ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 23ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ| ਲੱਗੇ ਇਸ ਪੱਕੇ ਮੋਰਚੇ ਵਿਚ ਮਜ਼ਦੂਰ ਪਰਿਵਾਰਾਂ ਸਮੇਤ ਪਹੰੁਚ ਰਹੇ ਹਨ ਅਤੇ ਇਸ ਮੌਕੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਚੋਣਾਂ ਦੌਰਾਨ ਗ਼ਰੀਬ ਲੋਕਾਂ ਨੂੰ ਪੰਚਾਇਤੀ ਜ਼ਮੀਨ ਵਿਚੋਂ 5-5 ਮਰਲੇ ਦੇ ਪਲਾਂਟ ਦੇਣ ਦਾ ਵਾਅਦਾ ਕੀਤਾ ਸੀ, ਜਿਸ ਦੀਆਂ ਡੀ. ਸੀ. ਤਰਨ ਤਾਰਨ ਵਲੋਂ ਬੀ.ਡੀ.ਪੀ.ਓ. ਭਿੱਖੀਵਿੰਡ ਰਾਹੀਂ ਹਜਾਰਾਂ ਦੀ ਗਿਣਤੀ ਵਿਚ ਅਰਜੀਆਂ ਲਈਆਂ ਸਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਦੀ ਸਰਕਾਰ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ|ਇਨ੍ਹਾਂ ਆਗੂਆਂ ਨੇ ਹਲਕਾ ਵਿਧਾਇਕ ਖੇਮਕਰਨ ਅਤੇ ਡੀ.ਸੀ. ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਮੱਖੀ ਕਲਾਂ ਦੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਏ ਗਏ ਪੱਕੇ ਮੋਰਚੇ ਵਿਚ ਪਹੁੰਚ ਕੇ ਗਰੀਬ ਲੋਕਾਂ ਦੀ ਸਾਰ ਲਈ ਜਾਵੇ| ਇਸ ਮੌਕੇ ਨਿਸ਼ਾਨ ਸਿੰਘ ਪਹੂਵਿੰਡ, ਸੰਤੋਖ ਸਿੰਘ ਮੱਖੀ ਕਲਾਂ, ਗੱਜਣ ਸਿੰਘ ਨਾਰਲਾ, ਬਗੀਚਾ ਸਿੰਘ ਮੱਖੀ ਕਲਾਂ, ਕੁਲਦੀਪ ਸਿੰਘ ਨੀਲਾ, ਗੁਰਮੀਤ ਕੌਰ ਮੱਖੀ ਕਲਾਂ, ਮੁਖਤਾਰ ਸਿੰਘ ਮੱਖੀ ਕਲਾਂ, ਕੁਲਬੀਰ ਸਿੰਘ ਮੱਖੀ ਕਲਾਂ, ਕੁਲਵਿੰਦਰ ਕੌਰ ਮੱਖੀ ਕਲਾਂ, ਚੰਨਬੀਰ ਸਿੰਘ ਮੱਖੀ ਕਲਾਾ ਆਦਿ ਆਗੂ ਹਾਜ਼ਰ ਸਨ|