Now Reading
ਜਥਾ ਦਿੱਲੀ ਨੂੰ ਹੋਇਆ ਰਵਾਨਾ

ਜਥਾ ਦਿੱਲੀ ਨੂੰ ਹੋਇਆ ਰਵਾਨਾ

ਤਰਨ ਤਾਰਨ, 10 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅਡਾਨੀਆਂ ਅਬਾਨੀਆਂ ਨੂੰ ਫਾਇਦੇ ਦੇਣ ਲਈ ਖੇਤੀ ਦੇ ਨਾਮ ‘ਤੇ ਬਣਾਏ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੱਖਾਂ ਕਿਸਾਨ, ਮਜ਼ਦੂਰ, ਔਰਤਾਂ ਦਿੱਲੀ ਦੀਆਂ ਰਗਾ ਦੱਬੀ ਬੈਠੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਅੱਜ ਸੈਕੜੇ ਲੋਕ ਦਿਹਾਤੀ ਮਜ਼ਦੂਰ ਸਭਾ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਦਿੱਲੀ ਪਹੁੰਚ ਰਹੇ ਹਨ। ਪਿੰਡ ਪੰਡੋਰੀ ਗੋਲਾ ਤੋਂ ਨਾਹਰਿਆਂ ਦੀ ਗੂੰਜ ‘ਚ ਜਥਾ ਰਵਾਨਾ ਹੋਇਆ ਅਤੇ ਮੋਦੀ ਦੇ ਕਾਲੇ ਕਾਨੂੰਨਾਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਲੋਕ ਵਿਰੋਧੀ ਕਾਨੂੰਨਾਂ ਹਰ ਹਾਲਤ ਵਿੱਚ ਰੱਦ ਹੋਣਗੇ ਅਤੇ ਮਜ਼ਦੂਰਾਂ ਕਿਸਾਨਾਂ ਅਤੇ ਆਮ ਵਰਗ ਦੀ ਜਿੱਤ ਹੋਵੇਗੀ।

ਜਥੇ ਦੀ ਅਗਵਾਈ ਬਲਦੇਵ ਸਿੰਘ ਪੰਡੋਰੀ, ਬਲਦੇਵ ਸਿੰਘ ਭੈਲ, ਬਲਕਾਰ ਸਿੰਘ, ਰੇਸ਼ਮ ਸਿੰਘ, ਬਲਜੀਤ ਸਿੰਘ ਪੰਡੋਰੀ, ਪਰਗਟ ਸਿੰਘ ਮਾਲਚੱਕ, ਦਲਬੀਰ ਸਿੰਘ ਬਾਗੜੀਆ ਨੇ ਕੀਤੀ। ਇਸ ਮੌਕੇ ਗੁਲਜਾਰ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਜੀਤ ਸਿੰਘ, ਸਵਿੰਦਰ ਕੌਰ, ਕੁਲਦੀਪ ਕੌਰ, ਗੁਰਮੀਤ ਕੌਰ ਆਦਿ ਨੇ ਕੀਤੀ।

Scroll To Top