Now Reading
ਸਿਆਸੀ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਮਰੇਡਾਂ ਵੱਲੋਂ ਪ੍ਰਦਰਸ਼ਨ

ਸਿਆਸੀ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਮਰੇਡਾਂ ਵੱਲੋਂ ਪ੍ਰਦਰਸ਼ਨ

ਕਪੂਰਥਲਾ: ਫਿਰਕੂ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੇਂਦਰ ਸਰਕਾਰ ਦੇ ਫਾਸ਼ੀਵਾਦੀ ਹੱਲੇ ਖਿਲਾਫ ਡੀ. ਸੀ. ਦਫਤਰ ਕਪੂਰਥਲਾ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਸੌਂਪਿਆ ਗਿਆ।

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਰੋਜ਼ੀ-ਰੋਟੀ ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਦਾ ਵਿਰੋਧ ਕਰਦਿਆਂ ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਚੋਣ ਉਪਰੋਤ ਭਾਜਪਾ ਪੰਜਾਬ ਜਿੱਤਣ ਦੇ ਦਾਅਵੇ ਕਰ ਰਹੀ ਹੈ। ਭਾਜਪਾ ਨੇ ਚੋਣ ਜਿੱਤਣ ਉਪਰੰਤ ਪੱਛਮੀ ਬੰਗਾਲ ਵਿਚ ਮੁਸਲਮਾਨਾਂ ਲਈ ਸੜਕ ਕਿਨਾਰੇ ਨਰਾਜ ਪੜਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਕਰ ਕੇ ਭਾਜਪਾ ਦੇ ਕਾਲੇ ਮਨਸੂਬਿਆਂ ਨੂੰ ਸਮਝਦੇ ਹੋਏ ਭਾਜਪਾ ਖਿਲਾਫ ਪੰਜਾਬ ਦੇ ਅਤੇ ਜਮਹੂਰੀ ਮੁੱਦਿਆਂ ਉਪਰ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ।

ਇਸ ਮੌਕੇ ਕਾਮਰੇਡ ਮੁਕੰਦ ਸਿੰਘ, ਬਲਵਿੰਦਰ ਸਿੰਘ ਭੁੱਲਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਹਰਬੰਸ ਸਿੰਘ ਮੱਟੂ, ਤਰਲੋਕ ਸਿੰਘ ਭਬਿਆਣਾ, ਅਮਰਜੀਤ ਸਿੰਘ ਜਵਾਲਾਪੁਰ, ਮਾਸਟਰ ਗੁਰਦੀਪ ਸਿੰਘ, ਤਰਸੇਮ ਸਿੰਘ ਬੰਨੇਮੱਲ, ਮਾਸਟਰ ਚਰਨ, ਪੀਰ ਮੁਹੰਮਦ, ਕਾਮਰੇਡ ਲੁਭਾਇਆ ਸਿੰਘ ਕਾਲਾ ਸੰਘਿਆਂ, ਹਰਿੰਦਰ ਸਿੰਘ ਚੀਮਾ, ਬਲਕਾਰ ਸਿੰਘ ਸਾਬਕਾ ਸਰਪੰਚ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਬਾਬਾ ਸੁਰਿੰਦਰ ਗ਼ਦਰੀ, ਰਣਜੀਤ ਸਿੰਘ ਰਾਣਾ, ਉਮ ਪ੍ਰਕਾਸ਼, ਮਾਸਟਰ ਬਲਵੀਰ ਸਿੰਘ ਫਜਲਾਬਾਦ ਆਦਿ ਕਿਸਾਨ ਮਜ਼ਦੂਰ ਆਗੂ ਤੇ ਵਰਕਰ ਹਾਜ਼ਰ ਸਨ।

Scroll To Top