Now Reading
ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ ਮਈ ਦਿਵਸ

ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ ਮਈ ਦਿਵਸ


ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ ਐੱਮ ਪੀ ਆਈ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅਮਰੀਕਾ ਸਾਮਰਾਜ ਦੇ ਖਿਲਾਫ਼ ਮਜ਼ਦੂਰ ਜਮਾਤ ਨੇ ਲਹੂ ਵੀਟਵਾ ਸੰਘਰਸ਼ ਲੜਕੇ ਅਮਰੀਕਾ ਸਾਮਰਾਜ ਦੇ ਦੰਦ ਖੱਟੇ ਕੀਤੇ ਅਤੇ ਮਜ਼ਦੂਰ ਜਮਾਤ ਦੀ ਜਿੱਤ ਪ੍ਰਾਪਤ ਕੀਤੀ। ਅੱਜ ਫੇਰ ਸਾਮਰਾਜੀ ਮੁਲਕ ਅਮਰੀਕਾ ਆਪਣੀ ਸਰਦਾਰੀ ਨੂੰ ਕਾਇਮ ਰੱਖਣ ਲਈ ਇਰਾਨ ਨੂੰ ਤਬਾਹ ਕਰਨ ਲਈ ਜੰਗੀ ਹਥਿਆਰਾਂ ਨਾਲ ਹਮਲੇ ਕਰ ਰਿਹਾ ਹੈ। ਇਰਾਨ ਦੇ ਕੁਦਰਤੀ ਭੰਡਾਰ ਤੇਲ, ਗੈਸ ਅਤੇ ਹੋਰ ਕੁਦਰਤੀ ਸਰੋਤਾਂ ਦੇ ਕਬਜ਼ੇ ਕਰਨ ਦੀ ਮਨਸ਼ਾ ਨਾਲ ਇਰਾਨ ਨੂੰ ਤਬਾਹ ਕਰਨ ਤੇ ਤੁੱਲਿਆ ਹੋਇਆ ਹੈ ਪਰ ਇਰਾਨ ਦੇ ਜਝਾਰੂ ਲੋਕ ਅਮਰੀਕਾ ਦੀ ਧੌਂਸ ਨੂੰ ਨਾ ਮੰਨਦੇ ਹੋਏ ਅਮਰੀਕਾ ਅਤੇ ਇਜਰਾਇਲ ਦੇ ਦੰਦ ਖੱਟੇ ਕਰ ਰਿਹਾ ਹੈ। ਈਰਾਨ ਦੇ ਜੁਝਾਰੂ ਲੋਕ ਡਟ ਕੇ ਮੈਦਾਨ ਵਿੱਚ ਹੱਕੀ ਸੰਘਰਸ਼ ਕਰਨ ਵਾਲੇ ਲੋਕ ਅਮਰੀਕਾ ਵੱਲੋਂ ਰਚੀ ਹੋਈ ਸਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਮੂੰਹ ਤੋੜ ਜਵਾਬ ਦੇਣਗੇ। ਉਹਨਾਂ ਕਿਹਾ ਕਿ ਪਹਿਲੀ ਮਈ ਦਾ ਮਜ਼ਦੂਰ ਦਿਹਾੜਾ ਸਾਮਰਾਜੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ।
ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਪਾਰਟੀ ਦੇ ਜਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ ਨੇ ਦੱਸਿਆ ਕਿ ਪਹਿਲੀ ਮਈ ਦਾ ਮਜ਼ਦੂਰ ਦਿਹਾੜਾ ਤਰਨ ਤਾਰਨ, ਭਿੱਖੀਵਿੰਡ, ਪੱਟੀ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ ਸੂਹਾ ਪ੍ਰੱਚਮ ਲਹਿਰਾ ਕੇ ਮਨਾਇਆ ਜਾਵੇਗਾ। 19 ਮਈ ਨੂੰ ਹਰ ਸਾਲ ਦੀ ਤਰ੍ਹਾਂ ਕਾਲੀਆਂ ਤਾਕਤਾਂ ਹੱਥੋਂ ਸ਼ਹੀਦ ਹੋਏ ਅਤੇ ਕੁਦਰਤੀ ਮੌਤ ਨਾਲ ਵਿਛੜ ਚੁੱਕੇ ਸਾਥੀਆਂ ਦੀ ਯਾਦ ਚ ਤਰਨ ਤਾਰਨ ਚ ਵੱਡਾ ਸਮਾਗਮ ਕੀਤਾ ਜਾਵੇਗਾ। ਇਸ ਦੇ ਸੰਬੰਧ ਵਿੱਚ ਪਾਰਟੀ ਦੀਆਂ ਤਹਿਸੀਲ ਮੀਟਿੰਗਾਂ ਕੀਤੀਆਂ ਜਾਣਗੀਆਂ। ਮੱਲ੍ਹਾ ਨੇ ਦੱਸਿਆ ਕਿ ਮੀਟਿੰਗ ਵਿਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੀ ਕਨੂੰਨ ਅਵਸਥਾ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਗੈਂਸਟਰਵਾਦ, ਲੁੱਟਾਂ ਖੋਹਾਂ, ਕਤਲੋਂਗਾਰ, ਨਸ਼ਾਖੋਰੀ ਅਤੇ ਬੇਰੁਜਗਾਰੀ ਵਿਰੁੱਧ ਲਾਮਬੰਦੀ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਝੂਠੇ ਲਾਰਿਆਂ ਤੋਂ ਸੁਚੇਤ ਕਰਨ ਲਈ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਚ ਲੋਕ ਸੰਪਰਕ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਦਲਜੀਤ ਸਿੰਘ ਦਿਆਲਪੁਰਾ, ਜਗੀਰ ਸਿੰਘ ਗੰਡੀਵਿੰਡ, ਨਰਿੰਦਰ ਕੌਰ ਪੱਟੀ, ਧਰਮ ਸਿੰਘ ਭੱਟੀ, ਸਤਪਾਲ ਸ਼ਰਮਾ ਪੱਟੀ, ਦਾਰਾ ਸਿੰਘ ਮੁੰਡਾ ਪਿੰਡ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ ਆਦਿ ਆਗੂ ਹਾਜ਼ਰ ਸਨ।

Scroll To Top