
ਮਲਸੀਆਂ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਕਸਬਾ ਮੱਲਸੀਆਂ ਦੇ ਮੈਂਬਰਾਂ ਵਲੋਂ ਨੀਟ ਪ੍ਰੀਖਿਆ ‘ਚ ਹੋਏ ਸ਼ਰਮਨਾਕ ਪੇਪਰ ਲੀਕ ਘੁਟਾਲੇ ਅਤੇ ਇਸ ਪਾਵਰਕੌਮ ਵਿਰੁੱਧ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਖ਼ਿਲਾਫ਼ ਰੋਹ ਪ੍ਰਗਟਾਉਂਦਿਆਂ ਪੁਤਲਾ ਫੂਕਿਆ। ਪੁਤਲਾ ਫੂਕਣ ਤੋਂ ਪਹਿਲਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਮੰਡਾਲਾ ਨੇ ਸੰਬੋਧਨ ਕਰਦਿਆਂ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਦੀਆਂ ਇਹ ਦੋਵੇਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਸਭ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਮੁਲਾਜ਼ਮਾਂ ਨੂੰ ਸਰਕਾਰ ਦੇ ਖ਼ਿਲਾਫ਼ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਦਿਹਤੀ ਮਜਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਹੋਤਾ, ਤਾਰਾ ਸਿੰਘ ਥੰਮੂਵਾਲ, ਸੁਰਜੀਤ ਸਿੰਘ ਸੱਭਰਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪੁਤਲਾ ਫੂਕਣ ਵੇਲੇ ਪ੍ਰਿੰਸ ਸਹੋਤਾ ਪ੍ਰਧਾਨ, ਗੁਰਪ੍ਰੀਤ ਸੈਕਟਰੀ, ਰਮਨ, ਕਰਨ, ਲਵਪ੍ਰੀਤ, ਸਤਵੀਰ ਸਿੰਘ, ਨੰਦ ਲਾਲ, ਰੋਹਿਤ, ਰਿਤਕ, ਵਿਜੈ, ਜੱਸਾ ਆਦਿ ਵੀ ਹਾਜ਼ਰ ਸਨ।