Now Reading
ਪਿੰਡ ਰੱਖਿਆ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਸ਼ਿਆਂ ਖ਼ਿਲਾਫ਼ ਸਕੂਲੀ ਬੱਚਿਆਂ ਦੀ ਰੈਲੀ ਕੱਢੀ

ਪਿੰਡ ਰੱਖਿਆ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਨਸ਼ਿਆਂ ਖ਼ਿਲਾਫ਼ ਸਕੂਲੀ ਬੱਚਿਆਂ ਦੀ ਰੈਲੀ ਕੱਢੀ

ਮਲਸੀਆਂ: ਪਿੰਡ ਲਕਸੀਆ ਦੇ ਸਰਪੰਚ ਕਾਮਰੇਡ ਨਿਰਮਲ ਸਹੋਤਾ ਦੀ ਪ੍ਰੇਰਨਾ ਸਦਕਾ ਪਿੰਡ ਰੱਖਿਆ ਕਮੇਟੀ ਲਕਸੀਆ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿ ਸ਼ਾਹਕੋਟ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੀ ਅਗਵਾਈ ਪ੍ਰਧਾਨ ਪ੍ਰਿੰਸ ਸਹੋਤਾ, ਰਵੀ ਕੁਮਾਰ, ਗੁਰਪ੍ਰੀਤ ਸਿੰਘ ਅਕਾਲਪਰ ਨੇ ਕੀਤੀ। ਰੈਲੀ ਦੀ ਆਰੰਭਤਾ ਸ੍ਰੀ ਗੁਰੂ ਵਾਲਮੀਕਿ ਧਰਮਸ਼ਾਲਾ ਤੋਂ ਗ੍ਰਾਮ ਪੰਚਇਤ ਲਕਸੀਆ ਵਲੋਂ ਹਰੀ ਝੰਡੀ ਦੇ ਕੇ ਕੀਤੀ ਗਈ।
ਇਸ ਮੌਕੇ ਕਸਬਾ ਮਲਸੀਆਂ ਦੀਆਂ ਗਲੀਆ ਤੇ ਮੇਨ ਬਜ਼ਾਰ ਤੋਂ ਹੁੰਦੇ ਹੋਏ ਸਕੂਲੀ ਵਿਦਿਆਰਥੀਆਂ ਦੇ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਨਸ਼ਾ ਤਿਆਗੋ, ਹੁਣ ਤਾਂ ਜਾਗੋ ਵਰਗੇ ਨਾਅਰੇ ਲਾਉਂਦੇ ਹੋਏ ਬੱਸ ਅੱਡੇ ਮਲਸੀਆਂ ਪਹੁੰਚੇ। ਰਸਤੇ ਵਿਚ ਬੱਚਿਆ ਨੇ ਨਸ਼ਿਆ ਖ਼ਿਲਾਫ਼ ਕੋਰਿਓਗ੍ਰਾਫੀ ਕਰ ਕੇ ਛੋਟੇ ਬੱਚਿਆ ਨੇ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਭਾਰੀ ਗਿਣਤੀ ਵਿੱਚ ਜਿੱਥੇ ਨੌਜਵਾਨ ਇਕੱਠੇ ਹੋਏ ਓਥੇ ਹੀ ਆਮ ਲੋਕਾਂ ਸਮੇਤ ਔਰਤਾਂ ਤੇ ਮਰਦਾ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲਿਆ।
ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਉਚੇਰੇ ਤੌਰ ਤੇ ਪੁੱਜੇ ਜਿਨ੍ਹਾਂ ਨੌਜਵਾਨ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ। ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਅਤੇ ਇਕ ਚੰਗਾ ਪੰਜਾਬ, ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੁਨੇਹਾ ਦਿੱਤਾ।
