Now Reading
ਦੁਵਿਧਾ ‘ਚ ਫਸੇ ਧਰਮ ਨਿਰਪੱਖ ਉਦਾਰਵਾਦੀ

ਦੁਵਿਧਾ ‘ਚ ਫਸੇ ਧਰਮ ਨਿਰਪੱਖ ਉਦਾਰਵਾਦੀ

ਜੂਲੀਓ ਰਿਬੈਰੋ
ਦੇਹਰਾਦੂਨ ਤੋਂ ਇਕ ਮੁਸਲਿਮ ਲੜਕੇ ਨੇ ਮੈਨੂੰ ਖ਼ਤ ਲਿਖਕੇ ਕਿਹਾ, ”ਸ਼੍ਰੀਮਾਨ ਜੂਲੀਓ ਐਫ ਰਿਬੇਰੋ ਜੀ, ਅੱਲ੍ਹਾ ਆਪ ਨੂੰ ਸ਼ਾਂਤੀ ਬਖਸ਼ੇ। ਕੱਲ੍ਹ ਮੈਂ ਇਕ ਵੀਡੀਓ ਦੇਖਿਆ ਜਿਸ ਵਿਚ ਫਰਾਂਸ ਵਿਚ ਇਕ ਟੀਚਰ ਆਪਣੀ ਕਲਾਸ ਦੇ ਬੱਚਿਆਂ ਨੂੰ ਪੈਗੰਬਰ ਮੁਹੰਮਦ ਦਾ ਕਾਰਟੂਨ ਬਣਾਉਣ ਲਈ ਕਹਿ ਰਿਹਾ ਸੀ। ਇਕ ਮੁਸਲਮਾਨ ਵਿਦਿਆਰਥੀ  ਅਜਿਹੀ ਸਥਿਤੀ ਵਿਚ ਹੈਰਾਨ ਹੋ ਰਿਹਾ ਸੀ ਕਿ ਕੀ ਕੀਤਾ ਜਾਵੇ, ਨੇ ਅੰਤ ਵਿਚ ਆਪਣੀ ਕਾਪੀ ‘ਤੇ ਮੁਹੰਮਦ ਲਿਖ ਦਿੱਤਾ। ਪੈਗੰਬਰ ਮੁਹੰਮਦ ਸਾਡੇ ਦਿਲ ਵਿਚ ਵੱਸਦਾ ਹੈ ਅਤੇ ਸਮੂਹ ਮੁਸਲਮ ਭਾਈਚਾਰਾ ਪੈਗੰਬਰ ਮੁਹੰਮਦ ਨੂੰ ਪਿਆਰ ਕਰਦਾ ਹੈ। ਉਹ ਜੀਸਸ, ਮੋਮਸ, ਡੈਵਿਡ, ਇਸੈਕ ਇਸਮਾਈਲ, ਐਬਰਾਹਿਮ ਅਤੇ ਨੌਹ ਨੂੰ ਵੀ ਪਿਆਰ ਕਰਦੇ ਹਨ। ਉਹ ਕੁਰਾਨ ਦੇ ਫੁਰਮਾਨ ਅਨੁਸਾਰ ਹਿੰਦੂਆਂ ਦੇ ਦੇਵਤਿਆਂ ਨੂੰ ਸਤਿਕਾਰ ਦੇਣ ਦੇ ਪਾਬੰਦ ਹਨ। ਬਾਕੀ ਸਭ ਰਿਸ਼ਤੇ ਅਰਥਹੀਣ ਹੋ ਜਾਂਦੇ ਹਨ ਜਦੋਂ ਕੋਈ ਕਿਸੇ ਵੀ ਤਰ੍ਹਾਂ ਮੁਹੰਮਦ ਸਾਹਿਬ ਨਾਲ ਸਦੀਵੀ ਸਾਂਝ ਦਾ ਨਿਰਾਦਰ ਕਰਦਾ ਹੈ। ਇਕ ਮੁਸਲਮਾਨ ਅਜਿਹਾ ਹਮਲਾ ਨਹੀਂ ਜਰ ਸਕਦਾ। ਖਾਸਕਰ ਡੈਨਮਾਰਕ ਅਤੇ ਫਰਾਂਸ ਵਾਸੀ ਅਜਿਹਾ ਕਿਉਂ ਸੋਚਦੇ ਹਨ ਕਿ ਉਹ ਪੈਗੰਬਰ ਮੁਹੰਮਦ ਨੂੰ ਪੈਗੰਬਰ ਜੀਸਸ ਅਤੇ ਹੋਰਾਂ ਦੀ ਤਰ੍ਹਾਂ ਬੇਇੱਜ਼ਤ ਕਰ ਸਕਦੇ ਹਨ। ਮੁਸਲਮ ਭਾਈਚਾਰੇ ਨੂੰ ਬੋਲਣ ਦੀ ਆਜ਼ਾਦੀ ਦੇ ਨਾਂਅ ‘ਤੇ ਦਹਿਸ਼ਤਗਰਦ ਦਰਸਾਉਣ ਲਈ ਇਨ੍ਹਾਂ ਢੰਗਾਂ ਕਿਉਂ ਜ਼ਮੀਨ ਤਿਆਰ ਬਣਾਈ ਜਾ ਰਹੀ ਹੈ? ਮੈਨੂੰ ਆਸ ਹੈ ਕਿ ਆਪ ਮੁਸਲਮ ਸਮੁਦਾਇ ਨਾਲ ਕੀਤੀ ਜਾ ਰਹੀ ਅਜਿਹੀ ਬੇਇਨਸਾਫੀ ਵਿਰੁੱਧ ਲਿਖੋਗੇ।”
ਮੈਂ ਜਵਾਬ ਦਿੱਤਾ, ”ਕੀ ਕੁਰਾਨ ਵਿਚ ਅੰਕਤ ਹੈ ਕਿ ਪੈਗੰਬਰ ਮੁਹੰਮਦ ਦਾ ਚਿੱਤਰ ਨਹੀਂ ਬਣਾਇਆ ਜਾ ਸਕਦਾ? ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਮਾਰ ਦਿੱਤਾ ਜਾਵੇ? ਮੈਂ ਇਹ ਲਾਈਨਾਂ ਪਵਿੱਤਰ ਕੁਰਾਨ ਦੇ ਅੰਗਰੇਜ਼ੀ ਅਨੁਵਾਦ ਵਿਚ ਦੇਖਣੀਆਂ ਚਾਹੁੰਦਾ ਹਾਂ; ਕਿਉਂਕਿ ਮੈਨੂੰ ਅਰਬੀ ਨਹੀਂ ਆਉਂਦੀ। ਤਅਜਿਹੇ ਵਿਸ਼ੇ ‘ਤੇ ਲਿਖਣ ਲਈ ਇਹ ਬਹੁਤ ਜ਼ਰੂਰੀ ਹੈ। ”
ਨੌਜਵਾਨ ਦੀਆਂ ਭਾਵਨਾਵਾਂ ਉਸਦੇ ਧਰਮ ਦੇ ਸਮੂਹ ਵਿਸ਼ਵ ਦੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਪ੍ਰਦਰਸ਼ਤ ਕਰਦੀਆਂ ਹਨ। ਮੈਂ ਅਜਿਹੀਆਂ ਭਾਵਨਾਵਾਂ ਦੀ ਕਦਰ ਕਰਨ ਨੂੰ ਤਿਆਰ ਹਾਂ ਬਸ਼ਰਤੇ ਕਿ ਉਹ ਕੁਰਾਨ ਵਲੋਂ ਕਿਸੇ ਨੂੰ ਵੀ ਕਤਲ ਨਾ ਕਰਨ ਦੀਆਂ ਹਿਦਾਇਤਾਂ ਦੇ ਵੀ ਪਾਬੰਦ ਰਹਿਣ। ਧਰਮ ਨਿਰਪੱਖ ਉਦਾਰਵਾਦੀ ਕਿਸੇ ਇਕ ਧਿਰ ਦਾ ਪੱਖ ਨਹੀਂ ਲੈ ਸਕਦੇ ਅਤੇ ਬੇਇਨਸਾਫੀ ਲਈ ਦੂਜੀ ਧਿਰ ਨੂੰ ਛੋਟ ਨਹੀਂ ਦੇ ਸਕਦੇ। ਜਦੋਂ ਪੱਖਪਾਤੀ ਕਾਨੂੰਨਾਂ ਜਿਵੇਂ CAA, NRC ਦਾ ਵਿਰੋਧ ਕਰਨ ਵਾਲਿਆਂ ਯੁਵਕਾਂ, ਵਿਦਿਆਰਥੀਆਂ ਤੇ ਬਜ਼ੁਰਗਾਂ ਨੂੰ ਜ਼ਾਲਮਾਨਾਂ ਕਾਨੂੰਨ, ਜਿਵੇਂ UAPA ਤਹਿਤ ਫਸਾਇਆ ਜਾਂਦਾ ਹੈ ਜਾਂ ‘ਪਸ਼ੂਆਂ ਦੇ ਵਪਾਰੀਆਂ, ਬੁੱਚੜਾਂ, ਗਊ ਦਾ ਮਾਸ ਖਾਣ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਧਰਮ ਨਿਰਪੱਖ, ਪੀੜਤਾਂ ਦੇ ਹੱਕ ਵਿਚ ਲਾਮਬੰਦ ਹੁੰਦੇ ਹਨ। ਪ੍ਰੰਤੂ ਜੇਕਰ ਮੁਸਲਮ ਦਹਿਸ਼ਤਗਰਦ, ਦਹਿਸ਼ਤ ਫੈਲਾਉਣ ਕਿਉਂਕਿ ਉਹ ਇੰਨੇ ਕਮਜ਼ੋਰ ਹਨ ਕਿ ਹਕੂਮਤ ਦਾ ਸਾਹਮਣਾ ਨਹੀਂ ਕਰ ਸਕਦੇ ਜਾਂ ਫਰਾਂਸ ਦੀ ਤਰ੍ਹਾਂ ਅਧਿਆਪਕ ਦੁਆਰਾ ਮੈਗਜ਼ੀਨ ‘ਚ ਪੈਗੰਬਰ ਮੁਹੰਮਦ ਨਾਲ ਸਬੰਧਤ ਇਕ ਕਾਰਟੂਨ ਛਾਪਣ ਤੇ ਉਸ ਦਾ ਸਿਰ ਕਲਮ ਕਰ ਦੇਣ ਤਾਂ ਉਹੀ ਧਰਮ ਨਿਰਪੱਖ ਉਦਾਰਵਾਦੀ ਅਜਿਹੇ ਅੱਤਵਾਦੀਆਂ ਦਾ ਲੋੜੀਂਦਾ ਡਟਵਾਂ ਵਿਰੋਧ ਨਹੀਂ ਕਰਦੇ।
ਫਰਾਂਸ ਦੇ ਰਾਸ਼ਟਰਪਤੀ ਨੇ ਆਪਣੇ ਹਮਵਤਨਾਂ ਦੇ ਕਤਲਾਂ ਦੀ ਨਿਖੇਧੀ ਕੀਤੀ ਹੈ। ਇਹ ਸਹਿਣਯੋਗ ਨਹੀਂ ਸੀ ਹੋਣਾ, ਜੇਕਰ ਉਹ ਅਜਿਹਾ ਨਾ ਕਰਦਾ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਅਧਿਆਪਕ ਦੀ ਮੁਸਲਮ ਗਰਮ ਖਿਆਲੀ ਵਲੋਂ ਕੀਤੀ ਹੱਤਿਆ ਦੀ ਨਿੰਦਾ ਦੁਨੀਆਂ ਦੇ ਬਾਕੀ ਨੇਤਾਵਾਂ ਵਿਚੋਂ ਸਭ ਤੋਂ ਪਹਿਲਾਂ ਕੀਤੀ। ਪ੍ਰੰਤੂ ਭਾਰਤ ਵਿਚ ਭਾਜਪਾ ਸ਼ਾਸ਼ਿਤ ਸੂਬਿਆਂ ਵਿਚ ਜਦੋਂ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਤਾਂ ਅਸੀਂ ਆਪਣੇ ਪਿਆਰੇ ਪ੍ਰਧਾਨ ਮੰਤਰੀ ਵਲੋਂ ਅਜਿਹੀ ਨਿੰਦਾ (ਪ੍ਰਤੀਕਿਰਿਆ) ਉਡੀਕਦੇ ਹੀ ਰਹਿ ਜਾਂਦੇ ਹਾਂ।
ਫਰਾਂਸ ਦੇ ਕੌਮੀ ਦੁਖਾਂਤ ਵੇਲੇ ਮੈਕਰੋਨ ਨੂੰ ਆਪਣੀ ਹਮਾਇਤ ਦੇਣਾ ਮੋਦੀ ਜੀ ਲਈ ਚੰਗਾ ਅਤੇ ਸਿਆਣਪ ਵਾਲਾ ਕਦਮ ਸੀ। ਸਾਡੇ ਦੇਸ਼ ‘ਚ ਧਰਮ ਨਿਰਪੱਖ ਉਦਾਰਵਾਦੀ ਉਸਦੇ ਇਸ ਕਦਮ ਦੀ ਹੋਰ ਵੀ ਪ੍ਰਸੰਸਾ ਕਰਦੇ ਜੇਕਰ ਉਹ  ਅੱਤਵਾਦ ਦੀ ਨਿੰਦਾ ਕਰਨ ਦੇ ਨਾਲ ਹੀ ਬੀ.ਜੇ.ਪੀ. ਸਾਸ਼ਤ ਰਾਜਾਂ ਵਿਚ ਕਤਲੋ ਗਾਰਦ ਦੀ ਨਿੰਦਾ ਕਰਦੇ। ਮੇਰੇ ਵਰਗੇ ਸਾਰੇ ਧਰਮ ਨਿਰਲੇਪ ਉਦਾਰਵਾਦੀ ਅੱਤਵਾਦੀਆਂ ਦੀ ਠੋਕ ਕੇ ਨਿੰਦਾ ਕਰਦੇ ਹਨ, ਚਾਹੇ ਉਹ ਕਿਸੇ ਵੀ ਰੱਬ ਵਿਚ ਵਿਸ਼ਵਾਸ਼ ਰੱਖਦੇ ਹੋਣ। ਉਹ ਹਿੰਦੂ, ਮੁਸਲਿਮ, ਕ੍ਰਿਸ਼ਚੀਅਨ ਜਾਂ ਸਿੱਖ ਗੱਲ ਕੀ ਹਰ ਉਸ ਬੁਨਿਆਦਪ੍ਰਸਤ ਜੋ ਦੂਜੇ ਧਰਮਾਂ ਖਿਲਾਫ਼ ਘ੍ਰਿਣਾ ਫੈਲਾਉਂਦਾ ਹੈ ਨੂੰ ਨਫਰਤ ਕਰਦੇ ਹਨ।
ਧਰਮ ਨਿਰਲੇਪ ਉਦਾਰਵਾਦੀ ਉਦੋ ਬੇਹੱਦ ਖੁਸ਼ ਹੋਏ ਜਦੋਂ ਜਾਵੇਦ ਅਨੰਦ, ਜੋ ਬੇਖ਼ੌਫ਼ ਲੜਾਕੂ ਤੀਸਤਾ ਸੀਤਲਾਵਾੜ ਦਾ ਪਤੀ ਹੈ ਤੇ ਉਸਦਾ ਧਰਮ ਨਿਰਪੱਖ ਸਵਤੰਤਰਤਾ ਲਈ ਡੱਟਣ ਵਾਲਾ ਮੁਸਲਿਮ ਧੜਾ ਫਰਾਂਸ ਦੇ ਰਾਸ਼ਟਰਪਤੀ ਦੇ ਹੱਕ ਵਿਚ ਅਤੇ ਆਪਣੇ ਫਰਾਂਸੀਸੀ ਹਮਧਰਮੀਆਂ, ਜੋ ਸਿਰ ਕਲਮ ਕਰਨ ਵਾਲੇ ਵਹਿਸ਼ੀ ਕਾਰੇ ਲਈ ਜ਼ੁੰਮੇਵਾਰ ਸਨ ਦੇ ਵਿਰੋਧ ਵਿਚ ਡੱਟ ਕੇ  ਨਿਤਰਿਆ। ਸਾਡੀ ਨਿਰਾਸ਼ਾ ਦਾ ਅਨੁਮਾਨ ਲਾਓ ਜਦੋਂ ਅਗਲੇ ਹੀ ਦਿਨ ਭਾਰਤ ਦੇ ਮੁੰਬਈ ਅਤੇ ਹੋਰ ਸ਼ਹਿਰਾਂ ਵਿਚ ਮੁਸਲਮਾਨਾਂ ਦੀਆਂ ਭੀੜਾਂ ਫਰਾਂਸ ਦੇ ਰਾਸ਼ਟਰਪਤੀ ਦੇ ਵਿਰੋਧ ਵਿਚ ਗੁੱਸੇ ਨਾਲ ਭਰੀਆਂ ਸੜਕਾਂ ‘ਤੇ ਨਿਕਲੀਆਂ। ਜੋ ਦੁਨੀਆਂ ਨੂੰ ਪਹਿਲਾਂ ਹੀ ਪਤਾ ਸੀ ਕਿ ਫਰਾਂਸੀਸੀ ਨਾਗਰਿਕ ਇਸਲਾਮ ਹੀ ਨਹੀਂ ਹਰ ਤਰ੍ਹਾਂ ਧਾਰਮਿਕ ਨੈਤਿਕਤਾ ਤੋਂ ਅਣਜਾਣ ਹਨ।
ਕ੍ਰਿਸ਼ਚਿਅਨ ਦੇ ਅਟੁੱਟ ਵਿਸ਼ਵਾਸ਼ ਜਿਵੇਂ ਕੁਆਰੀ ਮਾਂ ਬਣਨਾ, ਜਾਂ ਈਸਾਂ ਮਸੀਹ ਦੀ ਪਵਿੱਤਰਤਾ ਆਦਿ ਨੂੰ ਰੱਦ ਕਰਨ ਦੀਆਂ ਘਟਨਾਵਾਂ ਸਬੰਧੀ ਫਿਲਮਾਂ ਜਿਵੇਂ ‘ਦਾ ਵਿੰਸੀ ਕੋਡ’, ਫਰਾਂਸ ‘ਚ ਦਿਖਾਏ ਜਾਣ ਤੇ ਕੋਈ ਤਿੱਖਾ ਵਿਰੋਧ ਨਾ ਹੋਇਆ। ਇਸ ਲਈ ਫਰਾਂਸੀਸੀ ਧਰਮ ਸਬੰਧੀ ਬਹੁਤ ਖੁੱਲ੍ਹ ਦਿਲੇ ਹਨ, ਕੋਈ ਵੀ ਧਰਮ ਸਮੇਤ ਧਰਮ ਦੇ ਜਿਸ ਨੂੰ ਬਹੁਗਿਣਤੀ ਫਰਾਂਸੀਸੀ ਮੰਨਦੇ ਹਨ। ਪ੍ਰੰਤੂ ਇਸਲਾਮ ਦੇ ਸ਼ਰਧਾਲੂ ਜੋ ਬਸਤੀਵਾਦ ਰਾਜ ਤੋਂ ਬਾਅਦ ਫਰਾਂਸ ਦੀ ਅਬਾਦੀ ਦਾ ਕਾਫੀ ਹਿੱਸਾ ਹਨ ਆਪਣੇ ਪੈਗੰਬਰ ਬਾਰੇ ਬਹੁਤ ਸੰਵੇਦਨਸ਼ੀਲ ਹਨ। ਇਕ ਬਹੁਤ ਜਾਣੀ ਪਹਿਚਾਣੀ ਕਾਰਕੁੰਨ ‘ਜ਼ਾਦੀਆਂ ਸੋਮਨ’ ਜੋ ‘ਤਿੰਨ ਤਲਾਕ’ ਸਬੰਧੀ ਮੁਸਲਮਾਨ ਔਰਤਾਂ ਲਈ ਮੁਲਾਣਿਆਂ ਨਾਲ ਲੜ ਰਹੀ ਸੀ ਵੀ ਆਪਣੇ ਹਮਧਰਮੀਆਂ ਜਿਹਨਾਂ ਨੇ ਫਰਾਂਸ ਵਿਚ ਬਰਬਰਵਾਦ ਫੈਲਾਉਣ ਵਾਲਿਆਂ ਵਿਰੁੱਧ ਸ਼ਰੇਆਮ ਡਟ ਗਈ। ਉਹ ਭਾਰਤੀ ਮੁਸਲਮਾਨਾਂ ਦੀ ਬਹੁ-ਗਿਣਤੀ ਲਈ ਵਿਅਕਤੀਗਤ ਗੈਰ ਗ੍ਰੈਟਾਂ ਹੋਈ।
