Now Reading
ਭਿੱਖੀਵਿੰਡ ਵਿਖੇ ਮਈ ਦਿਵਸ ਮਨਾਇਆ

ਭਿੱਖੀਵਿੰਡ ਵਿਖੇ ਮਈ ਦਿਵਸ ਮਨਾਇਆ

ਭਿੱਖੀਵਿੰਡ: ਦਿਹਾਤੀ ਮਜ਼ਦੂਰ ਸਭਾ ਵਲੋਂ ਜਥੇਬੰਦੀ ਦੇ ਦਫ਼ਤਰ ਸ਼ਹਿਰ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਭਾਗ ਲਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਮਜ਼ਦੂਰ ਜਮਾਤ ਦੇ ਚਿੱਟੇ ਝੰਡੇ ਨੂੰ ਆਪਣੇ ਖੂਨ ਨਾਲ ਰੰਗ ਕੇ ਲਾਲ ਝੰਡਾ ਬਣਾਉਣ ਵਾਲੇ ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ ਪੇਸ਼ ਕੀਤਾ। ਅੱਜ ਤੋਂ ਇੱਕ ਸੌ ਚਾਲੀ ਸਾਲ ਪਹਿਲਾਂ ਸ਼ਹਿਰ ਸ਼ਿਕਾਗੋ ਵਿੱਚ ਅੱਜ ਦੇ ਦਿਨ ਮਜ਼ਦੂਰ ਜਮਾਤ ਨੂੰ ਅੱਠ ਘੰਟੇ ਦੀ ਦਿਹਾੜੀ ਲਈ ਇਕ ਸੰਘਰਸ਼ ਵਿੱਢਿਆ ਸੀ, ਜਿਸ ਦੌਰਾਨ ਮਜ਼ਦੂਰਾਂ ਨੇ ਮਜ਼ਦੂਰ ਜਮਾਤ ਦੇ ਲਾਲ ਝੰਡੇ ਨੂੰ ਆਪਣੇ ਖੂਨ ਨਾਲ ਰੰਗ ਕੇ ਲਾਲ ਝੰਡਾ ਕਾਇਮ ਕੀਤਾ ਸੀ ਅਤੇ ਦਿਹਾੜੀ ਦੇ ਅੱਠ ਘੰਟੇ ਦੀ ਗਰੰਟੀ ਵਾਲਾ ਕਾਨੂੰਨ ਬਣਾਇਆ ਸੀ, ਉਥੇ ਅੱਜ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵਲੋਂ ਅੱਠ ਘੰਟੇ ਤੋਂ ਵੱਧਾ ਕੇ ਬਾਰਾਂ ਘੰਟੇ ਕਰ ਦਿੱਤਾ ਹੈ। ਮਜ਼ਦੂਰ ਦੀ ਰਾਖੀ ਕਰਨ ਵਾਲੇ ਚੁਤਾਲੀ ਕਨੂੰਨਾਂ ਨੂੰ ਤੋੜ ਕੇ ਚਾਰ ਕੋਡਾ ਵਿਚ ਵੰਡ ਦਿੱਤਾ ਹੈ ਅਤੇ 2005 ਵਿੱਚ ਬਣਿਆ ਮਨਰੇਗਾ ਕਾਨੂੰਨ ਨੂੰ ਤੋੜ ਕੇ ਵੀਵੀਜੀਰਾਮਜੀ ਵਰਗੇ ਨਵੇ ਕਾਨੂੰਨ ਲਿਆਂਦੇ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਵਾਲ਼ੀ ਸਰਕਾਰ ਸਾਬਿਤ ਹੋਈ ਹੈ।

ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਜਸਵੰਤ ਸਿੰਘ ਭਿੱਖੀਵਿੰਡ, ਸੰਤੋਖ ਸਿੰਘ ਮੱਖੀ ਕਲਾਂ ਹਰਜਿੰਦਰ ਸਿੰਘ ਭੈਣੀ, ਜਸਵੰਤ ਸਿੰਘ ਬਾਸਰਕੇ, ਬਲਦੇਵ ਸਿੰਘ ਭਿੱਖੀਵਿੰਡ, ਭਗਵੰਤ ਸਿੰਘ ਸੁਰਸਿੰਘ, ਸਤਨਾਮ ਸਿੰਘ, ਲਾਜ਼ਰ ਲਾਖਣਾ ਆਦਿ ਆਗੂ ਹਾਜ਼ਰ ਸਨ।

Scroll To Top