Now Reading
ਅਜਨਾਲਾ ਇਲਾਕੇ ‘ਚ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਅਜਨਾਲਾ ਇਲਾਕੇ ‘ਚ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ


ਅਜਨਾਲਾ: ਸਾਮਰਾਜ ਵਿਰੋਧੀ ਮਾਂਝਾ ਜੋਨ ਦੀ ਜੰਡਿਆਲਾ ਗੁਰੂ ਵਿਖੇ ਆਯੋਜਿਤ ਕੀਤੀ ਜਾ ਰਹੀ ਵਿਚਾਰਧਾਰਿਕ ਮਹਾਂ ਰੈਲੀ 29 ਮਾਰਚ ਨੂੰ ਹੋ ਰਹੀ ਹੈ, ਉਸ ਦੀਆਂ ਤਿਆਰੀਆਂ ਪਿੰਡਾਂ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।
ਅੱਜ ਡਾ. ਸਤਨਾਮ ਸਿੰਘ ਅਜਨਾਲਾ ਜੇ. ਪੀ.ਐਮ .ਓ. (ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ ਹੋਣਾ ਦੀ ਅਗਵਾਈ ‘ਚ ਡਿਆਲ ਭੱਟੀ, ਭੂਰੇ ਗਿੱਲ, ਮਾਕੋਵਾਲ, ਮੋਹਨ ਭੰਡਾਰੀ ਵਿੱਚ ਮੀਟਿੰਗਾਂ ਕੀਤੀਆਂ ਗਈਆਂ, ਜਿਸ ਦੀ ਅਗਵਾਈ ਡਿਆਲ ਭੱਟੀ ਵਿੱਚ ਸਾਬਕਾ ਸਰਪੰਚ ਹਰਦਿਆਲ ਸਿੰਘ, ਭੂਰੇ ਗਿੱਲ ਵਿੱਚ ਸੁਰਜੀਤ ਸਿੰਘ ਤੇ ਬਲਤੇਜ ਸਿੰਘ ਦਿਆਲਪੁਰਾ, ਮਾਕੋਵਾਲ ਵਿੱਚ ਗੁਰਭੇਜ ਸਿੰਘ ਅਤੇ ਮੋਹਨ ਭੰਡਾਰੀ ਵਿੱਚ ਜਸਵਿੰਦਰ ਸਿੰਘ ਤੇ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ।
ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ ਤੇ ਜੱਗਾ ਸਿੰਘ ਡੱਲਾ ਅਤੇ ਉੱਘੇ ਗਾਇਕ ਗੁਰਪਾਲ ਗਿੱਲ ਸੈਦਪੁਰ ਹੋਣਾ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੜਾਈ ਹੈਂਕੜਬਾਜ ਟਰੰਪ ਤੇ ਜੰਗਬਾਜ਼ ਨੇਤਨਯਾਹੂ ਹੋਣਾ ਨੇ ਇਰਾਨ ਦੇ ਤੇਲ ਭੰਡਾਰਾਂ ਤੇ ਕਬਜ਼ਾ ਕਰਨ ਲਈ ਇੱਕ ਪਾਸੜ 28 ਫਰਵਰੀ ਤੋਂ ਲਗਾਈ ਗਈ ਹੈ, ਜਿਸ ਵਿਚ ਹੁਣ ਤੱਕ ਹਜ਼ਾਰਾਂ ਨਿਰਦੋਸ਼ੇ ਈਰਾਨੀ ਲੋਕਾਂ ਤੇ ਸੈਂਕੜੇ ਸਕੂਲੀ ਬੱਚਿਆਂ ਦੀ ਹੋਈ ਹੈ ਅਤੇ ਜੰਗ ਅਜੇ ਵੀ ਜਾਰੀ ਹੈ। ਇਹਨਾਂ ਜੰਗਬਾਜ਼ਾਂ ਨੂੰ ਭਾਜ ਦੇਣ ਲਈ ਜੰਡਿਆਲਾ ਗੁਰੂ ਵਿਖੇ ਜਿਹੜੀ 29 ਮਾਰਚ ਨੂੰ ਸਾਮਰਾਜ ਵਿਰੋਧੀ ਮਹਾਂ ਰੈਲੀ ਕੀਤੀ ਜਾ ਰਹੀ ਹੈ ਉਸ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਆਗੂਆਂ ਨੇ ਅਪੀਲ ਕੀਤੀ।

Scroll To Top