ਆਰਐਮਪੀਆਈ ਦੇ ਸੰਸਥਾਪਕਾਂ ‘ਚੋਂ ਇੱਕ, ਮਿਸਾਲੀ ਕਮਿਊਨਿਸਟ ਸਾਥੀ ਗੁਰਦਿਆਲ ਸਿੰਘ ਬਾਜਕ (ਬਠਿੰਡਾ) ਦੀ ਪ੍ਰੇਰਣਾਮਈ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ ਸਾਥੀ ਲਾਭ ਸਿੰਘ ਬਾਜਕ ਵਲੋਂ ਪਾਰਟੀ ਨੂੰ 6000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ ਗਈ
ਸਾਥੀ ਸਾਧਾ ਸਿੰਘ ਵਿਰਕ (ਬਰਨਾਲਾ) ਨੇ ਆਪਣੇ ਪੋਤਰੇ ਨਵਦੀਪ ਸਿੰਘ ਪੁੱਤਰ ਕੰਵਲਜੀਤ ਸਿੰਘ ਦੀ ਸ਼ਾਦੀ ਦੀ ਖੁਸ਼ੀ ਵਿੱਚ ਪਾਰਟੀ ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ
ਸਾਥੀ ਰਤਨ ਚੰਦ, ਚੁਗਿੱਟੀ ਜਲੰਧਰ ਨੇ ‘ਸੰਗਰਾਮੀ ਲਹਿਰ’ ਨੂੰ 350 ਰੁਪਏ ਸਹਾਇਤਾ ਦਿੱਤੀ।
ਸਾਥੀ ਬਲਦੇਵ ਸਿੰਘ ਸੁਲਤਾਨਪੁਰ (ਕਪੂਰਥਲਾ) ਨੇ ਆਪਣੇ ਘਰ ਅਖੰਡ ਪਾਠ ਦੇ ਭੋਗ ਸਮੇਂ ਪਾਰਟੀ ਨੂੰ 2500 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਦਿੱਤੀ।
ਸਾਥੀ ਕਸ਼ਮੀਰ ਸਿੰਘ ਮੁੱਛਲ (ਅੰਮ੍ਰਿਤਸਰ) ਹਾਲ ਨਿਵਾਸੀ ਛੱਤੀਸਗੜ੍ਹ ਨੇ ਆਪਣੇ ਸਪੁੱਤਰ ਨਵਤੇਜ ਸਿੰਘ ਦੀ ਸ਼ਾਦੀ ਮਨਦੀਪ ਕੌਰ (ਸਪੁੱਤਰੀ ਬਲਦੇਵ ਸਿੰਘ, ਪਿੰਡ ਧਰਦਿਓ) ਨਾਲ ਹੋਣ ਦੀ ਖੁਸ਼ੀ ਮੌਕੇ ਪਾਰਟੀ ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਰਣਬੀਰ ਸਿੰਘ ਪਾਤੜਾਂ, ਬਿਜਲੀ ਮੁਲਾਜ਼ਮ ਆਗੂ ਨੇ ਆਪਣੀ ਸੇਵਾਮੁਕਤੀ ਸਮੇਂ ਪਾਰਟੀ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਉਘੇ ਮੁਲਾਜ਼ਮ ਆਗੂ ਸਾਥੀ ਸੋਹਣ ਲਾਲ ਵਾਹਿਦਪੁਰੀ (ਗੜ੍ਹਸ਼ੰਕਰ) ਦੀਆਂ ਅੰਤਮ ਰਸਮਾਂ ਸਮੇਂ ਉਹਨਾਂ ਦੀ ਪਤਨੀ ਬੀਬੀ ਗੁਰਦੇਵ ਕੌਰ ਅਤੇ ਸਪੁੱਤਰ ਸ਼੍ਰੀ ਸਤਿੰਦਰਪਾਲ ਤੇ ਸ਼੍ਰੀ ਧਰਮਵੀਰ ਵਲੋਂ ਆਰ.ਐਮ.ਪੀ.ਆਈ. ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਦਿੱਤੀ ਗਈ।
ਸਾਥੀ ਸਤਪਾਲ ਲੱਠ ਅਤੇ ਸ਼੍ਰੀਮਤੀ ਤਰਿਪਤਾ ਦੇਵੀ ਦੇ ਪੋਤਰੇ ਆਰਵ ਮੌਦਗਿੱਲ ਦੇ ਛੇਵੇਂ ਅਤੇ ਪੋਤਰੀ ਆਨੀਕਾ ਮੌਦਗਿਲ ਦੇ ਚੌਥੇ ਜਨਮ ਦਿਵਸ ‘ਤੇ ਬੱਚਿਆਂ ਦੀ ਮਾਤਾ ਬੀਬੀ ਬੰਦਨਾ ਸ਼ਰਮਾ ਅਤੇ ਪਿਤਾ ਸੰਜੀਵ ਕੁਮਾਰ ਨੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜ਼ਿਲ੍ਹਾ ਹੁਸ਼ਿਆਰਪੁਰ ਕਮੇਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਸੰਗਤਪੁਰ (ਰੋਪੜ) ਦੇ ਦਾਦਾ ਜੀ ਸਰਦਾਰ ਰਤਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਨੇ ਸਪੁੱਤਰ ਮਾਸਟਰ ਪ੍ਰੇਮ ਸਿੰਘ ਨੇ ਆਰ.ਐਮ.ਪੀ.ਆਈ. ਦੀ ਜ਼ਿਲ੍ਹਾ ਕਮੇਟੀ ਨੂੰ 2100 ਰੁਪਏ, ਇਲਾਕਾ ਸੰਘਰਸ਼ ਕਮੇਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 501 ਰੁਪਏ ਸਹਾਇਤਾ ਦਿੱਤੀ।
ਕਾਮਰੇਡ ਗੰਗਾ ਪ੍ਰਸ਼ਾਦ, ਪ੍ਰਧਾਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਆਪਣੇ ਬੇਟੇ ਗਨੇਸ਼ ਕੁਮਾਰ ਦੀ ਮਨਰੇਗਾ ਅਧੀਨ ਭੂੰਗਾ ਬਲਾਕ (ਹੁਸ਼ਿਆਰਪੁਰ) ਵਿਖੇ ਬਤੌਰ ਅਸਿਸਟੈਂਟ ਟੈਕਨੀਕਲ ਇੰਜੀਨੀਅਰ ਨਿਯੁਕਤੀ ਹੋਣ ਦੀ ਖੁਸ਼ੀ ਵਿਚ ਪਾਰਟੀ ਦੀ ਜ਼ਿਲ੍ਹਾ ਕਮੇਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਰਤਨ ਸਿੰਘ ਪਿੰਡ ਤਲਵੰਡੀ ਡੱਡੀਆਂ (ਹੁਸ਼ਿਆਰਪੁਰ) ਦੀ ਭਤੀਜੀ ਦੇ ਵਿਆਹ ਦੇ ਸ਼ੁਭ ਅਵਸਰ ‘ਤੇ ਪਰਵਾਰ ਵਲੋਂ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੇ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਸਹਾਇਤਾ ਵਜੋਂ ਦਿੱਤੇ ਗਏ।