/* SC_TH_END:4.3.24:fc0ffc30 */ ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਕਾਮਰੇਡ ਸੇਵਾ ਸਿੰਘ ਦੁਸਾਂਝ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ – Sangrami Lehar
Now Reading
ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਕਾਮਰੇਡ ਸੇਵਾ ਸਿੰਘ ਦੁਸਾਂਝ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ

ਦੁਸਾਂਝ ਕਲਾਂ ਦੇ ਸਾਬਕਾ ਸਰਪੰਚ ਕਾਮਰੇਡ ਸੇਵਾ ਸਿੰਘ ਦੁਸਾਂਝ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ


ਦੁਸਾਂਝ ਕਲਾਂ: ਪਿੰਡ ਦੁਸਾਂਝ ਕਲਾਂ ਦੇ ਲੰਬਾਂ ਸਮਾਂ ਰਹੇ ਸਰਪੰਚ ਸੇਵਾ ਸਿੰਘ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਵੱਖ-ਵੱਖ ਆਗੂਆਂ ਨੇ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਦਾ ਲੰਘੇ ਸਾਲ ਕੈਨੇਡਾ ’ਚ ਦੇਹਾਂਤ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਦੀ ਵਤਨਫੇਰੀ ਮੌਕੇ ਅੰਤਿਮ ਅਰਦਾਸ ਵੇਲੇ ਆਯੋਜਿਤ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਾਮਰੇਡ ਸੇਵਾ ਸਿੰਘ ਦੁਸਾਂਝ ਨੇ ਉਸ ਵੇਲੇ ਸਰਪੰਚੀ ਕੀਤੀ ਜਦੋਂ ਪੰਜਾਬ ਦੇ ਹਲਾਤ ਖਰਾਬ ਸਨ। ਉਸ ਵੇਲੇ ਧਰਮ ਦੇ ਨਾਂ ਵੰਡੀਆਂ ਪਾਈਆਂ ਜਾਂਦੀਆਂ ਸਨ। ਪਾਸਲਾ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਵੀ ਘੱਟ ਗਿਣਤੀਆਂ ਅਤੇ ਦਲਿਤਾਂ ਖ਼ਿਲਾਫ਼ ਨਫ਼ਰਤ ਦੀ ਅੱਗ ਤੇਜ਼ ਕੀਤੀ ਜਾ ਰਹੀਂ ਹੈ। ਮੁਸਲਮਾਨਾਂ ਤੇ ਇਸਾਈਆਂ ਖ਼ਿਲਾਫ਼ ਹਮਲੇ ਲਗਾਤਾਰ ਤੇਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਮਹਾਨ ਵਿਰਾਸਤ ਤੋਂ ਸੇਧ ਲੈ ਕੇ ਲੋਕਾਂ ਦੀਆਂ ਮੰਗਾਂ ਉਮੰਗਾਂ ਲਈ ਸੰਘਰਸ਼ਾਂ ਦੇ ਮੈਦਾਨ ‘ਚ ਕੁੱਦਣਾ ਚਾਹੀਦਾ ਹੈ, ਇਹੀ ਸੇਵਾ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਆਰ ਐੱਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਆਪਣੀ ਪਰਿਵਾਰਕ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਪੰਚ ਹੁਰਾ ਦੇ ਪੁੱਤਰ ਰਣਬੀਰ ਸਿੰਘ ਮੌਲਵੀ ਉਸ ਵੇਲੇ ਸਰਗਰਮ ਸਨ ਜਦੋਂ ਪੰਜਾਬ ‘ਚ ਇਹ ਹੁਕਮ ਸੁਣਾਏ ਜਾਂਦੇ ਸਨ ਕਿ ਲੋਕ ਕੀ ਖਾ ਸਕਦੇ ਹਨ ਅਤੇ ਕੀ ਪਹਿਨ ਸਕਦੇ ਹਨ। ਬਤੌਰ ਸਰਪੰਚ ਇਸ ਪਰਿਵਾਰ ਨੇ ਗੁਰੂਆਂ ਦੀ ਵਿਰਸਾਤ ਤੋਂ ਸੇਧ ਲੈਂਦਿਆ ਧੱਕੇ ਨਾਲ ਕਰਵਾਏ ਜਾਂਦੇ ਹੁਕਮਾਂ ਦਾ ਡਟ ਕੇ ਵਿਰੋਧ ਕੀਤਾ।
ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਪਿੰਡ ਦੁਸਾਂਝ ਕਲਾਂ ਦੀ ਮਹਾਨ ਵਿਰਾਸਤ ਦੀ ਚਰਚਾ ਕਰਦਿਆਂ ਕਿਹਾ ਕਿ ਅਗਾਂਹਵਧੂ ਲਹਿਰਾਂ ਨੇ ਹੀ ਪਿੰਡ ਨੂੰ ਇਨਕਲਾਬੀ ਦਿੱਖ ਦਿੱਤੀ ਹੈ। ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਕਿਹਾ ਸੇਵਾ ਸਿੰਘ ਦੇ ਪਰਿਵਾਰ ਨੇ ਪਿੰਡ ਦੇ ਵਿਕਾਸ ‘ਚ ਹੀ ਯੋਗਦਾਨ ਨਹੀਂ ਪਾਇਆ ਸਗੋਂ ਖੇਡਾਂ ਦੇ ਖੇਤਰ ‘ਚ ਵੀ ਗਿਣਨਯੋਗ ਪ੍ਰਾਪਤੀਆਂ ਕੀਤੀਆਂ।
ਗੁਰੂ ਗੋਬਿੰਦ ਸਿੰਘ ਜੀ ਹਸਪਤਾਲ ਕਮੇਟੀ ਵਲੋਂ ਸੁਖਜੀਤ ਸਿੰਘ ਜੌਹਲ, ਜੀ ਐੱਚ ਆਰ ਖਾਲਸਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਦੁਸਾਂਝ ਅਤੇ ਪਿੰਡ ਦੇ ਸਰਪੰਚ ਨਿਰਮਲ ਕੁਮਾਰ ਨੇ ਵੀ ਕਾਮਰੇਡ ਸੇਵਾ ਸਿੰਘ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਪਰਿਵਾਰ ਨੇ ਪਾਰਟੀ ਤੋਂ ਇਲਾਵਾਂ ਗੁਰਦੁਆਰਾ ਸਾਹਿਬ, ਅੰਬੇਡਕਰ ਭਵਨ, ਲੜਕੀਆਂ ਦੇ ਸਕੂਲ, ਸੀਨੀਅਰ ਸੈਕੰਡਰੀ ਸਕੂਲ, ਗੁਰੂ ਗੋਬਿੰਦ ਸਿੰਘ ਹਸਪਤਾਲ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ ਮਾਲੀ ਮਦਦ ਵੀ ਦਿੱਤੀ। ਇਸ ਮੌਕੇ ਇਨਕਲਾਬੀ ਕਵੀਸ਼ੀਰੀ ਜਥੇ ਨੇ ਕਵੀਸ਼ਰੀ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਂ, ਪ੍ਰਿੰਸੀਪਲ ਗਿਆਨ ਸਿੰਘ ਦੁਸਾਂਝ, ਰਾਮ ਨਾਥ ਦੁਸਾਂਝ, ਬਲਵਿੰਦਰ ਸਿੰਘ ਦੁਸਾਂਝ, ਰਣਜੀਤ ਚੰਦੜ੍ਹ ਗ੍ਰੀਸ, ਹਰਮੇਸ਼ ਵਿਰਦੀ, ਦਲਜਿੰਦਰ ਸਿੰਘ ਜੁਗਨੂੰ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਮਾ. ਕੁਲਦੀਪ ਵਾਲੀਆ, ਹਰਜਿੰਦਰ ਸਿੰਘ ਨੰਬੜਦਾਰ, ਤੀਰਥ ਸਿੰਘ ਅਨੀਹਰ ਤੋਂ ਇਲਾਵਾ ਇਲਾਕੇ ਭਰ ਤੋਂ ਪਤਵੰਤੇ ਸੱਜਣ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

Scroll To Top