Now Reading
ਮੁੰਡਾ ਪਿੰਡ ਵਿਖੇ ਸਾੜਿਆ ਪੁਤਲਾ

ਮੁੰਡਾ ਪਿੰਡ ਵਿਖੇ ਸਾੜਿਆ ਪੁਤਲਾ

ਖਡੂਰ ਸਾਹਿਬ: ਹਲਕਾ ਵਿਧਾਇਕ ਖਡੂਰ ਸਾਹਿਬ ਅਤੇ ਥਾਣਾ ਮੁਖੀ ਗੋਇੰਦਵਾਲ ਸਾਹਿਬ ਦਾ ਪੁਤਲਾ ਫੂਕ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।

ਦਾਰਾ ਸਿੰਘ, ਚੰਚਲ ਸਿੰਘ, ਹਰਦੀਪ ਸਿੰਘ ਦੀ ਅਗਵਾਈ ਵਿੱਚ ਪੁਤਲਾ ਸਾੜਨ ਮੌਕੇ ਜਮਹੂਰੀ ਕਿਸਾਨ ਸਭਾ ਮਨਜੀਤ ਸਿੰਘ ਬੱਗੂ ਅਤੇ ਸੁਲੱਖਣ ਸਿੰਘ ਤੁੜ ਨੇ ਦੱਸਿਆ ਤੇ 20 ਅਪਰੈਲ ਤੋਂ ਲਗਾਤਾਰ ਹਲਕਾ ਵਿਧਾਇਕ ਦੇ ਪੁਤਲੇ ਸਾੜੇ ਜਾ ਰਹੇ ਹਨ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਲੋਕਾਂ ਦੀ ਆਵਾਜ਼ ਨੂੰ ਪੁਹੰਚਾਇਆ ਜਾ ਸਕੇ। ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੋਣ ਕਾਰਨ ਤਹਿਸੀਲਾਂ, ਥਾਣਿਆਂ, ਸਰਕਾਰੀ ਅਦਾਰਿਆਂ ਚੋਂ ਲੋਕਾਂ ਨੂੰ ਕੰਮ ਕਰਵਾਉਣ ਲਈ ਧੱਕੇ ਖਾਣੇ ਪੈ ਰਹੇ ਹਨ। ਤਹਿਸੀਲਦਾਰ ਖਡੂਰ ਸਾਹਿਬ ਨਾ ਹੋਣ ਕਾਰਨ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਣਾ ਮੁਖੀ ਵਲੋਂ ਪਬਲਿਕ ਦਾ ਫੋਨ ਨਹੀਂ ਚੁਕਿਆ ਜਾ ਰਿਹਾ। ਦਰਿਆ ਵਿੱਚ ਹੜਾਂ ਨਾਲ ਬਰਬਾਦ ਹੋਈਆਂ ਫਸਲਾਂ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ।

ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਪੋਸਟਰ ਪਾੜਨ ਤੇ ਕੋਈ ਕਾਰਵਾਈ ਨਾ ਕਰਨ ਕਰਕੇ ਥਾਣਾ ਮੁਖੀ ਅਤੇ ਵਿਧਾਇਕ ਦੇ ਪੁਤਲੇ ਵੱਖ-ਵੱਖ ਪਿੰਡਾਂ ਚ ਸਾੜੇ ਜਾ ਰਹੇ ਹਨ, ਜਿਸ ਨੂੰ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਸਰਜੀਤ ਸਿੰਘ ਭੈਲ, ਲਖਬੀਰ ਸਿੰਘ ਲੁਹਾਰ ਸਮੇਤ ਕਈ ਹੋਰ ਹਾਜ਼ਰ ਸਨ।

Scroll To Top