ਉਨ੍ਹਾ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਵਿਚਾਰਧਾਰਾ ਨਾਲ ਜੁੜ ਕੇ ਆਰਥਿਕ ਅਜ਼ਾਦੀ ਅਤੇ ਬਰਾਬਰਤਾ ਦਾ ਰਾਜ ਪ੍ਰਬੰਧ ਲਿਆਦਾ ਜਾ ਸਕਦਾ ਹੈ। ਇਸ ਨਾਲ ਪੰਜਾਬ ਦੇ ਭੱਖਦੇ ਮਾਮਲਿਆ ਗਾ ਹੱਲ੍ਹ ਕੀਤਾ ਜਾ ਸਕਦਾ ਹੈ।
ਇਸ ਮੌਕੇ ਪਿੰਡ ਰੱਖਿਆ ਕਮੇਟੀ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਤੇ ਪਿੰਡ ਰੱਖਿਆ ਕਮੇਟੀ ਨੇ ਵਿਸ਼ਵਾਸ਼ ਦਵਾਇਆ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਹੁੰਦਾ ਹੈ ਤਾਂ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਅਖੀਰ ਵਿੱਚ ਸਰਪੰਚ ਕਾਮਰੇਡ ਨਿਰਮਲ ਸਹੋਤਾ ਅਤੇ ਸਮੂਹ ਗ੍ਰਾਮ ਪੰਚਾਇਤ ਤੇ ਵੱਖ ਵੱਖ ਸੰਸਥਾਵਾਂ ਅਤੇ ਸਕੂਲਾਂ ਤੋਂ ਆਏ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਮਡਿਆਲਾ ਤੋਂ ਇਲਾਵਾ ਪ੍ਰਿੰਸ ਸਹੋਤਾ, ਗੁਰਪ੍ਰੀਤ ਸਿੰਘ, ਰਵੀ ਕੁਮਾਰ, ਰਮਨ ਕੁਮਾਰ ਸਾਬਕਾ ਪੰਚ, ਜਸਵੀਰ ਸਿੰਘ ਸਾਬਕਾ ਪੰਚ, ਬਲਜੀਤ ਪੰਚ, ਮਨਿਦਰ ਕੌਰ ਪੰਚ, ਰੀਨਾ ਕੋਟਲੀ ਗਾਜਰਾਂ, ਵਿਜੇ ਹਵੇਲੀ ਪੱਤੀ, ਸ਼ੇਖਰ ਤੇਜ਼ੀ ਮਲਸੀਆਂ ਪੱਤੀ, ਦੀਪੂ, ਗੋਪੀ, ਕਰਨ, ਕੁਲਵੀਰ, ਕਮਿਸ਼, ਕੋਮਲ, ਬਾਬਾ ਲਕਸਿਆ, ਬੌਬੀ, ਅਭੀ, ਹੈੱਪੀ ਤਲਵੰਡੀ ਬੂਟਿਆ, ਅਭਿ ਬੱਗਾ, ਸੰਤੋਖ ਸਿੰਘ ਤਲਵੰਡੀ ਮਾਧੋ, ਐਥਲੈਟਿਕ ਕੋਚ ਰਾਕੇਸ਼ ਕੁਮਾਰ ਮਲਸੀਆਂ, ਸ਼ਹਿਜ਼ਾਦਾ ਭੰਗੜਾ ਅਕੈਡਮੀ ਸ਼ਾਹਕੋਟ, ਸੰਦੀਪ ਕੌਰ ਗਿੱਲ, ਹਰਸਿਮਰਨ ਜੀਤ ਸਿੰਘ, ਡਾਕਟਰ ਜਤਿਨ ਜੋਤੀ ਨਿਹਾਲੂਵਾਲ, ਡਾਕਟਰ ਦਿਲਸ਼ਾਦ, ਸਰਪੰਚ ਪ੍ਰੀਤ ਕੌਰ ਅਕਲਪੁਰ, ਹੈੱਪੀ ਅਕਾਲਪੁਰ, ਸੰਦੀਪ ਸਹੋਤਾ, ਰਵੀ ਖੋਖਰ, ਅਜੇ ਖੋਖਰ, ਮਨਜੋਤ ਸਿੰਘ, ਰਣਜੀਤ ਸਰੰਗਵਾਲ, ਤਨਵੀਰ ਬਿੱਲੀ ਭੁੱਲਰ, ਅਸ਼ਨੀ ਤੇ ਹੋਰ ਸਾਰੇ ਸਾਥੀ ਮੌਜੂਦ ਸਨ।

Scroll To Top