ਦੋਦਾ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮੀਟਿੰਗ ਬਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਸ਼ੇਖ਼ ਵਿਖੇ ਹੋਈ| ਮੀਟਿੰਗ ਦੌਰਾਨ ਪਹਿਲਾਂ ਬਾਬਾ ਵਿਸ਼ਵਕਰਮਾ ਦਾ ਜਨਮ ਦਿਵਸ ਮਨਾਇਆ ਗਿਆ ਅਤੇ ਉਸ ਤੋਂ ਬਾਅਦ ਪਿੰਡ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਦੌਰਾਨ ਗੁਰਤੇਜ ਸਿੰਘ ਪ੍ਰਧਾਨ, ਜਗਤਾਰ ਸਿੰਘ ਮੀਤ ਪ੍ਰਧਾਨ, ਗੁਰਬਾਜ ਸਿੰਘ ਖ਼ਜ਼ਾਨਚੀ, ਪੈੱ੍ਰਸ ਸਕੱਤਰ ਕੁਲਦੀਪ ਸਿੰਘ ਸਰਬਸੰਮਤੀ ਨਾਲ ਚੁਣੇ ਗਏ| ਮੀਟਿੰਗ ਨੂੰ ਸੰਬੋਧਨ ਕਰਦੇ ਬਾਬਾ ਗੁਰਨਾਮ ਸਿੰਘ, ਹਰਜਿੰਦਰ ਸਿੰਘ ਦੋਦਾ ਤਹਿਸੀਲ ਪ੍ਰਧਾਨ ਨੇ ਲਾਭਪਾਤਰੀਆਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਪੰਜਾਬ ਕਸਟਮਰ ਐਾਡ ਬਿਲਡਿੰਗ ਅਤੇ ਵੈੱਲਫੇਅਰ ਬੋਰਡ ਚੰਡੀਗੜ੍ਹ ਤੋਂ ਦੋ ਸਾਲ ਤੋਂ ਖਾਤਿਆਂ ‘ਚ ਰਾਸ਼ੀ ਨਹੀਂ ਭੇਜੀ ਜਾ ਰਹੀ | ਉਨ੍ਹਾਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮੰਗ ਕੀਤੀ ਕਿ ਕਿਰਤੀ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਲਾਗੂ ਕਰਵਾਈਆਂ ਜਾਣ| ਇਸ ਮੌਕੇ ਯੂਨੀਅਨ ਦੇ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ|