Now Reading
ਅਡਾਨੀਆ ਦੀ ਖੁਸ਼ਕ ਬੰਦਰਗਾਹ ਦਾ ਘੇਰਾ ਹੋਇਆ ਸਖ਼ਤ

ਅਡਾਨੀਆ ਦੀ ਖੁਸ਼ਕ ਬੰਦਰਗਾਹ ਦਾ ਘੇਰਾ ਹੋਇਆ ਸਖ਼ਤ

ਡੇਹਲੋ, 9 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅਡਾਨੀਆ ਦੀ ਕਿਲ੍ਹਾ ਰਾਏਪੁਰ ਵਿੱਚ ਸਥਿਤ ਖੁਸ਼ਕ ਬੰਦਰਗਾਹ ਦੀ ਘੇਰਾਬੰਦੀ ਟਾਇਟ ਕਰ ਦਿੱਤੀ ਹੈ। ਕੱਲ੍ਹ ਪ੍ਰਸ਼ਾਸਨ ਵੱਲੋਂ ਕੁੱਝ ਹਲਚਲ ਕੀਤੀ ਸੀ, ਜਿਸ ਕਰਕੇ ਇਲਾਕੇ ਦੇ ਪਿੰਡਾਂ ਵਿੱਚੋਂ ਕਿਰਤੀ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਲਗਾਏ ਧਰਨੇ ਦੀ ਪ੍ਰਧਾਨਗੀ ਗੁਰਮੀਤ ਕੌਰ, ਰਜਿੰਦਰ ਕੌਰ, ਪਰਮਜੀਤ ਕੌਰ, ਤਰਨਜੀਤ ਕੌਰ, ਜਸਵਿੰਦਰ ਕੌਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਅਮਰੀਕ ਸਿੰਘ ਜੜਤੌਲੀ ਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਮੋਦੀ ਸਰਕਾਰ ਦੇ ਅੜੀਅਲ ਰਵੀਏ ਕਾਰਨ ਕਿਰਤੀ ਕਿਸਾਨਾਂ ਨੂੰ ਠੰਡ, ਮੀਂਹ, ਚਿੱਕੜ ਵਿੱਚ ਰਾਤਾਂ ਕੱਟਣੀਆਂ ਪੈ ਰਹੀ ਹੈ। ਜਿਸ ਦਾ ਹਿਸਾਬ ਮੋਦੀ ਸਰਕਾਰ ਤੇ ਉਸ ਦੇ ਜੋਟੀਦਾਰਾ ਨੂੰ ਹਿਸਾਬ ਦੇਣਾ ਪਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਜੈਪਾਲ ਸਿੰਘ, ਜਗਤਾਰ ਸਿੰਘ ਚਕੌਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਹਰਨੇਕ ਸਿੰਘ ਗੁੱਜਰਵਾਲ, ਹਰਦੀਪ ਸਿੰਘ ਛਪਾਰ, ਚਮਕੌਰ ਸਿੰਘ ਛਪਾਰ, ਸੁਰਜੀਤ ਸਿੰਘ ਸੀਲੋ, ਬਲਵਿੰਦਰ ਸਿੰਘ ਜੱਗਾਂ ਕਿਲ੍ਹਾ ਰਾਏਪੁਰ, ਮਲਕੀਤ ਸਿੰਘ ਕਿਲ੍ਹਾ ਰਾਏਪੁਰ, ਅਵਤਾਰ ਸਿੰਘ ਬੱਲੋਵਾਲ, ਦਰਸ਼ਣ ਸਿੰਘ ਬੱਲੋਵਾਲ, ਬਲਦੇਵ ਸਿੰਘ ਧੂਰਕੋਟ, ਕੁਲੈਟਰ ਸਿੰਘ ਨਾਰੰਗਵਾਲ, ਗੁਰਦਾਸ ਸਿੰਘ ਮਹਿਮਾ ਸਿੰਘ ਵਾਲਾ, ਗਾਇਕ ਕੁਲਵਿੰਦਰ ਸਿੰਘ ਜਰਤੌਲੀ, ਗਾਇਕ ਭੂਰਾ ਗੁੱਜਰਵਾਲ, ਬੱਚੀ ਸੁਰੀਤ ਕੌਰ ਕਿਲ੍ਹਾ ਰਾਏਪੁਰ ਆਦਿ ਹਾਜ਼ਰ ਸਨ।

Photo by Harnek Gujarwal

Scroll To Top