Now Reading
ਆਰ ਐੱਮ ਪੀ ਆਈ ਨੇ ਡਾ. ਗੁਰਦਿਆਲ ਸਿੰਘ ਮੁਠੱਡਾ ਦਾ ਸ਼ਹੀਦੀ ਦਿਨ ਮਨਾਇਆ

ਆਰ ਐੱਮ ਪੀ ਆਈ ਨੇ ਡਾ. ਗੁਰਦਿਆਲ ਸਿੰਘ ਮੁਠੱਡਾ ਦਾ ਸ਼ਹੀਦੀ ਦਿਨ ਮਨਾਇਆ

ਫਿਲੌਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਅੱਜ ਪਿੰਡ ਮੁਠੱਡਾ ਕਲਾਂ ਵਿਖੇ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 39ਵੀਂ ਬਰਸੀ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਰ ਐੱਮ ਪੀ ਆਈ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅੱਸੀਵਿਆਂ ਦੇ ਦੌਰ ਦੌਰਾਨ ਧਰਮ ਦੇ ਨਾਂ ਹੇਠ ਜਿਹੜੀ ਬੁਰਸ਼ਾਗਰਦੀ ਹੋ ਰਹੀ ਸੀ. ਉਸ ਨਾਲ ਆਮ ਲੋਕ ਭੈਅਭੀਤ ਹੋ ਗਏ ਸਨ।
ਘੱਟ ਗਿਣਤੀਆਂ ਦੀ ਪੰਜਾਬ ‘ਚੋਂ ਹਿਜ਼ਰਤ ਸ਼ੁਰੂ ਗਈ ਸੀ, ਵਪਾਰ ਖਤਮ ਹੋ ਗਿਆ ਸੀ। ਦੂਜੇ ਪਾਸੇ ਪੁਲੀਸ ਦੀਆਂ ਜ਼ਿਆਦਤੀਆਂ ਵੱਧ ਗਈਆਂ ਸਨ। ਜਾਮਾਰਾਏ ਨੇ ਕਿਹਾ ਡਾ. ਮੁਠੱਡਾ ਦੀ ਸ਼ਹੀਦੀ ਨੇ ਲੋਕ ਪੱਖੀ ਲਹਿਰ ਨੂੰ ਹੋਰ ਵੀ ਗੂੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ‘ਚ ਵੀ ਧਰਮ ਦੇ ਨਾਂ ਹੇਠ ਪੰਜਾਬ ਦੇ ਹਲਾਤ ਖ਼ਰਾਬ ਕਰਨ ਵਾਲੇ ਪਾਸੇ ਮਹੌਲ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਮਸਲੇ ਹੱਲ੍ਹ ਕਰਨ ਦੀ ਥਾਂ ਇਨ੍ਹਾਂ ਵੱਲ ਮੂੰਹ ਕਰਨ ਲਈ ਵੀ ਪੰਜਾਬ ਦੀ ਕੋਈ ਧਿਰ ਤਿਆਰ ਨਹੀਂ ਹੈ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਕਾ ਬਣਾ ਕੇ ਕਾਲੀਆਂ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ।
ਇਸ ਮੌਕੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਵਾਲੇ ਲੋਕਾਂ ਨੂੰ ਟੁਕੜੇ ਟੁਕੜੇ ਗੈਂਗ ਕਹਿ ਕਿ ਸਧਾਰਨ ਲੋਕਾਂ ਦਾ ਧਿਆਨ ਭਟਕਾਉਣ ਦਾ ਹੀ ਕੰਮ ਕਰ ਰਹੀਂ ਹੈ।
ਜੰਤਰ ਮੰਤਰ ‘ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜਿਸ ਢੰਗ ਨਾਲ ਲਾਠੀਚਾਰਜ ਕੀਤਾ ਗਿਆ, ਉਸ ਨਾਲ ਮੋਦੀ ਦਾ ਚਿਹਰਾ ਹੋਰ ਨੰਗਾ ਹੋਇਆ ਹੈ। ਸੰਧੂ ਨੇ ਅੱਗੇ ਕਿਹਾ ਕਿ ਦੋ ਕਿਸਾਨ ਜਥੇਬੰਦੀਆਂ ਦਾ ਏਕਾ ਹੋ ਰਿਹਾ ਹੈ, ਜਿਸ ਸਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੂਬਾ ਕਮੇਟੀ ਮੈਂਬਰ ਸ਼ਿਵ ਤਿਵਾੜੀ, ਨੌਜਵਾਨ ਆਗੂ ਮਨਜਿੰਦਰ ਸਿੰਘ ਢੇਸੀ ਅਤੇ ਮਨਮੋਹਣ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਮੇਜਰ ਫਿਲੌਰ, ਕੁਲਜੀਤ ਫਿਲੌਰ, ਕੁਲਦੀਪ ਕੌੜਾ, ਕੁਲਦੀਪ ਵਾਲੀਆ, ਅਮਰੀਕ ਰੁੜਕਾ, ਤਰਜਿੰਦਰ ਧਾਲੀਵਾਲ, ਰਾਮ ਨਾਥ ਦੁਸਾਂਝ, ਬਲਵਿੰਦਰ ਸਿੰਘ ਦੁਸਾਂਝ, ਬਿੱਟਾ ਭੈਣੀ, ਮਨਜੀਤ ਸੂਰਜਾ, ਜਯਬੀਰ ਭੋਲੀ, ਮੱਖਣ ਸੰਗਰਾਮੀ, ਬਲਜੀਤ ਪੀਤੂ ਤੋਂ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਕਾਰਕੁੰਨ ਹਾਜ਼ਰ ਸਨ। ਆਰੰਭ ’ਚ ਸ਼ਹੀਦੀ ਯਾਦਗਾਰ ’ਤੇ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਨਿਭਾਈ।

Scroll To Top