ਤਦ ਵੀ ਅਖਬਾਰ ਦੇ ਕਾਲਮਾਂ ਵਿਚ ਉਸਨੇ ਆਵਾਜ਼ ਉਠਾਈ। ਮੈਂ ਉਸਨੂੰ ‘ਸਲਾਮ’ ਕਰਦਾ ਹਾਂ।
ਅਜਿਹੀਆਂ ਅਨੇਕਾਂ ਪ੍ਰਗਤੀ ਵਿਰੋਧੀ ਰਵਾਇਤਾਂ ਹਨ ਜਿਨ੍ਹਾਂ ਨੂੰ ਇਸਲਾਮ ਧਰਮ ਨੂੰ ਮੰਨਣ ਵਾਲੇ ਮੇਰੇ ਮਿੱਤਰਾਂ ਨੂੰ ਬੇਜੀਦਗੀ ਨਾਲ ਰੱਦ ਕਰਨਾ ਚਾਹੀਦਾ ਹੈ। ਵਿਆਹ ਅਤੇ ਤਲਾਕ ਸਬੰਧੀ ਕਾਨੂੰਨ, ਰੋਜ਼ਾਨਾ ਜੀਵਨ ਵਿਚ ਔਰਤਾਂ ਦਾ ਸਥਾਨ ਆਦਿ ਉਹ ਮੁੱਦੇ ਹਨ ਜੋ ਚਰਚਾ ਅਤੇ ਬਹਿਸ ਲਈ ਖਾਸ ਮੁੱਦੇ ਹੋਣੇ ਚਾਹੀਦੇ ਹਨ। ਰਾਜੀਵ ਗਾਂਧੀ ਦੀ ਕਾਂਗਰਸੀ ਸਰਕਾਰ ਦੁਆਰਾ ਸਾਹਬਲੋ ਨਾਲ ਸਬੰਧਤੀ ਫੈਸਲੇ ਨੂੰ ਉਲਟਾ ਦਿੱਤੇ ਜਾਣ ਨਾਲ ਉਨ੍ਹਾਂ ਦੀ ਜ਼ਮੀਰ ਵੀ ਝੰਜੋੜੀ ਗਈ ਜੋ ਮੁਸਲਮਾਨਾਂ ਨਾਲ ਹਮਦਰਦੀ ਰੱਖਦੇ ਹਨ। ਉਲਟਾ ਦੇਣ ਨੂੰ ਮੁਸਲਮਾਨਾਂ ਦੇ ਹਮਦਰਦਾਂ ਦੀ ਆਤਮਾਂ ਨੂੰ ਵੀ ਬਹੁਤ ਦੁਖੀ ਕੀਤਾ। ਇਹ ਕਦਮ ਕਾਂਗਰਸ ਸਰਕਾਰ ਦੇ ਪੱਤਣ ਅਤੇ ਬੀ.ਜੇ.ਪੀ. ਦੇ ਉਭਾਰ ਦਾ ਸਬੱਬ ਬਣਿਆ।
ਕੱਟੜਪੰਥੀ ਮੁਲਾਣਿਆਂ ਦਾ ਇਕ ਹੋਰ ਫੈਸਲਾ ਵੀ ਹੈ ਜਿਸਨੇ ਮੈਨੂੰ ਇਸ ਤੋਂ ਵੀ ਵੱਧ ਦੁਖੀ ਕੀਤਾ। 1965 ਜਾਂ 1971 ਦੀ ਜੰਗ ਵੇਲੇ ਇਕ ਮੁਸਲਮਾਨ ਸਿਪਾਹੀ ਨੂੰ ਪਾਕਿਸਤਾਨ ਨੇ ਫੜ੍ਹਿਆ।  ਸੋ ਸੱਤ ਸਾਲ ਉਸ ਦਾ ਕੋਈ ਥਹੁ ਪਤਾ ਨਾ ਲੱਗਾ, ਉਸਦੀ ਪਤਨੀ ਨੇ ਹੋਰ ਵਿਆਹ ਕਰਵਾ ਲਿਆ। ਉਸਦੇ ਦੂਸਰੇ ਵਿਆਹ ਤੋਂ ਇਕ ਪੁੱਤਰ ਹੋਇਆ ਅਤੇ ਉਹ ਖੁਸ਼ ਸੀ। ਅਚਾਨਕ ਸਿਪਾਹੀ ਨੂੰ ਆਜ਼ਾਦ ਕਰ ਦਿੱਤਾ ਗਿਆ ਅਤੇ ਉਹ ਘਰ ਵਾਪਸ ਆ ਗਿਆ। ਮੁਲਾਣਿਆਂ ਨੇ ਉਸ ਔਰਤ ਨੂੰ ਆਪਣਾ ਸੁਖੀ ਵਿਵਾਹਿਤ ਜੀਵਨ ਛੱਡ ਕੇ ਉਸ ਸਿਪਾਹੀ ਨਾਲ ਰਹਿਣ ਦਾ ਫਤਵਾ ਸੁਣਾ ਦਿੱਤਾ। ਉਸ ਵਿਚਾਰੀ ਨੂੰ ਪੁਛਿਆ ਤੱਕ ਵੀ ਨਹੀਂ ਗਿਆ। ਦੂਜੇ ਪਤੀ ਤੋਂ ਪੈਦਾ ਹੋਏ ਉਸ ਬੱਚੇ ਬਾਰੇ ਵੀ ਕੁਝ ਨਾ ਸੋਚਿਆ ਗਿਆ ਜਿਸਨੂੰ ਸਿਪਾਹੀ ਨੇ ਕਬੂਲ ਨਾ ਕੀਤਾ।
ਮੈਂ ਆਪਣੇ ਮੁਸਲਮਾਨ ਭਰਾਵਾਂ ਤੇ ਭੈਣਾਂ ਜਿਹਨਾਂ ਨੂੰ ਅਕਸਰ ਗਲਤ ਨਿਸ਼ਾਨਾ ਬਣਾਇਆ ਜਾਂਦਾ ਹੈ ਦੇ ਕੇਸ ਲੜਨ ਲਈ ਤਿਆਰ ਹੀ ਨਹੀਂ ਬਹੁਤ ਉਤਸਕ ਹਾਂ ਅਤੇ ਅਕਸਰ ਮੈਂ ਅਜਿਹਾ ਕਰਦਾ ਵੀ ਹਾਂ। ਪ੍ਰੰਤੂ ਯਕੀਨਨ ਉਦੋਂ ਬਿਲਕੁਲ ਨਹੀਂ ਜਦੋਂ ਕੁਰਾਨ ਦੀ ਆੜ੍ਹ ਵਿਚ ਅਸੱਭਿਅਕ ਰਿਵਾਜਾਂ ਦਾ ਬਚਾਓ ਕੀਤਾ ਜਾਂਦਾ ਹੈ। ਕਿਵੇਂ ਕੋਈ ਸਰਵਉਚ ਹਸਤੀ ਕਿਸੇ ਔਰਤ ਨੂੰ ਆਪਣੇ ਘਰ ਤੇ ਸਮਾਜ ਵਿਚ ਗੁਲਾਮ ਦਾ ਦਰਜਾ ਦੇਣ ਦੀ ਮੁਦੱਈ ਹੋ ਸਕਦੀ ਹੈ। ਕੋਈ ਸਰਵਉਚ ਸ਼ਕਤੀ ਕਿਵੇ ਕਤਲ ਦੀ ਇਜ਼ਾਜ਼ਤ ਦੇ ਸਕਦੀ ਹੈ। ਮੇਰਾ ਧਰਮ ਨਿਰਲੇਪ ਉਦਾਰਵਾਦ ਅਜਿਹੀ ਗੈਰ ਬਰਾਬਰੀ ਅਤੇ ਬੇਇਨਸਾਫੀ ਨੂੰ ਪ੍ਰਵਾਨ ਨਹੀਂ ਕਰ ਸਕਦਾ।
ਅਨੁਵਾਦ : ਕਰਨੈਲ ਸਿੰਘ ਸੰਧੂ
(ਅੰਗਰੇਜ਼ੀ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)

Scroll To Top