
ਚੋਹਲਾ ਸਾਹਿਬ: ਸੇਰੋਂ ਤੋਂ ਮੁੰਡਾ ਪਿੰਡ ਨੂੰ ਜਾਂਦੀ ਸੜਕ ਸਾਲ ਤੋਂ ਪਹਿਲਾਂ ਹੀ ਖੇਰੂ ਖੇਰੂ ਹੋ ਚੁੱਕੀ ਹੈ ਅਤੇ ਸੜਕ ਵਿੱਚ ਟੋਏ ਪੈਣ ਕਾਰਨ ਐਕਸੀਡੈਂਟ ਦੀਆਂ ਘਟਨਾਵਾਂ ਵਾਪਰੀਆਂ ਹਨ ਜੋ ਕਿ ਸਰਕਾਰ ਦੇ ਵਾਅਦੇ ਭ੍ਰਿਸ਼ਟਾਚਾਰ ਤੋਂ ਮੁਕਤ ਸੜਕਾਂ ਦਾ ਨਿਰਮਾਣ ਕਰਨ ਦਾ ਪਾਜ ਖੁੱਲ ਰਹੀਆਂ ਹਨ। ਇਹ ਜਾਣਕਾਰੀ ਅੱਜ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਪਿੰਡ ਕੋਟ ਮੁਹੰਮਦ ਖਾਂ ਟੁੱਟੀ ਖੱਡਿਆਂ ਨੂੰ ਅੰਜਾਮ ਦਿੰਦੀ ਸੜਕ ਬਾਰੇ ਦੱਸਿਆ ਕਿ ਇਹ ਸੜਕ ਇੱਕ ਸਾਲ ਤੋਂ ਪਹਿਲਾਂ ਹੀ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਸੜਕ ਦੇ ਟੁੱਟਣ ਨਾਲ ਟੋਏ ਪਏ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਸਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਹਨਾਂ ਦਾ ਧਿਆਨ ਦਵਾ ਚੁੱਕੇ ਹਨ। ਅੱਜ ਇਸ ਸੜਕ ਤੇ ਟੋਏ ਪੈਣ ਨਾਲ ਐਕਸੀਡੈਂਟ ਹੋ ਰਹੇ ਹਨ ਪਰ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਜਮਹੂਰੀ ਕਿਸਾਨ ਸਭਾ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਇਸ ਸੜਕ ਦੇ ਠੇਕੇਦਾਰ ਨੇ ਜੋ ਟੈਂਡਰ ਲਿਆ ਸੀ, ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਹ ਸੜਕ ਘੱਟੋ ਘੱਟ ਪੰਜ ਸਾਲ ਦੀ ਮਿਆਦ ਹੁੰਦੀ ਹੈ,ਪਰ ਇਹ ਸੜਕ ਸਾਲ ਤੋਂ ਪਹਿਲਾਂ ਹੀ ਮਾੜਾ ਮਟੀਰੀਅਲ ਪੈਣ ਕਾਰਨ ਸੜਕ ਟੁੱਟ ਚੁੱਕੀ ਹੈ ਅਤੇ ਕਈ ਵਾਰ ਇਹ ਸੜਕ ਤੇ ਐਕਸੀਡੈਂਟ ਦੀਆਂ ਘਟਨਾਵਾਂ ਵਾਪਰ ਚੁੱਕਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਠੇਕੇਦਾਰ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਸੜਕ ਨੂੰ ਤਸੱਲੀ ਬਖਸ਼ ਮੁਰੰਮਤ ਕੀਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਰਾਜੂ, ਬਲਕਾਰ ਸਿੰਘ ਡਰਾਈਵਰ, ਦਵਿੰਦਰ ਸਿੰਘ ਹੈਪੀ, ਸੰਦੀਪ ਸਿੰਘ ਕੋਟ, ਜਗਜੀਤ ਸਿੰਘ ਤੁੜ, ਸਤਨਾਮ ਸਿੰਘ ਸੱਤੂ, ਜਰਮਨਦੀਪ ਸਿੰਘ, ਸਾਜਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।