ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ

ਜਗਰਾਓ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਰਸੂਲਪੁਰ ਦੀ ਲੜਕੀ ਕੁਲਵੰਤ ਕੌਰ ਜੋ 17 ਸਾਲ ਪਹਿਲਾ ਜਗਰਾਂਓ ਪੁਲਸ ਦੇ ਉਸ ਵੇਲੇ ਦੇ ਥਾਣਾ ਮੁਖੀ ਗਰਿੰਦਰ ਸਿੰਘ ਬੱਲ ਦੇ ਜੁਲਮ ਦਾ ਸ਼ਿਕਾਰ ਹੋਈ ਸੀ। ਬਦਕਿਸਮਤੀ ਨਾਲ ਉਹ 17 ਸਾਲ ਮੰਜੇ ਤੇ ਰਿੜਕ ਹੋਣ ਤੋਂ ਬਾਅਦ ਬੀਤੀ ਦਿਨੀ ਪਰਿਵਾਰ ਨੂੰ ਦਰਦਨਾਕ ਵਿਛੋੜਾ ਦੇ ਗਈ। ਕੁਝ ਲੋਕ ਹਿਤੈਸ਼ੀ ਜਥੇਬੰਦੀਆਂ ਤੇ ਲੜਕੀ ਦੇ ਸਕੇ ਭਰਾ ਵੀਰ ਇਕਬਾਲ ਸਿੰਘ ਹੋਰਾਂ ਦੀ ਕਾਫੀ ਜਦੋਜਹਿਦ ਮਗਰੋਂ ਐਫਆਈਆਰ ਤਾਂ ਦਰਜ ਹੋ ਗਈ। ਪਰ ਕਥਿਤ ਦੋਸ਼ੀ ਥਾਣਾ ਮੁਖੀ ਬੱਲ ਨੂੰ ਜਗਰਾਂਓ ਪੁਲਸ ਗ੍ਰਿਫਤਾਰ ਨਹੀਂ ਕਰ ਰਹੀ। ਗ੍ਰਿਫਤਾਰੀ ਲਈ ਜਨਤਕ ਜਥੇਬੰਦੀਆਂ ਵਲੋਂ ਐਸਐਸਪੀ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਲਾਇਆ ਗਿਆ।