
ਜਲੰਧਰ: ਅੱਜ ਸਥਾਨਕ ਰੇਲਵੇ ਪਾਵਰ ਹਾਊਸ ਦੇ ਬਾਹਰ ਮਜ਼ਦੂਰ ਦਿਵਸ ਮਨਾਇਆ ਗਿਆ। ਕਾਮਰੇਡ ਹਰਚਰਨ ਸਿੰਘ ਦੀ ਅਗਵਾਈ ਹੇਠ ਸ਼ਿਕਾਗੋ ਦੇ ਅਮਰ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲ ਅਰਪਿਤ ਕੀਤੇ ਗਏ।
ਇਸ ਮੌਕੇ ਰੇਲ ਕਰਮਚਾਰੀਆਂ ਅਤੇ ਜੇ.ਪੀ.ਐੱਮ.ਓ ਦੇ ਸਾਥੀਆਂ ਨੇ ਇਕੱਠੇ ਹੋ ਕੇ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ। ਇਨ੍ਹਾਂ ਵਿੱਚ 29 ਕਿਰਤ ਕਾਨੂੰਨ ਖ਼ਤਮ ਕਰਕੇ ਚਾਰ ਲੇਬਰ ਕੋਡ ਬਣਾ ਕੇ ਮਜ਼ਦੂਰਾਂ ਦੇ ਹੱਕ ਖੋਹਣਾ, ਪ੍ਰਾਈਵੇਟਾਈਜ਼ੇਸ਼ਨ ਕਰਨਾ, ਰੇਲਵੇ ਵਿੱਚ ਖਾਲੀ ਪਏ ਅਹੁਦੇ ਨਾ ਭਰਨਾ, ਡੇਢ ਸਾਲ ਲਈ ਫ੍ਰੀਜ਼ ਕੀਤਾ ਗਿਆ ਡੀ.ਏ. ਨਾ ਦੇਣਾ, ਕੇਂਦਰੀ ਕਰਮਚਾਰੀਆਂ ਲਈ 8ਵਾਂ ਵੇਤਨ ਆਯੋਗ 1 ਜਨਵਰੀ 2026 ਤੋਂ ਲਾਗੂ ਕਰਨ ਵਿੱਚ ਦੇਰੀ ਕਰਨਾ, ਮਨਰੇਗਾ ਕਾਨੂੰਨ ਵਿੱਚ ਤਬਦੀਲੀ ਕਰਕੇ ਨਵਾਂ VBG Ram G ਕਾਨੂੰਨ ਲਿਆਉਣਾ, ਰਾਜ ਕਰਮਚਾਰੀਆਂ ਨੂੰ ਬਕਾਇਆ ਡੀ.ਏ. ਦਾ ਭੁਗਤਾਨ ਨਾ ਕਰਨਾ ਅਤੇ ਉਨ੍ਹਾਂ ਲਈ ਪੇ ਕਮਿਸ਼ਨ ਲਾਗੂ ਨਾ ਕਰਨਾ ਸ਼ਾਮਲ ਹਨ।
ਉਪਰੋਕਤ ਸਾਰੇ ਮਸਲਿਆਂ ’ਤੇ ਕਾਮਰੇਡ ਤਰਸੇਮ ਲਾਲ ਅਤੇ ਕਾਮਰੇਡ ਬਲਦੇਵ ਸਿੰਘ ਨੂਰਪੁਰੀ ਸੂਬਾ ਜੁਆਇੰਟ ਸਕੱਤਰ ਦਿਹਾਤੀ ਮਜ਼ਦੂਰ ਸਭਾ ਨੇ ਸਰਕਾਰ ਦੀ ਕੜੀ ਆਲੋਚਨਾ ਕੀਤੀ।ਇਸ ਮੌਕੇ ’ਤੇ ਕਾਮਰੇਡ ਹਰੀਮੁਨੀ ਸਿੰਘ ਜ਼ਿਲ੍ਹਾ ਸਕੱਤਰ ਸੀ ਟੀ ਯੂ ਜਲੰਧਰ, ਗੁਰਮੀਤ ਸਿੰਘ, ਮਨੋਜ ਕੁਮਾਰ, ਅਮਰੇੰਦਰ ਕੁਮਾਰ, ਮੁਕੇਸ਼ ਕੁਮਾਰ, ਚਰਨਜੀਤ, ਅਮਨਦੀਪ, ਗੁਰਦਿਆਲ ਦਾਸ, ਸੁਨੀਲ ਕੁਮਾਰ, ਮਨੀਸ਼ (NSS), ਅਸ਼ੋਕ ਸੈਨੀ, ਰਾਜ ਕੁਮਾਰ, ਆਨੰਦ ਪ੍ਰਕਾਸ਼, ਵੀਰੇੰਦਰ ਨਰਵਰਿਆ, ਅਮਿਤ ਕੁਮਾਰ, ਰਜਿੰਦਰ ਕੁਮਾਰ, ਰਵੀ ਰੰਜਨ, ਸੁਮੇਰ ਮੀਣਾ, ਸੁਮਿਤ ਸੋਨੀ, ਪ੍ਰਭਾਤ ਰੰਜਨ, ਭਰਤ ਸਿੰਘ ਨੇਗੀ, ਜਸਵੰਤ ਰਾਏ, ਕੇਵਲ ਕੁਮਾਰ, ਰੋਹਿਤ ਕੁਮਾਰ, ਸ਼ੈਲੇਂਦਰ ਲਾਲ, ਬੀਰ ਰਾਮ, ਸੁਮੀਤ, ਦੇਵੇਂਦਰ ਕੁਮਾਰ, ਸੁਰਿੰਦਰ ਦੁਬੇ, ਦੀਪਕ ਕੁਮਾਰ, ਰਮੇਸ਼ ਕੁਮਾਰ, ਭੂਪਿੰਦਰ ਸਿੰਘ, ਮੋਹਿੰਦਰ ਪਾਲ ਅਤੇ ਮਹਿਲਾ ਕਾਮਰੇਡ ਸੁਮਨ ਸਮੇਤ ਸੈਂਕੜਿਆਂ ਕਰਮਚਾਰੀਆਂ ਨੇ ਸਰਕਾਰ ਦੇ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਅਤੇ ਆਪਣੀਆਂ ਮੰਗਾਂ ਮਨਵਾਉਣ ਦੀ ਮੰਗ ਕੀਤੀ।