
ਤਰਨ ਤਾਰਨ: ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਐੱਸਐੱਚ ਓ ਗੋਇੰਦਵਾਲ ਦਾ ਪੁਤਲਾ ਸਾੜਿਆ ਗਿਆ। ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਸਵਿੰਦਰ ਸਿੰਘ ਖੱਬੇ, ਸ਼ਹੀਦ ਭਗਤ ਸਿੰਘ ਨੇ ਸਭਾ ਦੇ ਆਗੂ ਬਿਕਰਮਜੀਤ ਜਵੰਦਾ ਨੇ ਕੀਤੀ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਮੰਗਲ ਸਿੰਘ ਜਵੰਦਾ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਜਵੰਦਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਲਕਾ ਖਡੂਰ ਸਾਹਿਬ ਬੇਵਾਰਸ ਹੋਇਆ ਫਿਰਦਾ ਹੈ। ਥਾਣਾ ਗੋਇੰਦਵਾਲ ਦਾ ਥਾਣਾ ਮੁਖੀ ਪਬਲਿਕ ਦਾ ਕਦੀ ਫੋਨ ਨਹੀਂ ਚੁੱਕਦਾ, ਥਾਣੇ ਜਾਣ ਤੇ ਥਾਣੇ ਵਿੱਚ ਨਹੀਂ ਮਿਲਦਾ। ਵਿਧਾਇਕ ਦੇ ਕਹਿਣ ਤੇ ਕੰਮ ਕਾਰਵਾਈ ਕਰਦਾ ਨਹੀਂ ਤਾਂ ਆਮ ਲੋਕ ਧੱਕੇ ਖਾ ਰਹੇ ਹਨ। ਇਸੇ ਤਰਾਂ ਤਹਿਸੀਲ ਖਡੂਰ ਸਾਹਿਬ ਤਹਿਸੀਲਦਾਰ ਤੋਂ ਬਿਨਾਂ ਚੱਲ ਰਹੀ ਹੈ। ਗੋਇੰਦਵਾਲ ਸਾਹਿਬ ਤਹਿਸੀਲਦਾਰ ਦੀ ਪੋਸਟ ਵੀ ਲੰਮੇ ਸਮੇਂ ਭਰੀ ਗਈ ਹੈ। ਆਮ ਕਿਸਾਨਾਂ, ਮਜ਼ਦੂਰਾਂ ਨੂੰ ਦਫਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ਉਕਤ ਮੁਦੇ ਸਰਕਾਰ ਦੇ ਧਿਆਨ ਚ ਲਿਆਉਣ ਵਾਸਤੇ ਜਨਤਕ ਜਥੇਬੰਦੀਆਂ ਵੱਲੋਂ 20 ਅਪਰੈਲ ਤੋਂ ਸ਼ੁਰੂ ਕੀਤਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਹਲਕਾ ਵਿਧਾਇਕ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ, ਲੋਕਾਂ ਦੇ ਮਸਲਿਆਂ ਦੇ ਹੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ 12 ਮਈ ਨੂੰ ਗੋਇੰਦਵਾਲ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਏਗਾ।
ਇਸ ਸਮੇਂ ਗੁਰਦੇਵ ਸਿੰਘ, ਸਾਹਿਬ ਸਿੰਘ, ਬਲਵਿੰਦਰ ਸਿੰਘ, ਰਣਧੀਰ ਸਿੰਘ, ਸੁਰਜੀਤ ਸਿੰਘ, ਦਲਜਿੰਦਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।