Now Reading
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਰਤਨ-ਜੋਧਾਂ ਬਜ਼ਾਰ ‘ਚ ਕੀਤੀਆਂ ਸ਼ਰਧਾਂਜਲੀਆਂ ਭੇਟ

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਰਤਨ-ਜੋਧਾਂ ਬਜ਼ਾਰ ‘ਚ ਕੀਤੀਆਂ ਸ਼ਰਧਾਂਜਲੀਆਂ ਭੇਟ

ਜੋਧਾਂ: ਸੰਯੁਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਦੇ ਸਾਂਝੇ ਫਰੰਟ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਦੇ ਤੌਰ ‘ਤੇ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ। ਇਸੇ ਕੜੀ ਤਹਿਤ ਅੱਜ ਰਤਨ-ਜੋਧਾਂ ਬਜ਼ਾਰ ‘ਚ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਉੱਪਰ ਫੁੱਲ ਮਾਲਾਵਾ ਭੇਟ ਕਰਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਉੱਥੇ ਸਾਮਰਾਜ ਵਿਰੋਧੀ ਦਿਵਸ ਵੀ ਮਨਾਇਆ।
ਅੱਜ ਦੇ ਸਮਾਗਮ ਦੀ ਪ੍ਰਧਾਨਗੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂਆਂ ਸਰਪੰਚ ਪ੍ਰਕਾਸ਼ ਸਿੰਘ ਜੋਧਾਂ, ਲਖਵਿੰਦਰ ਸਿੰਘ ਗਰੇਵਾਲ, ਡਾ. ਕੇਸਰ ਸਿੰਘ ਧਾਦਰਾ, ਅਮਰਜੀਤ ਸਿੰਘ ਸਹਿਜਾਦ, ਜਸਵੰਤ ਸਿੰਘ ਗਰੇਵਾਲ, ਡਾ. ਅਜੀਤ ਰਾਮ ਸ਼ਰਮਾ ਝਾਂਡੇ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਜਸਵਿੰਦਰ ਕਾਲਖ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਖ਼ਜ਼ਾਨਚੀ ਐਡਵੋਕੇਟ ਅਜੈ ਫਿਲੌਰ, ਰਘਵੀਰ ਸਿੰਘ ਬੈਨੀਪਾਲ ਅਤੇ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਅੱਜ ਦੇ ਦਿਨ 1931 ਵਿੱਚ ਸਾਮਰਾਜੀ ਸ਼ਕਤੀਆਂ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ। ਜਿਸ ਦੀ ਬਦੌਲਤ ਸਾਡਾ ਭਾਰਤ ਅਜ਼ਾਦ ਹੋਇਆ ਸੀ ਪਰ ਹੁਣ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਕਾਰਪੋਰੇਟਾ ਦੇ ਦਬਾਅ ਅਧੀਨ ਦੇਸ਼ ਵਿੱਚ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਕੇ ਭਾਰਤ ਨੂੰ ਮੁੜ ਗੁਲਾਮ ਬਣਾਉਣ ਦੇ ਰਾਹ ਪਈ ਹੈ। ਆਗੂਆਂ ਨੇ ਆਖਿਆ ਕਿ ਦੇਸ਼ ਦੇ ਮਿਹਨਤਕਸ਼ ਲੋਕ ਭਾਜਪਾ ਦੀਆਂ ਫੁੱਟ ਪਾਊ ਅਤੇ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਇਨਕਲਾਬੀ ਵਿਚਾਰਧਾਰਾ ਨਾਲ ਕਰਨਗੇ।
ਇਸ ਮੌਕੇ ਇਕੱਤਰ ਹੋਏ ਕਿਰਤੀ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਲੈਕੇ ਕਿਲ੍ਹਾ ਰਾਏਪੁਰ ਤੱਕ ਮੋਟਰ ਸਾਈਕਲ/ਕਾਰ ਮਾਰਚ ਕਰਦਿਆਂ ਇਨਕਲਾਬ ਜਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਦੇ ਅਕਾਸ਼ ਗੰਜਾਊ ਨਾਹਰੇ ਵੀ ਲਗਾਏ।
ਇਸ ਮੌਕੇ ਹੋਰਨਾ ਤੋਂ ਇਲਾਵਾ ਜੱਸ ਜੋਧਾਂ, ਸੰਨਦੀਪ ਸੁਧਾਰ, ਪਾਲ ਛੋਕਰਾ, ਅਮਰਦੀਪ, ਪਰਮਿੰਦਰ ਕੌਰ ਜੋਧਾਂ, ਪੰਚ ਪਰਮਿੰਦਰ ਸਿੰਘ ਛੋਕਰਾ, ਡਾ ਜਸਮੇਲ ਗਿੱਲ, ਮਾਸਟਰ ਤਲਵਿੰਦਰ ਸਿੰਘ ਛੋਕਰਾ, ਡਾ. ਨਵਜੋਤ ਸਿੰਘ, ਡਾ. ਹਰਦਿਆਲ ਸਿੰਘ, ਡਾ. ਉਦੇਂ ਬਹਾਦਰ, ਡਾ. ਸਜੀਤ ਕੁਮਾਰ, ਡਾ. ਸੰਜੀਵ ਰਾਜਪੂਤ, ਡਾ. ਸਤੀਸ਼ ਕੁਮਾਰ, ਡਾ. ਇੰਦਰਵੀਰ ਸਿੰਘ ਧੂਲਕੋਟ, ਡਾ. ਮੁਕੇਸ਼ ਕੁਮਾਰ, ਡਾ. ਰਾਜਵੰਤ ਸਿੰਘ, ਜਸਵੰਤ ਸਿੰਘ ਚਮਿੰਡਾ, ਮਨਪਿੰਦਰ ਸਿੰਘ ਮਨਸੂਰਾ, ਸੁਖਵਿੰਦਰ ਸਿੰਘ ਕਾਕਾ ਟੇਲਰ ਆਦਿ ਹਾਜ਼ਰ ਸਨ।

Scroll To Top