Now Reading
ਨੋਇਡਾ ਦੇ ਮਜ਼ਦੂਰਾਂ ਉੱਪਰ ਯੂ ਪੀ ਸਰਕਾਰ ਵਲੋਂ ਕੀਤੇ ਲਾਠੀਚਾਰਜ ਦੀ ਸੀਟੀਯੂ ਵਲੋਂ ਨਿਖੇਧੀ

ਨੋਇਡਾ ਦੇ ਮਜ਼ਦੂਰਾਂ ਉੱਪਰ ਯੂ ਪੀ ਸਰਕਾਰ ਵਲੋਂ ਕੀਤੇ ਲਾਠੀਚਾਰਜ ਦੀ ਸੀਟੀਯੂ ਵਲੋਂ ਨਿਖੇਧੀ


ਜਲੰਧਰ: ਬੇਰੋਕ ਵੱਧ ਰਹੀ ਮਹਿੰਗਾਈ ਅਨੁਸਾਰ ਉਜਰਤਾਂ ਵਿੱਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਨੋਇਡਾ ਵਿਖੇ ਵੱਖ-ਵੱਖ ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਵਲੋਂ ਕੀਤੀ ਜਾ ਮੰਗ ਨੂੰ ਅਣਗੌਲਿਆ ਕਰਨ, ਮੈਨਜਮੈਂਟ ਤੇ ਪ੍ਰਸ਼ਾਸਨ ਵਲੋਂ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਬਜਾਏ ਪਿਛਲੇ ਤਿੰਨ ਦਿਨਾਂ ਤੋੰ ਹੜਤਾਲ ‘ਤੇ ਬੈਠੇ ਔਰਤ-ਮਰਦ ਕਾਮਿਆਂ ਵਿੱਚ ਔਰਤਾਂ ਨੂੰ ਗਾਲੀ ਗਲੋਚ ਤੇ ਮਾਰਕੁੱਟ ਕਰਨ ਤੋੰ ਉਪਜੇ ਵਿਵਾਦ ਨੂੰ ਡੰਡੇ ਦੇ ਜੋਰ ਨਾਲ ਦਬਾਉਣ ਲਈ ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਪੁਲਸ ਨੇ ਮਜ਼ਦੂਰਾਂ ਉੱਪਰ ਵਸ਼ਿਆਨਾ ਲਾਠੀਚਾਰਜ ਕਰਨ ਦਾ ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਸੈਂਟਰ ਆਫ ਟਰੇਡ ਯੂਨੀਅਨਜ਼ (ਸੀ ਟੀ ਯੂ) ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ, ਮੀਤ ਪ੍ਰਧਾਨ ਹਰੀਮੁਨੀ ਸਿੰਘ ਅਤੇ ਵਿੱਤ ਸਕੱਤਰ ਸ਼ਿਵ ਕੁਮਾਰ ਪਠਾਨਕੋਟ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਸਮਰਥਨ ਕਰ ਦਿਆ ਮੰਗ ਕੀਤੀ ਹਰਿਆਣਾ ਦੀ ਵੇਜ ਨੋਟੀਫਿਕੇਸ਼ਨ ਮੁਤਾਬਕ ਵਾਧਾ ਕੀਤਾ ਜਾਵੇ ਤੇ ਅੱਠ ਘੰਟੇ ਤੋਂ ਉਪਰ ਕੀਤੇ ਕੰਮ ਦਾ ਓਵਰ ਟਾਈਮ ਕਾਨੂੰਨ ਤਹਿਤ ਡਬਲ ਵੇਜ ਦੇਣਾ ਯਕੀਨੀ ਬਣਾਇਆ ਜਾਵੇ, ਗ੍ਰਿਫਤਾਰ ਕੀਤੇ ਮਜ਼ਦੂਰਾਂ ਤੇ ਆਗੂਆਂ ਨੂੰ ਬਿਨਾਂ ਸ਼ਰਤ ਤਰੁੰਤ ਰਿਹਾਅ ਕੀਤਾ ਜਾਏ ਅਤੇ ਸਾਰੇ ਪਰਚੇ ਰੱਦ ਕੀਤੇ ਜਾਣ।
ਨੋਇਡਾ ਮਜ਼ਦੂਰਾਂ ਨਾਲ ਇਕਜੁਟਤਾ ਜਾਹਿਰ ਕਰਦਿਆਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕਾਰਪੋਰੇਟ ਘਰਾਣਿਆਂ ਪੱਖੀ ਬਣਾਏ ਚਾਰ ਲੇਬਰ ਕੋਡਜ਼ ਫੌਰੀ ਤੌਰ ਤੇ ਰੱਦ ਕੀਤੇ ਜਾਣ, ਪੁਰਾਣੇ ਮਜ਼ਦੂਰ ਪੱਖੀ ਕਿਰਤ ਕਾਨੂੰਨ ਬਹਾਲ ਕੀਤੇ ਜਾਣ ਤੇ ਅੱਠ ਘੰਟੇ ਕੰਮ ਦਿਹਾੜੀ ਤੋਂ ਉੱਪਰ ਵਾਧੂ ਕੰਮ ਲੈਣਾ ਸਖਤੀ ਨਾਲ ਰੋਕਿਆ ਜਾਏ। ਮਹਿੰਗਾਈ ਅਨੁਸਾਰ ਮਿਨੀਮਮ ਵੇਜ ਵਿੱਚ ਸੋਧ ਕਰਕੇ ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਨਾ ਹੋਣ ਤੇ ਅੱਠ ਘੰਟੇ ਦੀ ਬਜਾਏ ਬਾਰਾ ਘੰਟੇ ਕੰਮ ਲੈਣ ਕਰਕੇ ਇਸ ਤੋਂ ਪਹਿਲਾਂ ਸਤੀਸ਼ਗੜ੍ਹ, ਰਾਜਸਥਾਨ ਤੇ ਉੜੀਸਾ ਵਿਚ ਮਜ਼ਦੂਰਾਂ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨਾਂ ਕਰਨਾ ਅਤੇ ਪਿਛਲੇ ਇਕ ਸਾਲ ਦੇ ਅੰਦਰ ਹੀ 9 ਜੁਲਾਈ 2025 ਅਤੇ 12 ਫਰਵਰੀ 2026 ਨੂੰ ਹੋਈਆਂ ਦੋ ਦੇਸ਼ ਵਿਆਪੀ ਹੜਤਾਲਾਂ ਦੌਰਾਨ 25 ਤੋਂ 30 ਕਰੋੜ ਮਜ਼ਦੂਰਾਂ ਦੇ ਸ਼ਾਮਲ ਹੋਣ ਦੇ ਸੰਕੇਤ ਤੋਂ ਮੋਦੀ ਸਰਕਾਰ ਨੂੰ ਮਜ਼ਦੂਰ ਵਿਰੋਧੀ ਲਏ ਫੈਸਲਿਆਂ ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ।

Scroll To Top