/* SC_TH_END:4.3.24:fc0ffc30 */ ਤੈਅ ਕੀਤਾ ਨਵਾਂ ਰੇਟ ਨਾ ਮਿਲਣ ਕਾਰਨ ਕਾਰਵਾਈ ਦੀ ਕੀਤੀ ਮੰਗ – Sangrami Lehar
Now Reading
ਤੈਅ ਕੀਤਾ ਨਵਾਂ ਰੇਟ ਨਾ ਮਿਲਣ ਕਾਰਨ ਕਾਰਵਾਈ ਦੀ ਕੀਤੀ ਮੰਗ

ਤੈਅ ਕੀਤਾ ਨਵਾਂ ਰੇਟ ਨਾ ਮਿਲਣ ਕਾਰਨ ਕਾਰਵਾਈ ਦੀ ਕੀਤੀ ਮੰਗ


ਪਠਾਨਕੋਟ: ਇਥੋਂ ਥੋੜੀ ਦੂਰ ਪਿੰਡ ਤੰਗੋਸ਼ਾਹ ਵਿਖੇ ਸਥਿਤ ਇੱਟ ਭੱਠੇ ਦੇ ਮਾਲਕ ਵਲੋਂ ਆਪਣੇ ਭੱਠੇ ਦੇ ਪਥੇਰ ਮਜ਼ਦੂਰਾਂ ਨੂੰ ਨਵਾਂ ਰੇਟ 1138 ਰੁਪਏ ਦੇਣ ਤੋਂ ਇਨਕਾਰ ਕਰਨ ‘ਤੇ ਰੋਸ ਵੱਜੋਂ ਭੱਠਾ ਮਜ਼ਦੂਰਾਂ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀ ਟੀ ਯੂ ਪੰਜਾਬ ਦੀ ਅਗਵਾਈ ਹੇਠ ਔਰਤਾਂ-ਮਰਦਾਂ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਸਕਾਇਤ ਪੱਤਰ ਦੇ ਕੇ ਮੰਗ ਕੀਤੀ ਕਿ ਗਰਮੀ ਸੀਜਨ ਸਮਾਪਤ ਹੋ ਗਿਆ ਪਰ ਉਪਰੋਕਤ ਭੱਠਾ ਮਾਲਕ ਮਜ਼ਦੂਰਾਂ ਦਾ ਹਿਸਾਬ ਨਹੀਂ ਦੇ ਰਿਹਾ। ਮਜਦੂਰਾਂ ਦੀ ਮਜ਼ਦੂਰੀ ਤਰੁੰਤ ਦਿਵਾਈ ਜਾਵੇ ਅਤੇ ਸਮਝੌਤੇ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਪਰਚਾ ਦਰਜ ਕਰਕੇ ਭੱਠਾ ਮਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਤਾਂ ਸਵੇਰੇ 7.30 ਵਜੇ ਦਾ ਐਲਾਨ ਕੀਤਾ ਗਿਆ ਹੈ ਪਰ ਪ੍ਰਬੰਧਕੀ ਕੰਪਲੈਕਸ ਮਲਕਪੁਰ ਪਠਾਨਕੋਟ ਅੰਦਰ ਬਹੁਤੇ ਵਿਭਾਗਾਂ ਦੇ ਅਧਿਕਾਰੀ 10 ਵਜੇ ਤੱਕ ਵੀ ਆਪਣੀ ਚੇਅਰ ਤੇ ਦਿਖਾਈ ਨਹੀਂ ਦਿੱਤੇ। ਘੰਟਿਆਂ ਬੱਦੀ ਲੰਬੀ ਇੰਤਜ਼ਾਰ ਤੋਂ ਬਾਅਦ ਏ ਡੀ ਸੀ ਪਠਾਨਕੋਟ ਨੇ ਮਜ਼ਦੂਰਾਂ ਦੀ ਦਰਖਾਸਤ ਪ੍ਰਾਪਤ ਕੀਤੀ ਅਤੇ ਤਰੁੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।
ਕਾਮਰੇਡ ਸ਼ਿਵ ਕੁਮਾਰ ਅਤੇ ਮਨਹਰਨ ਨੇ ਲੇਬਰ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਂਦਿਆਂ ਸਾਂਝੇ ਤੌਰ ਤੇ ਕਿਹਾ ਕਿ ਲੇਬਰ ਇਨਫੋਰਸਮੈਂਟ ਅਫਸਰ ਪਠਾਨਕੋਟ ਵੀ ਮਜ਼ਦੂਰਾਂ ਦੀਆਂ ਮੁਸ਼ਕਲਾਂ ਨੂੰ ਕੋਈ ਖਾਸ ਤਵੱਜੋਂ ਨਹੀਂ ਦੇ ਰਿਹਾ। ਪਠਾਨਕੋਟ ਜ਼ਿਲੇ ਅੰਦਰ ਭੱਠਿਆਂ ਤੇ ਹੋਰ ਬਹੁਤ ਸਾਰੇ ਅਦਾਰਿਆਂ ਵਿੱਚ ਤਾਂ ਵਰਕਰਾਂ ਨੂੰ ਮਿਨੀਮਮ ਵੇਜ ਵੀ ਨਹੀਂ ਮਿਲਦੀ ਜਿਸ ਲਈ ਲੇਬਰ ਵਿਭਾਗ ਸਿੱਧੇ ਤੌਰ ਜਿੰਮੇਵਾਰ ਹੈ, ਕਿਸੇ ਨਿਰਪੱਖ ਇਮਾਨਦਾਰ ਅਧਿਕਾਰੀ ਤੋਂ ਜਾਂਚ ਪੜਤਾਲ ਕਰਾਉਣ ਦੀ ਜਰੂਰਤ ਹੈ। ਝੁੱਗੀਆਂ ਵਿਚ ਅੱਤ ਦੀ ਗਰਮੀ ਵਿਚ ਰਹਿ ਰਹੇ ਮਜ਼ਦੂਰਾਂ ਨੂੰ ਬਿਜਲੀ ਫ੍ਰੀ ਦੇਣ ਦੀ ਬਜਾਏ ਗਰੀਬ ਪਰਿਵਾਰਾਂ ਤੋਂ ਭੱਠਾ ਮਾਲਕ ਅੱਠ-ਦਸ ਵਾਟ ਦੇ ਸੀ ਐਫ ਐਲ ਬੱਲਬ ਬਦਲੇ ਤਿੰਨ ਹਜ਼ਾਰ ਰੁਪਏ ਜਬਰੀ ਬਿਜਲੀ ਬਿੱਲ ਵਸੂਲ ਰਹੇ ਹਨ ਜੋ ਕਿ ਸਰਾਸਰ ਗਲਤ ਹੈ,ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ/ ਕਰਮਚਾਰੀ ਤੋਂ ਜਾਂਚ ਵੀ ਕਰਾਈ ਜਾਵੇ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨੇ ਦੀ ਸਮਾਪਤੀ ਉਪਰੰਤ ਅਖੀਰ ਵਿਚ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਪੱਕੇ ਧਰਨਾ-ਪ੍ਰਦਰਸ਼ਨ ਲਈ ਤਿਆਰ ਰਹਿਣਾ ਪਵੇਗਾ।

Scroll To Top