
ਜੋਧਾਂ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਡਾ. ਕੁਲਵੰਤ ਸਿੰਘ ਮੋਹੀ, ਪ੍ਰਧਾਨ ਪਰਮਜੀਤ ਸਿੰਘ ਪੀਜਵਾਲੇ ਮੋਹੀ ਅਤੇ ਕੈਪਟਨ ਹਰਦੇਵ ਸਿੰਘ ਅਤੇ ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਮੋਹੀ ਤੋਂ ਮੁੱਲਾਪੁਰ ਵਾਇਆ ਰੁੜਕਾ ਸੜਕ ਜਿਸ ਦੀ ਟੁੱਟ ਕੇ ਬੁਰੀ ਹਾਲਤ ਬਣੀ ਪਈ ਹੈ ਨੂੰ ਮੁੜ ਬਣਾਇਆ ਜਾਵੇ। ਉਹਨਾਂ ਪੱਤਰਕਾਰਾਂ ਨੂੰ ਸੜਕ ਦੇ ਹਲਾਤ ਦਿਖਾਉਂਦਿਆਂ ਆਖਿਆ ਕਿ ਇਲਾਕੇ ਦੇ ਲੋਕ ਲੁਧਿਆਣਾ ਜਾਣ ਲਈ ਮੋਹੀ ਤੋਂ ਰੁੜਕਾ ਹੋਕੇ ਜ਼ਿਆਦਾ ਜਾਂਦੇ ਹਨ। ਜਿਸ ਨਾਲ ਉਹ ਮੁੱਲਾਂਪੁਰ ਦੇ ਭੀੜ ਵਾਲੇ ਬਜ਼ਾਰ ਤੋਂ ਬੱਚ ਜਾਂਦੇ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਨਾਲ ਦੁਬਾਰਾ ਬਣਾਇਆ ਜਾਵੇ। ਆਗੂਆਂ ਨੇ ਆਖਿਆ ਕਿ ਇਲਾਕੇ ਦਾ ਇੱਕ ਵਫ਼ਦ ਇੱਕ ਦੋ ਦਿਨ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਮਿਲ਼ ਕੇ ਸੜਕ ਬਣਾਉਣ ਲਈ ਮੰਗ ਪੱਤਰ ਵੀ ਦੇਵੇਗਾ। ਇਸ ਮੌਕੇ ਉਹਨਾਂ ਨਾਲ ਪ੍ਰਦੀਪ ਸਿੰਘ ਮਾਂਗਟ ਵੀ ਹਾਜ਼ਰ ਸਨ।