
ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦ ਜਰਨੈਲ ਸਿੰਘ ਅਤੇ ਸ਼ਹੀਦ ਮਹਿੰਦਰ ਸਿੰਘ ਪੱਪੀ ਦੀ 37ਵੀਂ ਬਰਸੀ ਮਨਾਈ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਉਸ ਵੇਲੇ ਵੀ ਗੋਡੇ ਨਹੀੰ ਟੇਕੇ ਜਦੋਂ ਸਕੂਲ ਦੇ ਬੱਚਿਆਂ ਨੂੰ ਧੱਕੇ ਨਾਲ ਵਰਦੀਆਂ ਪਵਾਈਆਂ ਜਾਂਦੀਆਂ ਸਨ, ਧੱਕੇ ਨਾਲ ਨੰਬਰ ਪਲੇਟਾਂ ਲਿਖਾਈਆਂ ਜਾਂਦੀਆਂ ਹਨ ਅਤੇ ਖ਼ੁਸ਼ੀਆਂ ਦੇ ਪ੍ਰੋਗਰਾਮ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਨ ਦਿੱਤੇ ਜਾਂਦੇ ਸਨ। ਅਜੋਕੇ ਦੌਰ ‘ਚ ਵੀ ਧੱਕੇ ਨਾਲ ਲੋਕਾਂ ਦੀ ਆਵਾਜ਼ ਬੰਦ ਕਰਵਾਈ ਜਾ ਰਹੀ ਹੈ, ਲਾਠੀਚਾਰਜ ਕੀਤੇ ਜਾ ਰਹੇ ਹਨ। ਧੱਕੇ ਨਾਲ ਐੱਸ ਆਈ ਆਰ ਦੇ ਨਾਮ ਹੇਠ ਵੋਟਾਂ ਕੱਟੀਆਂ ਜਾ ਰਹੀਆਂ ਹਨ। ਧੱਕੇ ਨਾਲ ਲੋਕਾਂ ਵਿਰੋਧੀ, ਕਿਸਾਨਾਂ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਇਸ ਦਾ ਮੁੱਲ ਹਮੇਸ਼ਾਂ ਤਾਰਨਾ ਪੈਂਦਾ ਹੈ। ਇਸ ਮੌਕੇ ਸ਼ਹੀਦੀ ਲਾਟ ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਮਾ, ਕੁਲਦੀਪ ਵਾਲੀਆ, ਜਸਬੀਰ ਸਿੰਘ ਭੋਲੀ ਆਦਿ ਵੀ ਹਾਜ਼ਰ ਸਨ।