Now Reading
ਸ਼ਹੀਦੀ ਦਿਹਾੜੇ ‘ਤੇ ਸਾਮਰਾਜ ਵਿਰੁੱਧ ਰੈਲੀ ਉਪਰੰਤ ਕੀਤਾ ਮੁਜ਼ਹਾਰਾ, ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਾੜਿਆ ਪੁਤਲਾ

ਸ਼ਹੀਦੀ ਦਿਹਾੜੇ ‘ਤੇ ਸਾਮਰਾਜ ਵਿਰੁੱਧ ਰੈਲੀ ਉਪਰੰਤ ਕੀਤਾ ਮੁਜ਼ਹਾਰਾ, ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਾੜਿਆ ਪੁਤਲਾ

ਗੁਰਦਾਸਪੁਰ: ਅੱਜ ਸਥਾਨਕ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਸਮਰਪਿਤ ਕੀਤਾ ਗਿਆ। ਵਿਸ਼ਾਲ ਰੈਲੀ ਵਿੱਚ ਬੁਲਾਰਿਆਂ ਨੇ ਸਾਮਰਾਜ ਦੇ ਖਾਸੇ ਅਤੇ ਸਾਮਰਾਜ ਜੁੰਡਲੀ ਦੇ ਮੁਖੀ ਅਮਰੀਕਾ ਅਤੇ ਉਸ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕਰਤੂਤਾਂ ਦਾ ਖਾਸਾ ਉਘਾੜਨ ਉਪਰੰਤ ਸ਼ਹਿਰ ਵਿੱਚ ਟਰੰਪ ਵਿਰੁੱਧ ਮਜ਼ਹਾਰਾ ਕਰਕੇ ਉਸ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਸਾਮਰਾਜਵਾਦ ਸਮਾਜ ਦੇ ਰਾਜਨੀਤਿਕ ਖਾਸੇ ਦਾ ਆਖਰੀ ਪੜਾਅ ਹੈ ਤੇ ਹੁਣ ਉਹ ਆਪਣੀ ਮਿਆਦ ਵਧਾਉਣ ਲਈ ਭੁੱਖੇ ਬਘਿਆੜ ਵਾਂਗ ਛੋਟੇ ਦੇਸ਼ਾਂ ‘ਤੇ ਕਬਜ਼ਾ ਕਰਕੇ ਉਥੋਂ ਦੇ ਤੇਲ ਤੇ ਹੋਰ ਖਣਿਜ ਪਦਾਰਥਾਂ ਨੂੰ ਹਥਿਆ ਕੇ ਕੁਝ ਅਰਸਾ ਹੋਰ ਜਿਉਣਾ ਲੋਚਦਾ ਹੈ। ਉਸ ਦਾ ਸੰਕਟ ਹੈ ਕਿ ਉਸਦੇ ਕਾਰਪੋਰੇਟਾਂ ਦਾ ਕਾਰਖਾਨਿਆਂ ਦਾ ਬਣਾਇਆ ਮਾਲ ਨਹੀਂ ਵਿਕ ਰਿਹਾ। ਉਹ ਜੰਗਾਂ ਲਵਾ ਕੇ ਹਥਿਆਰ ਵੇਚਣਾ ਵੀ ਲੋਚਦਾ ਹੈ ਤੇ ਦੂਜੇ ਦੇਸ਼ਾਂ ਨੂੰ ਆਪਣੀ ਬਸਤੀ ਬਣਾ ਕੇ ਉਸ ਦੇ ਲੋਕਾਂ ਦੀਆਂ ਜੇਬਾਂ ਦੇ ਡਾਕਾ ਮਾਰਨਾ ਲੋਚਦਾ ਹੈ। ਬੁਲਾਰਿਆਂ ਨੇ ਇਰਾਨ ‘ਤੇ ਅਮਰੀਕੀ ਇਜਰਾਇਲੀ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਭਾਰਤ ਦੇ ਫਿਰਕਾਪ੍ਰਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਗੱਲ ਤੇ ਜ਼ੋਰਦਾਰ ਨਿੰਦਿਆ ਕੀਤੀ ਕਿ ਉਸ ਨੇ ਪਹਿਲਾਂ ਗਾਜ਼ਾ ਦੇ 70 ਹਜਾਰ ਬੇਕਸੂਰ ਲੋਕਾਂ ਦੇ ਕਾਤਲ ਇਜਰਾਇਲ ਦੀ ਅਤੇ ਇਸ ਵਾਰ ਇਰਾਨ ਉੱਪਰ ਹਮਲੇ ਦਾ ਕੋਈ ਵਿਰੋਧ ਨਹੀਂ ਕੀਤਾ ।