Now Reading
ਟਰੇਡ ਯੂਨੀਅਨਾਂ ਵੱਲੋਂ ਬਟਾਲਾ ਵਿਖੇ ਮਜ਼ਦੂਰ ਦਿਵਸ ਮਨਾਇਆ

ਟਰੇਡ ਯੂਨੀਅਨਾਂ ਵੱਲੋਂ ਬਟਾਲਾ ਵਿਖੇ ਮਜ਼ਦੂਰ ਦਿਵਸ ਮਨਾਇਆ

ਬਟਾਲਾ: ਏਟਕ, ਸੀਟੂ, ਸੀ ਟੀ ਯੂ ਪੰਜਾਬ ਅਤੇ ਏਕਟੂ ਵਲੋਂ ਸ਼ਹੀਦ ਸੁਖਾ ਸਿੰਘ, ਮਹਿਤਾਬ ਸਿੰਘ ਪਾਰਕ ਵਿਖੇ 140 ਸਾਲ ਪਹਿਲਾ ਅਮਰੀਕਾ ਦੇ ਸਹਿਰ ਸ਼ਿਕਾਗੋਂ ਵਿੱਚ ਸ਼ਹੀਦ ਕੀਤੇ ਗਏ ਪਹਿਲੀ ਮਈ ਦੇ ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਸਮਾਗਮ ਅਸ਼ਵਨੀ ਕੁਮਾਰ ਲੱਖਣ ਕਲਾਂ, ਜਰਨੈਲ ਸਿੰਘ, ਜਗੀਰ ਸਿੰਘ ਕਿਲਾ ਲਾਲ ਸਿੰਘ ਅਤੇ ਮਹਿੰਦਰ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਇਸ ਸਮੇਂ ਬੋਲਦਿਆਂ ਗੁਲਜ਼ਾਰ ਸਿੰਘ ਬਸੰਤਕੋਟ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਰਣਬੀਰ ਸਿੰਘ ਵਿਰਕ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਅੱਜ ਦਾ ਮਈ ਦਿਵਸ ਉਸ ਸਮੇਂ ਮਨਾਇਆ ਜਾ ਰਿਹਾ ਹੈ ਜਦੋਂ ਫਾਸਿਸਟ ਮੋਦੀ ਸਰਕਾਰ ਨੇ ਮਜ਼ਦੂਰ ਪੱਖੀ 44 ਕਿਰਤ ਕਨੂੰਨਾਂ ਨੂੰ 4 ਕੋਡਾਂ ਵਿੱਚ ਬਦਲ ਦਿਤਾ ਗਿਆ ਹੈ, 8 ਘੰਟੇ ਦੀ ਦਿਹਾੜੀ 12 ਘੰਟੇ ਕਰ ਦਿਤੀ ਗਈ ਹੈ ਅਤੇ ਦੇਸ਼ ਪਧਰ ਤੇ ਮਜ਼ਦੂਰ ਜਮਾਤ ਦੇ ਘੋਲਾਂ ਨੂੰ ਦਬਾਇਆ ਜਾ ਰਿਹਾ ਹੈ। ਇਸ ਹਾਲਤ ਵਿੱਚ ਦੇਸ਼ ਦੀ ਮਜ਼ਦੂਰ ਜਮਾਤ ਨੂੰ ਵਿਸ਼ਾਲ ਲਾਮਬੰਦੀ ਅਤੇ ਬੇਕਿਰਕ ਸੰਘਰਸ਼ਾਂ ਦੀ ਲੋੜ ਬਣ ਗਈ ਹੈ।

ਬੁਲਾਰਿਆ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਖਤ ਅਲੋਚਨਾਂ ਕਰਦਿਆ ਕਿਹਾ ਕਿ ਇਹ ਸਰਕਾਰਾਂ ਸਰਮਾਏਦਾਰ ਪੱਖੀ ਨੀਤੀਆ ਤੇ ਚੱਲ ਰਹੀਆਂ ਹਨ। ਜਿਸ ਕਾਰਨ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਸਿਖਿਆ ਅਤੇ ਸਿਹਤ ਸੇਵਾਵਾਂ ਪੂਰੀ ਤਰਾਂ ਪ੍ਰਾਈਵੇਟ ਹਥਾਂ ਵਿੱਚ ਚਲੀਆਂ ਗਈਆਂ ਹਨ। ਅੱਜ ਵੀ ਦੇਸ਼ ਦੇ ਕਿਰਤੀਆਂ ਦੀ ਵੱਡੀ ਲੋੜ ਰੋਟੀ, ਕਪੜਾ, ਮਕਾਨ, ਸਿਖਿਆ ਅਤੇ ਸਿਹਤ ਸਹੂਲਤਾਂ ਹਨ। ਇਸ ਸਮੇ ਜ਼ੋਰਦਾਰ ਮੰਗ ਕੀਤੀ ਗਈ ਕਿ ਸਮੁਚੇ ਕਿਰਤ ਕਨੂੰਨਾਂ ਸਮੇਤ ਮਨਰੇਗਾ ਦੀ ਪਹਿਲੀ ਸਥਿਤੀ ਬਹਾਲ ਕੀਤੀ ਜਾਵੇ, 12 ਘੰਟੇ ਦੀ ਦਿਹਾੜੀ ਦਾ ਕਾਨੂੰਨ ਵਾਪਸ ਲਿਆ ਜਾਵੇ।

ਸਮਾਗਮ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਅਮਰੀਕਾ ਈਰਾਨ ਵਿਰੋਧੀ ਜੰਗ ਬੰਦ ਕਰੇ, ਮਤੇ ਵਿੱਚ ਈਰਾਨੀ ਜਨਤਾ ਨਾਲ ਇਕਮੁੱਠਤਾ ਵੀ ਜਾਹਿਰ ਕੀਤੀ ਗਈ।

See Also

ਇਸ ਸਮੇਂ ਡਾਕਟਰ ਅਨੂਪ ਸਿੰਘ, ਰਘਬੀਰ ਸਿੰਘ ਪਕੀਵਾਂ, ਗੁਲਜ਼ਾਰ ਸਿੰਘ ਭੁੰਬਲੀ, ਜਨਕ ਰਾਜ ਅਹਿਮਦਾਬਾਦ, ਪ੍ਰੇਮ ਮਸੀਹ ਸੋਨਾ, ਸੁਰਜੀਤ ਸਿੰਘ ਘੁਮਾਣ, ਗੁਰਪ੍ਰੀਤ ਸਿੰਘ ਰੰਗੀਲਪੁਰ, ਸੋਮ ਸਿੰਘ, ਬਲਦੇਵ ਸਿੰਘ ਖਹਿਰਾ, ਅਵਤਾਰ ਸਿੰਘ ਠੱਠਾ, ਕੁਲਦੀਪ ਰਾਜ ਬਟਾਲਾ ਆਦਿ ਵਿਚਾਰ ਰੱਖੇ।

Scroll To Top