
ਅਜਨਾਲਾ : ਆਰ.ਐੱਮ.ਪੀ. ਆਈ. ਵਲੋਂ ਸਾਮਰਾਜ ਵਿਰੋਧੀ ਮਾਂਝਾ ਜੋਨ ਦੀ 29 ਮਾਰਚ ਨੂੰ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਰਾਜਨੀਤਿਕ ਕਾਨਫਰੰਸ ਕੀਤੀ ਜਾ ਰਹੀ ਹੈ, ਉਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਭਾਰਤ – ਪਾਕਿ ਬਾਰਡਰ ਦੇ 15 ਕਿਲੋਮੀਟਰ ਏਰੀਆ ਵਿਚ ਜਿਹੜੇ ਪਿੰਡ ਆਉਂਦੇ ਹਨ ਤਕਰੀਬਨ ਉਹਨਾਂ ਬਹੁਤਿਆਂ ਪਿੰਡਾਂ ਵਿੱਚੋਂ ਬੱਸਾਂ ਦੇ ਕਾਫਲੇ ਕੱਲ ਸਾਮਰਾਜੀ ਟਰੰਪ ਤੇ ਜੰਗਬਾਜ਼ ਇਜ਼ਰਾਈਲ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇ ਮਾਰਦੇ ਹੋਏ ਜੰਡਿਆਲਾ ਗੁਰੂ ਵਿਖੇ ਹੁਮ – ਹਮਾ ਕੇ ਪਹੁੰਚ ਰਹੇ ਹਨ।
ਅੱਜ ਭਿੰਡੀ ਸੈਦਾਂ ਦੇ ਸਿਆਲਕੋਟੀਆ ਦੇ ਡੇਰੇ ਵਿਖੇ ਔਰਤ ਮੁਕਤੀ ਮੋਰਚੇ ਵਲੋਂ ਆਯੋਜਿਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਔਰਤ ਮੁਕਤੀ ਮੋਰਚਾ ਦੀ ਸਕੱਤਰ ਬੀਬੀ ਸਰਬਜੀਤ ਕੌਰ ਜਸਰਾਊਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਵਿਚ ਲੋਕ ਪੱਖੀ ਸਮਾਜਿਕ ਪਰਿਵਰਤਨ ਲਿਆਉਣ ਲਈ ਇੱਕਜੁੱਟ ਹੋ ਕੇ ਅੱਗੇ ਆਉਣ ਚਾਹੀਦਾ ਹੈ ਅਤੇ ਭਗਤ ਸਿੰਘ ਦੇ ਵਿਚਾਰਾਂ ਤੇ ਚਲਦਿਆਂ ਹਮੇਸ਼ਾ ਹੀ ਸਾਮਰਾਜ ਵਿਰੁੱਧ ਆਪਣਾ ਸੰਘਰਸ਼ ਪ੍ਰਚੰਡ ਕਰਨ ਚਾਹੀਦਾ ਹੈ। ਭਗਤ ਸਿੰਘ ਹੋਣਾ ਨੇ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਚਿਰ ਦੁਨੀਆਂ ਵਿੱਚ ਸਾਮਰਾਜ ਹੈ ਉਹਨਾਂ ਚਿਰ ਜੰਗਾਂ ਲੱਗਦੀਆਂ ਰਹਿਣਗੀਆ।
ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਅੱਜ ਮਨੁੱਖਤਾ ਨੂੰ ਬਚਾਉਣ ਲਈ ਸਮੇਂ ਦੀ ਲੋੜ ਹੈ ਕਿ ਅਮਰੀਕਨ ਸਾਮਰਾਜ ਤੇ ਜੰਗਬਾਜ਼ ਇਜ਼ਰਾਈਲ ਨੂੰ ਲੋਕਾਂ ਵਿੱਚੋਂ ਨਿਖੇੜਿਆ ਜਾਵੇ ਅਤੇ ਸਾਮਰਾਜ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜੰਡਿਆਲਾ ਗੁਰੂ ਦੀ ਵਿਸ਼ਾਲ ਰਾਜਸੀ ਕਾਨਫਰੰਸ ਵਿੱਚ ਵੱਧ ਚੜ੍ਹ ਕੇ ਪਹੁੰਚਿਆ ਦੀ ਅਪੀਲ ਕੀਤੀ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਔਰਤ ਮੁਕਤੀ ਮੋਰਚਾ ਦੀ ਸਥਾਨਿਕ ਭਿੰਡੀ ਸੈਦਾਂ ਦੀ ਪ੍ਰਧਾਨ ਸਰਬਜੀਤ ਕੌਰ, ਮੀਤ ਪ੍ਰਧਾਨ ਮਨਪ੍ਰੀਤ ਕੌਰ, ਸਕੱਤਰ ਅਨਤਿੰਦਰ ਕੌਰ, ਵਿੱਤ ਸਕੱਤਰ ਕਰਮਜੀਤ ਕੌਰ ਅਤੇ ਕਾਰਜਕਾਰੀ ਮੈਂਬਰ ਰਾਜਬੀਰ ਕੌਰ, ਕਸ਼ਮੀਰ ਕੌਰ, ਬਲਵਿੰਦਰ ਕੌਰ, ਬਲਜੀਤ ਕੌਰ, ਮਨਜੀਤ ਕੌਰ, ਕਿਰਨਦੀਪ ਕੌਰ, ਸਵਿੰਦਰ ਕੌਰ ਤੋਂ ਇਲਾਵਾ ਕਿਸਾਨ ਆਗੂ ਨਿਰੰਜਨ ਸਿੰਘ ਜਸਰਾਊਰ, ਗੁਰਜੰਟ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ, ਦਿਲਬਾਗ ਸਿੰਘ, ਪਲਵਿੰਦਰ ਸਿੰਘ ਆਦਿ ਨੇ ਵੀ ਇਸਵਿਸ਼ੇਸ਼ ਇਕੱਤਰਤਾ ਵਿੱਚ ਭਾਗ ਲੈਂਦਿਆਂ ਕਿਹਾ ਕਿ ਉਹ ਵੱਡੀ ਗਿਣਤੀ ਵਿਚ ਜੰਡਿਆਲਾ ਗੁਰੂ ਵਿਖੇ ਪਹੁੰਚਗੇ।