ਉਹ ਸਗੋਂ ਅਮਰੀਕਾ ਅਤੇ ਇਜਰਾਈਲ ਦੀ ਹਮਾਇਤ ਕਰ ਰਿਹਾ ਹੈ ਜਿਸ ਦਾ ਸਿੱਟਾ ਅਮਰੀਕਾ ਨੂੰ ਤਾਂ ਭੁਗਤਣਾ ਪੈਣਾ ਹੀ ਹੈ ਨਾਲ ਭਾਰਤ ਦੀ ਵਿਦੇਸ਼ ਨੀਤੀ ਦਾ ਵੀ ਜਲੂਸ ਨਿਕਲਿਆ ਹੈ। ਬੁਲਾ ਰਹੇ ਨੇ ਇਸ ਗੱਲੋਂ ਈਰਾਨ ਦੀ ਪ੍ਰਸ਼ੰਸਾ ਕੀਤੀ ਕਿ ਉਹ ਬਹਾਦਰਾਂ ਦੀ ਤਰ੍ਹਾਂ ਅਮਰੀਕਾ ਦਾ ਟਾਕਰਾ ਕਰ ਰਿਹਾ ਹੈ। ਇਸ ਲਈ ਇਸ ਵਕਤ ਇਰਾਨ ਦੀ ਹਰ ਤਰਹਾਂ ਹਮਾਇਤ ਕਰਨੀ ਬਣਦੀ ਹੈ।
ਰੈਲੀ ਦੀ ਪ੍ਰਧਾਨਗੀ ਅਤੇ ਬੁਲਾਰੇ ਸਾਂਝੇ ਤੌਰ ਤੇ ਜੋ ਸੰਯੁਕਤ ਕਿਸਾਨ ਮੋਰਚਾ, ਸਾਰੀਆਂ ਟਰੇਡ ਯੂਨੀਅਨਾਂ, ਅਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਦੇ ਆਗਆਂ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਰਘਬੀਰ ਸਿੰਘ ਚਾਹਲ, ਮੰਗਤ ਸਿੰਘ ਜੀਵਨ ਚੱਕ, ਬਲਬੀਰ ਸਿੰਘ ਉੱਚਾ ਧਕਾਲਾ, ਧਿਆਨ ਸਿੰਘ ਠਾਕੁਰ, ਐੱਸਪੀ ਸਿੰਘ ਗੋਸਲ, ਬਲਵਿੰਦਰ ਸਿੰਘ ਉਦੀਪੁਰ, ਸੰਜੀਵ ਸੈਣੀ, ਸੰਜੀਵ ਸ਼ਰਮਾ, ਅਮਰ ਕ੍ਰਾਂਤੀ, ਜੋਗਿੰਦਰ ਪਾਲ ਪਨਿਆੜ’ ਸਾਹਿਬ ਸਿੰਘ ਚੱਕਅਰਾਈਆਂ, ਬਲਜਿੰਦਰ ਸਿੰਘ ਨਸ਼ਹਿਰਾ ਬਹਾਦਰ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਕੋਠੇ, ਤਰਲੋਚਨ ਸਿੰਘ ਲੱਖੋਵਾਲ ਤੇ ਜਗਜੀਵਨ ਲਾਲ ਨੇ ਸਾਂਝੇ ਤੌਰ ‘ਤੇ ਕੀਤੀ।
ਇਸ ਮੌਕੇ ਅਜੀਤ ਸਿੰਘ ਹੁੰਦਲ, ਮੱਖਣ ਸਿੰਘ ਤਿੱਬੜ, ਸੁਖਦੇਵ ਰਾਜ ਬਹਿਰਾਮਪੁਰ, ਤਰਲੋਕ ਸਿੰਘ ਰਾਊਵਾਲ, ਅਮਰਜੀਤ ਸ਼ਾਸਤਰੀ, ਅਬਿਨਾਸ਼ ਸਿੰਘ, ਸੀਤਲ ਗੁੰਨੋਪੁਰੀ, ਬੂਟਾ ਰਾਮ ਆਜ਼ਾਦ, ਜੋਗਿੰਦਰ ਪਾਲ ਘੁਰਾਲਾ, ਗੁਰਦੇਵ ਸਿੰਘ ਭੁੱਲਰ, ਸੁਭਾਸ਼ ਕੈਰੇ, ਅਮਨਦੀਪ ਚੱਕਅਰਾਈਆਂ ਆਦਿ ਵੀ ਹਾਜ਼ਰ ਸਨ।

See Also

Scroll To Top