
ਫਿਲੋਰ: ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਲਗਵਾਉਣ ਦੀ ਅਤੇ ਮੁਹੱਲਾ ਸੰਤੋਖਪੁਰਾ ਦੇ ਜ਼ਬਰੀ ਬੰਦ ਕੀਤੇ ਰਾਸਤੇ ਦੀ ਮੰਗ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋ 30 ਮਾਰਚ ਨੂੰ ਰੋਸ ਪ੍ਰਦਰਸ਼ਨ ਮੁਜਾਹਰਾ ਕੀਤਾ ਜਾਵੇਗਾ। ਇਹ ਜਾਣਕਾਰੀ ਸਭਾ ਦੇ ਤਹਿਸੀਲ ਪ੍ਰੈੱਸ ਸਕੱਤਰ ਐਡਵੋਕੇਟ ਬਲਦੇਵ ਸਾਹਨੀ ਨੇ ਦੱਸਿਆ ਕਿ ਨਗਰ ਕੌਂਸਲ ਫਿਲੋਰ ਨੇ ਸ਼ਹੀਦਾ ਦੇ ਬੁੱਤ ਲਗਾਉਣ ਸੰਬੰਧੀ ਪਾਏ ਮਤੇ ਬਾਰੇ ਦੱਸਿਆ ਸੀ ਅਤੇ ਚੌਂਕ ਲਈ ਥਾਂ ਵੀ ਦਿਖਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਬੁੱਤ ਨਹੀਂ ਲਗਾਏ ਗਏ ਅਤੇ ਇਸਦੇ ਨਾਲ ਹੀ ਮੁਹੱਲਾ ਸੰਤੌਖਪੁਰਾ ਦੇ ਲੋਕਾਂ ਦਾ ਕਈ ਸਾਲਾ ਤੋ ਘਰਾਂ ਨੂੰ ਜਾਣ ਵਾਲਾ ਰਾਸਤਾ ਧੱਕੇ ਨਾਲ ਬੰਦ ਕੀਤਾ ਹੈ, ਜਿਸ ਦੇ ਨਾਲ ਮੁਹੱਲੇ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਸੰਬੰਧੀ ਕਈ ਬਾਰ ਮੰਗ ਪੱਤਰ ਵੀ ਦਿੱਤੇ ਗਏ ਸਨ ਪਰ ਪ੍ਰਸਾਸ਼ਨ ਨੇ ਇਨਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਰਸਤਾ ਨਾ ਹੋਣ ਕਾਰਨ ਨੌਜਵਾਨਾਂ ਅਤੇ ਮੁਹੱਲਾ ਨਿਵਾਸੀਆਂ ਵਿਚ ਕਾਫੀ ਰੋਸ ਹੈ। ਇਸ ਲਈ ਨੋਜਵਾਨ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿਚ 30 ਮਾਰਚ ਨੂੰ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ।