਫਰੰਸ ਕੀਤੀ ਗਈ| ਇਸ ਮੌਕੇ ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਬਟਾਰੂ ਚੱਕ, ਸੂਬਾ ਕਮੇਟੀ ਮੈਂਬਰ ਸਮਸ਼ੇਰ ਸਿੰਘ ਬਟਾਲਾ ਅਤੇ ਤਹਿਸੀਲ ਸਕੱਤਰ ਕਾਮ: ਜਸਵੰਤ ਸਿੰਘ ਬੁੱਟਰ ਨੇ ਕਿਹਾ ਕਿ ਦੇਸ਼ ਦੀਆਂ ਹਾਕਮ ਜਮਾਤਾਂ ਅਤੇ ਉਨ੍ਹਾਂ ਦੀਆਂ ਰਾਜਸੀ ਪਾਰਟੀਆਂ ਨੇ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਬਹੁਤ ਸਾਰੇ ਕਿਰਤੀ ਲੋਕਾਂ ਦੇ ਹਿੱਤਾਂ ਨੂੰ ਬੁਰੀ ਤਰ੍ਹਾਂ ਪਿੱਠ ਦੇ ਚੁੱਕੀਆਂ ਹਨ ਅਤੇ ਨੰਗੇ ਚਿੱਟੇ ਤੌਰ ‘ਤੇ ਦੇਸ਼ ਦੇ ਲੁਟੇਰੇ ਬਣ ਚੁੱਕੇ ਹਨ| ਉਨ੍ਹਾਂ ਕਿਹਾ ਕਿ ਆਰ.ਐਮ.ਪੀ.ਆਈ. ਵਲੋਂ 12 ਨਵੰਬਰ ਤੋਂ 21 ਨਵੰਬਰ ਤੱਕ ‘ਲੋਕ ਜਗਾਓ ਤੇ ਲੁਟੇਰੇ ਭਜਾਓ’ ਦੇ ਨਾਅਰੇ ਲਗਾ ਕੇ ਪੂਰੇ ਪੰਜਾਬ ਜਥੇ ਮਾਰਚ ਕਰਨਗੇ ਤੇ 10 ਨਵੰਬਰ ਨੂੰ ਜਲੰਧਰ ਵਿਖੇ ਵਿਸ਼ਾਲ ਜਨਤਕ ਰੈਲੀ ਵੀ ਕੀਤੀ ਜਾਵੇਗੀ| ਇਸ ਮੌਕੇ ਸਾਥੀ ਸੰਤੋਖ ਸਿੰਘ, ਨਿਰਮਲ ਸਿੰਘ ਬੋਪਾਰਾਏ, ਅਜੀਤ ਸਿੰਘ ਕਾਦੀਆਂ, ਮੱਖਣ ਕੋਹਾੜ, ਗੁਰਦਿਆਲ ਸਿੰਘ, ਕਰਮ ਸਿੰਘ, ਸਿਕੰਦਰਪਾਲ ਸ਼ਰਮਾ, ਅਰਨੈਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ|